Share on Facebook

Main News Page

ਭਾ: ਕਾਹਨ ਸਿੰਘ ਨਾਭਾ ਦਾ ਲਿਖਿਆ ਇਹ ਸੱਚ ਹਰ ਸਿੱਖ ਲਈ ਪੜਨਾ ਅਤੇ ਸਮਝਣਾ ਜ਼ਰੂਰੀ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸਿੱਖ ਕੌਮ ਦੇ ਨਾਮ ਹੇਠ ਵਿਕਾਊ ਅਤੇ ਦੁਸ਼ਮਣ ਦੇ ਦਬਾਅ ਵਿੱਚ ਕਿਸ ਤਰ੍ਹਾਂ ਨਿਰਬਲ ਕਲਮਾਂ ਨੇ ਬਚਿੱਤਰ ਨਾਟਕ, ਸੂਰਜ ਪ੍ਰਕਾਸ਼, ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਦਸਵੀਂ, ਸਿੱਖ ਇਤਿਹਾਸ ਰਹਿਤ ਮਰਯਾਦਾ, ਰਹਿਤ ਨਾਮੇ ਆਦਿ ਆਦਿ ਅਨੇਕਾਂ ਗ੍ਰੰਥ ਰੱਚ ਕੇ ਸੱਚ ਅੰਮ੍ਰਿਤ ਦੇ ਨਾਲ ਨਾਲ ਮਨਮਤਿ ਅਤੇ ਝੂਠ ਦੀ ਮਿਲਾਵਟ ਕਰਕੇ ਕੌਮ ਲਈ ਕਿਵੇਂ ਭਰਮ ਜਾਲ ਬੁਣਿਆ ਜਿਸ ਦੀਆਂ ਕੜੀਆਂ ਅੱਜ ਤੱਕ ਨਹੀਂ ਖੁਲ ਰਹੀਆਂ ਅਤੇ ਸਿੱਖੀ ਅੱਜ ਤੱਕ ਤੜ ਫੜਾ ਰਹੀ ਹੈ। ਇਸ ਜਾਲ ਨੂੰ ਪਛਾਣ ਕੇ ਯਥਾਰਥ ਲਿਖਣ ਅਤੇ ਆਵਾਜ਼ ਉਠਾਉਣ ਵਾਲਿਆਂ ਨੂੰ ਅਸੀਂ ਗੈਰ ਸਿੱਖ ਐਜੰਸੀਆਂ ਦਾ ਬੰਦਾ ਅਤੇ ਨਾਸਤਕ ਕਹਿਕੇ ਦੁਰਕਾਰ ਦੇਂਦੇ ਹਾਂ। ਇਸ ਰੋਗ ਦਾ ਅਸਲ ਇਲਾਜ ਸਾਰੇ ਲਿਟਰੇਚਰ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖਣਾ ਹੈ, ਜਿਹੜਾ ਅਸੀਂ ਅੱਜ ਭੀ ਕਰਨ ਲਈ ਤਿਆਰ ਨਹੀਂ।

ਭਾਈ ਕਾਨ ਸਿੰਘ ਨਾਭਾ ਜੀ ਨੇ ਆਪਣੀ ਪੁਸਤਕ ਗੁਰਮਤਿ ਮਾਰਤੰਡ ਭਾਗ ੧ ਦੀ ਭੂਮਿਕਾ ਦੇ ਅਰੰਭ ਵਿਚ ਇਹ ਸਭ ਕੁਛ ਸੰਖੇਪ ਅਤੇ ਸਪਸ਼ਟ ਲਿਖ ਦਿਤਾ ਹੈ, ਜੋ ਇਉਂ ਹੈ। ਜਿਹੜਾ ਕੌਮ ਦੀ ਜਾਗਰਤੀ ਲਈ ਧਿਆਨ ਨਾਲ ਪੜਨਾ ਜਰੂਰੀ ਹੈ ਇਸ ਲਈ ਪੇਸ਼ ਕਰ ਰਿਹਾ ਹਾਂ।

ਭਾਈ ਕਾਨ ਸਿੰਘ ਨਾਭਾ ਵਲੋਂ ਭੁਮਿਕਾ

ਗੁਰੂ ਨਾਨਕ ਪੰਥੀ ਮੇਰੇ ਪਿਆਰੇ ਗੁਰ ਭਾਈਓ।

ਜੋ ਗੁਰਬਾਣੀ ਦੇ ਅਭਿਯਾਸੀ ਅਤੇ ਕਾਵ ਦੇ ਗਿਯਾਤਾ ਹਨ, ਉਹ ਬਿਨਾ ਕਠਿਨਾਈ ਸਮਝ ਲੈਂਦੇ ਹਨ ਕੇ ਇਹ ਕਬਿਤ-ਭਾਈ ਗੁਰਦਾਸ ਗੁਰਬਾਣੀ ਹੈ ਜਾਂ ਗੁਰਬਾਣੀ ਦਾ ਨਾਓ ਲੈਕੇ ਹੋਰ ਦੀ ਰਚੀ ਹੋਈ ਬਾਣੀ ਹੈ।


ਜੈਸੇ ਅਨੁਚਰ ਨਰਪਤਿ ਕੀ ਪਛਾਨੈਂ ਭਾਖਾ ਬੋਲਤ ਬਚਨ ਖਿਨ ਬੂਝੈ ਬਿਨ ਦੇਖ ਹੀ ॥
ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ ॥
ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ ॥
ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ॥
੫੭੦॥

ਸਾਡੇ ਮਤ ਦੇ ਨਵੇਂ ਅਤੇ ਪੁਰਾਣੇ ਲੇਖਕਾਂ ਨੇ ਆਪਣੀ ਆਪਣੀ ਬੁਧੀ ਅਤੇ ਨਿਸ਼ਚਯ ਅਨੁਸਾਰ, ਇਤਿਹਾਸ, ਰਹਿਤਨਾਮੇ ਅਤੇ ਸੰਸਕਾਰ ਵਿਧੀ ਆਦਿਕ ਅਨੇਕ ਪੁਸਤਕ ਰਚੇ ਹਨ, ਜਿਨਾ ਤੋਂ ਸਾਨੂੰ ਬੇਅੰਤ ਲਾਭ ੳਰ ਹਾਨੀ ਹੋ ਰਹੀ ਹੈ। ਅਰਥਾਤ ਗੁਰਮਤਿ ਅਨਸਾਰ ਵਾਕ ਲਾਭ ਅਤੇ ਗੁਰਮਤਿ ਵਿਰੁਧ ਬਚਨ ਹਾਨੀ ਦਾ ਕਾਰਣ ਬਣ ਰਹੇ ਹਨ, ਦੇ ਡੂੰਗੇ ਖੋਜ ਤੋਂ ਪ੍ਰਤੀਤ ਹੋਂਦਾ ਹੈ ਕਿ ਸਾਡੇ ਮਤਿ ਦੇ ਕਵੀਆਂ ਨੇ ਅਨਯਮਤੀ ਗ੍ਰੰਥਕਾਰਾਂ ਦੀ ਨਕਲ ਕਰਦੇ ਹੋਇ ਇਹ ਭਾਰੀ ਭੁਲ ਕੀਤੀ ਹੈ ਕੇ ਸਮਾਜ, ਨੀਤੀ ਅਤੇ ਧਰਮ ਅਦਿਕ ਦੇ ਵਿਸ਼ਯ ਇਕੱਠੇ ਕਰਕੇ ਸਭ ਨੂੰ ਮਜ਼੍ਹਬੀ ਰੰਗਤ ਦੇ ਦਿਤੀ ਹੈ। ਬਿਨਾ ਛਾਣ ਬੀਣ ਕੀਤੇ ਅਨੇਕ ਪ੍ਰਸੰਗ ਐਸੇ ਲਿਖੇ ਹਨ, ਜੋ ਮੂਲੋਂ ਨਿਰਮੂਲ ਅਥਵਾ ਗੁਰਮਤ ਤੋਂ ਦੂਰ ਲੈ ਜਾਣ ਵਾਲੇ ਹਨ।

ਇਸ ਪਰ ਭੀ ਭਾਰੀ ਹੋਰ ਖੇਦ ਹੈ ਕਿ ਸਾਡੀ ਕੌਮ ਵਿਚ ਪ੍ਰਮਾਰਥ ਗਿਯਾਤਾ, ਅਤੇ ਸੱਚ ਦੇ ਖੋਜੀ ਵਿਦਵਾਨ ਬਹੁਤ ਹੀ ਘਟ ਹਨ, ਸਗੋਂ ਖੋਜੀਆਂ ਦੇ ਵੈਰੀ ਅਤੇ ਯਥਾਰਤ ਲਿਖਣ ਜਾਂ ਕਹਿਣ ਵਾਲਿਆਂ ਨੂੰ ਨਾਸਤਕ ਆਖਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ।

ਇਹ ਸੁਭਾਵਕ ਗਲ ਹੈ ਕਿ ਜਦੋਂ ਅਸੀਂ ਆਪਣੇ ਮਤ ਦੇ ਪੁਸਤਕਾਂ ਵਿੱਚ ਵਿਰੋਧ ਦੇਖਦੇ ਹਾਂ, ਤਾਂ ਮਨ ਭਰਮ ਚੱਕਰ ਵਿਚ ਪੈ ਜਾਂਦਾ ਹੈ, ਅਤੇ ਸਾਨੂੰ ਇਹ ਨਿਰਨਾ ਕਰਣਾ ਔਖਾ ਹੋਂਦਾ ਹੈ ਕਿ ਗੁਰਮਤਿ ਦਾ ਸੱਚਾ ਉਪਦੇਸ਼ਕ ਕਿਹੜਾ ਪੁਸਤਕ ਹੈ, ਪਰ ਜਦੋਂ ਅਸੀ ਵੀਚਾਰ ਸ਼ਕਤੀ ਤੋਂ ਕੰਮ ਲੈਂਦੇ ਹਾਂ ਤਾਂ ਜਿਸ ਤਰਾਂ ਈਸਾਈ ਹਿੰਦੂ ਮੁਸਲਮਾਨ ਅਦਿਕਾਂ ਨੂੰ ਅੰਜੀਲ, ਕੁਰਾਨ ਅਤੇ ਵੇਦ ਆਦਿਕ ਧਰਮ ਪੁਸਤਕਾਂ ਨੂੰ ਆਪਣੇ ਆਪਣੇ ਮਤਿ ਵਿੱਚ ਸ਼੍ਰੋਮਣੀ ਜਾਣ ਕੇ ਉਨ੍ਹਾਂ ਦੇ ਅਨੁਸਾਰ ਵਚਨਾਂ ਨੂੰ ਪ੍ਰਮਾਣ ਅਤੇ ਵਿਰੁਧ ਵਚਨਾ ਨੂੰ ਅਪ੍ਰਮਾਣ ਮੰਨਿਆ ਹੈ। ਉਸੇ ਤਰ੍ਹਾਂ ਸ੍ਰੀ ਮੁਖ ਵਾਕ ਬਾਣੀ ਦੀ ਕਸੌਟੀ ਨਾਲ ਸਭ ਸਿੱਖ ਮਤਿ ਦੇ ਪੁਸਤਕਾਂ ਦੀ ਪ੍ਰੀਖਿਆ ਕਰਕੇ ਗੁਰਬਾਣੀ ਦੇ ਨਿਯਮਾਂ ਦੇ ਵਿਰੁਧ ਵਚਨਾ ਦਾ ਤਿਆਗ ਅਤੇ ਅਨਕੂਲ ਵਚਨਾ ਦਾ ਗ੍ਰਹਿਣ ਕਰਦੇ ਹਾਂ, ਸਾਰੀਆਂ ਕਠਨਾਈਆਂ ਛਿਣ ਵਿਚ ਮਿੱਟ ਜਾਂਦੀਆਂ ਹਨ ਅਤੇ ਅਸੀਂ ਗੁਰਮਤਿ ਦਾ ਸਿੱਧਾ ਰਸਤਾ ਲਭ ਲੈਂਦੇ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top