Share on Facebook

Main News Page

ਬਦਕਿਸਮਤ ਧੁੰਦ ਵਿਚ ਸਫਰ ਦੀ ਕਹਾਣੀ
-:
ਪ੍ਰੋ. ਦਰਸ਼ਨ ਸਿੰਘ ਖਾਲਸਾ 31 Jul 2018

ਸਰਦੀਆਂ ਵਿਚ ਅਕਸਰ ਧੁੰਦ ਪੈਂਦੀ ਹੈ, ਜੇਹੜੀ ਅੰਧੇਰੇ ਨਾਲੋਂ ਭੀ ਖਤਰਨਾਕ ਹੋਂਦੀ ਹੈ। ਰਾਤ ਦੇ ਅੰਧੇਰੇ ਵਿਚ ਲੋਕ ਗਡੀਆਂ ਦੀਆਂ ਹੈਡ ਲਾਈਟਾਂ ਜਗਾ ਕੇ ਰਾਹ ਦੇਖ ਲੈਂਦੇ, ਸਫਰ ਕਰ ਲੈਂਦੇ ਹਨ। ਪਰ ਜਦੋਂ ਬਦਕਿਸਮਤ ਧੁੰਦ ਪੈ ਜਾਂਦੀ ਹੈ, ਤਾਂ ਹੈਡ ਲਾਈਟਾਂ ਦੀ ਰੌਸ਼ਨੀ ਭੀ ਕੰਮ ਨਹੀਂ ਕਰਦੀ। ਆਮ ਦੇਖਿਆ ਜਾਂਦਾ ਹੈ ਜਦੋ ਜ਼ਿਆਦਾ ਧੁੰਦ ਹੋਵੇ ਹੈਡ ਲਾਈਟਾਂ ਭੀ ਕੰਮ ਨਾ ਕਰਣ ਤਾਂ ਟਰੱਕਾਂ ਗਡੀਆਂ ਵਾਲੇ ਸੜਕ ਦੇ ਸਾਈਡ ਤੇ ਗਡੀਆਂ ਖੜੀਆਂ ਕਰ ਦੇਂਦੇ ਹਨ। ਸਫਰ ਰੁਕ ਜਾਂਦੇ ਹਨ।--ਕਈ ਵਾਰ ਕੋਈ ਟਰੱਕ, ਬੱਸ ਉਸ ਧੁੰਦ ਵਿਚ ਭੀ ਚਲਦਾ ਰਹਿਣ ਦੀ ਕੋਸ਼ਿਸ਼ ਕਰਦਾ ਚਲ ਰਿਹਾ ਹੋਵੇ। ਤਾਂ ਬਹੁਤ ਸਾਰੇ ਗਡੀਆਂ ਵਾਲੇ ਡਰਾਈਵਰ ਜਿਹਨਾ ਨੂੰ ਇਸ ਧੁੰਦ ਵਿਚ ਆਪ ਨੂੰ ਕੁਛ ਨਹੀਂ ਦਿਸਦਾ ਉਹਨਾ ਦੇ ਵਸ ਦੀ ਗਲ ਨਹੀਂ ਹੋਂਦੀ ਉਹ ਉਸ ਟਰੱਕ ਬਸ ਦੇ ਪਿਛੇ ਗਡੀਆਂ ਲਾ ਲੈਂਦੇ ਹਨ। ਉਨ੍ਹਾਂ ਦੀ ਅਪਣੀ ਕੋਈ ਸੇਧ ਸੋਚ ਜਾਂ ਸਪੀਡ ਨਹੀਂ ਰਹਿਂਦੀ, ਉਹ ਉਸ ਅੱਗੇ ਜਾ ਰਹੇ ਟਰੱਕ ਦੀ ਸੇਧ ਸਪੀਡ ਤੇ ਹੀ ਚਲਦੇ ਹਨ।

ਅਚਾਨਕ ਜੇ ਕੋਈ ਹੋਰ ਟਰੱਕ ਵਾਲਾ ਉਸਤੋਂ ਵਧ ਸਪੀਡ ਨਾਲ ਉਸਤੋਂ ਅੱਗੇ ਲੰਘ ਰਿਹਾ ਹੋਵੇ ਤਾਂ ਉਹ ਪਿਛਲੱਗ ਗਡੀਆਂ ਵਾਲੇ ਝਟ ਉਸ ਦਾ ਪਿਛਾ ਛਡ ਕੇ ਦੂਜੇ ਦੇ ਮਗਰ ਲੱਗ ਜਾਂਦੇ ਹਨ। ਉਹਨਾ ਨੂੰ ਤਾਂ ਇਸ ਧੁੰਦ ਵਿਚ ਕੋਈ ਅੱਗੇ ਲੱਗਣ ਵਾਲਾ ਚਹੀਦਾ ਹੈ ਜਿਸਦੇ ਪਿਛੇ ਬਿਨਾ ਸੋਚੇ ਸਮਝੇ, ਉਸਦੀ ਸੇਧ ਅਤੇ ਸਪੀਡ ਨਾਲ ਤੁਰੇ ਜਾਣ। ਇਉਂ ਧੁੰਦ ਵਿਚ ਕਈ ਵਾਰ ਕਿਸੇ ਟਰੱਕ ਦੇ ਪਿਛੇ ਬਹੁਤ ਵੱਡੀ ਕਾਨਵਾਈ ਬਣ ਜਾਂਦੀ ਹੈ । ਇਕ ਅਖਾਣ ਬਣ ਗਿਆ ਜਗਤ ਕੀ ਭੇਡਾ ਚਾਲ , ਚਲਤੇ ਕੇ ਪੀਛੇ ਚਲੇ ਪਰ ਉਹ ਪਿਛਲੱਗ ਕਦੀ ਇਹ ਭੀ ਸੋਚਣ ਗੇ ਕੇ ਜਿਸਦੇ ਪਿਛੇ ਜਾ ਰਹੇ ਹਾਂ ਉਸਦੀ ਮੰਜ਼ਲ ਕਿਥੇ ਹੈ ਹੋ ਸਕਦਾ ਹੈ ਤੁਹਾਡੀ ਉਸਦੀ ਮੰਜ਼ਲ ਇਕ ਨਾ ਹੋਵੇ। ਹੋ ਸਕਦਾ ਹੈ ਤੁਹਾਡੀ ਮੰਜ਼ਲ ਧਰਮ ਅਤੇ ਉਸਦੀ ਮੰਜ਼ਲ ਰਾਜਨੀਤੀ ਹੋਵੇ। ਹੋ ਸਕਦਾ ਹੈ ਤੁਹਾਡੀ ਮੰਜ਼ਲ ਕਾਦਿਰ ਹੋਵੇ ਅਤੇ ਉਸਦੀ ਮੰਜ਼ਲ ਕੁਦਰਤ ਹੋਵੇ। ਜਦੋਂ ਉਹ ਅਪਣੀ ਮੰਜ਼ਲ ਕੁਦਰਤ 'ਤੇ ਰੁਕ ਗਿਆ ਤੁਹਾਨੂੰ ਉਸਦਾ ਪਿਛਾ ਛੱਡਨਾ ਪਵੇਗਾ, ਤਾਂ ਹੀ ਕਾਦਿਰ ਤੱਕ ਪਹੁਂਚ ਸਕੋਗੇ।

ਭਲਿਓ ਮੈਂ ਕਿਸੇ ਵਿਅਕਤੀ ਦਾ ਪੈਰੋਕਾਰ, ਜਾਂ ਵਿਰੋਧੀ ਨਹੀਂ ਹਾਂ ਨਾਂ ਹੀ ਕਿਸੇ ਨਾਲ ਸਿੰਗ ਫਸਾਉਣ ਦਾ ਸੁਭਾਅ ਹੈ। ਬੱਸ ਸ਼ਬਦ ਗੁਰੂ ਦਾ ਪੈਰੋਕਾਰ ਹਾਂ, ਅਤੇ ਗੁਰਬਾਣੀ ਗੁਰੂ ਦਾ ਫੈਸਲਾ ਹੀ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਕੋਈ ਮੰਨੇ ਨਾ ਮੰਨੇ ਉਸਦੀ ਮਰਜ਼ੀ। ਇਸ ਧੁੰਦ ਵਿਚ ਸਿੱਖੀ ਨੂੰ ਚੇਤੰਨ ਕਰਨ ਲਈ ਬਾਬਾ ਫਰੀਦ ਦਾ ਬਚਨ ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥ ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥ ਅੱਜ ਸਿੱਖੀ ਨੂੰ ਇਸ ਪਖੰਡਵਾਦ ਦੀ ਧੁੰਦ ਵਿਚ ਚਲਣਾ ਪੈ ਰਿਹਾ ਹੈ। ਸਿੰਘੋ ਚੇਤੰਨ ਹੋਵੋ, ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਦੀ ਅਗਵਾਈ ਵਿਚ ਭਰੋਸਾ ਰੱਖੋ।

ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥6॥


ਬੇਨਤੀ ਹੈ ਮੈਨੂੰ ਬੁਰਾ ਭਲਾ ਆਖ ਲਉ ਕੋਈ ਗਲ ਨਹੀਂ, ਪਰ ਮੇਰੇ ਸਮੇਤ ਕਿਸੇ ਵਿਅਕਤੀ ਦੇ ਭੀ ਪਿਛਲੱਗ ਨਾ ਬਣੋ, "ਗੁਰਬਾਣੀ ਇਸੁ ਜਗ ਮਹਿ ਚਾਨਣੁ ਦੀ ਰੌਸ਼ਨੀ ਵਿਚ ਅਪਣੀ ਦਿਸ਼ਾ, ਆਪਣੀ ਮੰਜ਼ਲ ਆਪ ਪਛਾਣੋ। ਕੁਦਰਤ 'ਤੇ ਰੁਕਣਾ ਹੈ, ਜਾਂ ਕੁਦਰਤ ਵਿੱਚ ਵਸਦੇ ਕਾਦਿਰ ਤੱਕ ਪਹੁੰਚਣਾ ਹੈ। ਮਾਰਗ ਪੰਥੁ ਨ ਜਾਣਉ ਵਿਖੜਾ ਕਿਉਂ ਪਾਈਐ ਪਿਰੁ ਪਾਰੇ॥ ਇਹ ਮਾਰਗ ਬੜਾ ਸੂਖਸ਼ਮ ਅਤੇ ਬਿਖੜਾ ਹੈ, ਇਸ ਦਾ ਗਿਆਨ ਕੇਵਲ ਬਾਣੀ ਗੁਰੂ ਕੋਲ ਹੀ ਹੈ, ਹੋਰ ਕਿਤੋਂ ਨਹੀਂ ਮਿਲ ਸਕਦਾ। ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥ ਗੁਰੂ ਹੁਕਮ ਦੀ ਅਗਵਾਈ ਵਿਚ ਮਨ ਨੇ ਰਹਿ ਕੇ ਜੀਵਨ ਸਫਰ ਸੁਰਖਸ਼ਤ ਕਰਨਾ ਹੈ। ਗੁਰੂ... ਵਿਅਕਤੀਗਤ ਅਗਵਾਈ ਤੋਂ ਬਚਾ ਕੇ ਸਾਨੂੰ ਗੁਰਬਾਣੀ ਗਿਆਨ ਦੇ ਸਮਝਣ ਦੀ ਸੁਮੱਤ ਦੇਵੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top