ਅੱਜ
ਸਿਆਸੀ ਗ਼ੁਲਾਮ ਜਥੇਦਾਰ ਨਾਲ ਸਬੰਧਤ ਇਕ ਹੈਰਾਨਕੁੰਨ ਬਿਆਨ ਪੜ੍ਹਿਆ, ਜਿਸ ਅਨਸਾਰ
ਅਗਲੀ ਕਿਸੇ ਹੋਣ ਵਾਲੀ ਇਕਤ੍ਰਤਾ ਵਿਚ ਬੀਤੇ ਸਮੇ ਪੰਥ ਵਿਚੋ ਛੇਕੇ ਗਏ ਸਿੱਖਾਂ ਨੂੰ ਆਮ
ਮੁਆਫੀ ਦਿਤੀ ਜਾਵੇਗੀ।
ਕਾਸ਼
ਕਦੀ ਤੁਸੀਂ ਗੁਰੂ ਗ੍ਰੰਥ ਕੋਲੋਂ ਪੰਥ ਦੀ ਪ੍ਰੀਭਾਸ਼ਾ ਹੀ ਪੁਛ ਕੇ ਸਮਝ ਲੈਂਦੇ। ਤੁਸੀਂ
ਤਾਂ ਆਪਣੀ ਬਣਾਈ ਰਹਿਤ ਮਰੀਯਾਦਾ ਵਿੱਚ ਲਿਖੇ ਅਨੁਸਾਰ ਲੰਗਾਹ, ਬਾਦਲ, ਸੁਖਬੀਰ ਵਰਗੇ (ਤਿਆਰ
ਬਰ ਤਿਆਰ) ਸਿੰਘਾਂ ਦੇ ਸਮੂਹ ਨੂੰ ਹੀ ਪੰਥ ਸਮਝ ਬੈਠੇ, ਅਤੇ ਉਸ ਕਾਲਕਾ ਪੰਥ ਵਿਚੋਂ ਛੇਕ
ਕੇ ਹੀ ਅਪਣਾ ਦਿਲ ਬਹਿਲਾਵਾ ਕਰੀ ਜਾਂਦੇ ਹੋ। ਮੈਂ ਪੁਛਣਾ
ਚਾਹੁੰਦਾ ਹਾਂ ਜਿਹੜੇ ਪੰਥ ਵਿਚੋ ਤੁਸਾਂ ਕਿਸੇ ਨੂੰ ਛੇਕਿਆ ਹੈ ਇਹ ਦੱਸ ਸਕਦੇ ਹੋ ਉਹ
ਕਿਹੜਾ ਪੰਥ ਹੈ ?
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ਬਿਨੁ ਗੁਰ ਪੰਥੁ ਨ
ਸੂਝਈ ਕਿਤੁ ਬਿਧਿ ਨਿਰਬਹੀਐ ॥2॥ ਅਸਟਪਦੀਆ ਮਹਲਾ 1
ਪੰਨਾਂ 229
ਮੇਰੇ ਖਿਆਲ ਤੁਸੀਂ ਆਪ ਭੀ ਨਹੀਂ ਜਾਣਦੇ ਕਿ ਗੁਰੂ ਗ੍ਰੰਥ ਦੇ ਖਾਲਸਾ
ਪੰਥ ਵਿੱਚੋਂ ਤੁਸੀਂ ਕਿਸੇ ਗੁਰੂ ਗ੍ਰੰਥ ਦੇ ਖਾਲਸੇ ਨੂੰ ਨਹੀਂ ਛੇਕ ਸੱਕੇ। ਗੁਰੂ ਦਾ ਬਚਨ
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ॥ ਹਰਿ ਨਾਮੁ
ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ
॥3॥ ਮਹਲਾ 4 ਪੰਨਾਂ 42
ਭਲਿਓ! ਇਹੋ ਜਿਹਾ ਡਰਾਮਾ ਤੁਸੀਂ ਪੰਜ ਛੇ ਸਾਲ ਪਹਿਲੇ ਭੀ ਕਰ
ਕੇ ਦੇਖ ਚੁਕੇ ਹੋ, ਕੋਈ ਗੁਰੂ ਗ੍ਰੰਥ ਦੇ ਖਾਲਸੇ ਦਾ
ਮੈਂਬਰ ਤੁਹਾਡੇ ਕੋਲ ਨਹੀਂ ਗਿਆ। ਬਲਕਿ ਜਿਸ ਸਰਨਾ ਜੀ ਦਾ ਜ਼ਿਕਰ ਹੁਣ ਆਇਆ ਹੈ,
ਉਹੋ ਹੀ ਇਸ ਗਲ ਦੇ ਗਵਾਹ ਹਨ ਕਿ ਤੁਸਾਂ ਉਹਨਾ ਦੇ ਰਾਹੀਂ ਗੁਰੂ ਗ੍ਰੰਥ ਦੇ ਖਾਲਸੇ ਨੂੰ
ਬੁਲਾਉਣ ਲਈ ਕੀ ਕੀ ਹੀਲੇ ਵਰਤੇ ਹਨ, ਇਸਦੇ ਪਰੂਫ ਮੇਰੇ ਕੋਲ ਹਨ।
ਗੁਰੂ ਗ੍ਰੰਥ ਦਾ ਖਾਲਸਾ ਤਾਂ ਹਰ ਸਾਲ
29 ਜਨਵਰੀ ਨੂੰ ਕਾਲਕਾ ਪੰਥ ਤੋਂ ਮਿਲੀ ਆਜ਼ਾਦੀ ਦੀ ਖੁਸ਼ੀ ਮਨਾਉਂਦਾ ਹੈ।
ਭਲਿਓ ਤੁਹਾਡੇ ਵਲੋਂ ਦਿਤੀ ਜਾਣ ਵਾਲੀ ਮੁਆਫੀ ਲਈ ਕਿਸੇ ਨਵੇਂ
ਛੇਕੇ ਹੋਇ ਦੇ ਆਉਣ ਦੀ ਤਾਂ ਆਸ ਭਾਵੇਂ ਰਖੋ, ਜਿਸਨੂੰ ਤੁਸਾਂ ਅਜੇ ਤੱਕ ਪਰਖਿਆ
ਨਾ ਹੋਵੇ, ਪਰ ਵਿਸ਼ਵਾਸ਼ ਕਰੋ ਗੁਰੂ
ਗ੍ਰੰਥ ਦਾ ਖਾਲਸਾ ਕੇਵਲ ਗੁਰੂ ਗ੍ਰੰਥ ਦਾ ਹੈ, ਆਜ਼ਾਦ ਹੈ, ਉਸਨੂੰ ਤੁਹਾਡੇ ਛੇਕਣ ਛਕਾਉਣ
ਦੀ ਕੋਈ ਪਰਵਾਹ ਨਹੀਂ, ਨਾ ਹੀ ਤੁਹਾਡੇ ਕਾਲਕਾ ਪੰਥ 'ਚ ਮੁੱੜ ਵਾਪਸੀ ਦੀ ਕੋਈ ਖੁਆਇਸ਼।
ਗੁਰਸਿਖੀ ਦਾ ਰੂਪ ਦੇਖਿ, ਇਕਸ ਬਾਝੁ ਨ
ਹੋਰਸੁ ਦੇਖੈ। ਭਾ: ਗੁ:
ਕੇਵਲ ਗੁਰੂ ਗ੍ਰੰਥ ਦੇ ਦਰ ਦਾ ਕੂਕਰ
ਦਰਸ਼ਨ ਸਿੰਘ ਖਾਲਸਾ