Share on Facebook

Main News Page

👿 ਹਰਨਾਮ ਸਿੰਘ ਧੁੰਮਾ ਦਾ ਅੰਦਰ ਖਾਤੇ ਆਰ.ਐਸ.ਐਸ ਨਾਲ ਸਮਝੌਤਾ 🚩
-: ਕੇ.ਐਸ. ਚੱਠਾ
13.08.2024
#KhalsaNews #KS_Chattha #nishansahib #sikhflag #Kesri #Basanti #Neela #surmayi #RSS #Bhagwa

🚩 ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸੰਤ ਸਮਾਜ ਨੇ ਅੰਦਰ ਖਾਤੇ ਆਰ.ਐਸ.ਐਸ ਨਾਲ ਸਿੱਖਾਂ ਨੂੰ ਪੱਕੇ ਤੌਰ 'ਤੇ ਹਿੰਦੂ ਧਰਮ ਵਿੱਚ ਮਿਲਾਉਣ ਦਾ ਸਮਝੌਤਾ ਕਰ ਲਿਆ ਹੈ ਵੱਡੀ ਪੱਧਰ ਤੇ ਜੋ ਭਗਵੇ ਸੰਤਰੀ ਰੰਗ ਦੇ ਹੱਕ ਵਿੱਚ ਖੜਾ ਹੈ।

⚠️ ਹੁਣ ਜੇ ਗੱਲ ਟਕਸਾਲ ਦੀ ਕੀਤੀ ਜਾਵੇ ਤਾਂ ਟਕਸਾਲ ਵਿੱਚ ਸੰਤ ਗੁਰਬਚਨ ਸਿੰਘ ਦੀ ਰਹਿਤ ਮਰਿਆਦਾ ਦੀ ਹੀ ਗੱਲ ਹੁੰਦੀ ਹੈ। ਅਤੇ ਉਸੇ ਹੀ ਰਹਿਤ ਮਰਿਆਦਾ ਮੁਤਾਬਿਕ ਟਕਸਾਲ ਅੱਜ ਤੱਕ ਕਾਰਜ ਕਰਦੀ ਆਈ ਹੈ। ਸੰਤ ਗੁਰਬਚਨ ਸਿੰਘ ਨੇ ਜੋ 1971 ਵਿੱਚ ਰਹਿਤ ਮਰਿਆਦਾ ਛਾਪੀ ਸੀ ਉਸ ਵਿੱਚ ਉਹਨਾਂ ਨੇ ਸਿੱਖਾਂ ਦੇ ਚਾਰ ਰੰਗ ਦੱਸੇ ਹਨ :
▪️ ਪੀਲਾ, ਕਾਲਾ, ਚਿੱਟਾ ਅਤੇ ਨੀਲਾ।

🔺 ਸੰਤ ਜਰਨੈਲ ਸਿੰਘ ਆਪਣੀ ਭਾਸ਼ਣਾਂ ਰਾਹੀਂ "ਕੇਸਰੀ" ਰੰਗ ਦੀ ਗੱਲ ਕਰਦੇ ਆਏ ਨੇ "ਕੇਸਰੀ" ਰੰਗ ਜੋ ਸੰਤ ਜਰਨੈਲ ਸਿੰਘ ਆਪਣੇ ਭਾਸ਼ਣਾਂ ਰਾਹੀਂ ਗੱਲ ਕਰਦੇ ਸਨ ਉਹਨਾਂ ਦੀ ਤਸਵੀਰ ਨਾਲ ਪਾਈ ਹੈ। ਫਿਰ ਇਹ ਧੁੰਮਾਂ ਅਤੇ ਉਸ ਦਾ ਸੰਤ ਸਮਾਜ ਕਿਸ ਬੁਨਿਆਦ ਤੇ ਭਗਵੇਂ ਸੰਤਰੀ ਰੰਗ 'ਤੇ ਅੜਿਆ ਹੋਇਆ ਹੈ?

✅ ਵੈਸੇ ਚੰਗੀ ਗੱਲ ਹੈ ਕਿਉਂਕਿ ਕੀ ਸਮਾਂ ਹੀ ਅਜਿਹਾ ਹੋਇਆ ਹੈ ਕਿ ਸਾਨੂੰ ਆਪਣੇ ਵਿੱਚੋਂ ਖੋਟ ਲੱਭ ਰਹੀ ਹੈ ਹੈ ਸਿੱਖੀ ਦੀਆਂ ਜੜਾਂ ਵਿੱਚ ਤੇਲ ਦੇਣ ਵਾਲੀ ਕਿਹੜੇ ਕਿਹੜੇ ਲੋਕ ਹਨ। ਸੋ, ਜਿੰਨੇ ਵੀ ਟਕਸਾਲੀ ਭਾਈ ਭਗਵੇ ਆ ਤੇ ਗੇਰੂ ਰੰਗ ਦੀ ਹਮਾਇਤ ਕਰਦੇ ਹਨ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸੰਤ ਗੁਰਬਚਨ ਸਿੰਘ ਦੀ ਰਹਿਤ ਮਰਿਆਦਾ ਪੜ੍ਹਨ ਅਤੇ ਟਕਸਾਲ ਦੀ ਰਹਿਤ ਮਰਿਆਦਾ ਦੇ ਖਿਲਾਫ ਨਾ ਗੱਲ ਕਰਨ ਕਿਉਂਕਿ ਧੁੰਮੇ ਨੇ ਪੱਕੇ ਤੌਰ 'ਤੇ ਆਰ.ਐਸ.ਐਸ ਨਾਲ ਹੱਥ ਮਿਲਾ ਲਿਆ ਹੈ ਸਿੱਖਾਂ ਨੂੰ ਹਿੰਦੂਆਂ ਵਿੱਚ ਮਿਲਾਉਣ ਦਾ ਤੇ ਉਸ ਦੀ ਸਾਜਿਸ਼ ਨੂੰ ਬੇਨਕਾਬ ਕਰੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top