Share on Facebook

Main News Page

ਤੁਹਾਡੇ ਬੋਲ ਕਬੋਲ ਤੋਹਮਤਾਂ, ਬੇਮਤਲਬ ਨਿੰਦਾ ਦਾ ਮੇਰੇ 'ਤੇ ਕੋਈ ਅਸਰ ਨਹੀਂ
-: ਪ੍ਰੋ. ਦਰਸ਼ਨ ਸਿੰਘ ਖਾਲਸਾ
11.09.19

ਆਤਮਜੀਤ ਸਿੰਘ ਕਾਨਪੁਰ 11 Sep 2019
ਅੱਜ ਅਕਸਰ ਦੇਖ ਸੁਣ ਰਿਹਾ ਹਾਂ ਕੇ ਗੁਰੂ ਨਾਨਕ ਜੀ ਦੇ ਦਿਤੇ ਸਿਧਾਂਤ ਸੰਸਾਰ ਵਿਚ ਕੁਛ ਲੋਕ ਐਸੇ ਪਲ ਰਹੇ ਨੇ ਜਿਹਨਾਂ ਦਾ ਜੀਵਨ ਕੇਵਲ ਹਰ ਇੱਕ ਲਈ ਬੋਲ ਕਬੋਲ, ਊਲ ਜਲੂਲ ਤੋਹਮਤਾਂ, ਬੇਮਤਲਬ ਨਿੰਦਾ ਹੀ ਉਨ੍ਹਾਂ ਦੀ ਖੁਰਾਕ ਬਣ ਚੁਕੀ ਹੈ।

💥 ਭਲਿਓ ਤੁਹਾਡੇ ਬੋਲ ਕਬੋਲ ਤੋਹਮਤਾਂ, ਬੇਮਤਲਬ ਨਿੰਦਾ ਦਾ ਮੇਰੇ 'ਤੇ ਕੋਈ ਅਸਰ ਨਹੀਂ, ਮੈਂ ਅਪਣੀ ਧੁੰਨ ਵਿੱਚ ਆਪਣੇ ਸ਼ਬਦ ਗੁਰੂ ਦੇ ਮਿਸ਼ਨ ਨੂੰ ਲੈ ਕੇ ਚਲ ਰਿਹਾ ਹਾਂ। ਇਹ ਨਹੀਂ ਕੇ ਮੇਰੇ ਕੋਲ ਤੁਹਾਡੀਆਂ ਗੱਲਾਂ ਦੇ ਜਵਾਬ ਨਹੀਂ, ਪਰ ਮੈ ਜਾਂਣਦਾ ਹਾਂ ਕੇ ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲਗਦਾ ਉਹ ਸਾਜਸ਼ ਤਹਿਤ ਆਪਣੇ ਬੋਲ ਕਬੋਲਾਂ ਨਾਲ ਉਤੇਜਤ ਕਰਕੇ ਮੈਨੂੰ ਆਪਣੇ ਨਾਲ ਉਲਝਾਉਣਾ ਚਾਹੁੰਦੇ ਹਨ, ਤਾਂ ਕਿ ਗੁਰਬਾਣੀ ਮਿਸ਼ਨ ਦੇ ਰਾਹ ਵਿੱਚ ਰੁਕਾਵਟ ਪੈ ਸਕੇ ।

💢 ਭਲਿਓ ਭੁੱਲ ਜਾਵੋ ਮੇਰੇ ਕੋਲ ਜੀਵਨ ਦੇ ਬਾਕੀ ਰਹਿੰਦੇ ਪਲਾਂ ਵਿੱਚ ਸਮਾਂ ਨਹੀਂ ਕਿ ਤੁਹਾਡੇ ਨਾਲ ਉਲਝ ਕੇ ਮੈਂ ਆਪਣਾ ਕੀਮਤੀ ਸਮਾਂ ਬਰਬਾਦ ਕਰਾਂ। ਯਕੀਨ ਕਰੋ ਤੁਸੀਂ ਇਸ ਸਾਜਸ਼ ਵਿਚ ਕਾਮਯਾਬ ਨਹੀਂ ਹੋਵੇਗੇ। ਐਵੇਂ ਗੁਰਮਤਿ ਦੇ ਖੇਤਰ ਦਾ ਮਾਹੌਲ ਖਰਾਬ ਨਾ ਕਰੋ।

ਮੰਨ ਲਉ ਤੁਹਾਡੀ ਇਸ ਬੇਮਤਲਬ ਨਿੰਦਾ ਦੇ ਅਸਰ ਹੇਠ ਗੁਰੂ ਦਿਸ਼ਾ ਵਲ ਵਧ ਰਹੇ ਇਸ ਕਾਫਲੇ ਦੇ ਚਾਰ ਅਨਜਾਣ ਮੈਂਬਰ ਘੱਟ ਜਾਣ ਤੇ ਤੁਹਾਡੀ ਵਹੀਰ ਵਿੱਚ ਸ਼ਾਮਲ ਹੋ ਜਾਣ, ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਇਹ ਗੁਰਮਤਿ ਮਿਸ਼ਨ ਮੇਰੀ ਕੋਈ ਵਿਉਪਾਰ ਨਹੀਂ ਕਿ ਮੇਰੇ ਗਾਹਕ ਘੱਟ ਜਾਣਗੇ। ਭਲਿਓ ਇਸ ਕਾਫਲੇ ਵਿਚ ਤੁਰਨ ਵਾਲੇ ਤਾਂ ਇਸ ਇਰਾਦੇ ਵਾਲੇ ਹਨ ਕੇ " ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ॥

ਹਾਂ ਗੁਰਮਤਿ ਦੇ ਖੇਤਰ ਵਿਚ਼ ਨਿੰਦਾ ਦਾ ਸਹਾਰਾ ਲੈਣ ਵਾਲੇ ਵੀਰੋ, ਗੁਰੂ ਨਾਨਕ ਜੀ ਦੇ ਪੰਜਵੇ ਸਰੂਪ ਨੇ ਨਿੰਦਾ ਦਾ ਸਹਾਰਾ ਲੈਣ ਵਾਲਿਆਂ ਲਈ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਜ਼ਰੂਰ ਪੜ੍ਹ ਕੇ ਸਮਝ ਲਉ, ਗੁਰੂ ਸਭ ਨੂੰ ਸੁਮੱਤ ਦੇਵੇ ..

ਬਿਲਾਵਲੁ ਮਹਲਾ ੫ ॥
ਨਿੰਦਕੁ ਐਸੇ ਹੀ ਝਰਿ ਪਰੀਐ ॥ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ॥
ਜਉ ਦੇਖੇ ਛਿਦੂ ਤਉ ਨਿੰਦਕੁ ਉਮਾਹੈ ਭਲੋਂ ਦੇਖਿ ਦੂਖ ਭਰੀਐ ॥ਆਠ ਪਹਰ ਚਿਤਵੈ ਨਹੀ ਪਹੂਚੈ ਬੁਰਾ ਚਿਤਵਤ ਚਿਤਵਤ ਮਰੀਐ ॥੧॥
ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੇ ਆਇਆ ਹਰਿ ਜਨ ਸਿਉਂ ਬਾਦੁ ਉਠਰੀਐ ॥ ਨਾਨਕ ਕਾ ਰਾਖਾ ਆਪਿ ਪ੍ਰਭੂ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਉਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top