Share on Facebook

Main News Page

ਮਾਂਗਉ ਰਾਮ ਤੇ ਇਕੁ ਦਾਨੁ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
15 Aug 2018

ਭਲਿਆ ਜਦੋਂ ਅਸੀਂ ਆਖਦੇ ਹਾਂ ਕਿ ਕੁਦਰਤਿ ਹੀ ਰੱਬ ਹੈ, ਮੈਂ ਭੀ ਰੱਬ, ਤੂੰ ਬੀ ਰੱਬ, ਸਭ ਰੱਬ ਹੀ ਰੱਬ ਹੈ... ਇਹ ਸੋਚ ਮੁਬਾਰਕ ਹੋਵੇ। ਪਰ ਇਸ ਸੋਚ ਨਾਲ ਸਾਡੀ ਇੱਕ ਬੜੀ ਵੱਡੀ ਜ਼ੁੰਮੇਵਾਰੀ ਭੀ ਬਣ ਜਾਂਦੀ ਹੈ, ਗੁਰਬਾਣੀ ਦੇ ਫੈਸਲੇ ਅਨੁਸਾਰ ਰੱਬ ਕਦੀ ਝੂਠ ਨਹੀਂ ਬੋਲਦਾ, ਰੱਬ ਕਦੀ ਕੌੜਾ ਨਹੀਂ ਬੋਲਦਾ, ਰੱਬ ਕੌੜਾ ਬੋਲਣਾ ਜਾਣਦਾ ਹੀ ਨਹੀਂ। ਰੱਬ ਹਮੇਸ਼ਾਂ ਸੱਚ ਬੋਲਦਾ ਅਤੇ ਮਿੱਠਾ ਬੋਲਦਾ ਹੈ।

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ (ਰਾਮਕਲੀ ਕੀ ਵਾਰ ਮਹਲਾ 3) ਪੰਨਾਂ 949

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਛੰਤ ਮਹਲਾ 5, ਪੰਨਾਂ 785

ਪਰ ਅੱਜ ਜਦੋਂ ਫੇਸਬੁੱਕ, ਜਾਂ ਰੇਡੀਓ, ਤੇ ਆਪਣੇ ਆਪ ਨੂੰ ਰੱਬ ਕਹਿਣ ਵਾਲੇ ਵੀਰ ਹੰਕਾਰਵੱਸ ਹੋਕੇ ਦੂਜੇ ਨੂੰ ਗਾਹਲਾਂ ਕੱਢਦੇ, ਕੁਬਚਨ ਬੋਲਦੇ ਦੇਖਦਾ ਸੁਣਦਾ ਹਾਂ ਤਾਂ ਅੰਦਰੋਂ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਵੀਰ ਜਿੱਥੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਰਹੇ ਹਨ, ਉੱਥੇ "ਅੰਮ ਅਬੇ ਥਾਵਹੁ ਮਿਠੜਾ ॥" ਰੱਬ ਦੇ ਨਾਮ ਨੂੰ ਭੀ ਕਲੰਕਤ ਕਿਉਂ ਕਰ ਰਹੇ ਹਨ? ਰੱਬ ਕਦੀ ਐਸਾ ਨਹੀਂ ਹੋ ਸਕਦਾ। ਆਓ ਆਪਾ ਮਿਟਾ ਕੇ ਰੱਬ ਵਿੱਚ ਅਭੇਦ ਹੋ ਕੇ ਰੱਬ ਬਣੀਏ। "ਹਮ ਕਿਛੁ ਨਾਹੀ ਏਕੈ ਓਹੀ ॥"

ਰੱਬ ਦੇ ਦਰ ਤੋਂ "ਸੁਭ ਬਚਨ ਬੋਲਿ ਗੁਨ ਅਮੋਲ" ਦਾ ਮੰਗਤਾ
ਦਰਸ਼ਨ ਸਿੰਘ ਖ਼ਾਲਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top