Share on Facebook

Main News Page

👳 ਸਿੱਖ ਬੁੱਕ ਕਲੱਬ ਅਮਰੀਕਾ ਵੱਲੋਂ ਪਾਵਨ ਬੀੜ ਛਾਪ ਕੇ ਨਹੀਂ ਵੰਡੀ ਜਾ ਰਹੀ
-: ਗਿ. ਜਗਤਾਰ ਸਿੰਘ ਜਾਚਕ
26.04.2022
#KhalsaNews #SGGS #JagtarSingh #Jachak #ThaminderSingh #Anand

📙 ਸਿੱਖ ਬੁੱਕ ਕਲੱਬ ਅਮਰੀਕਾ ਨਾਲ ਸਬੰਧਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਅਜਿਹੀ ਵਿਵਾਦਤ ਬੀੜ, ਜਿਹੜੀ ਸ਼ੋਸ਼ਲ ਮੀਡੀਏ ਦੁਆਰਾ ਪ੍ਰਾਪਤ ਹੋ ਰਹੀ ਹੈ, ਉਹ ਹੁਣ ਕਲੱਬ ਦੀ ਐਪ ਉੱਤੇ ਉਪਲਬਧ ਨਹੀਂ ਹੈ ।

👉 ਸ੍ਰ. ਥਮਿੰਦਰ ਸਿੰਘ ਅਨੰਦ ਨੇ ਸੋਧ-ਸੁਧਾਈ ਵਾਲੀ ਉਸ ਬੀੜ ਦੀ ਪੀ.ਡੀ.ਐਫ਼ ਕਲੱਬ ਦੀ ਐਪ ਉੱਤੇ ਕਦੋਂ ਪਾਈ ਅਤੇ ਕਦੋਂ ਤੇ ਕਿਉਂ ਹਟਾਈ, ਇਸ ਬਾਰੇ ਤਾਂ ਕੁਝ ਨਹੀਂ ਕਹਿਆ ਜਾ ਸਕਦਾ । ਪ੍ਰੰਤੂ ਇਉਂ ਜਾਪਦਾ ਹੈ ਕਿ ਸੰਨ 1952 ਤੋਂ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਕਰਵਾਏ ਖੋਜ ਕਾਰਜਾਂ ਦੇ ਚਾਨਣ ਵਿੱਚ ਕਲੱਬ ਕਿਸੇ ਪੰਥਕ ਪਧਰ ਦੇ ਨਿਰਣੈਜਨਕ ਫੈਸਲੇ ਦੀ ਉਡੀਕ ਵਿੱਚ ਹੈ । ਦੂਜੀ ਗੱਲ ਕਿ ਕਲੱਬ ਵੱਲੋਂ ਕੋਈ ਪਾਵਨ ਬੀੜ ਛਾਪ ਕੇ ਦੇਸ਼ ਵਿਦੇਸ਼ ਵਿੱਚ ਵੰਡੀ ਗਈ ਹੈ । ਐਸੀ ਖ਼ਬਰ ਬਿਲਕੁਲ ਕੋਰਾ ਝੂਠ ਹੈ, ਕਿਉਂਕਿ ਅਮਰੀਕਾ, ਕਨੇਡਾ ਤੇ ਯੂ.ਕੇ. ਆਦਿਕ ਕਿਸੇ ਵੀ ਦੇਸ਼ ਦੇ ਗੁਰਸਿੱਖ ਪ੍ਰਵਾਰ ਨੂੰ ਘਰ ਵਿੱਚ ਪ੍ਰਕਾਸ਼ ਕਰਨ ਵਾਸਤੇ ਕਲੱਬ ਪਾਸੋਂ ਬੀੜ ਪ੍ਰਾਪਤ ਨਹੀਂ ਹੋਈ।

📍 ਆਨਰੇਰੀ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨੇ ਆਪਣੇ ਸਹਿਯੋਗੀ ਸੱਜਣਾਂ ਦੁਆਰਾ ਉਪਰੋਕਤ ਸੱਚ ਦੀ ਘੋਖ ਕਰਨ ਉਪਰੰਤ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਇੱਕ ਪਤਰ ਰਾਹੀਂ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਮੈਂ ਆਪਣੀ ਕੌਮੀ ਜ਼ਿਮੇਂਵਾਰੀ ਨਿਭਾਉਂਦਿਆਂ ਅਤੇ ਆਪ ਜੀ ਦੇ ਅਖਬਾਰਾਂ ਤੇ ਸ਼ੋਸ਼ਲ ਮੀਡੀਏ ਦੁਆਰਾ ਪ੍ਰਾਪਤ ਆਦੇਸ਼ਾਂ ਦੇ ਮਦੇਨਜ਼ਰ 3 ਮਈ ਦੇ ਪੰਥਕ ਇਕੱਠ ਤੋਂ ਪਹਿਲਾਂ ਪਾਵਨ ਬੀੜ ਦੀ ਵਿਵਾਦਤ ਪ੍ਰਕਾਸ਼ਨਾ ਦਾ ਸੱਚ ਤੁਹਾਡੇ ਧਿਆਨ ਵਿੱਚ ਲਿਆਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ ।

⚠️ ਉਨ੍ਹਾਂ ਨੇ ਕੁਝ ਪਤਰਕਾਰਾਂ ਤੇ ਅਖ਼ਬਾਰਾਂ ਦੁਆਰਾ ਮਿਲੀ ਜਾਣਕਾਰੀ 'ਤੇ ਅਧਾਰਿਤ ਦੱਸਿਆ ਹੈ ਕਿ ਸਿੱਖ ਬੁੱਕ ਕਲੱਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਉੱਤਰ ਵਜੋਂ ਜਿਹੜਾ ਪਤਰ ਭੇਜਿਆ ਗਿਆ ਹੈ, ਉਸ ਵਿੱਚ ਥਮਿੰਦਰ ਸਿੰਘ ਅਨੰਦ ਮੰਨਿਆ ਹੈ ਕਿ ਸ਼ੋਸ਼ਲ ਮੀਡੀਏ ਰਾਹੀਂ ਵਾਇਰਲ ਹੋਈ ਬੀੜ ਦਾ ਪੂਰਾ ਮਸੌਦਾ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ ਦੁਆਰਾ ਪ੍ਰਾਪਤ ਹੋਇਆ ਹੈ ।

🔸 ਗਿ. ਜਾਚਕ ਨੇ ਅੰਤ ਵਿੱਚ ਜਥੇਦਾਰ ਜੀ ਨੂੰ ਬੇਨਤੀ ਵੀ ਕੀਤੀ ਹੈ ਕਿ ਪੰਥਕ ਇਕੱਠ ਤੋਂ ਪਹਿਲਾਂ ਉਹ ਆਪਣੇ ਸਾਧਨਾ ਦੁਆਰਾ ਉਪਰੋਕਤ ਸੱਚ ਨੂੰ ਜਾਨਣ ਦਾ ਪੂਰਾ ਪੂਰਾ ਯਤਨ ਕਰਨ ਤਾਂ ਕਿ ਕੋਈ ਅਜਿਹਾ ਮੰਦਭਾਗਾ ਫੈਸਲਾ ਨਾ ਹੋਵੇ, ਜਿਹੜਾ ਸਿੱਖ ਜਗਤ ਅੰਦਰਲੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਿਰਮਲ-ਭਉ ਨੂੰ ਘਟਾਉਣ ਦਾ ਕਾਰਣ ਬਣੇ ।

✍️ ਨੋਟ : ਜਥੇਦਾਰ ਜੀ ਨੂੰ ਲਿਖੇ ਪਤਰ ਦੀ ਕਾਪੀ ਦੀ ਪੀ.ਡੀ.ਐਫ ਨਾਲ ਨੱਥੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top