Share on Facebook

Main News Page

👁️ #ਬਚਿਤ੍ਰ #ਨਾਟਕ ਦਾ ਲਿਖਾਰੀ ਮਾਤ ਲੋਕ 'ਚ ਬੈਠ ਕੇ, ਮਾਤ ਲੋਕ 'ਚ ਆਉਣ ਤੋਂ ਹੀ ਨਾਂਹ ਕਰੀ ਜਾਂਦਾ, ਵਾਹ!
-: ਰਾਮ ਸਿੰਘ ਉਤਰਾਖੰਡ
11.08.2024
#KhalsaNews #dasamgranth #FraudAlert #DG #GuruGobindSingh

ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ।
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ। ਇਮ ਕਹਿ ਕੈ ਇਹ ਲੋਕ ਪਠਾਯੋ। ੫।

☝️ ਇਹ ਤੁਕਾਂ ਬਚਿਤ੍ਰ ਨਾਟਕ ਦੀਆਂ ਹਨ। ਇਹਨਾਂ ਤੁੱਕਾਂ ਮੁਤਾਬਕ ਬਚਿਤ੍ਰ ਨਾਟਕ ਦਾ ਲਿਖਾਰੀ ਕਹਿੰਦਾ ਹੈ ਕਿ ਮੈਂ ਤਪੱਸਿਆ ਕਰ ਰਿਹਾ ਸੀ। ਮੈਂ ਤਪੱਸਿਆ ਕਰਦਾ ਕਰਦਾ ਰੱਬ ਨਾਲ ਇੱਕ ਮਿੱਕ ਹੋ ਗਿਆ। ਬਚਿਤ੍ਰ ਨਾਟਕ ਮੁਤਾਬਕ ਤਪੱਸਿਆ ਵਾਲਾ ਥਾਂ ਉਤਰਾਖੰਡ 'ਚ ਹੇਮਕੁੰਟ ਵਾਲਾ ਹੀ ਹੈ।

✍️ ਲਿਖਾਰੀ ਕਹਿੰਦਾ ਹੈ ਮੇਰੀ ਸੁਰਤ ਪ੍ਰਭੂ ਚਰਨਾ ਚ ਪੂਰੀ ਤਰ੍ਹਾਂ ਖੁਬੀ ਹੋਈ ਸੀ।
ਮੇਰਾ ਮਨ ਨਹੀਂ ਸੀ ਕਰਦਾ ਕਿ ਸੁਰਤ ਪ੍ਰਭੂ ਚਰਨਾ ਚੋਂ ਹਟਾਵਾਂ।

👉 ਹੁਣ ਜੇਕਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤਾਂ ਇਹ ਸਮਝ ਨਹੀਂ ਲਗਦਾ ਕਿ ਗੁਰੂ ਸਾਹਿਬ ਐਨਾ ਝੂਠ ਉਹ ਵੀ ਪਹਿਲੇ ਸਤਿਗੁਰਾਂ ਦੀ ਵੀਚਾਰ ਤੋਂ ਉਲਟ, ਕਿਵੇਂ ਲਿਖ ਸਕਦੇ ਹਨ, ਮੰਨਿਆ ਨਹੀਂ ਜਾ ਸਕਦਾ। ਡੇਰੇਦਾਰ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੇ ਹਨ, ਸੱਚ ਦੱਸਣ ਵਾਲਿਆਂ ਦੇ ਖਿਲਾਫ ਭੜਾਕਾਉਂਦੇ ਹਨ।

👀 ਬਚਿਤ੍ਰ ਨਾਟਕ ਦਾ ਲਿਖਾਰੀ ਕਹਿੰਦਾ ਹੈ ਕਿ ਜਿਵੇਂ ਕਿਵੇਂ ਕਹਿ ਸਮਝਾ ਕੇ ਰੱਬ ਨੇ ਮੈਨੂੰ ਮਨਾ ਲਿਆ ਕਿ ਤੂੰ ਮਾਤ ਲੋਕ ਵਿੱਚ ਜਾਹ। ਮੇਰਾ ਮਨ ਨਹੀਂ ਸੀ ਕਰਦਾ ਪ੍ਰਭੂ ਚਰਨਾ ਨੂੰ ਛੱਡ ਕੇ ਮਾਤ ਲੋਕ ਆਉਣ ਨੂੰ, ਪਰ ਪ੍ਰਭੂ ਨੇ ਜ਼ੋਰ ਪਾ ਲਿਆ ਅਤੇ ਕਹਿ ਸਮਝਾ ਕੇ ਮੈਨੂੰ ਮਾਤ ਲੋਕ ਆਉਣ ਲਈ ਮਨਾ ਲਿਆ।

🤔 ਕੀ ਕਹੀਏ ਹੁਣ ? ਬਚਿਤ੍ਰ ਨਾਟਕ ਦਾ ਲਿਖਾਰੀ ਸ਼ਰੇਆਮ ਨੰਗਾ ਚਿੱਟਾ ਝੂਠ ਬੋਲਦਾ ਪਿਆ, ਪਰ ਸਾਡੇ ਕੋਲ ਸਮਝਣ ਵਾਲੀ ਅੱਖ ਨਹੀਂ, ਅਸੀਂ ਅੰਧ ਵਿਸ਼ਵਾਸ ਕਾਰਨ ਅੰਨੇ ਹੋ ਚੁੱਕੇ ਹਾਂ।

😳 ਬਚਿਤ੍ਰ ਨਾਟਕ ਮੁਤਾਬਕ ਬੈਠੇ ਹੋਏ ਦੋਵੇਂ ਗੱਲਬਾਤ ਹੇਮਕੁੰਟ ਵਾਲੇ ਥਾਂ 'ਤੇ ਹੀ ਕਰਦੇ ਪਏ ਹਨ। ਹੇਮਕੁੰਟ ਉਤਰਾਖੰਡ 'ਚ ਹੈ, ਬਚਿਤ੍ਰ ਬਚਿੱਤਰ ਨਾਟਕ ਦਾ ਲਿਖਾਰੀ ਮਾਤ ਲੋਕ 'ਚ ਬੈਠ ਕੇ ਹੀ ਮਾਤ ਲੋਕ ਚ ਆਉਣ ਤੋਂ ਨਾਹ ਕਰੀ ਜਾਂਦਾ ਹੈ ਕਿ ਮੈਂ ਮਾਤ ਲੋਕ ਨਹੀਂ ਜਾਣਾ। ਹੈ ਹੱਦ ਹੋ ਗਈ, ਅਕਲ ਦਾ ਦਿਵਾਲਾ ਨਿਕਲਿਆ, ਲੋਕੋ ਕੀ ਉਤਰਾਖੰਡ ਮਾਤ ਲੋਕ ਵਿੱਚ ਨਹੀਂ ਹੈ, ਕੀ ਹੇਮਕੁੰਟ ਕਿਸੇ ਹੋਰ ਲੋਕ ਵਿੱਚ ਹੈ?

💥 ਕਿਉਂ ਸ਼ੁਦਾਈ ਬਣੇ ਹੋਏ ਹਾਂ, ਇੱਕ ਦੂਜੇ ਦੇ ਪਿਛਲੱਗ ਬਣਨ ਦੀ ਥਾਂ ਥੋੜਾ ਆਪ ਪੜ੍ਹਨ ਦੀ ਖੇਚਲ ਕਰੀਏ। ਓਪਰੋਕਤ ਤੁੱਕਾਂ ਨੂੰ ਪੜ੍ਹਦਿਆਂ ਆਓ ਸਮਝਣ ਦਾ ਯਤਨ ਕਰੀਏ ਤੇ ਝੂਠ ਤੋਂ ਖਹਿੜਾ ਛੁੱਡਵਾ ਲਈਏ। ਇਸ ਹਿਸਾਬ ਨਾਲ ਬਚਿਤ੍ਰ ਨਾਟਕ ਦੀ ਭੂਮਿਕਾ ਹੀ ਗੜਬੜ ਹੈ, ਲਿਖਾਰੀ ਆਪ ਹੀ ਫਸ ਗਿਆ ਹੈ, ਮਾਤਲੋਕ 'ਚ ਬੈਠ ਕੇ ਮਾਤ ਲੋਕ ਚ ਆਉਣ ਤੋਂ ਹੀ ਨਾਂਹ ਕਰੀ ਜਾਂਦਾ।

ਬਾਕੀ ਫੇਰ ਲਿਖਾਂਗੇ।
ਰਾਮ ਸਿੰਘ ਉਤਰਾਖੰਡ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top