Khalsa News homepage

 

 Share on Facebook

Main News Page

🇮🇳 ਵਿਦੇਸ਼ੀ ਮਿਲਦੇ ਸਮਰਥਨ ਤੋਂ ਬੁਖਲਾਈ ਸਰਕਾਰ; ਗ੍ਰੇਟਾ ਥਨਬਰਗ FIR 'ਤੇ ਦਰਜ
-: ✍️ਦੀਪ
04.02.2021
#KhalsaNews #SikhLivesMatter #Deep #GretaThunberg

👏 ਅਸੀਂ ਸਭ ਤੋਂ ਪਹਿਲਾਂ ਗ੍ਰੇਟਾ ਥਨਬਰਗ ਤੇਰੀ ਬਹਾਦਰੀ ਨੂੰ ਸਲਾਮ ਕਰਦੇ ਹਾਂ ਕਿ ਦਿੱਲੀ ਪੁਲਿਸ ਵੱਲੋਂ ਤੇਰੇ ਉੱਪਰ ਮਕੁੱਦਮਾਂ ਦਰਜ ਕਰਨ ਤੋਂ ਬਾਅਦ ਵੀ ਤੂੰ ਫਿਰ ਬਹੁਤ ਨਿਡਰਤਾ ਨਾਲ ਕਿਹਾ ਕਿ "ਮੈਂ ਅਜੇ ਵੀ ਕਿਸਾਨਾਂ ਦੇ ਨਾਲ ਖੜੀ ਹਾਂ ਅਤੇ ਉਨ੍ਹਾਂ ਦੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦੀ ਹਾਂ।"

👌ਬਹਾਦਰ ਬੱਚੀ ਤੈਨੂੰ ਪਤਾ ਤੇਰੇ 'ਤੇ ਇਹ ਪਰਚਾ ਇਸ ਲਈ ਦਰਜ਼ ਹੋਇਆ ਕਿਉ ਕਿ ਤੇਰੇ ਵੱਲੋਂ ਲਿਖੀ ਇੱਕ ਲਾਇਨ ਨਾਲ ਮਾਨਸਿਕ ਤੌਰ ਉੱਪਰ ਫੱਟੜ ਹੋਏ ਮੇਰੇ ਦੇਸ਼ ਦੇ ਬੇਈਮਾਨ ਹਾਕਮ ਨੂੰ ਕੁੱਝ ਹੌਂਸਲਾ ਮਿਲ ਸਕੇ।

️🙏ਪਿਆਰੀ ਗ੍ਰੇਟਾ ਤੇਰੇ ਦੇਸ਼ ਵਿਚ ਪੁਲਿਸ ਨਾਗਰਿਕਾਂ ਲਈ ਹੁੰਦੀ ਹੋਵੇਗੀ ਪਰ ਮੇਰੇ ਮੁਲਕ 'ਚ ਕੁੱਝ ਕੁ ਇਮਾਨਦਾਰ ਪੁਲਿਸ ਮੁਲਾਜ਼ਮਾਂ ਨੂੰ ਛੱਡ ਬਾਕੀ ਖਾਕੀ ਸਰਕਾਰ ਲਈ ਕੰਮ ਕਰਨਾ ਵਾਲਾ ਤੰਤਰ ਹੈ ਜੋ ਸਰਕਾਰ ਵਿਰੋਧ ਹੱਕਾਂ ਦੀ ਪੂਰਤੀ ਲਈ ਉੱਠਣ ਵਾਲੀ ਅਵਾਜ਼ ਨੂੰ ਕੁਚਲਣ ਲਈ ਹਰ ਸਮੇਂ ਸਰਗਰਮ ਰਹਿੰਦਾ ਹੈ।


👩 ਪਿਆਰੇ ਬੱਚੇ ਤੇਰੇ ਦੇਸ ਵਿੱਚ ਪੁਲਿਸ ਨੂੰ ਸਨਾਮਨ ਮਿਲਦਾ ਹੋਵੇਗਾ ਵਧੀਆਂ ਸੇਵਾਵਾਂ ਨਿਭਾਉਂਣ ਬਦਲੇ ਪਰ ਮੇਰੇ ਦੇਸ਼ 'ਚ ਇਹ ਦੇਸ ਵਾਸੀਆਂ ਲਈ ਸਭ ਤੋਂ ਨਫਰਤ ਦੀ ਪਾਤਰ ਹੈ। ਤੇਰੇ ਉੱਪਰ ਕੇਸ ਦਰਜ ਕਰਕੇ ਇਹ ਹੋਰ ਜਿਆਦਾ ਸਾਡੀ ਨਫਰਤ ਦਾ ਪਾਤਰ ਬਣ ਗਈ।

💥ਪਰ ਇੱਕ ਗੱਲ ਚਮਕਦੇ ਸੂਰਜ ਵਾਂਗ ਸਾਫ ਹੈ ਕਿ ਮੇਰੇ ਦੇਸ ਦੇ ਗੈਰਤਮੰਦ ਤੇ ਇਨਸਾਨੀਅਤ ਦੇ ਪੁਜਾਰੀ ਲੋਕ ਤੇਰੇ ਉੱਪਰ ਦਰਜ ਹੋਏ ਕੇਸ ਦੀ ਸਖਤ ਸਬਦਾਂ ਚ ਨਿੰਦਿਆ ਹੀ ਨਹੀ ਕਰਦੇ ਸਗੋਂ ਤੇਰੇ ਤੇ ਦਰਜ ਮੁੱਕਦਮੇ ਨੂੰ ਰੱਦ ਕਰਵਾਉਣ ਲਈ ਅਵਾਜ ਵੀ ਚੁੱਕਾਗੇ ਕਿਉ ਕਿ ਹੁਣ ਵੇਲਾ ਜਾਗਣ ਦਾ ਹੈ।

👉 ਅੰਤ ਮੈਂ ਅਤੇ ਮੇਰੇ ਰਾਸ਼ਟਰ ਦੇ ਸਮੁੱਚੇ ਕਿਸਾਨ ਮਜਦੂਰ ਤੇਰੇ ਹੌਸਲੇ ਤੇ ਨਿਡਰਤਾ ਦਾ ਤਹਿ ਦਿਲੋਂ ਸ਼ੁਕਰਾਨੇ ਕਰਦੇ ਹਨ।

First of all, we salute your brave girl, Greta Thunberg, that even after the Delhi Police registered cases against you, you fearlessly re-stated said that, I still stand with the farmers and support their peaceful protest.

Brave girl, you know, this case was registered against you so that a particular line written by you give some encouragement to the mentally wounded dishonest rulers of my country.

Dear Greta, Police maybe for the citizens in your country, but in my country, except for a few honest policemen, there is a policing mechanism working for the government which is always active in suppressing the voices that are raised against the government for their own rights.

Dear friend, in your country, the police may be rewarded for their excellent services, but in my country, it is the most hated fraternity in our country.

But one thing is as clear as the shining sun that the grateful priests of humanity of my country will not only condemn in the strongest terms the case registered against you but will also raise their voice to dismiss the case against you because now is the time to wake up.

Finally, I and all the peasant workers of my nation thank you from the bottom of my heart for your courage and fearlessness.।✍deep।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top