Share on Facebook

Main News Page

ਆਪਣੀ ਵਾਰੀ ਤਾਂ ਤੜਪ ਉਠਦਾ, ਪਰ ਗੁਰੂਆਂ ਬਾਰੇ ਗੰਦ ਬਕਣ ਵਾਲੇ ਬਾਰੇ ਕਦੀ ਮੂੰਹ ਨਹੀਂ ਖੁੱਲ੍ਹਦਾ
-: ਵਜਿੰਦਰ ਸਿੰਘ
12.07.2021
#KhalsaNews #VajinderSingh #Dhadrianwala #Harnek #LipsSealed

ਜਦੋਂ ਬਿਨਾ ਸਬੂਤ ਤੋਂ ਕਿਸੇ ਵੀ ਬੰਦੇ 'ਤੇ ਇਲਜਾਮ ਲੱਗਦਾ, ਉਹ ਸਾਧ ਢੱਡਰੀਆਂਵਾਲੇ ਵਾਂਗ ਤੜਫਦਾ।

ਕਾਸ਼,
- ਜਦੋਂ ਹਰਨੇਕ ਦਰਬਾਰ ਸਾਹਿਬ ਨੂੰ ਮੜੀ ਦਸਦਾ ਸੀ, ਉਦੋਂ ਵੀ ਇਹ ਸਾਧ ਇਸ ਤਰਾਂ ਤੜਫਦਾ !
- ਜਦੋਂ ਹਰਨੇਕ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਸਿਰ ਮੜਿਆ ਹੋਇਆ ਦਸਦਾ ਸੀ, ਉਦੋਂ ਵੀ ਇਹ ਤੜਫਦਾ !
- ਜਦੋਂ ਹਰਨੇਕ ਗੁਰੂ ਸਾਹਿਬਾਨਾਂ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਅਤੇ ਹੋਰਨਾਂ ਸ਼ਹੀਦਾਂ ਬਾਰੇ ਗੰਦ ਬਕਦਾ ਸੀ, ਉਦੋਂ ਵੀ ਇਹ ਇਸ ਤਰਾਂ ਤੜਫਦਾ !

...ਪਰ ਨਹੀਂ ਇੰਝ ਨਹੀਂ ਹੋਇਆ, ਇੱਕ ਵਾਰ ਵੀ ਇਹ ਸਾਧ ਦੀ ਜ਼ੁਬਾਨ ਤੋਂ ਅੱਜ ਤੱਕ ਹਰਨੇਕ ਖਿਲਾਫ ਇੱਕ ਲਫ਼ਜ਼ ਤਕ ਨਹੀਂ ਨਿਕਲਿਆ, ਇਹ ਮੀਣਾ ਹੈ, ਇਸ ਨੂੰ ਆਪਣੇ 'ਤੇ ਲੱਗੇ ਇਲਜ਼ਾਮਾਂ ਦੀ ਕਿੰਨੀ ਸੱਟ ਵੱਜੀ, ਪਰ ਗੁਰੂਆਂ ਬਾਰੇ ਗੰਦ ਬਕਣ ਵਾਲੇ ਬਾਰੇ ਕਦੀ ਮੂੰਹ ਨਹੀਂ ਖੁੱਲ੍ਹਿਆ।

ਗੱਲਾਂ ਕਰਦਾ ਨਾਨਕ ਦੇ ਯਾਰ ਹੋਣ ਦਿਆਂ ਚਿੱਟੇ ਕਪੜੇ ਪਾ ਕੇ ਏ.ਸੀ. ਵਿੱਚ ਬੈਠ ਕੇ ਭਾਸ਼ਣ ਦੇਣ ਨਾਲ ਨਾਨਕ ਦੇ ਯਾਰ ਨਹੀਂ ਬਣਿਆ ਜਾਂਦਾ ।

ਬਾਬਾ ਨਾਨਕ ਤਾਂ ਗ਼ਲਤ ਨੂੰ ਗ਼ਲਤ ਕਹਿੰਦਾ ਹੈ, ਗਰੀਬਾਂ ਮਜ਼ਲੂਮਾਂ ਦੇ ਨਾਲ ਖੜਦਾ ਹੈ, ਪਰ ਤੇਰੀ ਤਾਂ ਕਿਸਾਨ ਅੰਦੋਲਨ ਦੀ ਇੱਕ ਗੇੜੀ ਤਿੰਨ ਕਰੋੜ ਦੀ ਹੈ ਇਸ ਕਰਕੇ ਤੂੰ ਅੱਜ ਤੱਕ ਕਿਸਾਨ ਅੰਦੋਲਨ ਵਿੱਚ ਨਹੀਂ ਗਿਆ, ਕਦੀ ਆ ਕੇ ਵੇਖ ਉਹਨਾਂ ਨਾਨਕ ਦੇ ਯਾਰਾਂ ਕਿਸਾਨਾਂ ਵਿੱਚ ਬਾਰਡਰਾਂ 'ਤੇ 45 ਡਿਗਰੀ ਤਾਪਮਾਨ ਵਿੱਚ ਤੇਰੇ ਚੱਡਿਆਂ ਥਾਣੀ ਪਸੀਨਾ ਨਾ ਨਿਕਲ ਗਿਆ ਤਾਂ ਕਹੀਂ... ਜੱਦਾ ਅੱਪਗ੍ਰੇਡ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top