Share on Facebook

Main News Page

🤡 ਉਏ ਅੱਪਗ੍ਰੇਡੋ !! ਤੁਹਾਡੇ ਚੌਧਰੀ ਦੀਆਂ ਚਗਲਾਂ ਤੇ ਬਕਵਾਸ 'ਤੇ ਤੁਹਾਡੀਆਂ ਭਾਵਨਾਵਾਂ ਨਹੀਂ ਭੜਕਦੀਆਂ ?
-: ਪਾਲ ਸਿੰਘ ਗਰੇਵਾਲ
20.04.2022
#KhalsaNews #PaulSinghGrewal #Ghagga #Dhadrianwala #Harnek #NaviKaur

👽 ਉਏ ਅੱਪਗ੍ਰੇਡੋ !! ਜਦੋਂ ਤੁਹਾਡੇ ਚੌਧਰੀ.....

🔸 ਗੁਰੂ ਪਾਤਸ਼ਾਹ ਦੇ ਕਿਰਦਾਰ 'ਤੇ ਉਂਗਲਾਂ ਚੁੱਕਣ
🔹 ਸ਼ਹੀਦਾਂ ਦੇ ਕਾਰਨਾਮਿਆਂ ਅਤੇ ਯੋਗਦਾਨ ਨੂੰ ਮਿੱਟੀ ਵਿੱਚ ਰੋਲਣ
🔸 ਗੁਰਬਾਣੀ ਨੂੰ ਸਾਡੇ ਸਿਰ "ਮੜ੍ਹਿਆ" ਗਰੰਥ ਦੱਸਣ
🔹 ਦਸਮ ਪਿਤਾ ਨੂੰ ਪੁੱਤਾਂ ਦੇ ਮੋਹ ਵਿੱਚ ਗ੍ਰੱਸਿਆ, ਬੇਬੱਸ, ਲਾਚਾਰ, ਡਰਪੋਕ, ਲੇਹਲੜ੍ਹੀਆਂ ਕੱਢਦਾ, ਲੁੱਕਦਾ ਫਿਰਦਾ ਦੱਸਣ
🔸 ਕਿਸੇ ਵਿਰੋਧੀ ਨੂੰ "ਕੁੱਤੇ ਦਾ ਹੱਡ" ਕਹਿਣ
🔹 ਕਿਸੇ ਗੁਰਸਿੱਖ ਨੂੰ "ਹੱਡੀਆਂ ਸੁੰਘਦੇ ਫਿਰਦੇ" ਅਤੇ "ਝੋਟਾ ਚੁੰਘਣ ਵਾਲਾ" ਕਹਿਣ
🔸 ਹਰ ਕਿਸੇ ਵਿਰੋਧੀ ਨੂੰ ਤੂੰ ਮਾਮਾ ਨਾ ਬਣ, ਤੂੰ ਸਾਲਾ ਲਗਦਾਂ,
🔹 ਕਿਸੇ ਬੀਬੀ ਨੂੰ ਦੋ ਟਕੇ 'ਤੇ ਵਿਕਣ ਵਾਲੀ, ਗਧੀ, ਖੋਤੀ ਆਖਣ
🔸 ਕਦੇ ਕਿਸੇ ਪ੍ਰਚਾਰਕ ਦਾ ਨਾਮ ਲੈ ਕੇ ਉਸ ਨੂੰ ਮੰਗਖਾਣਾ, ਭਾਟੜਾ ਆਖਣ
🔹 ਕਦੇ ਕਿਸੇ ਗੁਰਸਿੱਖ ਨੂੰ ਕਾਂ, ਕਾਲਾ ਬਾਹਮਣ ਆਖਣ

👉 ਉਦੋਂ ਆਪਣੇ ਚੌਧਰੀ ਚਗਲਾਂ ਦੇ ਬਕਵਾਸ ਤੇ ਤੁਹਾਡੀਆਂ ਭਾਵਨਾਵਾਂ ਨੀਂ ਭੜਕਦੀਆਂ ਅਤੇ ਤੁਹਾਨੂੰ ਸਭਿਅਕ ਬੋਲੀ ਦਾ ਚੇਤਾ ਨੀਂ ਆਉਂਦਾ ?

☝️ ਹੁਣ ਜਦੋਂ ਤੁਹਾਡੇ ਬਜ਼ੁਰਗ ਵਿਦਵਾਨ ਦੀ ਅਖੌਤੀ ਵਿਦਵਤਾ ਦੇ ਅਕਲ ਦਾ ਜਲੂਸ ਉਹਦੀਆਂ 27 ਕਿਤਾਬਾਂ ਦੇ ਕੀਤੇ ਕਾਲੇ ਖਿਲਰਦੇ ਪੱਤਰਿਆਂ ਵਾਂਗ ਕਰਤਾ ਉਦੋਂ ਤੁਹਾਡੇ ਸੱਤੀਂ ਕੱਪੜੀਂ ਅੱਗ ਲੱਗ ਗਈ?

✍️ ਹੁਣ ਵਿਆਕਰਨ ਦੇ ਮੁੱਦੇ 'ਤੇ ਤੁਸੀਂ ਇੱਕ ਬਜ਼ੁਰਗ "ਵਿਦਵਾਨ" ਨੂੰ ਬਲੀ ਦਾ ਬੱਕਰਾ ਦਾ ਬਣਾਕੇ ਅੱਗੇ ਕਰਤਾ? ਕਿਹੜੀ ਵਿਦਵਤਾ ਵਿਖਾਈ ਹੈ ਉਸ ਬਜ਼ੁਰਗ ਨੇ ਸਿਰਫ ਝੂਠ ਬੋਲਣ ਅਤੇ ਆਪਣੇ ਮੱਤਹੀਣ ਹੋਣ ਦਾ ਪ੍ਰਦਰਸ਼ਨ ਕਰਨ ਤੋਂ ਸਿਵਾਏ?

⚠️ ਓਏ ਭਾਈ, ਉਹ ਵਿਚਾਰਾ ਤਾਂ ਲਾਚਾਰ, ਬੇਬੱਸ, ਔਲਾਦ ਦੇ ਮੋਹ ਵਿੱਚ ਇੱਕ ਬੌਣੇ ਜਿਹੇ ਮੰਗਖਾਣੇ ਸਾਧ ਅੱਗੇ ਖੁਦਗਰਜ਼ ਔਲਾਦ ਨੇ ਕੋਡਾ ਕਰਕੇ ਖੜਾਤਾ ਤਾਂ ਜਿਹੜਾ ਉਸ ਨੂੰ ਅਣਜਾਣੇ ਵਿੱਚ ਥੋੜਾ ਬਹੁਤ ਇੱਜਤ ਮਾਨ ਮਿਲਿਆ ਸੀ ਉਹ ਵੀ ਮਿੱਟੀ ਚ ਰੋਲਤਾ।

☣️ ਜੇ ਉਹ ਏਡਾ ਹੀ ਵਿਦਵਾਨ ਹੈ ਤਾਂ ਆਵੇ ਕਿਸੇ ਮੰਚ 'ਤੇ ਖੁੱਲੀ ਵਿਚਾਰ ਕਰਨ ਨੂੰ, ਕਿਉਂ ਚੱਡਿਆਂ ਵਿੱਚ ਪੂਛ ਲਈ ਚੂੰ ਚੂੰ ਕਰਦਾ ਫਿਰਦਾ ਅਤੇ ਰੋਜ਼ ਨਲ਼ੀ ਵਗਾਉਂਦਾ ਫਿਰਦਾ।

💥 ਇਹਨਾਂ ਬੋਲਾਂ ਦਾ ਮੈਂ ਖੁਦ ਜਿੰਮੇਵਾਰ ਹਾਂ ਅਤੇ ਇਹਨਾਂ ਨੂੰ ਕਿਸੇ ਹੋਰ ਸਖਸ਼ੀਅਤ ਨਾਲ ਜੋੜਕੇ ਵੇਖਣਾਂ ਤੁਹਾਡੀ ਮਾਨਸਿਕਤਾ ਦੇ ਕਮਜ਼ੋਰ ਹੋਣ ਦੀ ਨਿਸ਼ਾਨੀਂ ਹੈ !

✌️ ਤੁਹਾਨੂੰ ਤਕਰੀਬਨ ਦੋ ਸਾਲ ਤੋਂ ਇੱਕ ਸਭਿਅਕ ਵਿਚਾਰ ਗੋਸ਼ਟੀ ਬਾਰੇ ਨਮੂਨਾ ਪੇਸ਼ ਕੀਤਾ ਅਤੇ ਸੱਦੇ ਦਿੱਤੇ ਗਏ ਨੇ ਅਤੇ ਕਦੇ ਕੋਈ ਮੰਦ ਬੋਲੀ ਨੀਂ ਸੀ ਵਰਤੀ ਮੱਘਦੇ ਬੋਲ ਵਾਲਿਆਂ ਨੇ ਪਰ ਤੁਹਾਡੇ ਚੌਧਰੀਆਂ ਨੇ ਕਿਹੜੀ ਦਿਆਨਤਦਾਰੀ ਵਿਖਾਈ ਉਹਨਾਂ ਬਾਰੇ?

👶 ਪਰ ਤੁਸੀਂ ਬਾਹਮਣ ਅਤੇ ਪੁਜਾਰੀ ਵਾਂਗ ਲਾਡਲੇ ਪੁੱਤ ਬਣਕੇ ਦੂਜਿਆਂ ਨੂੰ ਨਸੀਹਤਾਂ ਦੇਣ ਅਤੇ ਗਾਹਲਾਂ ਕੱਢਣ ਜੋਗੇ ਹੀ ਹੋ।

️🎯 ਚੇਤੇ ਰਖਿਉ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੀ ਹੁੰਦੇ ਨੇ !!

👉 ਆਹ ਬਜ਼ੁਰਗ ਨੇ ਸਾਰੀ ਉਮਰ ਸ਼ਰੀਰਕ ਜੁੱਤੀਆਂ ਖਾਦੀਆਂ ਪਰ ਹੁਣ ਦਲੀਲਾਂ ਦੀਆਂ ਚਪੇੜਾਂ ਪੈਣ ਤੇ ਕਿੱਦਾਂ ਪਿੱਟ ਸਿਆਪਾ ਪਾਇਆ ਹੋਇਆ ਹੈ। ਧੀ ਕਹਿੰਦੀ ਬਾਪੂ ਜੀ ਵੱਟ ਕੱਢ ਦੇਣਗੇ ਪਰ ਮੈਨੂੰ ਲਗਦਾ ਬਜ਼ੁਰਗ ਦਾ ਵਿਚਾਰ ਗੋਸ਼ਟੀ ਤੋਂ ਬਾਅਦ ਕੋਈ ਵਲ ਵਿੰਗ ਹੀ ਨਹੀਂ ਰਹਿਣਾ ਜਦੋਂ ਤੱਕ ਇਹ ਸਭ ਨਿਪਟਾਰਾ ਹੋਣਾ !!

🙏 ਇੱਜਤ ਕਰਨੀ ਸਿੱਖੋ ਤਾਂ ਇੱਜਤ ਮਿਲੂਗੀ ਅਤੇ "ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ" ਵਾਲਾ ਸਿਧਾਂਤ ਨਾ ਭੁਲਿਆ ਕਰੋ !!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top