Khalsa News homepage

 

 Share on Facebook

Main News Page

🔥 ਸੰਘਰਸ਼ ਦੇ ਰਾਹ 'ਤੇ ਖੁਦਕੁਸ਼ੀਆਂ ਕਿਉਂ ?
-: ਚਰਨਜੀਤ ਸਿੰਘ 16.01.2021
#KhalsaNews #Charanjit_Singh #Punjab #FarmerProtest #Suicide

 ਖੁਦਕੁਸ਼ੀ ਸਾਡਾ ਰਾਹ ਨਹੀਂ । ਹਰ ਖੁਦਕੁਸ਼ੀ ਪਿਛੋਂ ਅਸੀਂ ਅਜਿਹਾ ਪ੍ਰਵਚਨ ਸੁਣਦੇ ਆ ਕਿ ਬੰਦੇ ਨੂੰ ਹਲਾਤ ਨਾਲ ਲੜਨਾ ਚਾਹੀਦਾ , ਸਾਨੂੰ ਮਹਾਰਾਜ ਨੇ ਜੂਝ ਕੇ ਮਰਨ ਦਾ ਸਿਧਾਂਤ ਦਿਤਾ, ਸਾਡਾ ਰਾਹ ਸੰਘਰਸ਼ ਹੈ ... ਆਦਿ ਆਦਿ ।

ਪਰ ਸੰਘਰਸ਼ ਕਰਨ ਗਏ ਬੰਦੇ ਖੁਦਕੁਸ਼ੀ ਕਰ ਲੈਣ ਜਾਂ ਖੁਦਕੁਸ਼ੀਆਂ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਖੁਦਕੁਸ਼ੀ ਕਰ ਲੈਣ ਤਾਂ ਸਾਨੂੰ ਸੰਘਰਸ਼ ਦੇ ਮੁਹਾਰ ਬਾਰੇ ਮੁੜ ਸੋਚਣਾ ਚਾਹੀਦਾ ਹੈ।

ਚੀਨ ਨੇ ਤਿੱਬਤ 'ਤੇ ਕਬਜ਼ਾ ਕਰਕੇ ਹਜ਼ਾਰਾਂ ਬੋਧੀ ਲਾਮੇ ਮਾਰ ਦਿੱਤੇ ਤੇ ਲੱਖਾਂ ਨੂੰ ਹਮੇਸ਼ਾਂ ਲਈ ਬੇਘਰ ਕਰ ਦਿੱਤੇ । ਧਰਮਸਾਲਾ ਕੋਲ ਮਕਲੋਡਗੰਜ ਵਿਚ ਉਹ ਲਾਮੇ ਆਪਣੇ ਦਲਾਈ ਲਾਮਾ ਸਣੇ ਜਲਾਵਤਨੀ ਕੱਟ ਰਹੇ ਨੇ । ਉਨ੍ਹਾਂ ਦੇ ਵੱਡੇ ਮੰਦਰ ਦੀਆਂ ਕੰਧਾਂ ਤੇ ਸੈਕੜੇ ਤਸਵੀਰਾਂ ਲੱਗੀਆਂ ਨੇ, ਜਿਨ੍ਹਾਂ ਵਿਚ ਬੋਧੀ ਲਾਮੇ ਆਪਣੇ ਆਪ ਨੂੰ ਅੱਗ ਲਾ ਕੇ ਪ੍ਰਦਰਸ਼ਨ ਕਰ ਰਹੇ ਨੇ । ਉਨ੍ਹਾਂ ਨੇ ਆਤਮ-ਦਾਹ ਨੂੰ ਵਿਰੋਧ ਪ੍ਰਦਰਸ਼ਨ ਵਜੋਂ ਅਪਣਾਇਆ । ਦੁਨੀਆਂ ਭਰ ਦੀਆਂ ਅੰਬੈਸੀਆਂ ਦੇ ਬਾਹਰ ਆਤਮ ਦਾਹ ਕਰਨ ਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ । ਦਲਾਈ ਲਾਮਾ ਵੀ ਕਹਿੰਦਾ ਕਿ ਆਤਮਦਾਹ ਸਾਡਾ ਰਾਹ ਨਹੀਂ, ਪਰ ਲਾਮੇ ਕਰ ਰਹੇ ਨੇ । ਕਿਉਂ ਕਿ ਫਲਸਫੇ ਵਿਚ ਕੋਈ ਦੂਜਾ ਰਾਹ ਵੀ ਤਾਂ ਨਹੀਂ ।

ਇਤਿਹਾਸ ਵਿਚ ਔਖੇ ਤੋਂ ਔਖੇ ਸਮੇ ਆਏ, ਜਿਨ੍ਹਾਂ ਨੂੰ ਅਸੀਂ ਸੰਗਤੀ ਅਰਦਾਸ ਵਿਚ ਯਾਦ ਕਰਦੇ ਹਾਂ, ਪਰ ਹਕੂਮਤੀ ਜਬਰ ਦੇ ਵਿਰੋਧ 'ਚ ਇਉਂ ਭੰਗ ਦੇ ਭਾੜੇ ਮਰਨ ਦਾ ਜਿਕਰ ਨਹੀਂ ਆਉਂਦਾ ।

ਹਾਲਾਂਕਿ ਖੁਦਕੁਸ਼ੀ ਕਰਨ ਲਈ ਬਣਨ ਵਾਲੇ ਹਲਾਤ ਦੀਆਂ ਕਈ ਪੜਤਾਂ ਨੇ ਪਰ ਅਧੁਨਿਕ ਸਟੇਟ ਨੇ ਬੰਦੇ ਦੀ ਜੋ ਘਾੜਤ ਘੜੀ ਹੈ, ਤੇ ਉਸ ਵਿਚ ਵਿਰੋਧ ਦਰਜ ਕਰਵਾਉਣ ਦੇ ਜੋ ਰਾਹ ਦੱਸੇ ਹਨ ਉਥੇ ਸ਼ਾਤਮਈ ਰੋਸ ਮੁਜਾਹਰਾ ਸਿਖਰ ਹੈ । ਇਸ ਤੋਂ ਅੱਗੇ ਜਾਣ ਦਾ ਹੀਆ ਕਰਨਾ ਖੁਦਕੁਸ਼ੀ ਨਾਲੋਂ ਕਿਤੇ ਔਖਾ ਕੰਮ ਹੈ।

ਸਰਕਾਰਾਂ ਦੇ ਬਕਿਰਕ ਫੈਸਲੇ ਜੋ ਸਧਾਰਨ ਬੰਦੇ ਦੇ ਮਾਣ ਸਨਮਾਨ, ਰਿਜਕ ਦੇ ਵਸੀਲੇ ਤੇ ਨਸਲਾਂ ਨੂੰ ਪ੍ਰਭਾਵਤ ਕਰਦੇ ਨੇ, ਉਨ੍ਹਾਂ ਖਿਲਾਫ ਬੰਦਾ ਸਿਰਫ ਧਰਨਾ ਲਾ ਸਕਦਾ ।

ਹਥਿਆਰਬੰਦ ਪੁਲਿਸ ਫੌਜ, ਹਥਿਆਰਾਂ ਦਾ ਜਲਾਲੀ ਪ੍ਰਦਰਸ਼ਨ, ਮੀਡੀਆ ਤੇ ਬੇਲਗਾਮ ਬਹੁਗਿਣਤੀ ਦਾ ਹਿੰਸਕ ਦਾਬਾ ਗੁਲਾਮ ਕੌਮਾਂ ਦੇ ਅਧੁਨਿਕ ਸਿਸਟਮ ਵਿਚ ਘੜੇ ਲੋਕਾਂ ਦੇ ਅੰਦਰ ਏਨਾ ਖੌਫ ਭਰ ਦਿੰਦੇ ਨੇ ਕਿ ਉਹ ਭੀੜ ਦਾ ਆਸਰਾ ਲਏ ਬਿਨਾਂ ਵਿਰੋਧ ਪ੍ਰਦਰਸ਼ਨ ਚ ਵੀ ਸ਼ਾਮਲ ਨਹੀਂ ਹੁੰਦਾ । ਜਦੋਂ ਹੁੰਦਾ ਵੀ ਹੈ ਤਾਂ ਉਸਨੂੰ ਸ਼ਾਤਮਈ ਸੰਗਰਸ਼ਾਂ ਦੀ ਪਹੁੰਚ ਤੇ ਸੰਭਾਵਨਾਵਾਂ ਦਾ ਬੋਧ ਹੋ ਜਾਂਦਾ ਹੈ ਕਿ ਇਹ ਤਾਂ ਸਰਕਾਰ ਨਾਲ ਲੜਨ ਲਈ ਕੁਝ ਵੀ ਨਹੀਂ ।

ਇਸ ਨੂੰ ਇਉਂ ਵੀ ਸਮਝਿਆ ਜਾ ਸਕਦਾ ਕਿ ਮਾਲਵੇ ਦੀ ਕਿਸਾਨੀ ਦੀਆਂ ਖੁਦਕੁਸ਼ੀਆਂ ਪਿਛਲੇ ਡੇਢ ਦਹਾਕੇ ਤੋਂ ਸੁਰਖੀਆਂ ਬਣਦੀਆਂ ਰਹੀਆਂ ਹਨ । ਡੇਢ ਦਹਾਕੇ ਤੋਂ ਹੀ ਅਨੇਕਾਂ ਕਮਿਊਨਿਸਟ ਧੜੇ ਆਪੋ ਆਪਣੇ ਕਿਸਾਨ ਵਿੰਗਾਂ ਨਾਲ ਕਿਸਾਨੀ ਘੋਲ ਕਰਨ ਦਾ ਦਾਅਵਾ ਕਰਦੀਆਂ ਹਨ । ਕਿਸਾਨ ਯੂਨੀਅਨਾਂ ਦੇ ਮੈਂਬਰ ਖੁਦਕੁਸ਼ੀਆਂ ਕਰਨ ਵਿਚ ਮੋਹਰੀ ਹਨ ।

ਹੁਣ ਜਦੋਂ ਦਿੱਲੀ ਵਿਚ ਏਨਾ ਵੱਡਾ ਘੋਲ ਚੱਲ ਰਿਹਾ ਹੈ ਤਾਂ ਕਿਸਾਨ ਖੁਦਕੁਸ਼ੀਆਂ ਵੀ ਬਾਦਸਤੂਰ ਜਾਰੀ ਨੇ । ਬਾਬਾ ਰਾਮ ਸਿੰਘ ਸੀਂਘੜਾ ਸਣੇ ਲਗਭਗ ੭ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ।

- ਕੀ ਇਨ੍ਹਾਂ ਖੁਦਕੁਸ਼ੀ ਕਰਨ ਵਾਲੇ ਸੱਜਣਾਂ ਨੂੰ ਯਕੀਨ ਨਹੀਂ ਸੀ ਕਿ ਇਹ ਘੋਲ 'ਚ ਕਿਸਾਨਾਂ ਦੀ ਜਿੱਤ ਹੋਊ ?
- ਕੀ ਉਨ੍ਹਾਂ ਦੇ ਮਸਲੇ ਸੰਘਰਸ਼ ਤੋਂ ਬਾਹਰੇ ਸਨ ?
- ਕੀ ਉਨ੍ਹਾਂ ਨੇ ਸ਼ਾਂਤਮਈ ਸੰਘਰਸ਼ ਦੇ ਪਾਰ ਦੀਆਂ ਸੰਭਾਵਨਾਵਾਂ ਦਾ ਅੰਦਾਜਾ ਲਾ ਲਿਆ ਸੀ ?

ਪੰਜਾਬ ਚ ਜੰਮਿਆ ਸ਼ਾਇਦ ਹੀ ਕੋਈ ਬੰਦਾ ਹੋਊ ਜੋ ਸ਼ਹੀਦੀ ਤੇ ਖੁਦਕੁਸ਼ੀ ਚ ਫਰਕ ਨਾ ਕਰ ਸਕਦਾ ਹੋਵੇ । ਹਰ ਜਿੰਦਗੀ ਦਾ ਸਿਖਰ ਮੌਤ ਹੈ, ਗੱਲ ਰਾਹ ਦੀ ਹੈ । ਇਕ ਰਾਹ 'ਤੇ ਸ਼ਹੀਦੀ ਹੈ ਦੂਜੇ 'ਤੇ ਖੁਦਕੁਸ਼ੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top