Share on Facebook

Main News Page

ਇਤਿਹਾਸ ਵਿੱਚ ਜਿੱਥੇ ਵੀ 'ਪਰਚੀ' ਦਾ ਜ਼ਿਕਰ ਆਇਆ, ਉੱਥੇ ਬਹੁਤ ਵਡਾ ਨੁਕਸਾਨ ਹੋਇਆ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ
280319

ਆਤਮਜੀਤ ਸਿੰਘ, ਕਾਨਪੁਰ
"ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ" ....

ਜੂਆ ਕੀ ਹੈ ?.. ਜਿਥੇ ਮਨੁੱਖ ਦੀ ਸੋਚ, ਮਨੁੱਖ ਦੀ ਵਿਚਾਰ ਰੁੱਕ ਜਾਏ, ਦਾਅ ਖੇਡ ਰਿਹਾ ਹੈ ਪਤਾ ਨਹੀਂ ਜਿੱਤਣਾ ਹੈ .. ਕੀ ਹਾਰਣਾ ਹੈ, ਜੂਆ ਉਸੇ ਨੂੰ ਕਹਿੰਦੇ ਨੇ ਜਿੱਥੇ ਜਿੱਤ ਹਾਰ ਦਾ ਪਤਾ ਨਾ ਹੋਵੇ .. ਇਹ ਪਰਚੀਆਂ ਦਾ ਸਿਸਟਮ ਕਿਥੋਂ ਸ਼ੁਰੂ ਹੋਇਆ ਹੈ ਆਖਿਰ ਹੈ ਤਾਂ ਇਹ ਵੀ ਇਕ ਜੂਆ ਹੀ ਹੈ .. ਜਿਥੇ ਵਿਚਾਰ ਰੁੱਕ ਜਾਏ ਤੇ ਵਿਚਾਰ ਦਾ ਗਿਆਨ ਨਾਲ ਸਬੰਧ ਹੈ, ਜਿਥੇ ਗਿਆਨ ਨਹੀਂ ਉਥੇ ਵੀਚਾਰ ਕਾਹਦੀ .. ਜਿਥੇ ਦੁਬਿਧਾ ਆਖਦੇ ਹਾਂ ਉਥੇ ਪਰਚੀਆਂ ਨਹੀਂ ਕੱਢਦੇ, ਉਥੇ ਵੀਚਾਰ ਕੱਢਦੇ ਹਾਂ, ਦੁਬਿਧਾ ਵਿਚੋਂ ਗਿਆਨ ਕੱਢਦਾ ਹੈ ..

ਗੁਰ ਨਾਨਕ ਪਾਤਸ਼ਾਹ ਜੀ ਨੇ ਜਦੋਂ ਅਪਣਾ ਸਿੰਘਾਸਣ ਦੇਣਾ ਸੀ ਤੇ ਬਾਬੇ ਲਹਿਣੇ ਦੀ ਚੋਣ ਕੀਤੀ ਸੀ, ਉਦੋਂ ਲੋਕਾਂ ਨੇ ਵੀ ਇਤਰਾਜ ਕੀਤਾ ਸੀ, ਦੁਬਿਧਾ ਸੀ .. "ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥" ਹੈਂਅ ਉਲਟੀ ਗੰਗਾ ਵਗਾ ਦਿੱਤੀ ਨੇ, ਗੁਰ ਨਾਨਕ ਦੀ ਸੋਚ 'ਤੇ ਗੁਰ ਨਾਨਕ ਦੇ ਫੈਸਲੇ 'ਤੇ ਕਿੰਤੂ ਸੀ .. ਦੁਨਿਆ ਆਖਦੀ ਸੀ ਇਹ ਕੀ ਕੀਤਾ ਹੈ ਇਹ ਕਿਹੜੀ ਉਲਟੀ ਗੰਗਾ ਵਹਾ ਦਿੱਤੀ ਅਪਣੇ ਪੁੱਤਰਾਂ ਨੂੰ ਛੱਡ ਕੇ ਕੱਲ ਦੇ ਆਏ ਹੋਏ ਸੇਵਾਦਾਰ ਨੂੰ ਸਿੰਘਾਸਣ ਦੇ ਦਿੱਤਾ, ਉਲਟੀ ਗੰਗ ਵਹਾਈ ਨੇ .. ਹੱਕ ਤਾਂ ਉਨਾਂ ਦਾ ਬਣਨਾ ਸੀ, ਦੁਬਿਧਾ ਸੀ .. ਗੁਰ ਨਾਨਕ ਨੇ ਨਹੀਂ ਆਖਿਆ ਪਰਚੀਆਂ ਪਾ ਲੈਂਦੇ ਹਾਂ .. ਲੈ ਜੇ ਬਾਬੇ ਲਹਿਣੇ ਦੀ ਪਰਚੀ ਨਿਕਲ ਆਉਂਦੀ ਬਾਬੇ ਲਹਿਣੇ ਨੂੰ ਗੱਦੀ 'ਤੇ ਬਿਠਾ ਦੇਂਦੇ, ਜੇ ਸ੍ਰੀ ਚੰਦ ਦੀ ਨਿਕਲ ਆਉਂਦੀ ਤਾਂ ਸ੍ਰੀ ਚੰਦ ਨੂੰ ਗੱਦੀ 'ਤੇ ਬਿਠਾ ਦੇਂਦੇ ..

ਨਹੀਂ, ਗੁਰ ਨਾਨਕ ਨੇ ਆਖਿਆ ਨਹੀਂ ਇਹ ਗੱਲ ਵਿਚਾਰ ਦੀ ਹੈ ਸੋਧਣ ਦੀ ਹੈ ਸੋਧਿਆ ਹੋਇਆ ਕਿਹੜਾ ਹੈ .. ਪਰਚੀ ਤਾਂ ਹੈ ਜੂਆ, ਕੀ ਜੂਆਰੀਏ ਨੂੰ ਤੁਸੀਂ ਚੰਗਾ ਸਮਝਦੇ ਹੋ ਕੋਈ ਰਿਸ਼ਤਾ ਨਹੀਂ ਕਰਦਾ ਜੂਆਰੀਏ ਨਾਲ, ਜੇ ਸਿੱਖ ਹੀ ਜੂਆਰੀਆ ਹੋ ਜਾਏ .. ਗੁਰ ਨਾਨਕ ਨੇ ਨਹੀਂ ਆਖਿਆ ਪਰਚੀਆਂ ਪਾ ਲਉ, ਉਨਾਂ ਨੇ ਆਖਿਆ ਨਹੀਂ "ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥" ਉਨਾਂ ਆਖਿਆ "ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥" ਮੈਂ ਵਿਚਾਰ ਤੋਂ ਕੰਮ ਲਿਆ ਹੈ ਜੂਆ ਨਹੀਂ ਖੇਡਣਾ ਚਾਹੁੰਦਾ।

ਕੀ ਗੁਰੂ ਅੰਗਦ ਸਾਹਿਬ ਦੇ ਸਮੇਂ ਇਹ ਕਿੰਤੂ ਇਹ ਸ਼ਿਕਵੇ ਇਹ ਦੁਬਿਧਾ ਨਾ ਖੜੀ ਹੋਈ 'ਦਾਤੂ, ਦਾਸੂ' ਵਾਰਿਸ ਨਹੀਂ ਸਨ ਬਣਦੇ .. ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਇਹ ਨਹੀਂ ਬਣਿਆ, ਗੁਰਬਾਣੀ ਪੜ੍ਹ ਲਓ, ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਜੋ ਕੁਝ ਹੋਇਆ ਉਹ ਤਾਂ 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਬਾਣੀ ਵਿਚਾਰ ਲਓ ਸਾਰਾ ਸ਼ਬਦ ਗੁਰਬਾਣੀ ਵਿਚ ਦਰਜ ਹੈ ਉਸ ਵੇਲੇ ਦੇ ਫੈਸਲੇ ਦਾ ..

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥
੬॥੧॥ {ਪੰਨਾ 924}

ਸਾਰਾ ਸ਼ਬਦ ਪੜ੍ਹ ਕੇ ਵੇਖ ਲਓ ਕਿਤੇ ਪਰਚੀਆਂ ਦਾ ਨਾਂ ਹੋਵੇ, ਬਿਲਕੁਲ ਨਹੀਂ, ਉਹ ਤਾਂ ਜਨਮ ਜੂਐ ਹਾਰਣ ਵਾਲੀ ਗੱਲ ਹੈ, ਇਹ ਤਾਂ ਬਿਖਈ ਦੀ ਨਿਸ਼ਾਨੀ ਹੈ ਉਹ ਤਾਂ ਆਪਣਾ ਜੀਵਨ ਜੂਐ 'ਤੇ ਨਿਰਭਰ ਕਰਦਾ ਹੈ ..।

ਗੁਰੂ ਅਰਜਨ ਸਾਹਿਬ ਵੇਲੇ ਵੀ ਇਹ ਦੁਬਿਧਾ ਬਣੀ, ਦਾਵਾ ਸੀ ਪ੍ਰਿਥੀ ਚੰਦ ਦਾ, ਉਨ੍ਹੇ ਤਾਂ ਪੂਰੀ ਕੋਸ਼ਿਸ਼ ਵੀ ਕੀਤੀ ਇਥੇ ਤਕ ਕੀ ਉਸਨੇ ਗੁਰੂ ਦੇ ਲੰਗਰ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਤੇ ਆਇਆ .. ਗੁਰੂ ਨੇ ਆਖਿਆ ਪਰਚੀਆਂ ਪਾ ਲਓ ....

ਪਰ ਇਤਿਹਾਸ ਵਿਚ ਜਿਥੇ ਵੀ 'ਪਰਚੀ' ਦਾ ਜਿ਼ਕਰ ਆਇਆ, ਉਥੇ 'ਬਹੁਤ ਵਡਾ ਨੁਕਸਾਨ ਹੋਇਆ ਹੈ, ਪਤਾ ਨਹੀਂ ਇਤਿਹਾਸ ਵਿਚ ਪਰਚੀ ਦਾ ਜਿਕਰ ਕਿਸ ਖਿਆਲ ਨਾਲ ਇਤਿਹਾਸ ਕਾਰਾਂ ਨੇ ਕੀਤਾ ਹੈ, ਹੋਰ ਗੁਰੂ ਸੱਚੇ ਪਾਤਸ਼ਾਹ ਸਾਹਿਬ ਦਸਮ ਪਿਤਾ ਪਾਤਸ਼ਾਹ ਜੀ ਦੇ ਫੈਸਲੇ 'ਤੇ ਕਿੰਤੂ ਹੈ ਉਹ ਪਰਚੀ .... ਕਿੰਨੀ ਅਜ਼ੀਬ ਗੱਲ ਹੈ ਬੰਦੇ ਬਹਾਦਰ ਚੋਣ ਕਿੰਨੇ ਕੀਤੀ ..? .. ਬੰਦੇ ਬਹਾਦਰ ਦੀ ਚੋਣ ਗੁਰੂ ਦਸਮ ਪਾਤਸ਼ਾਹ ਨੇ ਆਪ ਕੀਤੀ ਹੈ, ਇਹਦਾ ਮਤਲਬ ਗੁਰੂ ਦਸਮ ਪਾਤਸ਼ਾਹ ਉਸ ਨੂੰ ਯੋਗ ਸਮਝਦੇ ਨੇ ਤਾਂ ਹੀ ਚੋਣ ਕੀਤੀ ਆਪ ਫੈਸਲਾ ਕੀਤਾ, ਆਪ ਖਾਲਸੇ ਦਾ ਪੰਥ ਉਸ ਵਕਤ ਦੇ ਹਾਲਾਤਾਂ ਦਾ ਆਗੂ ਬਣਾ ਕੇ ਉਸ ਨੂੰ ਭੇਜਿਆ ਜਿੰਮੇਵਾਰੀ ਸੌਂਪੀ ਪੰਜਾਬ ਵਿਚ ਹੋਰ ਉਸਨੇ ਜਿੰਮੇਵਾਰੀ ਨੂੰ ਨਿਭਾਇਆ ਵੀ, ਜਿਹਦੇ ਕੋਲੋਂ ਵਕਤ ਦੀ ਸਰਕਾਰ ਕੰਬਦੀ ਸੀ ਇਤਿਹਾਸ ਪੜ੍ਹ ਕੇ ਵੇਖ ਲਓ ..

ਕਿੰਨੀ ਅਜ਼ੀਬ ਗੱਲ ਹੋਵੇ ਦਸਮ ਪਾਤਸ਼ਾਹ ਦੀ ਅਪਣੀ ਚੋਣ 'ਤੇ ਉਹਦੇ ਤੇ ਕਿੰਤੂ ਕਰਕੇ ਕੋਈ ਆਖੇ ਪਰਚੀ ਪਾ ਲਓ ਜੀ ਬੰਦੇ ਖਾਲਸੇ ਦੀ ਅਗਵਾਈ ਚਾਹੀਦੀ ਹੈ 'ਕਿ ਤੱਤ ਖਾਲਸੇ ਦੀ .. ਪਹਿਲਾਂ ਇਤਿਹਾਸ ਪੜ੍ਹੋ ਤੇ ਵੇਖੋ ਇਹ ਦੋ ਚੀਜਾਂ ਦੇ ਧੜ੍ਹੇ ਵੱਖ ਵੱਖ ਕਿੰਨੇ ਕੀਤੇ ਤੇ ਇਸਦੇ ਪਿੱਛੇ ਕਿਸਦੀ ਸੋਚ ਖੜੀ ਸੀ ..? ਬੜਾ ਸਪਸ਼ਟ ਲਿਖਿਆ ਹੋਇਆ ਹੈ ਇਤਿਹਾਸ ਵਿਚ, ਉਸ ਗੱਲ ਨੂੰ ਹੋਰ ਤੂਲ ਦੇਣ ਵਸਤੇ ਕਿਵੇਂ ਨਿਖੇੜਿਆ ਜਾਏ ਪਹਿਲਾਂ ਦੋ ਧੜ੍ਹੇ ਬਣਾਏ ਤੱਤ ਖਾਲਸੇ ਤੇ ਬੰਦ ਖਾਲਸੇ ਦਾ ਨਾਮ ਦਿੱਤਾ 'ਤੇ ਫਿਰ ਉਸ ਬੰਦੇ ਦੇ ਖਾਲਸੇ, ਨਾਲ ਚਲੇ ਹੋਏ ਖਾਲਸੇ ਨੂੰ ਖਤਮ ਕਰਨ ਲਈ ਪਰਚੀਆਂ ਦਾ ਬਾਹਨਾ ਬਣਾਇਆ, ਆਖਿਆ ਪਰਚੀਆਂ ਨਾਲ ਫੈਸਲਾ ਕਰ ਲਓ, ਹੈਂ ਦਸਮ ਪਿਤਾ ਦਾ ਫੈਸਲਾ ਤੈਨੂੰ ਮੰਜ਼ੂਰ ਨਹੀਂ, ਤੈਨੂੰ ਅਪਣੀਆਂ ਪਰਚੀਆਂ ਦਾ ਜਿ਼ਆਦਾ ਭਰੋਸਾ ਹੈ ਦਸਮ ਪਿਤਾ ਦੇ ਫੈਸਲੇ ਤੇ ਭਰੋਸਾ ਨਹੀਂ, ਉਨਾਂ ਪਰਚੀਆਂ ਦਾ ਨਤੀਜਾ ਕੀ ਹੋਇਆ ਤੱਤ ਖਾਲਸਾ ਤੇ ਬੰਦਈ ਖਾਲਸੇ ਵਿਚ ਵੱਡੀ ਦੀਵਾਰ ਖੜ੍ਹੀ ਕਰ ਦਿੱਤੀ।

ਗਿਆਨੀ ਗਿਆਨ ਸਿੰਘ ਦਾ "ਪੰਥ ਪ੍ਰਕਾਸ਼" ਪੜ੍ਹ ਕੇ ਵੇਖ ਲਓ ਉਹਦੇ ਵਿਚ ਉਹ ਸਾਬਿਤ ਕਰਦੇ 'ਬੰਦਾ ਬਹਾਦਰ ਉਸ ਦਿਨ ਖੂਨ ਦੇ ਆਂਸੂ ਰੋਇਆ ਅਪਣੀ ਜਬਾਨੋ ਆਖਿਆ ਜਿੰਨੀ ਦੇਰ ਇਹ ਪੂਜਾਰੀਵਾਦ ਦੇ ਥੱਲੇ ਖੜੇ ਨੇ ਬੰਦਈ ਖਾਲਸੇ ਦਾ ਭਵਿਖ ਕੁਝ ਨਹੀਂ 'ਤੇ ਦੂਜੇ ਪਾਸੇ ਤੱਤ ਖਾਲਸੇ ਅਖਵਾਣ ਵਾਲੇ ਕੇਵਲ ਪੰਜ ਹਜਾਰ ਰੂਪਿਆ ਸਾਲ ਤੇ ਚੁਪ ਚਭਾਲ ਦਾ ਪਰਗਨਾ ਜਮੀਨ ਦਾ ਹਿੱਸਾ ਘੋੜਿਆ ਦੇ ਪੱਠਿਆਂ ਲਈ ਲੈ ਕੇ ਬਕਾਇਦਾ ਲਿਖਤੀ ਤੌਰ 'ਤੇ ਸਮਝੌਤਾ ਕਰਦੇ ਨੇ ਸਰਕਾਰ ਨਾਲ ਅੱਜ ਤੋਂ ਬਾਦ ਇਹ ਖਾਲਸਾ ਸਰਕਾਰ ਲਈ ਲੜੇਗਾ... ਪੜ੍ਹ ਕੇ ਵੇਖ ਲਓ, ਇਕ ਪਾਸੇ ਸਰਕਾਰ ਨਾਲ ਨਾ ਟਾਕਰਨ ਵਾਲੇ ਲੋਕ ਸਨ ਉਹ ਤੱਤ ਖਾਲਸਾ ਬਣ ਗਏ, ਜਿਹਨੂੰ ਕਮਜੋਰ ਕਰਕੇ ਮਾਰਵਾਉਣਾ ਚਾਹੁੰਦੇ ਸਨ ਤੇ ਮਾਰਨਾ ਚਾਹੁੰਦੀ ਸੀ ਸਰਕਾਰ 'ਉਸ ਬੰਦੇ ਬਹਾਦਰ ਦੀ ਗਿਰਫ਼ਤਾਰੀ ਸਾਡੀ ਆਪਣੀ ਸ਼ਿਕਾਯਤਾਂ ਨਾਲ ਹੋਈ ਪੜ੍ਹ ਕੇ ਵੇਖ ਲਓ। ਗਿਰਫ਼ਤਾਰੀ ਤੋਂ ਬਾਦ ਵੀ ਸਰਕਾਰ ਉਹਦੇ ਕੋਲੋਂ ਇੰਨਾਂ ਘਬਰਾਉਂਦੀ ਸੀ ਕਿ ਉਸ ਨੂੰ ਪਿੰਜਰੇ ਵਿਚ ਕੈਦ ਕੀਤਾ ਗਿਆ, ਡਰ ਸੀ ਸਰਕਾਰ ਨੂੰ ਕਿਤੇ ਆਜਾਦ ਹੋ ਕੇ ਸਾਡੇ ਤੇ ਭਾਰੀ ਨ ਹੋ ਜਾਵੇ, ਉਹਦੇ ਦੋਵੇਂ ਪਾਸੇ ਸਿੱਖਾਂ ਦੇ ਸੀਸ ਨੇਜਿਆਂ 'ਤੇ ਟੰਗੇ ਜਾ ਰਹੇ ਸਨ ਕਿ ਉਸ ਅੰਦਰ ਦਹਿਸ਼ਤ ਪੈਦਾ ਹੋ ਸਕੇ, ਉਸ ਬੰਦੇ ਦੇ ਲੱਖਤੇ ਜਿ਼ਗਰ ਉਸਦੇ ਪੁੱਤਰ ਦਾ ਕੱਲੇਜਾ ਕੱਢ ਕੇ ਉਸ ਦੇ ਮੂੰਹ ਵਿਚ ਪਾਇਆ ਜਾ ਰਿਹਾ ਸੀ 'ਕਿ ਇਹ ਸਿਖੀ ਛੱਡ ਦੇਵੇ .. ਜਿਹੜਾ ਇੰਨੇ ਦੁਖ ਸਾਹਰ ਕੇ ਇੰਨੀ ਬਿਪਤਾਵਾਂ ਇੰਨੇ ਤਸੀਹੇ ਸਹਿ ਕੇ ਵੀ ਸਿਖੀ ਵੱਲੋਂ ਮੂੰਹ ਨਾ ਮੋੜਿਆ ਉਹ ਬੰਦਾ ਗੰਦਾ ਹੋ ਗਿਆ ਉਸਦੇ ਲਈ ਚਿੱਠੀ ਕੀ ਲਿਖੀ ਗਈ 'ਕਿ ਬੰਦਾ ਗੰਦਾ ਹੋ ਗਿਆ ਹੈ ਉਸਦਾ ਸਾਥ ਛੱਡ ਦਿਓ .. ਇਹ ਪਰਚੀਆਂ ਨੇ, ਓਇ ਭਲਿਓ ਅਸੀਂ ਜੂਆ ਖੇਡਣ ਲਗ ਪਏ ਹਾਂ, ਅਸੀਂ ਗੁਰਬਾਣੀ ਨੂੰ ਵੀ ਜੂਐ ਦਾ ਦਾਈਤ ਦਾ ਹਿੱਸਾ ਬਣਾ ਲਿਆ ਹੈ,।

ਤੇ ਯਾਦ ਰਖਿਓ ਗੁਰੂ ਨੇ 'ਬਿਖਈ ਦੀ ਨਿਸ਼ਾਨੀ ਬਖਸ਼ੀ ਹੈ .. "ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ" .. ਜੂਆ ਹੀ ਜੀਵਨ ਬਣਾ ਲਿਆ ਇਸਨੇ, ਇਹਦਾ ਜਿਹੜਾ ਗਿਆਨ ਦਾ ਵਿਚਾਰ ਦਾ ਕੇਂਦਰ ਸੀ, ਉਹ ਸਭ ਖਤਮ ਹੋ ਗਿਆ ਉਹ ਜੂਐ 'ਤੇ ਆ ਗਿਆ, ਜਦੋਂ ਵਿਚਾਰ ਤੇ ਗਿਆਨ ਖਤਮ ਹੋ ਜਾਂਦਾ ਹੈ ਤੇ ਉਹ ਜੂਐ 'ਤੇ ਆ ਜਾਂਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top