Share on Facebook

Main News Page

😔 #ਸ਼੍ਰੋਮਣੀ #ਅਕਾਲੀ #ਦਲ - ਸਥਾਪਨਾ ਤੋਂ ਬਰਬਾਦੀ ਤੱਕ ਦਾ ਸਫ਼ਰ ⬇️
-: ਹਰਪ੍ਰੀਤ ਸਿੰਘ ਮਹਿਰਾਜ
15.12.2024
#KhalsaNews #AkaliDal #badal #PunjabiParty

⚖️ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਸਿਆਸੀ ਜਥੇਬੰਦੀ ਸੀ ਜਿਸ ਦੀ ਸਥਾਪਨਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਇਕ ਮਹੀਨਾ ਬਾਅਦ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰ ਕੇ ਹੋਈ ਸੀ। ਇਸ ਦਾ ਮੁੱਖ ਮਨੋਰਥ ਇਕੱਲਾ ਰਾਜ ਭਾਗ ਪ੍ਰਾਪਤ ਕਰਨਾ ਨਹੀਂ ਸੀ ਸਗੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਧਾਮਾਂ ਦੀ ਸੁਚੱਜੀ ਸੇਵਾ ਸਾਂਭ ਸੰਭਾਲ ਲਈ ਬਾਹਰ ਤੋਂ ਸਹਿਯੋਗ ਦੇਣਾ ਵੀ ਸੀ ਕਿਉਂਕਿ ਗੁਰਧਾਮਾਂ ਨੂੰ ਨਰੇਣੂ ਮਹੰਤਾਂ ਤੋਂ ਆਜਾਦ ਕਰਵਾਉਣ ਹੋਣ ਲਈ ਇਹ ਅਰੀ ਜਰੂਰੀ ਸੀ। ਇਸ ।

📣 ਜਥੇਬੰਦੀ ਦੇ ਪਹਿਲੇ ਪ੍ਰਧਾਨ ਬਣਨ ਦਾ ਸੁਭਾਗ ਜਥੇਦਾਰ #ਸੁਰਮੁੱਖ #ਸਿੰਘ #ਝਬਾਲ ਨੂੰ ਪ੍ਰਾਪਤ ਹੋਇਆ। ਇਸ ਤੋਂ ਬਾਅਦ ਵੀ ਲਗਭਗ ਜਿੰਨੇ ਅਕਾਲੀ ਦਲ ਦੇ ਪ੍ਰਧਾਨ ਬਣੇ, ਉਹ ਸਾਰੇ ਹੀ ਬਾਣੀ ਅਤੇ ਬਾਣੇ ਦੇ ਧਾਰਨੀ ਸਨ, ਜਿਨ੍ਹਾਂ ਦੇ ਨਿੱਜੀ ਕਿਰਦਾਰ 'ਤੇ ਉਂਗਲ ਨਹੀਂ ਚੁਕ ਸਕਿਆ। ਇਥੋਂ ਤਕ ਕਿ ਕੁੱਝ ਅਕਾਲੀ ਦਲ ਦੇ ਪ੍ਰਧਾਨ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਤੇ ਕੁੱਝ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ। ਪੰਥਕ ਰੰਗ ਵਿਚ ਰੇਰੀ ਹੋਏ ਅਕਾਲੀ ਦਲ ਦੇ ਮੁਢਲੇ ਵਰਕਰ ਦੀ ਵੀ ਇਹ ਭਾਵਨਾ ਹੁੰਦੀ ਸੀ ਕਿ "ਮੈਂ ਮਰਾਂ ਪੰਥ ਜੀਵੇ"।

🛡️ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਲੈ ਕੇ ਅੱਜ ਤਕ ਨਨਕਾਣਾ ਸਾਹਿਬ ਦਾ ਮੋਰਚਾ, ਗੁਰੂ ਕੇ ਬਾਗ਼ ਦਾ ਮੋਰਚਾ, ਜੈਤੋ ਦਾ ਮੋਰਚਾ, ਆਜ਼ਾਦੀ ਦਾ ਮੋਰਚਾ, ਪੰਜਾਬੀ ਸੂਬੇ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ ਅਤੇ ਧਰਮ ਯੁੱਧ ਆਦਿ ਦੇ ਮੋਰਚਿਆਂ ਨੂੰ ਬੜੀ ਹੀ ਬਾਖੂਬੀ ਨਾਲ ਲੜਿਆ ਤੇ ਜਿੱਤਾ ਪ੍ਰਾਪਤ ਕੀਤੀਆਂ। ਉਸ ਸਮੇਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਜਿਸ ਦੀ ਬਾਕਾਇਦਾ ਭਰਤੀ ਹੁੰਦੀ ਸੀ ਤੇ ਉਸ ਦੇ ਮੁਤਾਬਕ ਹੀ ਜ਼ਮੀਨੀ ਪੱਧਰ ਤੋਂ ਪਾਰਟੀ ਦੇ ਪ੍ਰਧਾਨ ਤਕ ਬਣਦੀ ਯੋਗਤਾ ਮੁਤਾਬਕ ਦੇਣ ਹੁੰਦੀ ਸੀ ਨਾਕਿ ਅਜਕਲ ਦੀ ਤਰਾਂ ਤਾਨਾਸ਼ਾਹੀ ਦੇ ਢੰਗ ਨਾਲ।

#ਪ੍ਰਕਾਸ਼ #ਸਿੰਘ #ਬਾਦਲ ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣਾਉਣ ਵਾਲਾ ਸੰਤ ਫਤਿਹ ਸਿੰਘ ਹੀ ਸੀ ਪਰ ਅਫਸੋਸ ਪ੍ਰਕਾਸ਼ ਸਿੰਘ ਬਾਦਲ ਅਤੇ ਇਸ ਦੇ 'ਜੀ ਹਜ਼ੂਰੀਆਂ ਨੇ ਕਿਸ ਤਰ੍ਹਾਂ ਟਕਸਾਲੀ ਜਥੇਦਾਰਾਂ ਸੰਤ ਫਤਿਹ ਸਿੰਘ, ਜਥੇਦਾਰ ਮੋਹਨ ਸਿੰਘ ਰੂੜ, ਜਥੇਦਾਰ ਜਗਦੇਵ ਸਿੰਘ ਤਲਵੰਡੀ ਸੰਤ ਹਰਚੰਦ ਸਿੰਘ ਲੋਂਗੋਵਾਲ, ਸੁਰਜੀਤ ਸੁਰਜੀਤ ਸਿੰਘ ਬਰਨਾਲਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵਾਰੀ ਵਾਰੀ ਅਕਾਲੀ ਦਲ ਵਿਚੋਂ ਅਤੇ ਪੰਥਕ ਅਹੁਦਿਆਂ ਤੋਂ ਕਿਸ ਤਰ੍ਹਾਂ ਜਲੀਲ ਕਰ ਕੇ ਲਾਹਿਆ ਗਿਆ ਇਹ ਸਭ ਨੇ ਵੇਖਿਆ ਹੀ ਹੈ।

〽️ ਅੱਜ ਤੋਂ ' ਲੱਗਭਗ 30 ਕੁ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਮੁਕੰਮਲ ਤੌਰ 'ਤੇ ਬਾਦਲ ਪ੍ਰਵਾਰ ਦੇ ਹੱਥਾਂ ਵਿਚ ਆ ਗਈ ਸੀ ਅਤੇ 1995 ਦੀ ਮੋਗਾ ਕਨਵੈਨਸ਼ਨ ਵੇਲੇ ਹੀ ਅਕਾਲੀ ਦਲ ਦੀ 75ਵੀਂ ਵਰ੍ਹੇ ਗੰਢ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ 'ਪੰਜਾਬੀ ਪਾਰਟੀ' ਬਣਾ ਕੇ ਅਕਾਲੀ ਦਲ ਨਾਲੋਂ ।

ਸ਼੍ਰੋਮਣੀ ਤਾਂ ਉਸੇ ਦਿਨ ਹੀ ਬੇਮਾਅਨੇ ਹੋ ਗਿਆ ਸੀ ਫਿਰ ਕੁੱਝ ਕੁ ਸਮਾਂ ਇਹ ਅਕਾਲੀ ਦਲ ਰਿਹਾ ਉਸ ਤੋਂ ਬਾਅਦ ਇਹ ‘ਬਾਦਲ ਐਂਡ ਪ੍ਰਾਈਵੇਟ ਲਿਮਟਿਡ ਕੰਪਨੀ' ਬਣ ਕੇ ਰਹਿ ਗਿਆ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਖੁਦ ਸਰਪ੍ਰਸਤ, ਪੁੱਤਰ ਸੁਖਬੀਰ ਬਾਦਲ ਪਾਰਟੀ ਪ੍ਰਧਾਨ, ਨੂੰਹ ਹਰਸਿਮਰਤ ਬਾਦਲ ਕੇਂਦਰੀ ਮੰਤਰੀ, ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੰਤਰੀ, ਭਤੀਜਾ ਮਨਪ੍ਰੀਤ ਬਾਦਲ ਮੰਤਰੀ, ਪੁੱਤਰ ਦਾ ਸਾਲਾ ਬਿਕਰਮ ਮਜੀਠੀਆ ਮੰਤਰੀ, ਜਨਮੇਜਾ ਸਿੰਘ ਸੇਖੋਂ ਰਿਸ਼ਤੇਦਾਰ ਮੰਤਰੀ ਅਤੇ ਜਥੇਦਾਰਾਂ ਦੀ ਥਾਂ 'ਤੇ ਰੋਜ਼ੀ, ਨੋਨੀ, ਬੋਨੀ, ਡਿੰਪੀ, ਗੋਲਡੀ, ਰਾਜੂ, ਸ਼ਰਮੇ, ਸਿੰਗਲੇ, ਸ਼ਰਾਬ ਦੇ ਠੇਕੇਦਾਰ ਮਲਹੋਤਰੇ ਅਤੇ ਬਾਦਲ ਪ੍ਰਵਾਰ ਦੇ ਰਿਸ਼ਤੇਦਾਰਾਂ ਅਤੇ ਜੀ ਹਜੂਰੀਆਂ ਦਾ ਬੋਲਬਾਲਾ ਹੋ ਗਿਆ ਸੀ । ਕੁਰਬਾਨੀ ਵਾਲੇ ਵਰਕਰ ਜ਼ਲਾਲਤ ਝੱਲਣ ਦੀ ਥਾਂ ਜਾਂ ਤਾਂ ਘਰੋ ਘਰੀ ਬੈਠ ਗਏ ਜਾਂ ਫਿਰ ਕੁੱਝ ਕੁ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ।

ਜਿਹੜਾਂ ਅਕਾਲੀ ਦਲ ਪੰਥਕ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਨਮਾਨ ਕਰਦਾ ਹੁੰਦਾ ਸੀ ਪ੍ਰੰਤੂ ਸੱਤਾ ਹਾਕਮ ਬਾਦਲ ਪ੍ਰਵਾਰ ਦਾ ਅਜਿਹਾ ਦਿਮਾਗ ਖ਼ਰਾਬ ਕੀਤਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਦਾ ਵੀ ਉਹ ਸਨਮਾਨ ਬਹਾਲ ਨਾ ਰਹਿ ਸਕਿਆ ਜੇ ਪਹਿਲਾਂ ਹੁੰਦਾ ਸੀ। ਜੇਕਰ ਕੋਈ ਹੁਕਮਨਾਮਾ ਪਸੰਦ ਨਾ ਆਇਆ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬਦਲਣ ਤੋਂ ਗੁਰੇਜ ਨਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜੋ ਕਿਸੇ ਸਮੇਂ ਬਹੁਤ ਵਧੀਆ ਚਲਦਾ ਹੁੰਦਾ ਸੀ ਉੱਥੇ ਅਪਣੇ ਜੀ ਹਜੂਰੀਏ ਪ੍ਰਧਾਨ ਲਾ ਕੇ ਅਤੇ ਸ਼੍ਰੋਮਣੀ ਕਮੇਟੀ ਦੇ ਨੀਵੇਂ ਪੱਧਰ ਦੇ ਮੈਂਬਰ ਭੇਜ ਕੇ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਰਥਾਂ ਤੋਂ ਫਰਸ਼ਾਂ 'ਤੇ ਆ ਗਿਆ ਹੈ ਜਿਸ ਕਰ ਕੇ ਅੱਜ ਸ਼੍ਰੋਮਣੀ ਕਮੇਟੀ ਅੰਦਰ ਵੱਡੀ ਪੱਧਰ 'ਤੇ ਚੱਲ ਰਿਹਾ ਭ੍ਰਿਸ਼ਟਾਚਾਰ ਅਤੇ ਭਾਂਈ ਭਤੀਜਾਵਾਦ ਵੀ ਅਕਾਲੀ ਦਲ ਦੇ ਨਿਘਾਰ ਦਾ ਮੁੱਖ ਕਾਰਣ ਬਣਿਆ ਹੈ।

ਜੇਕਰ ਅਕਾਲੀ ਦਲ ਦੇ ਇਤਿਹਾਸ ਵਿਚ ਲਗਾਤਾਰ ਸਭ ਤੋਂ ਲੰਮਾ ਸਮਾਂ ਪ੍ਰਧਾਨਗੀ ਪਦ 'ਤੇ ਰਹਿਣ ਦਾ ਸੁਖਬੀਰ ਬਾਦਲ ਦੇ ਨਾਮ ਦਰਜ ਕੀਤਾ ਜਾਵੇਗਾ ਤਾਂ ਅਕਾਲੀ ਦਲ ਦੀ ਸੱਭ ਤੋਂ ਜਿਆਦਾ ਬਰਬਾਦੀ ਦੀ ਸੁਖਬੀਰ ਬਾਦਲ ਦੇ ਨਾਂ 'ਤੇ ਹੀ ਦਰਜ ਕੀਤੀ ਜਾਵੇਗੀ। ਉਮੀਦ ਨਹੀਂ ਸੀ ਕਿ ਅਰਸ਼ਾਂ ਨੂੰ ਛੋਹ ਰਿਹਾ, ਸ਼੍ਰੋਮਣੀ ਅਕਾਲੀ ਦਲ ਜਿਸ ਤੋਂ ਦੇਸ਼ ਦੀਆਂ ਸਰਕਾਰਾਂ ਦੀ ਕੰਬਦੀਆਂ ਹੁੰਦੀਆਂ ਸਨ, ਇਸ ਤਰ੍ਹਾਂ ਇਕ ਸਦੀ ਦੇ ਅੰਦਰ-ਅੰਦਰ ਹੀ ਬਰਬਾਦੀ ਦੇ ਕੰਢੇ ਪਹੁੰਚ ਜਾਵੇਗਾ। ਇਸ ਉੱਪਰ ਕਾਬਜ ਜੁੰਡਲੀ ਭਾਵੇਂ ਨਿੱਜੀ ਤੌਰ 'ਤੇ ਤਾਂ ਜਰੂਰ ਮਜਬੂਤ ਹੋ ਗਈ ਹੈ ਪਰ ਅਕਾਲੀ ਦਲ ਨੂੰ ਉਸ ਡੂੰਘੇ ਖੱਡੇ ਵਿਚ ਸੁੱਟ ਗਈ ਹੈ ਜਿਥੋਂ ਨਿਕਲਣ ਲਈ ਭਵਿੱਖ ਵਿਚ ਸਖਤ ਮਿਹਨਤ ਅਤੇ ਕਿਸੇ ਯੋਗ ਅਗਵਾਈ ਦੀ ਲੋੜ ਪਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top