ਵੀਰੋ
ਆਉਣ ਵਾਲਾ ਸਮਾਂ ਪਛਾਣੋ ਸ਼ਿਲੌਂਗ ਮੇਘਾਲਿਆ ਵਿੱਚ ਜੋ ਜ਼ੁਲਮ ਸਿੱਖੀ 'ਤੇ ਹੋ ਰਿਹਾ ਹੈ, ਇਹ
ਇੱਕ ਸ਼ਾਤਿਰ ਤਰਕੀਬ ਹੈ। ਪਹਿਲਾਂ ਜਿੱਥੇ ਸਿੱਖਾਂ ਦੀ ਥੋਹੜੀ ਆਬਾਦੀ ਹੈ, ਉਸ
ਸਟੇਟ ਤੋਂ ਜ਼ੁਲਮ ਸ਼ੁਰੂ ਕਰੋ, ਤਾਂ ਕਿ ਸਿੱਖ ਮਜਬੂਰੀ ਵਸ ਸਹਿਮ ਕੇ ਬ੍ਰਾਹਮਣਵਾਦ ਪ੍ਰਵਾਣ
ਕਰ ਲਵੇ।
ਸ਼ਿਲੌਂਗ, ਮੇਘਾਲਿਆ ਵਿੱਚ ਵਸਦੇ ਪ੍ਰਵਾਰ ਆਖਰ
ਇਹ ਜ਼ੁਲਮ ਕਿਤਨੀ ਦੇਰ ਸਹਿਣ ਕਰਨਗੇ, ਇਉਂ ਥੋਹੜੀ ਵਸੋਂ ਵਾਲੀਆਂ ਸਟੇਟਾਂ ਹੌਲੀ ਹੌਲੀ ਵਡੀ
ਵਸੋਂ ਲਈ ਇੱਕ ਸੁਨੇਹਾ ਬਨਣਗੀਆਂ ਅਤੇ ਆਰ.ਐਸ.ਐਸ. ਦਾ ਏਜੰਡਾ ਸਫਲ ਹੋਵੇਗਾ।
ਸਿੰਘੋ ਜਾਗੋ !
ਆਪਣਾ ਭਵਿੱਖ ਸੰਭਾਲੋ।
ਮੈਂ ਕੀ ਦੇਖ ਰਿਹਾ ਹਾਂ ਅਜ ਭੀ ਪੰਥ ਦੇ ਨਾਮ ਹੇਠ ਗੁਰਦੁਆਿਰਆਂ
ਦੀਆਂ ਪ੍ਰਧਾਨਗੀਆਂ, ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ 'ਤੇ ਕਬਜ਼ੇ ਕਰਨ ਦੀਆਂ ਤਿਆਰੀਆਂ ਜਾਂ
ਚੋਣਾਂ ਲੜਕੇ ਕਿਸੇ ਸਿਆਸੀ ਕੁਰਸੀ ਸਭਾਲਣ ਦੀਆਂ ਵਿਉਂਤਾਂ ਹੀ ਸੋਚੀਆਂ ਜਾ ਰਹੀਆਂ ਹਨ,
ਸਤਿਗੁਰੂ ਅੱਜ ਦੇ ਸਿੱਖੀ ਹਾਲਾਤ ਦੇਖ ਕੇ ਬਚਨ ਕਰਦੇ ਹਨ।
ਆਸਾ ਮਹਲਾ 5 ॥
ਅਨਦਿਨੁ ਮੂਸਾ ਲਾਜੁ ਟੁਕਾਈ ॥
ਗਿਰਤ ਕੂਪ ਮਹਿ ਖਾਹਿ ਮਿਠਾਈ ॥1॥
ਪੰਨਾਂ 390