ਜੈਸੀ
ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ 1) ਪੰਨਾਂ 723
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ
॥ (ਮਹਲਾ 1) ਪੰਨਾਂ 723
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ
॥ (ਮਹਲਾ 1 ਕੁਚਜੀ) ਪੰਨਾਂ 763
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ
ਆਪਿ ਮੁਹਹੁ ਕਢਾਏ ॥ (ਗਉੜੀ ਕੀ ਵਾਰ ਮਹਲਾ 4) ਪੰਨਾਂ 308
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥ (ਮਹਲਾ 3
ਅਨੰਦ) ਪੰਨਾਂ 920
ਗੁਰੂ ਦਾ ਫੈਸਲਾ ਸੱਚੀ ਬਾਣੀ ਦੀ ਨਿਸ਼ਾਨੀ, ਸਤਿਗੁਰੂ ਕੀ ਬਾਣੀ
ਹਰਿ ਕਰਤਾ ਆਪ ਮੁਹੋਂ ਕਢਾਉਂਦਾ ਹੈ।
ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ
ਆਪ ਕਹਿੰਦਾ ਹੈ ਕਿ ਮੈਂ ਬਾਣੀ ਨਹੀਂ ਕਵਿਤਾ ਲਿਖਦਾ ਹਾਂ, ਪਹਿਲਾਂ ਭਗਵਤੀ ਦੇਵੀ
ਦਾ ਧਿਆਨ ਕਰਦਾ ਹਾਂ, ਜੋ ਲਿਖਾਉਂਦੀ ਹੈ ਉਹ ਲਿਖਦਾ ਹਾਂ
"ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ
ਕਰੋਂ ਕਵਿਤਾ ਬਿਧ ਨਾਨਾ।" ਅਤੇ “ਸਾਧ ਅਸਾਧ ਜਾਨਿਓ
ਨਹੀਂ ਬਾਦ ਸਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।”...
ਫਿਰ ਹੇ ਚੰਡੀ ਬੇਸ਼ਕ ਤੂੰ ਸ਼ਰਾਬ ਦੇ ਨਸ਼ੇ ਵਿੱਚ ਅਟਪਟੇ ਬੋਲ ਬੋਲਦੀ ਹੈਂ ਫਿਰ ਭੀ ਮੈਂ ਤੇਰੀ
ਕਿਰਪਾ ਬਿਨਾਂ ਇੱਕ ਅੱਖਰ ਨਹੀਂ ਬੋਲ ਸਕਦਾ, ਮੇਰੇ 'ਤੇ ਕਿਰਪਾ ਕਰੋ।
"ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ
ਤੇ ਨਹੀ ਅੱਛਰ ਹਉ ਕਰਿ ਹੌਂ ।"
ਮੇਰੀ ਹਰ ਕਵਿਤਾ ਭਗਵਤੀ ਦੁਰਗਾ ਚੰਡੀ ਮੇਰੇ ਮੁਹੋਂ ਕਢਾਉਂਦਾ ਹੈ, ਤਾਂ ਬੋਲਦਾ ਹਾਂ।
ਗੁਰੂ ਸ਼ਬਦ ਤੋਂ ਵਿਛੜ ਚੁਕੇ ਭੁਲੇ ਸਿੰਘੋ! ਹੁਣ ਗੁਰਬਾਣੀ ਦੀ
ਰੌਸ਼ਨੀ ਵਿੱਚ ਫੈਸਲਾ ਕਰੋ, ਤੁਸੀਂ ਕਿਸ ਬਾਣੀ ਨੂੰ ਸੱਚ ਕੀ ਬਾਣੀ ਅੰਮ੍ਰਿਤ ਦਾਤਾ ਸਮਝਦੇ
ਹੋ? ਯਕੀਨ ਕਰੋ ਸੱਚ ਕੀ ਬਾਣੀ ਨਾਲ ਹੀ ਸੱਚ ਅੰਮ੍ਰਿਤ ਬਣੇਗਾ।
ਗੁਰੂ ਫੁਰਮਾਨ : ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ
ਪੀਵੇ ॥ (ਸਿਰੀਰਾਗ ਕੀ ਵਾਰ ਮਹਲਾ 4 ) ਪੰਨਾਂ 83