ਜ਼ਮੀਰ ਦੀ ਮੌਤ
-: ਪ੍ਰੋ. ਦਰਸ਼ਨ ਸਿੰਘ ਖਾਲਸਾ
20.08.19
ਮੌਤ ਤੋਂ ਬਾਅਦ ਮੁਰਦਾ ਆਪਣੀ
ਮੌਤ ਤੋਂ ਭੀ ਬੇਖਬਰ ਹੋ ਜਾਂਦਾ ਹੈ।
ਜੇ ਮਿਰਤਕ
ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥
ਅੱਜ ਸਾਡੀ ਏਹੋ ਹਾਲਤ ਹੈ, ਵੀਰੋ
ਦੁੱਖ ਨਾਲ ਲਿਖ ਰਿਹਾ ਹਾਂ ਸਾਡੀ ਜ਼ਮੀਰ ਤਾਂ ਉਸੇ ਦਿਨ ਮਰ ਗਈ ਸੀ, ਜਿਸ
ਦਿਨ "ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਨੂੰ ਗੁਰੂ ਆਖਣ ਤੋਂ ਬਾਅਦ ਅਸੀਂ
ਅਖੌਤੀ ਪੰਥਕ ਰਹਿਤ ਮਰਿਯਾਦਾ ਅੱਗੇ ਗੋਡੇ ਟੇਕ ਕੇ ਭਗਉਤੀ ਅੱਗੇ ਅਰਦਾਸਾਂ,
ਮਹਾਕਾਲ ਕਾਲਕਾ ਦੀਆਂ ਰਚਨਾਵਾਂ ਦੇ ਅੰਮ੍ਰਿਤ ਅਤੇ ਨਿਤਨੇਮ ਨੂੰ ਆਪਣਾ
ਇਸ਼ਟ ਮੰਨ ਲਿਆ।
ਅੱਜ
ਪੰਜਾਬ ਯੂਨੀਵਰਿਸਟੀ ਵਲੋਂ ਗੁਰੂ ਗੋਬਿੰਦ ਸਿੰਘ ਪਿਤਾ ਨੂੰ ਕਾਲੀ ਦਾ ਵੱਡਾ
ਭਗਤ ਲਿਖਣਾ ਤਾਂ ਇਉਂ ਹੀ ਹੈ ਜਿਵੇਂ ਉਹ ਇਸ ਮਰ ਚੁਕੀ ਮੁਰਦਾ ਲਾਸ਼ ਜ਼ਮੀਰ
ਨੂੰ ਪਰਖ ਰਹੇ ਹੋਣ ਕੇ ਅਜੇ ਤੱਕ ਇਹ ਆਪਣੀ ਮੌਤ ਤੋਂ ਬੇਖਬਰ ਹੈ ਕਿ ਨਹੀਂ
?