Khalsa News homepage

 

 Share on Facebook

Main News Page

ਭਰਮ ਕੀ ਹੈ? ਗੁਰੂ ਭਰਮ ਦੂਰ ਕਰਦਾ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ
05.01.2020

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਇਹ ਵਿਚਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁਜਾਨ ਸਿੰਘ ਪਾਰਕ, ਸੋਨੀਪਤ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਗੁਰਮਤਿ ਸਮਾਗਮ ਵਿਖੇ ਹਾਜਰੀ ਭਰਦਿਆਂ ਹੋਇਆ ਦਿੱਤੇ ਹਨ ..

ਸਿਰੀਰਾਗੁ ਮਹਲਾ ੫ ਘਰੁ ੭ ॥ ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥ ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥ ਸੁਹੇਲਾ ਕਹਨੁ ਕਹਾਵਨੁ ॥ ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥ ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥ ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥ ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥ ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥ ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥ {ਪੰਨਾ 51-52}

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆ ਹੋਇਆ ਆਖਿਆ, ਭਗਤ ਕਬੀਰ ਜੀ ਦਾ ਬਚਨ ਹੈ "ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ" .. ਐਸੀ ਮਾਂ ਦਾ ਸਿਰ ਮੁੰਡ ਦਿਆ, ਸਿਰ ਮੁੰਡਣਾ ਸਜਾ ਹੈ, ਜਿਹਨੇ ਐਸੇ ਮਨੁੱਖ ਨੂੰ ਜਨਮ ਦਿਤਾ ਹੈ ਜੋ ਗੁਰੂ ਤੇ ਬਣ ਬੈਠਾ ਹੈ, ਗੁਰੂ ਤੇ ਅਖਵਾਉਂਦਾ ਹੈ ਆਸਣ ਲਗਾ ਕੇ ਤੇ ਬੈਠਾ ਹੈ ਲੋਗ ਮੱਥੇ ਤੇ ਟੇਕ ਰਹੇ ਨੇ, ਅਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਪਰ 'ਭਰਮ ਤਜ ਨਹੀਂ ਸਕਦਾ, ਭਰਮ ਪੈਦਾ ਕਰ ਰਿਹਾ ਹੈ, ਸ੍ਰੀ ਗੁਰੂ ਸਾਹਿਬ ਦੀ ਬਾਣੀ ਨੇ ਪ੍ਰਸ਼ਨ ਚਿੰਨ੍ਹ ਲਾ ਦਿਤਾ ਕਹਿਣ ਲਗੇ .. "ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ" .. ਕਿਉਂ? ਕਿਉਂਕੀ 'ਭਰਮ ਇਕ ਐਸਾ ਜਲਜਲਾ ਹੈ ਐਸਾ ਤੂਫਾਨ ਹੈ ਇਕ ਐਸਾ ਹੜ੍ਹ ਹੈ ਜਿਹਦੇ ਮਨੁੱਖਤਾ ਰੁੜ੍ਹ ਜਾਂਦੀ ਹੈ, ਮਨੁੱਖ ਰਹਿ ਜਾਂਦਾ ਹੈ ਮਨੁੱਖਤਾ ਰੁੜ੍ਹ ਜਾਂਦੀ ਹੈ, ਗੁਰੂ ਕਹਿੰਦੇ ਨੇ ਉਹ "ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ" ਐਸਾ ਭਰਮ ਜਿਹੜੇ ਉਹਦੇ ਪਿੱਛੇ ਚੇਲੇ ਲਗਦੇ ਨੇ ਉਹ ਵੀ ਡੁੱਬ ਜਾਂਦੇ ਨੇ।

ਗੁਰਬਾਣੀ ਕਹਿ ਰਹੀ ਹੈ ਮੇਰਾ ਕੋਈ ਫੈਸਲਾ ਨਹੀਂ, ਇਹੋ ਕਾਰਣ ਹੈ ਇਸੇ ਲਈ ਗੁਰਮਤਿ ਅਨੁਸਾਰ ਗੁਰੂ ਦੀ ਮਾਨਵਤਾ ਇਸੇ ਵਿਚ ਹੈ ਉਹ ਸਾਡੇ ਭਰਮ ਦੂਰ ਕਰੇ 'ਤੇ ਭਰਮ ਕਿਥੇ ਹੁੰਦੇ ਨੇ ਜਿਥੇ ਦੁਬਿਧਾ ਹੋਵੇ, ਜੀਵਨ ਦਾ ਸਾਡਾ ਹਰ ਪੱਲ ਕਿਸੇ ਉਲਝਨ ਵਿਚ ਕਿਸੇ ਦੁਬਿਧਾ ਵਿਚ ਖੜਾ ਹੈ, ਗੁਰੂ ਨੇ ਇਹ ਗੱਲ ਕਹਿ ਦਿੱਤੀ ਹੈ ਬਾਕੀ ਦੁਬਿਧਾ ਤਾਂ ਇਕ ਪਾਸੇ ਰਹੀ, ਅਸੀਂ ਜਿਹੜੀ ਸਾਡੇ ਵਿਚ ਦੁਬਿਧਾ ਪਈਆਂ ਹੋਈਆ ਨੇ ਇਹ ਖਾਣਾ ਹੈ ਇਹ ਨਹੀਂ ਖਾਣਾ ਇਸ ਰੰਗ ਦੇ ਕੱਪੜੇ ਪਾਉਣੇ ਨੇ ਇਸ ਰੰਗ ਦੇ ਨਹੀਂ ਪਾਉਣੇ ਇਹ ਦੁਬਿਧਾ ਹੀ ਹੈ ਨਾ, ਦਾੜ੍ਹਾ ਬਨ੍ਹਣਾ ਹੈ ਜਾਂ ਪ੍ਰਕਾਸ਼ ਕਰਨਾ ਹੈ ਇਹ ਦੁਬਿਧਾ ਹੀ ਹੈ ਨਾ ਟਕਰਾਵ ਹੈ, ਜਿਹੜਾ ਪ੍ਰਕਾਸ਼ ਕਰਕੇ ਬੈਠਾ ਕਹਿੰਦਾ ਤੂੰ ਸਿੱਖ ਨਹੀਂ, ਜਿਹੜਾ ਬੰਨ੍ਹ ਕੇ ਬੈਠਾ ਹੈ ਉਹ ਸ਼ੱਕੀ ਹੋ ਗਿਆ ਸੱਚੀ ਮੈਂ ਸਿੱਖ ਨਹੀਂ, ਲਓ ਇਹਦਾ 'ਨਾਂ ਹੀ ਭਰਮ ਹੈ .. ਮਨੁੱਖ ਦੇ ਜੀਵਨ ਵਿਚ ਕਦਮ ਕਦਮ ਤੇ ਭਰਮ ਹੈ, ਗੁਰੂ ਕਹਿੰਦੇ ਨੇ ਇਹ ਤਾਂ ਜੀਵਨ ਦੀਆਂ ਗੱਲ੍ਹਾਂ ਨੇ ਨਾ ਇਹ ਖਾਣ ਹੈ ਇਹ ਨਹੀਂ ਖਾਣਾ 'ਨਿੱਕੀ ਗੱਲਾਂ ਨੇ, ਜਿਹੜੀ ਅੱਜ ਤਕ ਨਹੀਂ ਨਿਬੜ ਸਕੀਆਂ ਪਰ ਇੰਨ੍ਹਾ ਤੋਂ ਵੱਡੀ ਗੱਲ ਦਾ ਭਰਮ ਹੈ।

ਗੁਰਬਾਣੀ ਨੇ ਇਕ ਲਫ਼ਜ਼ ਕਹੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਤੇ ਹਰ ਇਕ ਭਰਮ ਨੂੰ ਦੂਰ ਕਰਨ ਦਾ ਤਰੀਕਾ ਤਾਂ ਹੁੰਦਾ ਹੈ ਜਵਾਬ ਤਾਂ ਹੁੰਦਾ ਹੈ ਨਾ .. ਸਾਡੇ ਵਿਚ ਭਰਮ ਪੈਦਾ ਕਰ ਦਿੱਤੇ ਗਏ ਨੇ ਸੰਪ੍ਰਦਾਈਆਂ ਅਪਣੀ ਰਹਿਤ ਮਰਯਾਦਾ ਵਿਚ ਇਹ ਲਿਖ ਦਿਤਾ ਕੀ ਸਿੱਖ ਹਰਾ ਤੇ ਲਾਲ ਰੰਗ ਨਹੀਂ ਪਹਿਨਣਾ ਨਵਾਂ ਭਰਮ ਹੈ ਹੋਰ ਲਿਖਤ ਵਿਚ ਹੈ ਕੀ ਸਿੱਖ ਨੇ ਲਾਲ ਤੇ ਹਰਾ ਰੰਗ ਨਹੀਂ ਪਹਿਨਣਾ, ਸੋਚਿਓ ਜਿੰਨਾ ਨੇ ਲਾਲ ਰੰਗ ਦੀ ਪੱਗ ਬੰਧੀ ਹੈ ਜਾਂ ਵਸਤ੍ਰ ਵਿਚ ਹਰਾ ਰੰਗ ਹੈ ਉਹ ਕੀ ਸਮਝਣ ਮੈਂ ਸਿੱਖ ਨਹੀਂ ਹੋ ਸਕਦਾ ਭਰਮ ਪੈਦਾ ਹੋ ਗਿਆ ਨਾ, ਗੁਰੂ ਗ੍ਰੰਥ ਸਾਹਿਬ ਭਰਮ ਦੂਰ ਕਰਦੀ ਹੈ .. "ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ" .. "ਲਾਲਨੁ ਲਾਲੁ ਲਾਲੁ ਹੈ ਰੰਗਨੁ ਮੰਨੁ ਰੰਗਨ ਕਉ ਗੁਰ ਦੀਜੈ"

ਆਤਮਜੀਤ ਸਿੰਘ, ਕਾਨਪੁਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top