ਜੈਸੇ
ਅਨੁਚਰ ਨਰਪਤਿ ਕੀ ਪਛਾਨੈਂ ਭਾਖਾ ਬੋਲਤ ਬਚਨ ਖਿਨ ਬੂਝੈ ਬਿਨ ਦੇਖ ਹੀ ॥
ਜਿਵੇਂ ਨੌਕਰ ਰਾਜੇ ਦੇ ਸਾਹਮਣੇ
ਅੱਖਾਂ ਨੀਵੀਆਂ ਰੱਖਦਾ ਹੈ, ਪਰ ਬਿਨਾ ਦੇਖੇ ਰਾਜੇ
ਦੇ ਬੋਲ ਸੁਣਕੇ ਸਮਝਦਾ ਹੈ।
ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ ਦੇਖਤ ਹੀ ਕਹੈ ਖਰੋ ਖੋਟੋ
ਰੂਪ ਰੇਖ ਹੀ ॥
ਜਿਵੇਂ ਰਤਨਾ ਦਾ ਪਾਰਖੂ ਜੌਹਰੀ ਦੇਖਦਿਆਂ ਹੀ ਅਸਲੀ ਅਤੇ ਨਕਲੀ ਦੀ ਪਛਾਣ ਕਰ
ਲੈਂਦਾ ਹੈ।
ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ ਰਾਖੀਐ ਮਿਲਾਇ
ਭਿੰਨ ਭਿੰਨ ਕੈ ਸਰੇਖ ਹੀ ॥
ਜਿਵੇਂ ਦੁਧ ਵਿਚ ਪਾਣੀ ਮਿਲਾ ਦਿਓ, ਹੰਸ ਚੁੰਜ ਦੀ ਛੋਹ ਨਾਲ ਦੁਧ ਪਾਣੀ ਨੂੰ ਵੱਖ
ਵੱਖ ਕਰ ਦੇਂਦਾ ਹੈ।
ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ ਆਨ ਬਾਨੀ ਕ੍ਰਿਤਮੀ ਨ
ਗਨਤ ਹੈ ਲੇਖ ਹੀ ॥570॥ ਭਾ: ਗੁਰਦਾਸ ਜੀ
ਇਸੇ ਤਰ੍ਹਾਂ ਸੱਚੀ ਬਾਣੀ ਵਿੱਚ ਹੋਰ ਕੋਈ ਕੱਚੀ ਬਾਣੀ ਮਿਲਾ ਕੇ
ਸਿੱਖ ਨੂੰ ਪੜਨ ਸੁਨਣ ਲਈ ਆਖੇ, ਸਿੱਖ ਸੁਣਦਿਆਂ ਹੀ ਪਛਾਣ ਕੇ ਕੱਚੀ ਬਾਣੀ ਨੂੰ ਤਿਆਗ
ਦੇਂਦਾ ਹੈ।
ਗੁਰੂ ਬਚਨ -
ਹੰਸੁ ਹੁਇ ਹੀਰਾ ਲੇਇ ਪਛਾਨੀ
॥1॥ ਰਹਾਉ ॥ ਸ੍ਰੀ ਕਬੀਰ ਜੀਉ ਪੰਨਾਂ 483
ਊਜਲ ਮੋਤੀ ਚੂਗਹਿ ਹੰਸ ॥ ਮ: 1 ਪੰਨਾਂ 352
ਲਗਭਗ ਇਕ ਸਦੀ ਤੋਂ ਰਹਿਤ ਮਰਿਯਾਦਾ ਦੇ ਥਾਲ ਵਿੱਚ ਗੁਰੂ
ਗ੍ਰੰਥ ਸਾਹਿਬ ਦੀ ਸੱਚੀ ਬਾਣੀ ਵਿੱਚ ਬਚਿੱਤਰ ਨਾਟਕ ਦੀ ਕੱਚੀ ਬਾਣੀ ਮਿਲਾ ਕੇ ਪਰੋਸ ਦਿਤੀ
ਗਈ, ਪਰ ਕੀ ਕਾਰਨ ਹੈ ਸਿੱਖ ਅਜੇ ਤੱਕ ਜਪੁ
ਅਤੇ ਜਾਪੁ, ਸੁਖਮਨੀ ਅਤੇ ਸੁਖਮਨਾ,
ਆਸਾ ਕੀ ਵਾਰ ਅਤੇ ਚੰਡੀ ਦੀ ਵਾਰ,
ਸਵਯੀਏ ਮਹਲੇ 5 ਕੇ ਅਤੇ ਤਵਪ੍ਰਸਾਦ ਸਵਯੀਏ, ਚੌਪਈ,
ਭਗਉਤੀ ਅਤੇ ਅਕਾਲ ਪੁਰਖ ਵਿਚੋ ਸੱਚ ਅਤੇ ਕੱਚ ਨੂੰ ਪਛਾਣ ਕੇ ਕੱਚ ਨੂੰ ਤਿਆਗ ਨਹੀਂ ਸੱਕਿਆ
? ਬਾਬਾ ਰਵਿਦਾਸ ਜੀ ਦਾ ਬਚਨ-
ਕਹੁ ਰਵਿਦਾਸ ਸਭੈ ਨਹੀ ਸਮਝਸਿ ਭੁਲਿ ਪਰੇ ਜੈਸੇ
ਬਉਰੇ॥