ਅਜੇ ਵੀ
ਡੁੱਲ੍ਹੇ ਬੇਰਾਂ ਨੂੰ ਕੱਠੇ ਕੀਤਾ ਜਾ ਸਕਦਾ, ਇੱਕ ਸੁਹਿਰਦ ਬੁਧੀਜੀਵੀਆਂ
ਦਾ ਪੈਨਲ ਹੋਵੇ, ਜਿਨ੍ਹਾਂ ਦੀ ਮੱਦਦ ਨਾਲ ਇਸ ਘੋਲ ਨੂੰ ਪਿਛਲੀਆਂ ਗ਼ਲਤੀਆਂ ਤੋਂ
ਸਿੱਖਿਆ ਲੈਂਦਿਆਂ, ਸੁਚੱਜੇ ਢੰਗ ਨਾਲ ਲੜਿਆ ਜਾਵੇ।
ਦੀਪ ਸਿੱਧੂ
ਤੇ ਲੱਖੇ ਸਿਧਾਣੇ ਆਲੇ ਮਸਲੇ 'ਤੇ ਕਿਸਾਨੀ ਲੀਡਰਸ਼ਿੱਪ ਤੇ ਪੱਤਰਕਾਰਾਂ ਦੇ ਸਿਰਜੇ
ਮੱਕੜ ਜਾਲ ਨੇ ਇੱਕ ਦਿਨ ਬਿਲਕੁਲ ਢਹਿ ਢੇਰੀ ਹੋ ਜਾਣਾ, ਆਪਣੀ ਅਕਲ 'ਤੇ
ਥੋੜਾ ਭਾਰ ਪਾ ਲੈਣਾ ਚਾਹੀਦਾ ਹੈ, ਅੱਖਾਂ ਮੀਚ ਕੇ ਹੀ ਹਰ ਗੱਲ ਨਹੀਂ ਮੰਨ ਲੈਣੀ
ਚਾਹੀਦੀ।
ਪੰਜਾਬ, ਹਰਿਆਣਾ, ਯੂ.ਪੀ., ਉਤਰਾਖੰਡ
ਆਦਿ ਦੀ ਹਰ ਪੰਚਾਇਤ ਦੁਆਰਾ ਫੜੇ ਗਏ ਨੌਜਵਾਨਾਂ ਦੀ ਰਿਹਾਈ ਦਾ ਮਤਾ ਅੱਗੇ ਆਉਣਾ
ਚਾਹੀਦਾ ਹੈ, ਇਹਨਾਂ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਾਅਦ ਹੀ ਸਰਕਾਰ ਨਾਲ ਅਗਲੀ
ਵਾਰਤਾ ਸ਼ੁਰੂ ਹੋਵੇ।
ਕੱਠੇ ਹੋ
ਕੇ ਲੜੋ, ਜਿੱਤ ਤੁਹਾਡੀ ਹੈ,
ਕਿਸਾਨ, ਮਜ਼ਦੂਰ ਏਕਤਾ ਜਿੰਦਾਬਾਦ