Share on Facebook

Main News Page

ਮੇਰੀ ਸਿਹਤ 'ਤੇ ਇਖ਼ਲਾਕ ਤੋਂ ਗਿਰੀ ਹੋਈ ਬੋਲੀ ਦਾ ਕੋਈ ਅਸਰ ਨਹੀਂ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
180918

ਕਈ ਵਾਰ ਕਈ ਵੀਰਾਂ ਦੀ ਪੋਸਟ ਜਾਂ ਕੁਮੈਂਟ ਪੜ੍ਹ ਕੇ ਹਾਸਾ ਅਤੇ ਹੈਰਾਨੀ ਹੋਂਦੀ ਹੈ ਕਿ ਮੇਰੇ ਖਿਆਲ ਨਾ ਉਨ੍ਹਾਂ ਨੇ ਮੈਨੂੰ ਦੇਖਿਆ ਹੋਂਦਾ ਹੈ ਅਤੇ ਨਾ ਉਹ ਮੇਰੇ ਜੀਵਨ ਦੇ ਭੂਤ ਭਵਿੱਖ ਵਰਤਮਾਨ ਤੋਂ ਵਾਕਫ ਹੋਂਦੇ ਹਨ, ਅਤੇ ਮੈਂ ਭੀ ਉਨ੍ਹਾਂ ਨੂੰ ਨਹੀਂ ਜਾਣਦਾ।

ਪਰ ਆਪਣੇ ਟੁਕੱੜ ਦਾਤਾ ਮਾਲਿਕ ਨੂੰ ਖੁਸ਼ ਕਰਣ ਲਈ ਆਪਣੀ ਪੋਸਟ ਜਾਂ ਕੁਮੈਂਟ ਵਿੱਚ ਮੇਰੇ ਲਈ ਗੁਰਮਤਿ ਵਿਰੁੱਧ, ਇਖ਼ਲਾਕ ਤੋਂ ਗਿਰੀ ਹੋਈ ਬੋਲੀ ਭੀ ਵਰਤਣ ਲੱਗਿਆਂ ਨਹੀਂ ਝਿਜਕਦੇ। ਸੋਚਦਾਂ ਹਾਂ ਕਿ ਇਹ ਲੋਕ ਗੁਰਬਾਣੀ ਦੇ ਪ੍ਰਚਾਰਕ ਹੋ ਸਕਦੇ ਹਨ, ਜਿਨ੍ਹਾਂ ਦੀ ਬੋਲੀ ਭੀ ਗੁਰਬਾਣੀ ਦਾ ਕੋਈ ਅਸਰ ਨਹੀਂ?

ਹਾਲਾਂਕਿ ਮੈਂ ਇਨ੍ਹਾਂ ਲੋਕਾਂ ਨੂੰ ਕਦੀ ਜਵਾਬ ਨਹੀਂ ਦਿੱਤਾ ਕਿਉਂਕਿ ਮੇਰੇ ਸ਼ਬਦ ਗੁਰੂ ਨੇ ਗੁਰਬਾਣੀ ਰਾਹੀਂ ਸਮਝਾਇਆ ਹੈ

ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ਮੂਰਖੈ ਨਾਲਿ ਨ ਲੁਝੀਐ

ਹਾਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਭਲਿਓ ਜੇ ਤੁਸਾਂ ਆਪਣੇ ਆਕਾ ਨੂੰ ਖੁਸ਼ ਕਰਣ ਲਈ ਐਸੀ ਬੋਲੀ ਦੀ ਭੁੱਸ ਪੂਰੀ ਕਰਣੀ ਹੀ ਹੈ ਤਾਂ ਕਿਸੇ ਅਸੇ ਲੋਕਾਂ ਦੀ ਚੋਣ ਕਰੋ ਜੋ ਤੁਹਾਡੀ ਬੋਲੀ ਵਿੱਚ ਤੁਹਾਨੂੰ ਜਵਾਬ ਦੇ ਸਕਣ, ਮੇਰੀ ਸਿਹਤ 'ਤੇ ਤੁਹਾਡੀ ਇਸ ਬੋਲੀ ਦਾ ਕੋਈ ਅਸਰ ਨਹੀਂ।

ਮੈਂ ਸਮਝਦਾ ਹਾਂ ਕਿ ਐਸੇ ਲੋਕ ਗੁਰਬਾਣੀ ਦੇ ਅਸਰ ਤੋਂ ਕੋਰੋ ਹਨ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਨ "ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ।"

ਗੁਰਬਾਣੀ ਪੜ੍ਹ ਸੁਣ ਕੇ ਅਸਰ ਨਾ ਕਬੂਲਣਾ ਹੀ ਗੁਰਬਾਣੀ ਦੀ ਬੇਅਦਬੀ ਹੈ ਤੇ ਐਸੇ ਲੋਕ ਹੀ ਗੁਰੂ ਦੀ ਬੇਅਦਬੀ ਕਰ ਰਹੇ ਹਨ।

ਗੁਰੂ ਭਲੀ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top