ਆਤਮਜੀਤ ਸਿੰਘ, ਕਾਨਪੁਰ
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਇਹ ਵਿਚਾਰਾਂ ਗੁਰੂ ਗ੍ਰੰਥ ਸਾਹਿਬ
ਅਕੈਡਮੀ ਕੈਨੇਡਾ ਵਿਖੇ ਮਿਤੀ 24/08/19 ਨੂੰ ਬਾਬਾ ਕਬੀਰ ਜੀ ਦੇ ਲੜੀਵਾਰ ਸਲੋਕਾਂ ਦੀ
ਵਿਚਾਰ ਕਰਦਿਆਂ ਹੋਇਆਂ ਦਿੱਤੇ ..
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ
ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371}
ਬ੍ਰਾਹਮਣ ਨੇ ਬੜੀ ਹੋਸ਼ੀਆਰੀ ਨਾਲ ਕਿ ਲੋਕ ਮੇਰੇ ਤੋਂ ਅੱਕ ਕੇ ਬਦਲ ਨਾ ਜਾਣ, ਨਾਸਤਕਿ ਨਾ
ਹੋ ਜਾਣ, ਮੇਰੇ ਤੋਂ ਦੂਰ ਨਾ ਹੋ ਜਾਣ ਉਹਨੇ ਮਨੁੱਖਤਾ ਨੂੰ ਕੈਦ ਕਰ ਲਿਆ ਜੇਲ੍ਹ ਵਿੱਚ ਪਾ
ਲਿਆ .. ਇਹ ਬ੍ਰਾਹਮਣ ਦੀ ਜੇਲ੍ਹ ਹੈ ਕੀ ਇਸ ਨੂੰ ਅਸੀਂ ਵਿਸਤਾਰ ਨਾਲ ਸਮਝਣਾ ਹੈ, ਦੁਨਿਆ
ਕੰਕਰੀਟ ਦੀ ਦੀਵਾਰਾਂ ਨਾਲ ਜੇਲ੍ਹ ਬਣਾਉਂਦੀ ਹੈ, ਸਰੀਆ ਤੇ ਹੋਰ ਸ਼ਕਤੀਸ਼ਾਲੀ ਸਮਾਨ ਪਾ ਕੇ
ਜੇਲ੍ਹ ਬਣਾਉਂਦੀ ਹੈ, ਕਿ ਲੋਕ ਭੱਜ ਨਾ ਸਕਣ, ਫਿਰ ਵੀ ਇੰਨੀ ਮਜ਼ਬੂਤ ਜੇਲ੍ਹ ਬਣਾਉਣ ਤੋਂ
ਬਾਦ ਵੀ ਲੋਕ ਜੇਲ੍ਹ ਤੋਂ ਭਜਦੇ ਨੇ ..
ਇਕ ਗੱਲ ਦਾ ਜਿ਼ਕਰ ਕਰਦਿਆਂ ਜੇਲ੍ਹ ਵੀ ਦੋ ਤਰ੍ਹਾਂ ਦੀ ਹੈ ਇਕ
ਜੇਲ੍ਹ ਉਹ ਜੋ ਇੰਨੀ ਮਜ਼ਬੂਤ ਹੋਣ ਤੋਂ ਬਾਵਜ਼ੂਦ ਵੀ ਕੈਦੀ ਉਥੋਂ ਭੱਜਦੇ ਨੇ, ਇਕ ਜੇਲ੍ਹ
ਉਹ ਹੈ ਜਹਿਨੂੰ ਪਿੰਜਰਾ ਆਖਦੇ ਨੇ ਉਹਦੇ ਵਿੱਚ ਪਾਏ ਹੋਏ ਪੰਛੀ ਭੱਜਦੇ ਨਹੀਂ, ਕਿਉਂ ..
ਕਿਉਂਕਿ ਉਸ ਜੇਲ੍ਹ ਵਿੱਚ ਪਾਏ ਹੋਏ ਪੰਛੀਆਂ ਨੂੰ ਉਹਨਾਂ ਦੇ ਦਾਣੇ ਤੇ ਚੋਗੇ ਤੇ ਲਾਇਆ
ਜਾਂਦਾ ਹੈ, ਉਹਨਾਂ ਦੇ ਦੁਆਲੇ ਜਹਿੜਾ ਹੈ ਪਿੰਜਰਾ ਹੈ ਉਸ ਵਿੱਚ ਉਹਨਾਂ ਨੂੰ ਪਾਉਣ ਤੋਂ
ਪਹਿਲਾਂ ਉਹਨਾਂ ਦੇ ਸਾਹਮਣੇ ਚੋਗਾ ਸੁਟਿਆ ਜਾਂਦਾ ਹੈ, ਗੁਰੂ ਨੇ ਵੀ ਬਾਣੀ ਵਿੱਚ ਆਖਿਆ ਹੈ
ਕਹਿਣ ਲਗੇ .. "ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ
ਫਾਹਾਵਤ ਹੇ" .. ਪੰਖੀ ਨੂੰ ਜਾਲ ਵਿੱਚ, ਪਿੰਜਰੇ ਵਿੱਚ ਜਹਿਨੇ ਪਾਇਆ ਹੈ ਉਹਨੇ
ਉਸਦੇ ਸਾਹਮਣੇ ਚੋਗ ਬਿਸਥਾਰ ਦਿੱਤੀ, ਇਹ ਚੋਗ ਦੇ ਲਾਲਚ ਵਿੱਚ ਪੰਛੀ ਫਸਿਆ ਹੈ ਤੇ ਖੁਸ਼ੀ
ਨਾਲ ਫਸਿਆ ਹੈ, ਚੋਗ ਦੇ ਲਾਲਚ ਵਿੱਚ ਪਿੰਜਰੇ ਵਿੱਚ ਬੈਠਾ ਹੈ ਖੁਸ਼ੀ ਨਾਲ ਬੈਠਾ ਹੈ, ਮੈਂ
ਐਸੇ ਪੰਛੀ ਵੀ ਦੇਖੇ ਨੇ ਪਿੰਜਰੇ ਵਿੱਚੋਂ ਬਾਹਰ ਕੱਢ ਦਿਓ ਤੇ ਮੁੜ ਵਾਪਸ ਉਸ ਵਿੱਚ ਹੀ ਆ
ਜਾਂਦੇ ਨੇ ਕਿਉਂਕਿ ਉਹਨਾਂ ਨੂੰ ਚੋਗੇ ਦਾ ਲਾਲਚ ਹੈ, ਜਹਿਨੇ ਚੋਗ ਪਾਈ ਹੈ ਉਹਨੇ ਖੁਸ਼ੀ
ਨਾਲ ਨਹੀਂ ਪਾਈ, ਉਹਨੇ ਚੋਗ ਆਹਾਰ ਦੇਣ ਲਈ ਨਹੀਂ ਪਾਈ ਉਹਨੇ ਉਸ ਨੂੰ ਪਿੰਜਰੇ ਵਿੱਚ ਰਖਣ
ਲਈ ਪਾਈ ਹੈ। ਉਹ ਚਾਹੁੰਦਾ ਕਿਤੇ ਇਹ ਪੰਛੀ ਮੇਰੇ ਪਿੰਜਰੇ ਵਿੱਚੋਂ ਦੌੜ੍ਹ ਨ ਜਾਏ, ਇਕ ਉਹ
ਜੇਲ੍ਹ ਜਹਿੜੀ ਖੁਸ਼ੀ ਖੁਸ਼ੀ ਕਬੂਲ ਕੀਤੀ ਜਾਂਦੀ ਹੈ, ਇਕ ਉਹ ਜੇਲ੍ਹ ਜਹਿੜਾ ਇਹ ਸਾਬਿਤ ਕਰਦੀ
ਹੈ ਇਹਨੇ ਕੋਈ ਪਾਪ ਜਾਂ ਗੁਨਾਹ ਕੀਤਾ ਹੈ, ਅਦਾਲਤ ਉਸ ਪਾਪ ਤੇ ਗੁਨਾਹ ਦੀ ਸਜਾ ਦੇਂਦੀ ਹੈ
ਤੇ ਮਨੁੱਖ ਉਸ ਜੇਲ੍ਹ ਤੋਂ ਭੱਜਣਾ ਚਾਹੁੰਦਾ ਹੈ, ਉਥੋਂ ਦੌੜਨਾ ਚਾਹੁੰਦਾ ਹੈ, ਦੌੜਿਆ ਨਹੀਂ
ਜਾਂਦਾ, ਕਿਉਂਕਿ ਪਾਪ ਦਾ ਬੰਨ੍ਹਿਆ ਹੋਇਆ, ਅਦਾਲਤੀ ਫੈਸਲੇ ਦਾ ਬੰਨ੍ਹਿਆ ਹੋਇਆ ਹੈ ...।
ਕਹਿੰਦੇ ਬ੍ਰਾਹਮਣ ਨੇ ਸਾਰੇ ਸੰਸਾਰ ਨੂੰ ਅਪਣੀ ਉਮਤ ਨੂੰ ਕੈਦ ਵਿੱਚ
ਰੱਖਣ ਲਈ, ਆਪਣਾ ਗੁਲਾਮ ਬਣਾ ਕੇ ਰੱਖਣ ਲਈ ਇਕ ਜੇਲ੍ਹ ਬਣਾ ਦਿੱਤੀ ਤਾਂ ਕੀ ਇਥੋਂ ਕੋਈ
ਭੱਜੇ ਨਾ, ਕਿੰਨੀ ਅਜ਼ੀਬ ਗੱਲ ਹੈ ਉਸ ਨੂੰ ਜੇਲ੍ਹ ਬਣਾਉਣ ਲਈ
ਬਹੁਤ ਮਜ਼ਬੂਤ ਤੇ ਚੰਗੇ ਸਮਾਨ ਦੀ ਲੋੜ ਨਹੀਂ ਸੀ, ਉਹਨੇ ਜੇਲ੍ਹ ਕਿਸ ਦੀ ਬਣਾਈ ..?,
ਕਾਗਜ਼ ਦੀ, ਕੰਕਰੀਟ ਦੀ ਜੇਲ੍ਹ ਨਹੀਂ ਬਣਾਈ, ਮਜਬੂਤ ਦੀਵਾਰਾਂ ਦੀ ਨਹੀਂ ਬਣਾਈਆਂ, 'ਕਾਗਜ਼
ਦੀ ਜੇਲ੍ਹ' ਬਣਾ ਦਿੱਤੀ, ਹੈਂ ਕਾਗਜ਼ ਦੀ ਜੇਲ੍ਹ .. ਅਤੇ ਉਸ ਵਿੱਚੋਂ ਕੋਈ ਨਕਿਲ ਵੀ ਨਹੀਂ
ਰਹਿਾ .. ਕੰਕਰੀਟ ਦੀ ਜੇਲ੍ਹ ਤੋੜ੍ਹ ਕੇ ਕੈਦੀ ਭੱਜ ਜਾਂਦੇ ਨੇ, ਉਹਦੀ ਰਾਖੀ ਕਰਨੀ
ਪੈਂਦੀ ਕੋਈ ਭੱਜ ਨਾ ਜਾਏ .. ਤੇ ਇਹ, ਕਾਗਜ ਦੀ ਜੇਲ੍ਹ ਹੈ ਅਤੇ ਇਹਦੇ ਦਰਵਾਜੇ ਮਸਿ {ਸਿਆਹੀ}
ਨਾਲ ਲਿਖੇ ਹੋਏ ਕਰਮਾਂ ਦੇ ਬਣਾ ਦਿੱਤੇ ..
"ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ
ਕਪਾਟ"
ਉਹ ਕਾਗਦ ਦੀ ਓਬਰੀ {ਜੇਲ੍ਹ} ਕੀ ਸੀ ਬੇਦ ਸ਼ਾਸਤ੍ਰ ਮੰਨੂਸ੍ਰਿਮਤੀਆਂ, ਇਹ ਜੇਲ੍ਹ ਹੈ,
ਮਨੁੱਖ ਜੇਹੜਾ ਬੇਦ ਸ਼ਾਸਤ੍ਰ ਮਨੂੰਸਿਮ੍ਰਤੀਆਂ ਦੇ ਘੇਰੇ ਵਿੱਚੋੰ ਬਾਹਰ ਨਕਿਲੇਗਾ ਉਹ ਹਿੰਦੂ
ਨਹੀਂ ਰਹੇਗਾ ਇਹ ਦਿਮਾਗ ਵਿੱਚ ਬਿਠਾ ਦਿੱਤਾ ਤੇ ਖੁਸ਼ੀ ਖੁਸ਼ੀ ਆਪੇ ਉੱਥੇ ਬੈਠਾ ਹੈ, ਬਾਬਾ
ਕਬੀਰ ਜੀ ਦਾ ਇਸਦੇ ਸਬੰਧ ਵਿੱਚ ਅਨੇਕਾ ਸ਼ਬਦ ਹਨ .. "ਬੇਦ ਕੀ
ਪੁਤ੍ਰੀ ਸਿੰਮ੍ਰਿਤਿ ਭਾਈ" .. ਬੇਦਾਂ ਦੀ ਧੀ ਮੰਨੂਸਿਮ੍ਰਤੀ ਹੈ, ਬਾਬਾ ਕਬੀਰ ਜੀ
ਇਸ ਪੰਕਤੀ ਵਿੱਚ ਖਿਆਲ ਦੇ ਰਹੇ ਨੇ ਬ੍ਰਾਹਮਣ ਨੇ ਕੈਸਾ ਨਿਜ਼ਾਮ ਪੈਦਾ ਕੀਤਾ ਹੈ ..
"ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ
ਆਈ ॥" .. ਸੰਗਲ ਤੇ ਰੱਸੀਆਂ .. "ਆਪਨ ਨਗਰੁ ਆਪ ਤੇ
ਬਾਧਿਆ" .. ਜੇਹੜੇ ਉਹਦੇ ਨੇੜ੍ਹੇ ਹਨ, ਭਾਵ ਜਹਿੜੇ ਉਹਨੂੰ ਮੰਨਣ ਵਾਲੇ ਸਨ, ਉਹਨਾਂ
ਨਗਰ ਦੇ ਲੋਕਾਂ ਨੂੰ ਉਹਨੇ ਸੰਗਲਾਂ ਤੇ ਜੇਵਰੀ ਨਾਲ ਬੰਧ ਲਿਆ, ਤੇ ਬੰਨ੍ਹਿਆ
ਕਵਿੇਂ ..
ਸਤਿਗੁਰ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲ ਆਖੀ .. "ਸਾਸਤੁ
ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ" .. ਬਕੈ ਦਾ
ਮਲਤਬ ਹੁੰਦਾ ਹੈ ਬੋਲਣਾ, ਸਾਸਤ੍ਰ ਤੇ ਵੇਦ ਬੋਲ ਰਹੇ ਨੇ "ਕਰਮ ਕਰਹੁ ਸੰਸਾਰੀ"
ਤੁਸੀਂ ਤੇ ਕਰਮਾਂ ਦੇ ਵੰਡੇ ਹੋਏ ਹੋ .. ਸਤਿਗੁਰ ਨੇ ਬਾਣੀ ਵਿੱਚ ਇਕ ਗੱਲ ਵਾਰ ਵਾਰ ਆਖੀ
.. "ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ" .. ਮਾਨੋ ਸੰਸਾਰ ਜਹਿੜਾ ਹੈ ਉਹ
ਪਾਪ ਪੁੰਨ ਵਿੱਚੋਂ ਪੈਦਾ ਹੋਇਆ ਹੈ .. "ਕਥਾ ਕਹਾਣੀ ਬੇਦੀ ਆਣੀ
ਪਾਪੁ ਪੁੰਨੁ ਬੀਚਾਰੁ" .. ਸਿਰਫ਼ ਪਾਪਾ ਤੇ
ਪੁੰਨਾਂ ਦੀ ਵੀਚਾਰ, ਮਨੁੱਖ ਨੂੰ ਇਹ
ਸਮਝਾਉਣਾ ਪੁੰਨ ਕਰੇਗਾਂ ਤੇ ਸਵਰਗ ਮਿਲੇਗਾ ਤੇ ਪਾਪ ਕਰੇਗਾਂ ਤਾਂ ਨਰਕ ਵਿੱਚ ਜਾਵੇਗਾਂ ..
"ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ" ..
ਸੁਰਗ ਨਰਕ ਦਾ ਬੀਅ ਕੀ ਹੈ ਪੁੰਨ ਪਾਪ .. "ਜੋ ਬੀਜੈ ਸੋ ਉਗਵੈ
ਖਾਂਦਾ ਜਾਣੈ ਜੀਉ" .. ਇਥੇ ਸੁਆਲ ਖੜ੍ਹਾ ਹੋ ਗਿਆ ਇਹ ਤਾਂ ਕਹਿ ਦਿੱਤਾ ਪੁੰਨ
ਕਰੇਗਾਂ ਤੇ ਸਵਰਗ ਮਿਲੇਗਾ ਤੇ ਪਾਪ ਕਰੇਗਾਂ ਤੇ ਨਰਕ, ਪਰ ਕੀ ਕਰਨ ਨਾਲ ਪੁੰਨ ਮਿਲੇਗਾ ਤੇ
ਪਾਪ ਇਹ ਨਹੀਂ ਦਸਿਆ, ਉਹਨੇ ਅਪਣੇ ਹੱਥ ਵਿੱਚ ਰਖ ਲਿਆ, ਉਹਦੇ ਕੋਲੋਂ ਪੁਛੋਂ ਪੁੰਨ ਕਹਿੜਾ,
ਅਸ਼ਵ ਦਾਨ, ਗੱਜ ਦਾਨ ਸੇਜਾ ਨਾਰੀ ਭੂਮਿ ਦਾਨ ਇਹ ਹੀ ਗੱਲ ਤਾਂ ਤੀਰਥਾਂ ਤੇ ਆਖੀ ਜਾਂਦੀ ਹੈ
.. ਗੁਰੂ ਨੇ ਇੰਝ ਹੀ ਨਹੀਂ ਆਖ ਦਿੱਤਾ .. "ਹਮਰਾ ਝਗਰਾ ਰਹਾ
ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥" .. ਬੇਦ
ਸਾਸਤ੍ਰ ਮੰਨੂਸਿਮ੍ਰਤੀਆਂ ਇੰਨਾ ਦੀ ਜੇਲ੍ਹ ਹੈ, ਸ਼ਰਾ ਉਨਾਂ ਦੀ ਜੇਲ੍ਹ ਹੈ, ਮੁਸਲਮਾਨ ਦਾ
ਸ਼ਰਾ ਵਿੱਚ ਰਹਿਣਾ ਜ਼ਰੂਰੀ ਹੈ ।
ਸਾਡੇ ਵਿੱਚ ਵੀ ਇਹ ਹੀ ਕੁਝ ਵਾਪਰ
ਰਹਿਾ
ਹੈ, ਸੋਚਣ ਵਾਲੀ ਗੱਲ ਹੈ ਜੇ ਸਿਮ੍ਰਤੀ ਦੀ ਕੈਦ ਵਿੱਚ ਹਿੰਦੂ ਕੈਦ ਹੈ, ਬਾਬਾ
ਕਬੀਰ ਜੀ ਦੇ ਕਹਿਣ ਮੁਤਾਬਕ, ਜੇ ਸ਼ਰਾ ਦੀ ਕੈਦ ਵਿੱਚ ਮੁਸਲਮਾਨ ਕੈਦ ਹੈ ਤਾਂ 'ਕਿ ਸਿੱਖ
ਰਹਿਤ ਮਰਿਆਦਾ ਦੀ ਕੈਦ ਵਿੱਚ ਸਿੱਖ ਕੈਦ ਨਹੀਂ ? ..
ਇਹ ਵੀ ਤਾਂ ਕਾਗਦ ਦੀ ਓਬਰੀ {ਜੇਲ੍ਹ}
ਹੈ, ਇਹ ਵੀ ਤਾਂ ਕਾਗਜ ਦੀ ਬਣਾਈ ਹੋਈ ਜੇਲ੍ਹ ਹੈ ਜਿਸਦੇ ਸਿਆਹੀ ਨਾਲ ਦਰਵਾਜੇ ਲਿਖੇ ਗਏ
ਨੇ ਇਸ ਤੋਂ ਬਾਹਰ ਕੋਈ ਨਹੀਂ ਆ ਸਕਦਾ, ਉਹ ਮੁਸਲਮਾਨ ਨੇ ਬਣਾਈ ਹੈ, ਉਹ ਹਿੰਦੂ
ਨੇ ਬਣਾਈ ਹੈ, ਇਹ ਸਿੱਖ ਨੇ ਬਣਾਈ ਹੈ .. ਬੜਾ ਸਪਸ਼ਟ ਖਿਆਲ ਦਿੱਤਾ ਹੈ ਬਾਬਾ ਕਬੀਰ ਜੀ ਨੇ
ਕਹਿਣ ਲਗੇ .. "ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ"
..
"ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ ॥" .. ਮੈਨੂੰ ਪੰਡਤ ਤੇ ਮੁੱਲਾ ਨਾਲ
ਕੋਈ ਨਰਾਜਗੀ ਨਹੀਂ , ਪੰਡਤ ਕੋਈ ਮੇਰਾ ਦੁਸ਼ਮਨ ਨਹੀਂ, ਮੁਸਲਮਾਨ ਮੇਰੇ ਵਸਤੇ ਕੋਈ ਗੈਰ ਨਹੀਂ,
ਅਪਣੇ ਅਪਣੇ ਕਰਮਾਂ ਨਾਲ ਆਪਣਿਆਂ ਨਾਲ ਸਾਂਝ ਰਖਦੇ ਨੇ ਇਸ ਵਿੱਚ ਮੈਨੂੰ ਕੋਈ ਇਤਰਾਜ ਨਹੀਂ,
ਕਹਿਣ ਲਗੇ ਮੈਂ ਉਹਨਾਂ ਦਾ ਦੁਸ਼ਮਨ ਨਹੀਂ ਸਿਰਫ਼ ਗੱਲ ਇੰਨੀ ਹੈ ਮੈਂ ਪੰਡਤ ਮੁੱਲਾ ਨੂੰ ਨਹੀਂ
ਛੱਡ ਰਹਿਾ ਉਹਨਾਂ ਦੀ ਲਿਖੀਆਂ ਸਿਮ੍ਰਤੀਆਂ ਤੇ ਸ਼ਰਾ ਨੂੰ ਛੱਡ
ਰਹਿਾ ਹਾਂ, ਮੈਂ ਕਾਗਦ ਦੀ
ਓਬਰੀ ਵਿੱਚ ਨਹੀਂ ਰਹਿਣਾ ਚਾਹੁੰਦਾ, ਅਗਲੀ ਪੰਕਤੀ ਹੋਰ ਸਪਸ਼ਟ ਕਰਦੀ ਹੈ ..
"ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ
॥" ..
ਸਾਨੂੰ ਇਹ ਪੜ੍ਹਾ ਦਿੱਤਾ ਗਿਆ ਇਹ ਅਖੰਡ ਪਾਠ ਕਰਾਉਣਾ ਹੈ ਭਾਵੈਂ
ਕੋਈ ਸੁਣੈ ਜਾਂ ਨਾ ਸੁਣੈ, ਇਹ ਨਹੀਂ ਸਮਝਾਇਆ ਗਿਆ ਬਾਣੀ ਕਿਸ ਤਰ੍ਹਾਂ ਪੜ੍ਹਨੀ ਹੈ ਕਿਸ
ਤਰ੍ਹਾਂ ਸਮਝਣੀ ਹੈ ਬੱਸ ਕਰਾਉਣਾ ਹੈ, ਇਹ ਸਿਖਿਆ ਦਿੱਤੀ ਜਾਂਦੀ ਹੈ ਜਦੋਂ ਭੋਗ ਪੈਂਦਾ ਹੈ
ਤੇ ਅਸੀਂ ਉਥੇ ਜਾ ਕੇ ਕੀ ਵੇਖਦੇ ਹਾਂ ਮੰਜਾ ਰੱਖ ਦਿਓ ਬਿਸਤਰਾ ਰੱਖ ਦਿਓ, ਕਪੜੇ ਰੱਖ ਦਿਓ,
ਕਿਉਂ .. ਕਿਉਂਕਿ ਸਾਡੇ ਦਿਮਾਗ ਵਿੱਚ ਇਹ ਵਾੜ ਦਿੱਤਾ ਗਿਆ ਜੋ ਇਥੇ ਦਾਨ ਕਰਦੇ ਹੋ ਉਹ
ਅੱਗੇ ਮਿਲਦਾ ਹੈ, ਜਦ ਕੀ ਗੁਰੂ ਨੇ ਅਵਾਜ ਦਿੱਤੀ ਤੇ ਕਹਿਣ ਲਗੇ ..
"ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ
ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥" ..
ਸਾਡੇ ਦਿਮਾਗਾਂ ਵਿੱਚ ਵੀ ਇਹ ਬਿਠਾ ਦਿੱਤਾ ਅਸੀ ਵੀ ਦਾਨ ਕਰਦੇ ਹਾਂ, ਪੁੰਨ ਤੇ ਪਾਪ ਦੋ
ਐਸੇ ਢੰਗ ਬਣਾ ਦਿੱਤੇ ਗਏ ਕੀ ਪੁੰਨ ਕਰਨ ਵਾਲਾ ਸੁਰਗ ਵਿੱਚ ਜਾਂਦਾ ਤੇ ਪਾਪ ਕਰਨ ਵਾਲਾ
ਨਰਕ ਵਿੱਚ, ਡਰਾਵੇ ਤੇ ਲਾਲਚ ਨਾਲ ਉਸ ਪੰਛੀ ਨੂੰ ਕੈਦ ਵਿੱਚ ਰਖਿਆ ਹੈ। ਪਰ ਅਜ਼ੀਬ ਗੱਲ
ਹੈ ਸਦੀਆਂ ਬੀਤ ਗਈਆਂ ਨੇ ਮਨੁੱਖ ਉਸ ਕੈਦ ਵਿੱਚ ਹੈ ਤੇ ਅੱਜ ਵੀ ਉਸ ਕੈਦ ਵਿੱਚ ਜੀ
ਰਹਿਾ
ਹੈ, ਕੋਈ ਬ੍ਰਾਹਮਣ ਦੀ ਕੈਦ ਵਿੱਚ, ਕੋਈ ਮੁਲਾਂ ਦੀ ਕੈਦ ਵਿੱਚ
ਹੈ, ਤੇ ਕੋਈ ਕੇਸਧਾਰੀ ਕਿਰਪਾਨਧਾਰੀ ਬ੍ਰਾਹਮਣਾਂ ਦੀ ਕੈਦ ਵਿੱਚ ਹੈ, ਅਸੀਂ ਕਦੇ
ਸਵਾਲ ਕੀਤਾ ਹੈ, ਕਦੀਂ ਮੰਨ ਵਿੱਚ ਵਿਚਾਰ ਆਇਆ ਹੈ ਇਸ ਬ੍ਰਾਹਮਣ ਨੇ ਰਹਿਤ ਮਰਿਯਾਦਾ ਵਿੱਚ
ਲਿਖ ਦਿੱਤਾ ਹੈ ਕਿਸੇ ਸਿੱਖ ਨੇ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ ਲਿਖਿਆ ਹੈ
ਪੜ੍ਹ ਲਓ, ਸਾਡਾ
ਰਾਜਕਿ ਸਾਡਾ ਮਾਲਕ ਇਕ ਅਕਾਲ ਪੁਰਖ ਹੈ ਲਿਖਿਆ ਹੈ, ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਬਰਾਬਰ ਕਿਸੇ ਪੁਸਤਕ ਗ੍ਰੰਥ ਜਾਂ ਪੋਥੀ ਦਾ ਪ੍ਰਕਾਸ਼ ਨਹੀਂ ਹੋ ਸਕਦਾ ਲਿਖਿਆ
ਹੈ ਪੜ੍ਹ ਲਓ...
ਪਰ ਅੱਜ ਹੋ
ਰਹਿਾ ਹੈ ਕਦੇ ਕਿਸੇ ਨੇ ਸਵਾਲ ਕੀਤਾ, ਬਾਬਾ ਕਬੀਰ ਜੀ
ਦੀ ਬਾਣੀ ਪੜ੍ਹ ਰਹੇ ਹਾਂ ਮੱਥਾ ਟੇਕ ਰਹੇ ਹਾਂ ਕਿਉਂ ਨਹੀਂ ਸਵਾਲ ਪੈਦਾ ਹੋਇਆ, ਉਹਦਾ
ਕਾਰਣ ਕਿਉਂ .. ਸਾਨੂੰ ਉਸ ਕੇਸਾਧਾਰੀ ਬ੍ਰਾਹਮਣ ਨੇ ਰਹਿਤ ਮਰਿਯਾਦ ਦੀ ਸਿਮ੍ਰਤੀ ਸਾਡੇ
ਅੱਗੇ ਕਰ ਦੇਣੀ ਹੈ ਜੇ ਕੋਈ ਪੁੱਛੇ .. "ਵਢੀ ਲੈ ਕੈ ਹਕੁ
ਗਵਾਏ" .. ਸਤਿਗੁਰ ਨੇ ਬਾਣੀ ਵਿੱਚ ਕਾਜੀ ਦੀ ਹਾਲਾਤ ਬਿਆਨ ਕੀਤੀ " ਵਢੀ ਲੈ ਕੈ
ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥" .. ਵੇਖੋ ਜੀ ਇਹ ਰਹਿਤ ਮਰਿਯਾਦਾ ਵਿੱਚ
ਲਿਖਿਆ ਹੋਇਆ ਹੈ, ਵੇਖੋ ਜੀ ਇਹ ਰਹਿਤ ਮਰਿਯਾਦਾ ਵਿੱਚ ਲਿਖਿਆ ਹੋਇਆ ਹੈ, ਬੱਸ ਅਸੀਂ ਚੁੱਪ
ਹਾਂ, ਜਿਥੇ ਲੋਕ ਅੰਧੇ ਤੇ ਗੂੰਗੇ ਹੋ ਜਾਣ ਉਥੇ ਕਦੇ ਸੁਧਾਰ
ਨਹੀਂ ਹੋ ਸਕਦਾ।
ਬਾਬਾ ਕਬੀਰ ਕਹਿੰਦਾ ਹੈ ਮੈਂ ਅੰਨ੍ਹਾ ਗੂੰਗਾ ਨਹੀਂ ਬਣਨਾ ਮੈਂ ਤਾਂ
ਜੋ ਕੁਝ ਉੱਥੇ ਲਿਖਿਆ ਹੈ ਉਹ ਪੜ੍ਹਨਾ ਹੈ ਤੇ ਸਵਾਲ ਕਰਨਾ ਹੈ, ਬਾਬਾ ਕਬੀਰ ਕਹਿੰਦੇ ਨੇ
.. "ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ
ਲੀਆ ॥" .. ਮੈਂ ਉਹਨਾਂ ਛੱਡ ਦਿੱਤਾ ਹੈ, ਮੈਂ ਕੈਦੀ ਨਹੀਂ ਜੋ ਉਹਦੇ ਹੁਕਮ ਵਿੱਚ
ਰਹਾਂ, ਇਹ ਕਾਗਦ ਦੀ ਓਬਰੀ ਮੈਂ ਮੰਨਣ ਲਈ ਤਿਆਰੀ
ਨਹੀਂ, ਇਹ ਮਸੁ ਦੇ ਜਹਿੜੇ ਕਪਾਟ ਲਗੇ
ਹੋਏ ਨੇ ਮੈਂ ਇਹਨਾਂ ਨੂੰ ਤੋੜਾਗਾਂ .. ਮੇਰੀ ਭਾਵੈਂ ਨਾ ਮੰਨੋ, ਪਰ ਬਾਬਾ ਕਬੀਰ ਜੀ ਦੀ
ਤੇ ਮੰਨੋ, ਇਹ ਸਭ ਕੁਝ ਮੈਂ ਨਹੀਂ ਆਖ
ਰਹਿਾ ਬਾਬਾ ਕਬੀਰ ਜੀ ਦੀ ਬਾਣੀ ਆਖ ਰਹੀ ਹੈ, ਸ੍ਰੀ
ਗੁਰੂ ਗ੍ਰੰਥ ਸਾਹਿਬ ਆਖ
ਰਹਿਾ ਹੈ ..
ਉਹ ਲਿਖਿਆ ਹੋਇਆ ਕਾਗਦ ਮੈਨੂੰ ਕਾਗਦ ਦੀ ਓਬਰੀ ਨਜ਼ਰ ਆਉਂਦੀ ਹੈ, ਅਸੀਂ ਕਾਗਦ ਦੀ ਓਬਰੀ
ਵਿੱਚ ਕੈਦ ਹੋਏ ਨਜ਼ਰ ਆਉਂਦੇ ਹਾਂ .. ਅਸੀਂ ਵੀ ਉਹ ਹੀ ਕੁਝ ਕਰੀ ਜਾ ਰਹੇ ਹਾਂ
ਜੋ ਜੋ ਉਹ ਆਖਦੇ ਨੇ ਅਸੀਂ ਕੈਦੀ ਜੋ ਹਾਂ, ਕੈਦੀ ਨੂੰ ਕੀ ਹੱਕ ਹੈ ਉਹ ਸਵਾਲ ਕਰੇ, ਸਾਨੂੰ
ਕੋਈ ਕਹਿੰਦਾ ਹੈ ਅਖੰਡ ਪਾਠ ਕਰਾ, ਕਰਾ ਲੈਂਦੇ ਹਾਂ ..
ਜਹਿੜਾ ਧਰਮ ਕੈਦ ਬਣ ਜਾਏ, ਜਹਿੜੀ
ਮਰਿਆਦਾ ਕੈਦ ਬਣ ਜਾਏ, ਜਹਿੜੀ ਜੀਵਨ ਸ਼ੈਲੀ ਕੈਦ ਬਣ ਜਾਏ, ਉਹਦੇ ਵਿੱਚ ਕੋਈ ਧਰਮ ਨਹੀਂ
ਹੁੰਦਾ, ਕੋਈ ਰਸ ਨਹੀਂ ਹੁੰਦਾ, ਕੋਈ ਸਵਾਦ ਨਹੀਂ ਹੁੰਦਾ, ਉਹ ਕਦੀ ਜੀਵਨ ਵਿੱਚ ਵੀ
ਇਨਕਲਾਬ ਨਹੀਂ ਲਿਆ ਸਕਦਾ .. ਬਾਬਾ ਕਬੀਰ ਜੀ ਨੇ ਅਗਲੀ ਪੰਕਤੀ ਵਿੱਚ ਕਹਿ ਦਿੱਤਾ,
ਜਿਥੇ ਬ੍ਰਾਹਮਣ ਨੇ ਪੱਥਰ ਦਾ ਪਰਮੇਸ਼ਰ ਬਣਾ ਦਿੱਤਾ, ਜਿਥੇ ਗੁਰੂ ਆਪ ਬਣ ਬੈਠਾ, ਉਥੇ ਸਾਰੇ
ਸੰਸਾਰ ਲਈ ਸਾਡੇ ਲਈ ਕਾਗਦ ਦੀ ਓਬਰੀ, ਮਾਨੋ ਵੇਦ ਸਾਸਤ੍ਰ, ਮਾਨੋ ਸਿਮ੍ਰਤੀਆਂ ਮਾਨੋ ਉਹ
ਗ੍ਰੰਥ ਜਹਿੜੇ ਕਾਗਦ ਦੀ ਓਬਰੀ ਬਣ ਕੇ ਸਾਡੇ ਜੀਵਨ ਨੂੰ ਕੈਦਖਾਨੇ ਵਾਂਗ ਚਲਾ ਰਹੇ ਹਨ,
ਇੱਕ ਗਲ ਸਮਝਣੀ
ਹੈ ਕਿਤੇ ਭੁਲੇਖਾ ਨਾ ਪੈ ਜਾਵੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਭੀ ਕਾਗਦ ਦੀ ਓਬਰੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਕਾਗਦ ਦੀ ਓਬਰੀ ਨਹੀਂ ਹੈ। ਕਿਉਂਕਿ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿਚ ਪਾਪ ਪੁੰਨ ਕਰਮ ਕਾਂਡ ਬਣਾ ਕੇ ਲਿਖਿਆ ਹੀ ਨਹੀਂ ਗਿਆ, ਪਾਪ ਪੁੰਨ
ਸਮਝਾਇਆ ਗਿਆ ਹੈ। "ਖੇਤ ਪਛਾਣੇ ਦੀਜੈ ਦਾਨ" ਜਿਨੀ ਕੰਮੀ ਨਾਹਿ ਗੁਣ ਤੇ ਕਮੜੇ ਵੀਸਾਰ॥
ਬਾਣੀ ਪੜਨਾ ਹੀ ਧਰਮ ਨਹੀਂ ਪੜਿਐ ਨਾਹੀ ਭੇਦ ਬੁਝਿਐ ਪਾਵਣਾ ਹਰ ਪਾਪ ਪੁੰਨ ਦੇ ਕਰਮ ਲਈ
ਗਿਆਨ ਬਖਸ਼ਿਆ ਗਿਆ ਹੈ।
ਭਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਰਾਹ ਖੋਲਦਾ ਹੈ ..
ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ
ਮੋਕਲਾ ਸਹਜੇ ਆਵਉ ਜਾਉ ॥੧॥ {ਪੰਨਾ 509}
ਤੇ ਇਹ ਬੇਦ ਸਾਸਤ੍ਰ ਮੰਨੂ ਸਿਮ੍ਰਤੀਆਂ ਸ਼ਰਾ ਰਹਿਤ ਮਰਿਯਾਦਾ ਕੈਦਖਾਨੇ ਦੇ ਉਹ ਦਰਵਾਜੇ ਹਨ
ਜਿਸ ਵਿਚੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ .... ਸਿਰਫ਼ ਇੰਨਾ ਹੀ ਨਹੀਂ ਸਿਮ੍ਰਤੀਆਂ
ਕਹਿੰਦੀਆਂ ਹਨ ਬਾਹਮਣ ਨੂੰ ਦਾਨ ਕਰ ਤੇ ਗੁਰਬਾਣੀ ਕਹਿੰਦੀ ਹੈ ..
ਪੁੰਨ ਦਾਨ ਕਾ ਕਰੈ ਸਰੀਰੁ ॥ ਖੇਤੁ ਪਛਾਣੈ ਬੀਜੈ ਦਾਨ ॥
... ਸਿਮ੍ਰਤੀ ਕਹਿੰਦੀ ਹੈ ਗਾਯਤ੍ਰੀ ਮੰਤਰ ਇਕ ਬੜੇ ਪਵਿੱਤਰ ਛੰਦ ਦਾ ਨਾਮ ਹੈ,
ਜਿਸ ਨੂੰ ਹਰੇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਕਈ ਹੋਰ ਸਮਿਆਂ ਉੱਤੇ ਭੀ ਬੜੀ ਸ਼ਰਧਾ
ਨਾਲ ਪੜ੍ਹਦਾ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਮੰਤਰ ਦਾ ਪ੍ਰੇਮ ਨਾਲ ਪਾਠ ਕੀਤਿਆਂ ਸਭ
ਪਾਪ ਨਿਵਿਰਤ ਹੋ ਜਾਂਦੇ ਹਨ .. ਗੁਰਬਾਣੀ ਇਸ ਦੀ ਦਸ਼ਾ ਨੂੰ ਬਿਆਨ ਕਰਦੀ ..
ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠ ਬਿਭੂਖਣ ਸਾਰੰ ॥
ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ
ਫੋਕਟ ਨਿਸਚਉ ਕਰਮੰ ॥
ਅਤੇ ਗੁਰਬਾਣੀ ਕਹਿੰਦੀ ਹੈ ...
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥
ਪੜਿ ਪੜਿ ਥਾਕੇ ਸਾਂਤਿ ਨ ਆਈ ॥
ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ
ਮਿਲਿਓ ਸੋਈ ॥
ਸਿਮ੍ਰਤੀਆਂ ਤਾਂ ਸਿਰਫ਼ ਪੁੰਨ ਪਾਪ ਦੀ ਗੱਲ ਕਰਦੀਆਂ ਹਨ ਗਿਆਨ ਦੀ ਨਹੀਂ, ਗੁਰਬਾਣੀ ਤਾਂ
ਗਿਆਨ ਦਾ ਖਜਾਨਾ ਹੈ ਜੋ ਹਰ ਰਾਹ ਖੋਲਦੀ ਹੈ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ
ਕਾਗਦ ਦੀ ਓਬਰੀ ਨਾ ਸਮਝ ਲਇਓ , ਉਹ ਤਾਂ ਰਾਹ ਖੋਲ ਰਹਿਾ ਹੈ "ਸਹਜੇ ਆਵਉ ਜਾਉ" .... ।
ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਕੈਦ ਨਹੀਂ
ਜਿਸ ਵਿਚ ਕੈਦੀ ਨੂੰ ਸਵਾਲ ਕਰਨ ਦਾ ਹੱਕ ਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ
ਕਹਿੰਦੇ ਹਨ ਮੇਰੀ ਗੱਲਵਕੜੀ ਵਿਚ ਆ ਜੋ ਤੈਨੂੰ ਸਮਝ ਨਾ ਆਵੈ ਉਹ ਸਮਝਾਵਾਂਗਾ,
ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਗੱਲ ਸਮਝਾਂਦਾ ਹੈ, ਗਿਆਨ ਦਾ ਖਜਾਨਾ ਹੈ ਗੁਰੂ ਗ੍ਰੰਥ
ਸਾਹਿਬ ਜੋ ਹਰ ਰਾਹ 'ਤੇ ਸਮਝਾਂਦਾ ਹੈ, ਬਾਹਮਣ ਮਨੁੱਖ ਨੂੰ ਬੇਦ ਸਾਸਤ੍ਰ ਸਿਮ੍ਰਤੀਆਂ ਦੀ
ਕੈਦ ਵਿਚ ਕੈਦ ਰਖਣਾ ਚਾਹੁੰਦਾ ਹੈ ਇਸ ਤੋਂ ਬਾਹਰ ਨਾ ਨਿਕਲ ਸਕੇ 'ਤੇ ਸਤਿਗੁਰੂ ਸ੍ਰੀ ਗੁਰੂ
ਗ੍ਰੰਥ ਸਾਹਿਬ ਮਨੁੱਖ ਨੂੰ ਰਾਹ ਵਿਖਾਉਂਦਾ ਹੈ .... ਭੂਲੈ
ਮਾਰਗਿ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥ ....
ਬਾਬਾ ਕਬੀਰ ਕਹਿਣ ਲਗੇ ..
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ
ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371}