Khalsa News homepage

 

 Share on Facebook

Main News Page

🔥 1 ਜੂਨ 1984
-: ਬਲਦੀਪ ਸਿੰਘ ਰਾਮੂੰਵਾਲੀਆ
01 Jun 2021
#KhalsaNews #BaldeepSingh #Ramoowalia #Bluestar

ਹਿੰਦੁਸਤਾਨ ਦੀ ਹੰਕਾਰੀ ਹੋਈ ਪ੍ਰਧਾਨਮੰਤ੍ਰੀ ਇੰਦਰਾ ਗਾਂਧੀ ਦੀਆਂ ਦਰਬਾਰ ਸਾਹਿਬ (ਅੰਮ੍ਰਿਤਸਰ) ਚੜ੍ਹ ਆਈਆਂ ਫੌਜਾਂ ਦੁਆਰਾ, ਦਰਬਾਰ ਸਾਹਿਬ ਦੀ ਆਣ ਅਜ਼ਮਤ ਲਈ ਮੋਰਚੇ ਬਣਾ ਕੇ ਬੈਠੇ ਗੁਰੂ ਕੇ ਲਾਡਲਿਆਂ ਦੀ ਤਾਕਤ ਤੇ ਮੋਰਚੇ ਟੋਹਣ ਲਈ 1 ਜੂਨ 1984 ਨੂੰ ਬਿਨਾਂ ਕਿਸੇ ਐਲਾਨ ਦੇ ਦੁਪਹਿਰ 12:40 ਤੋਂ ਸ਼ਾਮ 8:15 ਤੱਕ ਗੋਲੀਬਾਰੀ ਕੀਤੀ ਗਈ। ਇਹਨ੍ਹਾ ਗੋਲੀਆਂ ਚਲਾਉਣ ਵਾਲਿਆਂ ਵਿੱਚ ਬੀ.ਐਸ.ਐਫ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਤੇ ਇੰਡੋ ਤਿਬਤਨ ਬਾਰਡਰ ਪੁਲਿਸ ਮੋਹਰੀ ਸੀ।

ਸਰਕਾਰੀ ਹੁਕਮਾਂ ਤੇ ਦਰਬਾਰ ਸਾਹਿਬ 'ਤੇ ਹੋਈ ਇਸ ਗੋਲੀਬਾਰੀ ਵਿੱਚ ਖਾੜਕੂ ਜੱਥੇਬੰਦੀ 'ਬੱਬਰ ਖਾਲਸਾ' ਦੇ ਭਾਈ ਮਹਿੰਗਾ ਸਿੰਘ ਬੱਬਰ ਸਮੇਤ ਕੋਈ 8 ਸਿੱਖ ਸ਼ਰਧਾਲੂ ਜੋ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਸਨ, ਸ਼ਹੀਦ ਹੋਏ (ਕਈਆਂ 11 ਦੇ ਸ਼ਹੀਦ ਹੋਣ ਦੀ ਗੱਲ ਕੀਤੀ ਹੈ)। ਕੋਈ 25 ਦੇ ਕਰੀਬ ਸਿੱਖ ਯਾਤਰੂ ਫੱਟੜ ਵੀ ਹੋਏ।

1 ਜੂਨ ਨੂੰ ਹਿੰਦ ਸਰਕਾਰ ਦੇ ਹੁਕਮ ਤੇ ਚੱਲੀ ਗੋਲੀ ਦੇ ਕਰੀਬਨ 36 ਨਿਸ਼ਾਨ ਦਰਬਾਰ ਸਾਹਿਬ ਤੇ ਰਾਤ ਨੂੰ ਸਿੱਖ ਸੰਗਤ ਨੇ ਦੇਖੇ ਤਾਂ ਉਹਨਾਂ ਦੇ ਹਿਰਦੇ ਵਲੂੰਧਰੇ ਗਏ।ਰਾਤ ਨੌ ਵਜੇ ਤੋਂ 32 ਘੰਟੇ ਦੇ ਕਰਫਿਊ ਦਾ ਐਲਾਨ ਹੋ ਗਿਆ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀਆਂ ਨੇ ਇਸ ਨੂੰ ਦੁਸ਼ਟਾਂ ਵੱਲੋਂ ਦਰਬਾਰ ਸਾਹਿਬ ਉੱਤੇ ਹਮਲਾ ਕਿਹਾ। ਲੌਂਗੋਵਾਲ ਨੇ ਗਿਆਨੀ ਜ਼ੈਲ ਸਿੰਘ ਨਾਲ ਗੱਲ ਕਰਨ ਦੀ ਵਿਆਰਥ ਕੋਸ਼ਿਸ਼ ਕੀਤੀ, ਉਸਨੂੰ ਹਰ ਵਾਰ ਟਾਲਿਆ ਗਿਆ।

ਦਿੱਲੀ ਵਿੱਚ 'ਸਾਕਾ ਨੀਲਾ ਤਾਰਾ' ਦੀ ਸਾਰੀ ਕਾਰਵਾਈ ਦੀ ਨਿਗਰਾਨੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਹ ਆਦਿ ਕਰ ਰਹੇ ਸਨ।ਸਿੱਖ ਕੌਮ ਤੇ ਹੋ ਰਹੇ ਹਿੰਦ ਸਰਕਾਰ ਦੇ ਇਸ ਹਮਲੇ ਵਿੱਚ ਰੂਸ ਤੇ ਇੰਗਲੈਂਡ ਵੀ ਇੰਦਰਾ ਗਾਂਧੀ ਨੂੰ ਸਹਿਯੋਗ ਦੇ ਰਹੇ ਸਨ। ...ਚਲਦਾ

ਮੁੱਦਤੇਂ ਗੁਜ਼ਰੀ ਹੈਂ ਰੰਜ ਗ਼ਮ ਸਹਿਤੇ ਹੂਏ,
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।
(ਸਰ ਇਕਬਾਲ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top