Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਿਆ ਕਿਸੇ ਨੂੰ ਗਾਹਲ਼ਾਂ ਨਹੀਂ ਕੱਢਦਾ, ਧਮਕੀਆਂ ਨਹੀਂ ਦੇਂਦਾ
-: ਪ੍ਰੋ. ਦਰਸ਼ਨ ਸਿੰਘ ਖਾਲਸਾ
100319

ਆਤਮਜੀਤ ਸਿੰਘ, ਕਾਨਪੁਰ (10 Mar 2019)
ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸਭਾ ਗਾਂਧੀਧਾਮ ਗੁਜਰਾਤ ਵਿਖੇ ਸਵੇਰ ਦਾ ਦੀਵਾਨ .....

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗਾਂਧੀਧਾਮ ਗੁਜਰਾਤ ਵਿਖੇ ਗੁਰਮਤਿ ਸਮਾਗਮ ਵਿਚ ਹਾਜਰੀ ਭਰੀ, ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਗੁਰਮਤਿ ਸਮਾਗਮ ਵਿਚ ਸ਼ਬਦ ਦੀ ਸਾਂਝ ਪਾਈ ....

ਸਲੋਕੁ ਮਃ ੧ ॥ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ {ਪੰਨਾ 956}

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆਂ ਹੋਇਆ ਆਖਿਆ, ਰਿਜਕ ਕਹਿੰਦੇ ਨੇ ਖੁਰਾਕ ਨੂੰ, ਭੋਜਨ ਨੂੰ, ਖਾਣੇ ਨੂੰ ... ਜਿਹੜਾ ਸਰਵਰ ਦੇ ਕੋਲ ਖਾਣਾ ਹੈ ਉਹ ਹੈ ਹੀਰਾ ਮੋਤੀ ਉਹ ਹੈ ਹੰਸਾ ਦਾ ਖਾਣਾ, ਇਸ ਲਈ ਉਹ ਇਕੱਠੇ ਹੋ ਗਏ ਨੇ ਉਹ ਬੈਠੇ ਨੇ ਸਾਗਰ ਤੇ ਉਨਾਂ ਦਾ ਰਿਸ਼ਤਾ ਹੈ, ਬਗੁਲਾ ਤੇ ਕਾਗ ਦਾ ਖਾਣਾ ਹੀ ਹੋਰ ਹੈ ਇਸ ਉਹ ਉਥੇ ਕਿਉਂ ਬੈਠੇ "ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ" ਇਸ ਲਈ ਇਸੇ ਵਿਚ ਉਸ ਦੀ ਸਿਆਣਪ ਹੈ ਉਹ ਦੁਨੀਆ ਨੂੰ ਧੋਖਾ ਨਾ ਦੇ ਸਕੇ, ਕਿਉਂਕੀ ਹੰਸ ਨਾਲ ਉਸਦਾ ਰੰਗ ਤੇ ਮਿਲਦਾ ਹੈ, ਹਰ ਗੱਲ ਦਾ ਪ੍ਰਮਾਣ ਗੁਰਬਾਣੀ ਵਿਚ ਮਿਲਦਾ ਹੈ "ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ" ਉਹਦੇ ਵੀ ਖੰਭ ਚਿੱਟੇ ਨੇ ਇਹਦੇ ਵੀ ਖੰਭ ਚਿੱਟੇ ਨੇ, ਜੇ ਆ ਕੇ ਬਹਿ ਜਾਏ ਹੰਸਾਂ ਵਿਚ ਤੇ ਧੋਖਾ ਹੀ ਹੈ, ਲੋਕ ਸਮਝਣਗੇਂ ਹੰਸ ਹੈ .... ਗੁਰਬਾਣੀ ਹਰ ਪੱਖ ਸਪਸ਼ਟ ਕਰਦੀ ਹੈ .... ਗੁਰੁ ਸਾਗਰੁ ਰਤਨੀ ਭਰਪੂਰੇ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ .... ਸਾਗਰ ਵਿਚ ਪਾਣੀ ਹੈ ਤੇ ਛੱਪੜੀ ਵਿਚ ਵੀ ਪਾਣੀ ਹੈ ਤੇ ਦੋਵਾਂ ਦੇ ਪਾਣੀ ਵਿਚ ਫ਼ਰਕ ਹੈ, ਫ਼ਰਕ ਕੀ ਹੈ ਸਾਗਰ ਦੇ ਪਾਣੀ ਵਿਚ ਰਤਨ ਜਵਾਹਰ ਨੇ ਤੇ ਛੱਪੜੀ ਦੇ ਪਾਣੀ ਵਿਚ ਕੀ ਹੈ? .. 'ਚਿੱਕੜ .. ਸਾਗਰ ਵਿਚ ਜੋ ਡੁਬਕੀ ਲਾਇਗਾ ਉਹ ਰਤਨ ਕੱਢ ਕੇ ਲਿਆਏਗਾ ੳਹ ਸਾਗਰ ਹੈ, ਜੇ ਛੱਪੜੀ ਵਿਚ ਡੁਬਕੀ ਲਾਇਗਾ ਤੇ ਚਿੱਕੜ ਤੇ ਮੈਲ ਨਾਲ ਲਿਬੜਿਆ ਹੋਇਆ ਨਿਕਲੇਗਾ, ਗੁਰੂ ਨੇ ਸਭ ਕੁਝ ਬਾਣੀ ਵਿਚ ਲਿਖਿਆ ਹੈ ਮੈਂ ਅਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਗੁਰੂ ਆਖ ਰਿਹਾ ਹੈ "ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ" .... ਬਾਬਾ ਕਬੀਰ ਜੀ ਨੇ ਬਹੁਤ ਸੋਹਣੀ ਗੱਲ ਆਖੀ ਹੈ "ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ"

ਸਾਗਰ ਤੇ ਛੱਪੜੀ ਵਿਚ ਕੀ ਫ਼ਰਕ ਹੈ "ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ" .... ਚਿੱਕੜ ਵਿਚ ਨਹਾਉਣ ਵਾਲੇ ਦਾ ਤਨ ਵੀ ਮੈਲਾ ਤੇ ਮਨ ਵੀ ਮੈਲਾ ਤੇ ਚਿੱਕੜ ਵਿਚ ਨਹਾਉਣ ਵਾਲੇ ਦੀ 'ਚੁੰਜ' ਚ ਵੀ ਗੰਦ ਆ ਜਾਉਂਦਾ ਹੈ .... ਜਿਜੜਾ ਛੱਪੜੀ ਦੇ ਪਾਣੀ ਨੂੰ ਪਾਣੀ ਸਮਝਦਾ ਹੈ ਉਸਦੀ ਬੋਲੀ ਵਿਚ ਵੀ ਕੁੜਤਨ ਆ ਜਾਂਦੀ ਹੈ .... ਆ ਜਿਹੜੇ ਗਾਹਲ਼ਾਂ ਦੇਂਦੇ ਨੇ ਧਮਕੀਆਂ ਦੇਂਦੇ ਨੇ ਉਹ ਜ਼ਰੂਰ ਕਿਸੇ ਛੱਪੜੀ ਦੇ ਪਾਣੀ ਵਿਚ ਨਾਹਤੇ ਨੇ .... ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾ ਮਿਠਾਸ ਬਖਸ਼ਦੀ ਹੈ, ਗੁਰੂ ਦੀ ਬਾਣੀ ਤੇ ਮਿੱਠੀ ਹੈ "ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ" ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚੱਖ ਕੇ ਵੇਖੋ .... ਉਥੇ ਮਿਠਾਸ ਹੈ ਉਸ ਨਾਲ ਜੁੜਿਆ ਕਿਸੇ ਨੂੰ ਗਾਹਲ਼ਾਂ ਨਹੀਂ ਕੱਢਦਾ, ਧਮਕੀਆਂ ਨਹੀਂ ਦੇਂਦਾ ....।

   

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top