Share on Facebook

Main News Page

🙏 ਝੂਠੁ ਨ ਬੋਲਿ ਪਾਡੇ ਸਚੁ ਕਹੀਐ
-: ਬਲਦੀਪ ਸਿੰਘ ਰਾਮੂੰਵਾਲੀਆ
10.05.2022
#AnandSahib #GuruAmardass #BaldeepSingh #Ramoowalia #KhalsaNews #JagtarSingh #HarpreetSingh

☝️ ਸਾਡੇ ਲਈ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਪਾਦਨਾ ਥੱਲੇ ਹੋਇਆ ਅਕਾਲੀ ਬਾਣੀ ਦਾ ਸੰਕਲਨ ਹਰ ਪੱਖ ਤੋਂ ਪੂਰਨ ਭਰੋਸੇਯੋਗ ਹੈ। ਹਾਂ, ਉਤਾਰਿਆਂ ਵਕਤ ਜਾਂ ਛਾਪੇਖਾਨੇ ਵਿਚ ਪੂਰਨ ਸੁਹਿਰਦਤਾ ਨਾ ਰੱਖਦਿਆਂ ਜਾਂ ਲਾਲਚ ਵਸ ਪਏ ਭੇਦ ਸਾਡੀ ਨਾ ਅਹਿਲੀ ਦਾ ਪ੍ਰਮਾਣ ਹਨ। ਪਾਤਸ਼ਾਹ ਨੇ ਸੰਪਾਦਨਾ ਵਕਤ ਜੋ ਸ਼ਬਦ / ਸਲੋਕ ਜਿਸਦਾ ਹੈ ਸਿਰਲੇਖ ਦਿੱਤਾ ਹੈ, ਇਥੋਂ ਤੱਕ ਕੇ ਜੇ ਵਾਰਾਂ ਵਿਚ ਪਾਤਸ਼ਾਹ ਨੂੰ ਕਿਤੇ ਪਉੜੀ ਪਉਣੀ ਪਈ ਤਾਂ ਸਿਰਲੇਖ ਦੇ ਦਿੱਤਾ ਇਹ ਪਉੜੀ ਕਿਸ ਦੀ ਹੈ ਜੇ ਕਿਤੇ ਸਾਂਝਾ ਸ਼ਬਦ ਰੱਖਣਾ ਪਿਆ, ਤਾਂ ਸਿਰਲੇਖ ਵਿੱਚ 'ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫"। ਗੁਰੂ ਮਹਾਰਾਜ ਦੀ ਸੰਪਾਦਨ ਕਲਾ, ਖ਼ੁਦ ਵਾਹਿਗੁਰੂ ਦੁਆਰਾ ਕੀਤਾ ਕਾਰਜ ਹੈ।

👳ਬੰਦੇ ਭੁਲਣਹਾਰ ਨੇ ਗੁਰੂ ਕਰਤਾਰ ਅਭੁੱਲ ਹੈ "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥" ਰਵਾਇਤਾਂ ਤੇ ਪ੍ਰੰਪਰਾਵਾਂ ਵਿੱਚ ਬਹੁਤ ਕੁਝ ਐਸਾ ਹੈ ਜੋ ਗੁਰਮਤਿ ਅਨੁਸਾਰੀ ਨਹੀਂ ਹੈ, ਲਿਖਤੀ ਇਤਿਹਾਸ ਵਿੱਚ ਵੀ ਬਹੁਤ ਊਣਤਾਈਆਂ ਮੌਜੂਦ ਹਨ। ਰਵਾਇਤਾਂ ਵਿਚ ੱਤੇ ਇਹ ਵੀ ਜ਼ਿਕਰ ਹੈ ਆਪ ਨਿੰਰਕਾਰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰ ਰਹੇ ਸਨ ਤਾਂ 16 ਵੀਂ ਅਸ਼ਟਪਦੀ ਤੋਂ ਬਾਅਦ ਉਹਨਾਂ ਨੂੰ ਬਾਣੀ ਉਤਰਨੀ ਬੰਦ ਹੋ ਗਈ ਤੇ ਫਿਰ ਉਹ ਬਾਬਾ ਸ੍ਰੀ ਚੰਦ ਕੋਲ ਗਏ ; ਅਖੇ ਉਹਨਾਂ ਨੇ 17 ਵੀਂ ਅਸ਼ਟਪਦੀ ਨਾਲ ਦਾ ਸਲੋਕ ਜੋ ਪਹਿਲਾਂ ਜਪੁ ਬਾਣੀ ਵਿਚ ਆਇਆ ਹੈ ; "ਭੀ" ਦੀ ਜਗ੍ਹਾ "ਭਿ" ਕਰਕੇ ਦੇ ਦਿੱਤਾ ਤੇ ਬਾਣੀ ਫਿਰ ਤੁਰ ਪਈ।

👁️ ਡਾਕਟਰ ਤਾਰਨ ਸਿੰਘ ਰਵਾਇਤਾਂ ਦਾ ਹਵਾਲਾ ਦਿੰਦਾ ਆਖਦਾ ਹੈ ਕਿ 18 ਅਸ਼ਟਪਦੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ ਸਨ ਤੇ 6 ਬਾਬੇ ਸ੍ਰੀ ਚੰਦ ਨੇ ਵਧਾਈਆਂ । (ਇਹ ਰਵਾਇਤ ਕੋਈ ਗੁਰੂ ਕਾ ਸਿੱਖ ਨਹੀਂ ਮੰਨ ਸਕਦਾ)। ਸਾਖੀ ਹੈ ਕਿ ਜਪੁ ਬਾਣੀ ਦੀਆਂ 39 ਪਉੜੀਆਂ ਸਨ, ਆਖਰੀ ਪਉੜੀ ਸੁਣ ਕਿ ਮੁਰਦਾ ਜਿੰਦਾ ਹੋ ਗਿਆ ਤਾਂ ਗੁਰੂ ਨਾਨਕ ਸਾਹਿਬ ਨੇ ਉਹ ਪਉੜੀ ਆਪੇ ਹੀ ਕੱਢ ਦਿੱਤੀ।

👀 ਪੰਡਤ ਤਾਰਾ ਸਿੰਘ ਨਰੋਤਮ ਨੇ ਤਾਂ ਇਥੋਂ ਤੱਕ ਲਿਖਿਆ ਕੇ ਭਗਤਾਂ ਦੀ ਬਾਣੀ ਵੀ ਪਾਤਸ਼ਾਹ ਨੇ ਆਪ ਹੀ ਉਚਾਰਨ ਕੀਤੀ ਉਹਨਾਂ ਦੇ ਨਾਮ ਥੱਲੇ ਲਿਖੀ ; ਪੁਰਾਣੇ ਪ੍ਰਆਇ ਟੀਕੇ, ਕੋਸ਼ ਪੜ੍ਹ ਕੇ ਵੇਖੋ ਸਮਝ ਲੱਗੇਗੀ ਕਿਹੋ ਜਿਹੀ ਕਥਾ ਕਹਾਣੀਆਂ ਜੋੜੀਆਂ ਨੇ।

👉 ਹੁਣ ਆਈਏ ਅਸਲ ਘਟਨਾ ਵੱਲ, ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਸੇਵਾਦਾਰ ਭਾਈ ਜਗਤਾਰ ਸਿੰਘ, ਜਿਨ੍ਹਾਂ ਨੇ ਗੁਰੂ ਨਾਲੋਂ ਬੰਦੇ ਦੀ ਮੱਤ ਨੂੰ ਜਿਆਦਾ ਅਹਿਮੀਅਤ ਦਿੰਦਿਆਂ ਮੰਜੀ ਸਾਹਿਬ ਹਾਲ ਤੋਂ ਕੁਫਰ ਦੀ ਪੰਠ ਖੋਲਦਿਆਂ ਤੇ ਸਿੱਧਾ ਸਿੱਧਾ ਗੁਰੂ ਮਹਾਰਾਜਾ ਦੀ ਸੰਪਾਦਨਾ ਪ੍ਰਤੀ ਪਹੁੰਚ ਨੂੰ ਅਸਿੱਧੇ ਢੰਗ ਨਾਲ ਅਣਜਾਣੇ ਵਿਚ ਹੀ ਮੰਨਣ ਤੋਂ ਇਨਕਾਰੀ ਹੁੰਦਿਆਂ ਸੂਰਜ ਪ੍ਰਕਾਸ਼ ਦੀ ਰਾਸਿ ੧ ਅੰਸੂ ੫੯ ਵਿਚੋਂ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਅਨੰਦ ਸਾਹਿਬ ਦੀ 39 ਵੀਂ ਪਉੜੀ ਗੁਰੂ ਰਾਮਦਾਸ ਜੀ ਦੀ ਤੇ 40 ਵੀਂ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ...

🔹 ਆਨੰਦ ਮੂਲ ਬਾਣੀ ਸ਼ੁਭ ਕਰੀ।ਭਗਤਿ ਵਿਰਾਗ ਗਯਾਨ ਸੋ ਭਰੀ।
ਚਤੁਰਥ ਪਾਤਸਾਹ ਜਬਿ ਭਏ।ਇਕ ਪੌੜੀ ਤਿਨਹੂੰ ਰਚਿ ਕਏ॥24॥
ਇਕ ਸ੍ਰੀ ਅਰਜਨ ਤਿਹ ਸੰਗ ਜੋੜੀ।ਅਨਦ ਮਹਾਤਮ ਚਾਲਿਸ ਪੋੜੀ ।
ਅੰਮ੍ਰਿਤ ਸਮੇਂ ਜੁ ਪਠਹਿ ਅਨੰਦ ।ਮਿਲਹਿ ਗੁਬਿੰਦ ਮੁਕੰਦ ਅਨੰਦ॥25॥

☝️ ਪਹਿਲੀ ਗੱਲ ਐਨੀ ਵੱਡੀ ਗੱਲ ਲਿਖਦਿਆਂ ਕਵੀ ਸੰਤੋਖ ਸਿੰਘ ਨੇ ਕੋਈ ਹਵਾਲਾ ਗ੍ਰੰਥ ਹੀ ਸਾਂਝਾ ਨਹੀਂ ਕੀਤਾ । ਦੂਆ ਉਸਨੇ ਉਹ ਪਉੜੀਆਂ ਦੀ ਤਸਦੀਕ ਵੀ ਨਹੀਂ ਕੀਤੀ ਕੇ ਦੋ ਪੌੜੀਆਂ ਜੋ ਦੋ ਹੋਰ ਪਾਤਸ਼ਾਹੀਆਂ ਦੁਆਰਾ ਉਚਾਰਨ ਕੀਤੀਆਂ ਦੱਸ ਰਿਹਾ ਹੈ ਉਹ ਕਿਹੜੀਆਂ ਹਨ।

✌️ ਦੂਜੇ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੰਪਾਦਨਾ ਨੂੰ ਵੇਖੋ ; ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 300 ਅੰਕ ਤੋਂ ਵਾਰ ਸ਼ੁਰੂ ਹੋ ਰਹੀ ਹੈ "ਗਉੜੀ ਕੀ ਵਾਰ ਮਹਲਾ ੪" ਵੇਖੋ , ਇਸ ਵਾਰ ਵਿਚ ਪਉੜੀਆਂ ਧਨ ਗੁਰੂ ਰਾਮਦਾਸ ਜੀ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹਨ, ਪਰ ਜਦ 30 ਤੇ 31 ਨੰਬਰ ਪਉੜੀ ਵੇਖੋਗੇ ਤਾਂ ਉਥੇ ਪਉੜੀ ਸਿਰਲੇਖ ਨਾਲ ਮ:੫ ਵੀ ਲਿਖਿਆ ਹੋਇਆ, ਅੱਗੇ ਫਿਰ ਗੁਰੂ ਰਾਮਦਾਸ ਦੀਆਂ ਪਉੜੀਆਂ ਹਨ। ਜੋ ਪਾਤਸ਼ਾਹ ਇੰਨੇ ਸੁਚੇਤ ਹੋਵਣ, ਉਹਨਾਂ ਦੀ ਸੰਪਾਦਨ ਕਲਾ ਵੇਖਣ ਨਾਲੋਂ ਸੂਰਜ ਪ੍ਰਕਾਸ਼ ਦਾ ਗਿਆਨ ਘੋਟਣ ਲੱਗਿਆਂ ਜਰਾ ਸੋਚ ਤਾਂ ਲੈਣਾ ਚਾਹੀਦਾ ਸੀ ਸਿੰਘ ਸਾਬ੍ਹ!ਇਸਤੇ ਸਮੁੱਚੇ ਪੰਥ ਕੋਲੋਂ ਮੁਆਫੀ ਮੰਗਣੀ ਬਣਦੀ ਹੈ ਤੁਹਾਡੀ।

⚠️ ਹੁਣ ਅਗਲੀ ਗੱਲ ਭਾਈ ਜਗਤਾਰ ਸਿੰਘ ਹੋਰਾਂ ਦੀ ਇਸ ਗ਼ਲਤੀ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਬੇਨਤੀ ਹੈ ; ਮੰਜੀ ਸਾਹਿਬ ਬੈਠ ਕੇ ਜਗਤਾਰ ਸਿੰਘ ਹੁਣੀ ਜਿਸ ਸੂਰਜ ਪ੍ਰਕਾਸ਼ ਦੇ ਆਧਾਰ 'ਤੇ ਆਪਣਾ ਵਿਦਵਤਾ ਦਾ ਪਰਚਮ ਪ੍ਰਚੰਡ ਕਰਨ ਲੱਗੇ ਸੀ, ਉਸ ਵਕਤ ਮੂੰਹ ਵਿਚ ਘੁੰਗਣੀਆਂ ਕਿਉਂ ਪਈਆਂ ਜਦ 4 ਮਈ ਨੂੰ ਬੰਗਲਾ ਸਾਹਿਬ ਕਥਾ ਦੀ ਸਮਾਪਤੀ 'ਤੇ ਰਾਗਮਾਲਾ ਦੀ ਵੀਚਾਰ ਕੀਤੀ ; ਉਸ ਵਕਤ ਵੀ ਸੰਗਤ ਨੂੰ ਦੱਸਦੇ ਕਿ ਸੂਰਜ ਪ੍ਰਕਾਸ਼ ਦਾ ਕਰਤਾ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ। ਉਹ ਭੋਗ ਮੁੰਦਾਵਣੀ 'ਤੇ ਪਾਉਣ ਦੀ ਗੱਲ ਕਰਦਾ ਹੈ। ਇਹ ਨੰਗਾ ਚਿੱਟਾ ਸੱਚ ਹੈ ਜੇ ਕਿਤੇ ਜਗਤਾਰ ਸਿੰਘ ਇਹ ਰਾਗਮਾਲਾ ਆਲੀ ਗੱਲ ਸਟੇਜ 'ਤੇ ਸੰਤੋਖ ਸਿੰਘ ਦੀ ਲਿਖੀ ਗੱਲ ਨੂੰ ਸੱਚ ਮੰਨ ਕੇ ਕਰੇ, ਫਿਰ ਵੇਖਣਾ ਸਭ ਤੋਂ ਪਹਿਲਾਂ ਇਸ ਦੇ ਇਸ ਵਕਤ ਬਣੇ ਖ਼ੈਰ ਖਵਾਹ ਹੀ ਦੁਸ਼ਮਣ ਬਣਨੇ ਆ।

✅ ਬਾਕੀ ਸੰਗਤ ਜੀ ਇਸ ਵਿਸ਼ੇ ਗਿਆਨੀ ਹਰਿਬੰਸ ਸਿੰਘ ਹੋਰਾਂ ਦਾ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ ਵੇਖ ਸਕਦੇ ਹੋ। ਸਭ ਸੁਘੜ ਵਿਦਵਾਨ ਗੁਰੂ ਦੀ ਸੰਪਾਦਨਾ 'ਤੇ ਪੂਰਨ ਭਰੋਸਾ ਰੱਖ ਸਮੁੱਚੇ ਅਨੰਦ ਸਾਹਿਬ ਨੂੰ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਹੀ ਮੰਨਦੇ ਹਨ ਤੇ ਮੰਨਦੇ ਰਹਿਣਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top