Share on Facebook

Main News Page

ਸਮਾਜ ਦੀ ਅਜੋਕੀ ਤ੍ਰਾਸਦੀ
-: ਗੁਰਸ਼ਰਨ ਸਿੰਘ ਚੀਮਾ ਕਲਾਂ
25.07.2021
#KhalsaNews #CakeOnFace #Hunger

ਦੋ ਤਸਵੀਰਾਂ ਹਨ ਜੋ ਸਾਡੇ ਸਮਾਜ ਦੀ ਅਜੋਕੀ ਤ੍ਰਾਸਦੀ ਨੂੰ ਬਿਆਨ ਕਰਦੀਆਂ ਹਨ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ ਅੰਨ ਦਾ ਇੱਕ ਕਿਣਕਾ ਵੀ ਬਰਬਾਦ ਨਹੀਂ ਕਰਨਾ ਚਾਹੀਦਾ ।

ਇੱਕ ਵਾਰ ਇਕ ਸੱਜਣ ਨੇ ਗੱਲ ਸੁਣਾਈ ਕਿ ਉਹ ਭਾਰਤ ਵਿੱਚ ਇੱਕ ਸਟੇਸ਼ਨ ਉੱਤੇ ਖਲੋਤਾ ਸੀ ਉੱਥੇ ਬਹੁਤ ਸਾਰੇ ਬੱਚੇ ਸਟੇਸ਼ਨ ਦੇ ਕਿਨਾਰੇ ਖੜ੍ਹੇ ਸਨ ਉਹਨੇ ਜਦੋਂ ਸਟੇਸ਼ਨ ਉੱਤੇ ਇਸ ਦਾ ਕਾਰਨ ਪੁੱਛਿਆ ਕਿ ਇੰਨੇ ਬੱਚੇ ਇੱਥੇ ਸਟੇਸ਼ਨ ਤੇ ਸਵੇਰੇ ਕਿਉਂ ਹਨ। ਲੱਗਦਾ ਨਹੀਂ ਭੀ ਇਹਨਾਂ ਕਿਤੇ ਜਾਣਾ ਹੋਊ, ਤਾਂ ਸਟੇਸ਼ਨ ਉੱਤੇ ਖੜ੍ਹੇ ਬੰਦੇ ਨੇ ਜਵਾਬ ਦਿੱਤਾ ਕਿ ਤੁਸੀਂ ਇਕ ਟਰੇਨ ਆ ਲੈਣ ਦਿਓ ਉਸ ਤੋਂ ਬਾਅਦ ਤੁਹਾਨੂੰ ਸਾਰੀ ਕਹਾਣੀ ਸਮਝ ਲੱਗ ਜਾਵੇਗੀ।

ਜਦੋਂ ਟਰੇਨ ਆਈ ਤਾਂ ਉਹ ਹੈਰਾਨ ਰਹਿ ਗਿਆ ਟ੍ਰੇਨ ਵਿਚ ਚਾਹ ਵੇਚਣ ਵਾਲੇ ਜਿਹੜੇ ਅਕਸਰ ਮਿੱਟੀ ਦੇ ਕੁੱਜਿਆ ਵਿਚ ਚਾਹ ਵੇਚਦੇ ਹਨ ਅਤੇ ਲੋਕ ਅਕਸਰ ਚਾਹ ਪੀ ਕੇ ਕੁੱਜਿਆਂ ਨੂੰ ਸਟੇਸ਼ਨ ਦੀ ਪਟੜੀ ਤੇ ਭੰਨ ਕੇ ਆਨੰਦ ਪ੍ਰਾਪਤ ਕਰਦੇ ਨੇ। ਜਦੋਂ ਟਰੇਨ ਤੁਰੀ ਤਾਂ ਇਹ ਬੱਚੇ ਉਸੇ ਵੇਲੇ ਉਸ ਪਟੜੀ ਉੱਤੇ ਛਾਲਾਂ ਮਾਰਦੇ ਅਤੇ ਉਹਨਾਂ ਟੁੱਟੇ ਕੁੱਜਿਆ ਦੀਆਂ ਠੀਕਰੀਆਂ ਵਿਚ ਜੋ ਥੋੜ੍ਹੀ ਚਾਹ ਬਚੀ ਹੋਈ ਪਈ ਸੀ ਉਸ ਨੂੰ ਇਕੱਠਿਆਂ ਕਰਦੇ ਰਹਿੰਦੇ ,ਇਹ ਸਭ ਵੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਤੇ ਉਸ ਨੂੰ ਸਮਝਦੇ ਦੇਰ ਨਾਂ ਲੱਗੀ ਕੇ ਦੋ ਟਾਇਮ ਦੀ ਰੋਟੀ ਤਾਂ ਦੂਰ ਦੀ ਗੱਲ ਇਹ ਉਹ ਨੇ ਜਿੰਨਾਂ ਨੂੰ ਪਿਆਲਾ ਚਾਹ ਦਾ ਵੀ ਸਕੂਨ ਨਾਲ ਨਸੀਬ ਨਹੀਂ ਹੁੰਦਾ।

ਇੱਕ ਵੇਲੇ ਦੀ ਚਾਹ ਲਈ ਵੀ ਸਟੇਸ਼ਨ ਉਤੇ ਟੁੱਟੇ ਕੁੱਜਿਆਂ ਦੀਆਂ ਠੀਕਰਿਆਂ ਵਿੱਚ ਝਾਤੀ ਮਾਰਨੀ ਪੈਂਦੀ ਹੈ ਤੇ ਇਕ ਪਾਸੇ ਉਹ ਨੇ ਜਿਹੜੇ ਅੰਨ ਦੀ ਬਰਬਾਦੀ ਬੇਝਿੱਜਕ ਹੋ ਕੇ ਕਰ ਰਹੇ ਹਨ ਸਚਮੁੱਚ ਹੀ ਅਜਿਹਾ ਦ੍ਰਿਸ਼ ਦਿਲ ਦਹਲਾਉਣ ਵਾਲਾ ਸੀ।

ਇਸੇ ਲਈ ਸ਼ਾਇਦ ਗੁਰਦੁਆਰਿਆਂ ਦੇ ਵਿੱਚ ਇਹ ਮਰਿਆਦਾ ਸਾਡੇ ਪੁਰਖਿਆਂ ਨੇ ਬਣਾਈ ਸੀ ਕਿ ਅੰਨ ਜੂਠਾ ਨਹੀਂ ਛੱਡਣਾ ਚਾਹੀਦਾ ਸਤਿ ਬਚਨ ਤੇ ਸ਼ੁਕਰਾਨੇ ਨਾਲ ਖਾਣਾ ਚਾਹਿੰਦਾ ਹੈ ਪਤਾ ਨਹੀਂ ਕਿੰਨਿਆਂ ਨੂੰ ਨਸੀਬ ਨਹੀਂ ਹੋਇਆ ਤੇ ਰਾਤ ਢਿੱਡੇ ਭੁੱਖ ਕੱਟੀ ਜਾਂ ਫਿਰ ਢਿੱਡ ਨੂੰ ਪਾਣੀ ਪਾ ਕੇ ਝਕਾਨੀ ਦੇ ਦਿੱਤੀ। ਅੰਨ ਦਾ ਸਹੀ ਟਿਕਾਣਾ ਅਤੇ ਕਦਰ ਢਿੱਡ ਵਿੱਚ ਪੈ ਕੇ ਹੀ ਹੁੰਦੀ ਹੈ ਹੋਰ ਕਿਤੇ ਨਹੀਂ, ਪਰ ਸਾਡੇ ਵਿਆਹਾਂ ਸ਼ਾਦੀਆਂ ਤੋ ਲੈ ਕੇ ਕਈ ਗੁਰਦੁਆਰਿਆਂ ਵਿੱਚ ਵੀ ਕੀ ਹੋ ਰਿਹਾ ਹੈ ਇਹ ਸਾਹਮਣੇ ਹੈ।

ਅਜੋਕੇ ਫੈਸ਼ਨ ਦੇ ਦੌਰ ਵਿਚ ਜਿਸ ਨੂੰ ਅਸੀਂ ਅਗਾਂਹਵਧੂ ਕਹ ਰਹੇ ਹਾਂ ਉਸ ਵਿਚ ਇਹ ਤਸਵੀਰਾਂ ਸਾਡੀ ਮਾਨਸਿਕ ਕੰਗਾਲੀ ਦਾ ਸਬੂਤ ਹਨ ਤੇ ਮਾਨਸਿਕ ਕੰਗਾਲੀ ਤੋਂ ਨਿਕਲੀ ਹੋਈ ਭੁੱਖਮਰੀ ਦਾ।

ਕਿਸੇ ਗਰੀਬ ਦੇ ਖਾਂਦਿਆਂ ਮੂੰਹ ਲਿਬੜਨ ਤੇ ਉਹਨੂੰ ਅਸੱਭਿਆਕ ਗਰਦਾਨਣ ਵਾਲਾ ਸਮਾਜ ਟੌਹਰ ਤੇ ਫੈਸ਼ਨ ਵਰਗੇ ਭਾਰੇ ਸ਼ਬਦਾਂ ਨੂੰ ਵਰਤ ਕੇ ਜਾਣ ਬੁੱਝ ਕੇ ਨੰਗਾ ਵੀ ਹੋ ਰਿਹਾ ਤੇ ਆਪਣੇ ਮੂੰਹ ਸਿਰ ਨੂੰ ਲਬੇੜ ਕੇ ਤਾੜੀਆਂ ਮਾਰ ਦੰਦੀਆਂ ਕੱਢ ਰਿਹਾ ਹੈ ਵਾਹ!

ਚੇਤਾ ਰੱਖੋ ਬੰਦਾਂ ਪੈਸਾ ਨਹੀਂ ਖਾ ਸਕਦਾ ਖਾਵੇਗਾ ਤਾਂ ਅੰਨ ਹੀ, ਅੱਜ ਵੀ ਕਈ ਵਿਦੇਸ਼ੀ ਮੁਲਖ ਐਸੇ ਹਨ ਜਿੱਥੇ ਤੁਸੀ ਰੈਸਟੋਰੈਂਟ ਵਿਚ ਅੰਨ ਨਹੀਂ ਛੱਡ ਸਕਦੇ, ਸੁੱਟ ਜਾਂ ਵਿਅਰਥ ਨਹੀਂ ਕਰ ਸਕਦੇ ਬੇਸ਼ੱਕ ਪੈਸੇ ਵੀ ਕਿਉ ਨਾਂ ਦਿੱਤੇ ਹੋਣ, ਸਿਆਣੇ ਬੰਦੇ ਤਾਂ ਬਚੇ ਅੰਨ ਨੂੰ ਲਿਫਾਫੇ ਵਿਚ ਪਵਾ ਲੈਂਦੇ ਹਨ ਬਾਕੀ ਚੁੱਪ ਹੀ ਭਲੀ ਹੈ।

ਧੰਨਵਾਦ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top