Share on Facebook

Main News Page

ਦੁਸ਼ਮਣ ਨੇ “ਮਾਤਾ ਧਰਤਿ ਮਹਤੁ” ਪੰਜ-ਆਬ ਦਾ ਗੌਰਵ "ਪਾਣੀ" ਬੜੀ ਸਾਜਸ਼ ਅਤੇ ਸ਼ਾਤਰਤਾ ਨਾਲ ਖੋਹ ਲਿਆ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ
03.07.19

ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥ ਵਾਰ ਮਾਝ ਕੀ ਸਲੋਕ ਮਹਲਾ ॥ ਪੰਨਾ ੧੫੦

ਗੁਰਬਾਣੀ ਵਿੱਚ ਪਾਣੀ ਦੀ ਮਹੱਤਤਾ ਲਈ ਬਹੁਤ ਥਾਵੇਂ ਬਹੁਤ ਕੁਛ ਆਖਿਆ ਗਿਆ ਹੈ। ਜਿਸ ਮਿੱਟੀ ਪਾਣੀ ਤੇ ਭੋਜਨ ਵਿਚ ਤੂੰ ਜਨਮ ਲੈ ਕੇ ਵਧਿਆ ਫੁਲਿਆ, ਜੋ ਅੱਜ ਭੀ ਲਹੂ ਬਣ ਕੇ ਤੇਰੀਆਂ ਰਗ਼ਾਂ ਵਿਚ ਚੱਲ ਰਿਹਾ ਹੈ, ਤੈਨੂੰ ਸਭ ਕੁਛ ਦੇਣ ਵਾਲੀ ਉਸ ਧਰਤੀ ਦੀ ਮਿੱਟੀ ਅਤੇ ਹੋਰ ਬਹੁਤ ਖਜ਼ਾਨੇ ਦੂਜੇ ਗੁਆਂਢੀ ਸੁਬਿਆਂ ਵਿੱਚ ਚਲੇ ਗਏ, ਪਰ ਪਾਣੀ ਤੇ ਗੌਰਵ ਕਰਨ ਵਾਲੀ ਇਹ ਧਰਤੀ ਮਾਂ ਨੇ ਆਖਿਆ ਜ਼ਾਲਮੋ ਮੇਰਾ ਅੰਗ ਅੰਗ ਕਟ ਕੇ ਦੂਜੇ ਸੂਬਿਆਂ ਨੂੰ ਵੰਡਣ ਵਾਲਿਓ ! ਮੇਰਾ ਨਾਮ ਤਾਂ ਮੇਰੇ ਕੋਲ ਰਹਿਣ ਦਿਓ, ਆਪਣੇ ਪੰਜ-ਆਬ ਦੇ ਗੌਰਵ ਭਰੇ ਨਾਮ ਵਿੱਚ ਹੀ ਮੈਂ ਮਸਤ ਰਹੀ, ਮੈਨੂੰ ਅਪਣਾ ਨਾਮ ਪੰਜ ਪਾਣੀਆਂ 'ਤੇ ਹੋਣ ਦਾ ਹੀ ਗੌਰਵ ਸੀ, ਪਰ ਤੇਰੇ ਲਾਲਚ, ਬੇਇਤਫਾਕੀ ਅਤੇ ਹੋਰ ਕਮਜ਼ੋਰੀਆਂ ਦਾ ਲਾਭ ਉਠਾਂਉਂਦਿਆਂ ਦੁਸ਼ਮਣ ਨੇ ਤੇਰੇ ਸਾਹਮਣੇ ਤੇਰੀ “ਮਾਤਾ ਧਰਤਿ ਮਹਤੁ” ਪੰਜ-ਆਬ ਦਾ ਗੌਰਵ ਪਾਣੀ ਬੜੀ ਸਾਜਸ਼ ਅਤੇ ਸ਼ਾਤਰਤਾ ਨਾਲ ਖੋਹ ਕੇ ਮਾਨੋ ਤੇਰੀ ਧਰਤੀ ਮਾਂ ਦਾ ਮਾਨ ਸਨਮਾਨ ਗੌਰਵ ਲੁੱਟ ਲਿਆ, ਅਤੇ ਰਹਿੰਦਾ ਪਾਣੀ ਸੁੱਕ ਰਿਹਾ ਹੈ।

ਅੱਜ ਤੇਰੀ ਧਰਤੀ ਮਾਂ ਦਾ ਪੰਜਾਬ ਨਾਮ ਹੀ ਨਿਰਾਰਥ ਹੋ ਕੇ ਰਹਿ ਗਿਆ । ਭਲਿਆ ਅਜੇ ਭੀ ਸਮਝ ਲੈ ਅਪਣੇ ਗੌਰਵ ਅਤੇ ਹੱਕਾਂ ਦੀ ਰਾਖੀ ਲਈ, ਕੁਰਸੀਆਂ ਦੀ ਭੁੱਖ ,ਧੜਿਆਂ ਦੀਆਂ ਦੀਵਾਰਾਂ ਤੋੜ ਕੇ ਇਕ ਹੋ, "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਨਾਲ ਜੁੜ ਕੇ ਏਕੇ ਦੀ ਦੀਵਾਰ ਬਣ, ਨਹੀਂ ਤਾਂ ਇੱਟ ਇੱਟ ਕਰਕੇ ਖੰਡਰ ਬਣਾ ਦਿਤਾ ਜਾਵੇਂਗਾ ਇਹ ਏਕਾ ਸਿਰਫ ਇੱਕੋ ਇੱਕ ਸਮਰੱਥ ਗੁਰੂ ਦੀ ਗੋਦੀ ਅਤੇ ਅਗਵਾਈ ਵਿੱਚ ਆਕੇ ਹੀ ਹੋ ਸਕਦਾ ਹੈ, ਨਹੀਂ ਤਾਂ ਦੇਖ ਲੈ ਇਕ ਇਕ ਕਰਕੇ ਤੇਰੀ ਹੋਂਦ ਹੀ ਲੁੱਟੀ ਜਾ ਰਹੀ ਹੈ।

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ ਪੰਨਾ ੯੭੨


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top