Share on Facebook

Main News Page

ਸ਼੍ਰੀ ਗੁਰੂ ਗ੍ਰੰਥ "ਸਾਹਿਬ" ਜਾਂ ਸਿੱਖ ਰਹਿਤ ਮਰਿਆਦਾ "ਸਾਹਿਬ"
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
07 June 2018

ਗੁਰੂ ਬਚਨ ਹੈ ਸਾਹਿਬ ਦਾ ਹੁਕਮ ਹਮੇਸ਼ਾਂ ਸੇਵਕ ਨੂੰ ਪਿਆਰਾ ਲਗਦਾ ਹੈ। ਸਾਹਿਬ ਜੋ ਹੁਕਮ ਕਰਦਾ ਹੈ ਸੇਵਕ ਉਸੇ ਅਨੁਸਾਰ ਚਲਦਾ ਹੈ।

ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥ ਪੰਨਾਂ 101

ਪਰ ਬਦਕਿਸਮਤੀ ਨਾਲ ਜੇ ਸਾਹਿਬ ਦੋ ਹੋਣ ਤੇ ਦੋਨੋਂ ਕਿਸੇ ਵੇਲੇ ਇੱਕ ਦੂਜੇ ਦੇ ਵਿਰੋਧੀ ਹੁਕਮ ਦੇਣ, ਤਾਂ ਸੇਵਕ ਕੀ ਕਰੇਗਾ, ਕਿਸਦਾ ਹੁਕਮ ਮੰਨਣ ਲਈ ਵਚਨਬੱਧ ਹੋਵੇ। ਗੁਰੂ ਇਸੇ ਲਈ ਦੂਜਾ ਸਾਹਿਬ ਨਹੀਂ ਮੰਨਦਾ। ਗੁਰਬਾਣੀ ਬਚਨ:

- ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥1॥ ਪੰਨਾਂ 350
- ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥ ਪੰਨਾਂ 563
- ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥ ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥ ਪੰਨਾਂ 400

ਮੇਰਾ ਕਿਸੇ ਸੰਸਥਾ, ਇਕੱਠ ਨਾਲ ਕੋਈ ਵਿਰੋਧ ਨਹੀਂ, ਮੈਨੂੰ ਬੇਸ਼ੱਕ ਬੁਰਾ ਆਖ ਲਉ, ਸਭ ਕੋਲੋਂ ਖਿਮਾ ਮੰਗਦਾ ਬੇਨਤੀ ਕਰਦਾ ਹਾਂ, ਸਿੰਘੋ! ਅਜੇ ਭੀ ਸੰਭਲੋ ਦੁਸ਼ਮਣ ਦੇ ਜਾਲ ਤੋਂ ਹਿੰਮਤ ਅਤੇ ਸਾਬਤ ਕਦਮੀ ਨਾਲ ਬਾਹਰ ਆਓ, ਆਪਣੇ ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥" ਦੇ ਹੁਕਮ ਵਿੱਚ ਰਹਿਣ ਲਈ ਵਚਨਬੱਧ ਹੋਵੋ, ਨਹੀਂ ਤਾਂ ਦੇਵੀ ਦੇਵਾ ਦੀ ਬੁੱਕਲ ਵਿੱਚ ਆਪਣੀ ਹੋਂਦ ਮਿਟਾ ਬੈਠੋਗੇ।

ਅੱਜ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੋ ਹੋ, ਕੱਲ ਨੂੰ ਕੋਈ ਸਿੱਖ ਰਹਿਤ ਮਰਿਯਾਦਾ "ਸਾਹਿਬ" ਭੀ ਲਿੱਖ ਸਕਦਾ ਹੈ।

ਬੇਨਤੀ ਕਰਤਾ
ਦਰਸ਼ਨ ਸਿੰਘ ਖ਼ਾਲਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top