ਕਬੀਰ
ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥
ਲੋਕ ਕਹਿੰਦੇ ਨੇ ਹਰ ਜੀਅ ਜੰਤ ਪੰਛੀ ਦਾ ਆ੍ਹਲਣਾ, ਖੁਡ ਆਦਿ ਘਰ
ਹੋਂਦਾ ਹੈ, ਪਰ ਬਾਂਦਰ ਦਾ ਕੋਈ ਘਰ ਨਹੀਂ ਹੋਂਦਾ, ਉਹ ਦਰਖਤਾਂ ਦੀਆਂ ਟਾਹਣੀਆਂ 'ਤੇ ਬੈਠ
ਕੇ ਰਾਤ ਬਿਤਾਉਂਦਾ ਹੈ। ਕਿਸੇ ਨੇ ਬਾਂਦਰ ਕੋਲੋਂ ਪੁਛਿਆ ਤੂੰ ਘਰ ਕਿਉਂ ਨਹੀਂ ਬਣਾਉਂਦਾ,
ਬਾਂਦਰ ਕਹਿੰਦਾ ਮੈਨੂੰ ਘਰ ਬਨਾਉਣ ਨਾਲੋਂ ਦਰਖਤਾਂ 'ਤੇ ਬਣੇ ਪੰਛੀਆਂ ਦੇ ਘਰ ਆ੍ਹਲਣੇ
ਢਾਹੁਣ ਵਿੱਚ ਜ਼ਿਆਦਾ ਖੁਸ਼ੀ ਮਿਲਦੀ ਹੈ। ਬਸ ਇਹੋ ਹਾਲਤ ਅੱਜ
ਹਿੰਦੁਸਤਾਨੀ ਸਰਕਾਰ ਅਤੇ ਸਰਕਾਰ ਦੇ ਟੁੱਕੜ 'ਤੇ ਪਲਣ ਵਾਲੇ ਦੋਗਲੇ ਕਿਸਮ ਦੇ ਲੋਕਾਂ ਦੀ
ਹੈ। ਆਪਣਾ ਘਰ ਆਪਣਾ ਘਰ ਕਹਿਣ ਵਾਲੇ ਲੋਕਾਂ ਨੇ ਆਪਣਾ ਘਰ ਤਾਂ ਕੀ ਬਣਾਉਣਾ ਸੀ,
ਅੱਜ ਕਸ਼ਮੀਰੀ ਭਰਾਵਾਂ ਦੇ ਕਿਲੇ ਦੀ ਦੀਵਾਰ ਵਿੱਚ ਪਾੜ ਪੈਂਦਾ ਦੇਖ ਖੁਸ਼ੀ ਮਨਾ ਰਹੇ ਹਨ।
ਕਦੀ ਭਾਰਤ ਦੇ ਸਾਬਕਾ ਪ੍ਰਧਾਨਮੰਤ੍ਰੀ ਚੰਦਰ ਸ਼ੇਖਰ ਨੇ ਪੰਜਾਬ
ਨੂੰ ੩੭੦ ਧਾਰਾ ਦੇਣ ਦੀ ਆਫਰ ਕੀਤੀ ਸੀ, ਜਿਸਦਾ ਜ਼ਿਕਰ
ਮੈਂ ਆਪਣੀ ਕਿਤਾਬ "ਬੋਲਹਿ ਸਾਚ" ਵਿੱਚ ਕੀਤਾ ਹੈ।
ਫਿਰ ਮੈਂ ਸਿਘਾਂ ਨੂੰ ਭੀ ਆਖਿਆ ਕਿ ਜਿਹੜਾ ਆਪਾਂ ਆਪਣਾ
ਘਰ ਮੰਗਦੇ ਹਾਂ ੩੭੦ ਧਾਰਾ ਲੈਕੇ ਸਾਡਾ ਅੱਧਾ ਸਫਰ ਤੈਅ ਹੋ ਜਾਵੇਗਾ, ਉਥੇ ਬੈਠ ਕੇ ਅਗਲੇ
ਸਫਰ ਦੀ ਤਿਆਰੀ ਕਰ ਲਿਓ, ਬਾਹਰੋਂ ਆਉਣ ਵਾਲਾ ਭਈਆ ਇਥੇ ਵੋਟਰ ਨਹੀਂ ਬਣ ਸਕੇਗਾ, ਤੁਹਾਡੀ
ਬਹੁ ਗਿਣਤੀ ਨੂੰ ਖੋਰਾ ਨਹੀਂ ਲਗੇਗਾ। ਅੱਜ ਦੇਖ ਲਉ
ਬਾਹਰੋਂ ਲਿਆਕੇ ਵਸਾ ਕੇ ਤੁਹਾਨੂੰ ਪੰਜਾਬ ਵਿੱਚ ਘੱਟ ਗਿਣਤੀ ਕਰ ਦਿਤਾ ਗਿਆ ਹੈ।
ਅੱਜ ਜਗਰਾਤਿਆਂ ਤੇ ਵੱਖ ਵੱਖ ਯਾਤਰਾ ਦੀਆਂ ਝਾਕੀਆਂ ਰੋਜ਼ ਵੇਖਣ ਨੂੰ ਮਿਲਦੀਆਂ ਹਨ, ਜਿਸ
ਵਿਚ ਮੁਖੀ ਸਿੱਖ ਸਰੂਪ ਦਿਖਾਇਆ ਜਾਂਦਾ ਹੈ। ਤੁਹਾਡਾ ਧਰਮ ਸਿਧਾਂਤ ਤੁਹਾਡੀ ਰਾਜਨੀਤੀ ਸਭ
ਕੁਛ ਉਨ੍ਹਾਂ ਅੱਗੇ ਵਿਕ ਚੁਕੀ ਹੈ। ਬਹੁਤ ਕੁੱਛ ਹੱਡਬੀਤੀਆਂ ਲਿਖਣ ਨੂੰ ਦਿਲ ਕਰਦਾ ਹੈ,
ਪਰ ਮੱਝ ਅਗੇ ਬੀਨ ਵਜਾਉਣ ਵਾਲੇ ਹਾਲਾਤ ਨਿਰਾਸ਼ ਕਰਦੇ ਹਨ।
ਕਸ਼ਮੀਰੀ ਵੀਰਾਂ ਦਾ ਜੇ ਹੁਣ ਤੱਕ ਆਪਣਾ ਸੰਘਰਸ਼ ਜੀਉਂਦਾ ਹੈ,
ਤਾਂ ਉਸ ਵਿਚ ੩੭੦ ਧਾਰਾ ਦੀ ਸ਼ਕਤੀ ਨੇ ਭੀ ਉਨ੍ਹਾਂ ਦਾ ਸਾਥ ਦਿਤਾ ਹੈ । ਅੱਜ ਇਕੋ
ਮਾਰੂ ਹਮਲੇ ਨਾਲ ਉਨ੍ਹਾਂ ਦਾ ਕਿਲਾ ਤੋੜ ਦਿਤਾ ਗਿਆ ਹੈ। ਅੱਜ ਹੀ ਦੇਖ ਲਉ ਉਨ੍ਹਾਂ ਦਾ
ਆਪਣਾ ਘਰ, ਉਨ੍ਹਾਂ ਦੀ ਆਪਣੀ ਧਰਤੀ, ਉਨ੍ਹਾਂ ਦੀਆਂ ਆਪਣੀਆਂ ਧੀਆਂ, ਆਪਣੀ ਇਜ਼ਤ ਆਬਰੂ ਨੂੰ
ਮੈਲੀ ਸੋਚ, ਮੈਲੇ ਹੱਥਾਂ ਵਾਲੇ ਆਪਣੀ ਮਲਕੀਅਤ ਵਿੱਚ ਲੈਣ ਲਈ ਕਾਹਲੇ ਹਨ। ਗੁਰੂ ਉਨ੍ਹਾਂ
ਦੀ ਬਾਹੁੜੀ ਕਰੇ।