ਗੁਰੂ
ਦਾ ਸਬਦ ਜਿਹੜਾ ਰਤਨ ਹੈ ਉਹ ਕੇਵਲ ਗੁਰੂ ਕੋਲ ਹੀ ਹੁੰਦਾ ਹੈ ਉਸੇ ਕੋਲ ਹੀ ਰਹਿੰਦਾ ਹੈ ਉਹ
ਕੋਈ ਗੁਰੂ ਕੋਲ ਖੋ ਨਹੀਂ ਸਕਦਾ ਉਹ ਕੋਈ ਗੁਰੂ ਕੋਲੋਂ ਲੈ ਕੇ ਕਿਸੇ ਹੋਰ ਗ੍ਰੰਥ ਵਿੱਚ ਪਾ
ਨਹੀਂ ਸਕਦਾ...
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ
॥
ਗੱਲ ਬੁੱਝਣ ਦੀ ਹੈ,, ਕਿਸੇ ਕੋਲ ਦੌਲਤ ਹੋਵੇ ਪਰ ਕਿਥੇ ਪਈ ਹੈ, ਪਹਿਲਾ ਇਹ ਕੀ ਦੌਲਤ ਦਾ
ਹੀ ਪਤਾ ਨਾ ਹੋਵੇ ਕਿਉਂਕੀ ਧਨੀ ਹੋਣ ਦੇ ਦੋ ਤਿੰਨ ਸਾਧਨ ਹੁੰਦੇ ਨੇ, ਇਕ ਹੁੰਦੀ ਹੈ ਅਪਣੀ
ਕਮਾਈ, ਇਕ ਹੁੰਦੀ ਹੈ ਵਿਰਸਾ 'ਵਿਰਸੇ ਵਿੱਚ ਦੋ ਨਾਂ ਆਉਂਦੇ ਨੇ ਪਿਓ ਤੇ ਦਾਦਾ, ਜਿਹੜਾ
ਪਿਓ ਦਾਦੇ ਦਾ ਖਜਾਨਾ ਮਿਲ ਜਾਣਾ ਵਿਰਸੇ ਵਿੱਚ ਮਿਲ ਜਾਣਾ ਉਹਦੀ ਰਹਿਮਤ ਨਾਲ ਮਿਲ ਜਾਣਾ,
ਗੁਰਬਾਣੀ ਵੀ ਆਖ ਰਹੀ ਹੈ... "ਪਿਊ ਦਾਦੇ ਕਾ ਖੋਲਿ ਡਿਠਾ
ਖਜਾਨਾ" .. ਇਹ ਵਿਰਸਾ ਹੈ, ਉਹਦੇ ਲਈ ਵੀ ਸੂਝ ਦੀ ਲੋੜ ਹੈ ਉਹਦੇ ਲਈ ਵੀ ਜਾਨਣ
ਦੀ ਲੋੜ ਹੈ ਪਿਓ ਦਾਦੇ ਦਾ ਖਜਾਨਾ ਕਿਥੇ ਹੈ, ਅਸੀ ਅਕਸਰ ਦੁਨੀਆਂ ਦੀਆਂ ਕਹਾਣੀਆਂ
ਵੈਬਸਾਈਟਾਂ 'ਤੇ ਦੇਖਦੇ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪਿਓ ਦਾਦੇ ਦਾ ਖਜਾਨਾ
ਕਿਥੇ ਹੈ ਉਥੇ ਵੀ ਸੂਝ ਦੀ ਲੋੜ ਹੈ, ਗੁਰੂ ਨੇ ਇਕ ਗੱਲ ਇਕੋ ਪੰਕਤੀ ਵਿੱਚ ਸਮਝਾ ਦਿੱਤੀ
ਕਹਿਣ ਲਗੇ... ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ
ਹੋਇ ॥
ਆ ਤੈਨੂੰ ਦੱਸਾ ਖਜਾਨਾ ਕਿਥੇ ਹੈ?
ਇਵੇਂ ਹੀ ਹੋਰ ਹੋਰ ਥਾਵਾਂ ਤੇ ਨਾ ਭਾਲਦਾ ਫਿਰੈ, ਮਤਾ ਧਰਤੀ ਦੀਆਂ ਤਹਿਆਂ ਖੋਦਣ ਲਈ ਹੋਰੇ
ਪਿਓ ਦਾਦੇ ਦਾ ਖਜਾਨਾ ਲਭਦਾ ਫਿਰੈ ਜ਼ਰੂਰ ਮਿੱਟੀ ਵਿੱਚ ਹੀ ਦਬਾਇਆ ਹੋਏਗਾ, ਉਹਨਾਂ ਨੂੰ
ਖੋਜਣ ਲਈ 'ਘਰ ਦੀਆਂ ਨੀਹਾਂ ਹੀ ਕੱਢ ਲੈ ਖਜਾਨਾ ਨਾ ਮਿਲੈ, ਗੁਰੂ ਕਹਿੰਦੇ ਤੈਨੂੰ ਪਤਾ
ਹੋਵੇ .. "ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ"
ਇਹ ਸਬਦ ਰਤਨ ਹੈ ਬੜਾ ਕੀਮਤੀ ਹੈ ਪਰ 'ਇਕ ਖਿਆਲ ਕਰੀ ਇਵੇਂ ਹੀ ਧਰਤੀ ਦੀਆਂ ਗਹਿਰਾਈਆਂ
ਖੋਦ ਖੋਦ ਵੇਖਦਾ ਫਿਰੈ, ਇਵੇਂ ਹੀ ਗੁਆਂਢੀਆਂ ਕੋਲ ਨਾ ਪੁੱਛਦਾ ਫਿਰੀ ਮੇਰੇ ਪਿਓ ਦਾਦੇ ਦਾ
ਖਜਾਨਾ ਕਿਥੇ ਹੈ, ਗੁਰੂ ਕਹਿੰਦੇ ਨੇ .. "ਗੁਰ ਕਾ ਸਬਦੁ ਗੁਰ
ਥੈ ਟਿਕੈ ਹੋਰ ਥੈ ਪਰਗਟੁ ਨ ਹੋਇ" .. ਕੋਈ ਭੁਲੇਖਾ ਤੇ ਨਹੀਂ ਛਡਿਆ, ਕਹਿੰਦੇ ਨੇ
ਸਬਦ ਰਤਨ ਹੈ "ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ"
..
ਸਬਦ ਰਤਨ ਹੈ ਪਰ
ਇਕ ਖਿਆਲ ਕਰਿਓ ਇਹ ਸਬਦ ਜਿਹੜਾ ਰਤਨ ਹੈ 'ਇਹ ਕੇਵਲ ਗੁਰੂ ਦੇ ਖਜਾਨੇ ਵਿੱਚ ਹੀ ਹੈ,
ਹੋਰ ਕਿਸੇ ਥਾਂ ਤੋਂ ਤੈਨੂੰ ਨਹੀਂ ਮਿਲ ਸਕਦਾ, ਗੁਰੂ ਦਾ ਸਬਦ ਜਿਹੜਾ ਰਤਨ ਹੈ ਉਹ ਕੇਵਲ
ਗੁਰੂ ਕੋਲ ਹੀ ਹੁੰਦਾ ਹੈ ਉਸੇ ਕੋਲ ਹੀ ਰਹਿੰਦਾ ਹੈ ਉਹ ਕੋਈ ਗੁਰੂ ਕੋਲ ਖੋ ਨਹੀਂ ਸਕਦਾ
ਉਹ ਕੋਈ ਗੁਰੂ ਕੋਲੋਂ ਲੈ ਕੇ ਕਿਸੇ ਹੋਰ ਗ੍ਰੰਥ ਵਿੱਚ ਪਾ ਨਹੀਂ ਸਕਦਾ ..
"ਹੋਰ ਥੈ ਪਰਗਟੁ ਨ ਹੋਇ" .. ਕਿਸੇ ਹੋਰ ਥਾਂ ਤੋਂ
ਗੁਰੂ ਦਾ ਸਬਦੁ ਪਰਗਟ ਨਹੀਂ ਹੁੰਦਾ, ਇਹ ਗੁਰੂ ਦਾ ਫੈਸਲਾ ਹੈ ਕੋਈ ੜੁਲੇਖ ਨਾ ਰਹੇ ਸਿਖ
ਅੰਦਰ ਗੁਰੂ ਦਾ ਸਬਦ ਕੇਵਲ ਗੁਰੂ ਕੋਲ ਹੈ "ਗੁਰ ਕਾ ਸਬਦੁ ਗੁਰ ਥੈ ਟਿਕੈ" .. ਫੈਸਲਾ ਬਾਣੀ
ਦਾ ਹੈ, ਫਿਰ ਤਾਂ ਮੈਨੂੰ ਹੱਕ ਬਣ ਜਾਂਦਾ ਹੈ ਮੈਂ ਪੁੱਛਦਾ ਤੁਹਾਡਾ ਗੁਰੂ ਕੌਣ ਹੈ? ਕੀ
ਸਬਦ ਤੁਸੀਂ ਉਸ ਕੋਲੋਂ ਹੀ ਪੁੱਛਦੇ ਹੋ? ਫੈਸਲਾ ਬਾਣੀ ਦਾ ਹੈ .. ਗੁਰੂ ਦਾ ਸਬਦ ਗੁਰੂ
ਤੋਂ ਬਿਨਾ ਕਿਸੇ ਹੋਰ ਥਾਂ ਤੋਂ ਪ੍ਰਗਟ ਨਹੀਂ ਹੁੰਦਾ, ਇਹ ਖਜਾਨਾ ਗੁਰੂ ਕੋਲ ਹੈ 'ਤੇ ਫਿਰ
ਮੈਨੂੰ ਸਵਾਲ ਕਰਨ ਦਾ ਹੱਕ ਹੈ, ਜੇ ਅਸੀਂ ਗੁਰੂ ਸਬਦ ਨੂੰ ਢੂੰਢਣਾ ਹੋਵੇ ਪੜ੍ਹਨਾ ਹੋਵੇ
ਭਾਵੈਂ ਸਟੇਜ ਤੇ ਭਾਵੈਂ ਗੁਰਪੁਰਬਾਂ ਤੇ, ਸਾਨੂੰ ਗੁਰੂ ਸਬਦ ਗੁਰੂ ਕੋਲੋਂ ਹੀ ਪੁੱਛਣਾ
ਪਵੇਗਾ ਨਾ, ਮੈਂ ਪੁੱਛਦਾ ਹਾਂ ਤੁਹਾਡਾ ਗੁਰੂ ਕੌਣ ਹੈ?
ਨਿਸ਼ਚੰਤ ਹੋ ਕੇ ਅਸੀਂ ਕਈ ਵਾਰ ਆਖ ਦੇਂਦੇ ਹਾਂ ਸਾਡਾ ਗੁਰੂ "ਸ੍ਰੀ
ਗੁਰੂ ਗ੍ਰੰਥ ਸਾਹਿਬ" ਹੈ ਜਿਹੜੇ ਹੋਰ ਥਾਵਾਂ ਤੋਂ ਸਬਦ ਢੂੰਢਦੇ ਨੇ ਪੜ੍ਹਦੇ ਨੇ ਉਹ ਵੀ
ਕਹਿ ਦੇਂਦੇ ਨੇ ਸਾਡਾ ਗੁਰੂ "ਸ੍ਰੀ ਗੁਰੂ ਗ੍ਰੰਥ ਸਾਹਿਬ" ਹੈ .. ਧੋਖਾ, ਭੁਲੇਖਾ, ਭੁਲੇਖਾ
ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿਹੜੇ ਕਹਿ ਰਹੇ ਨੇ
"ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ"
ਕਿਸੇ ਹੋਰ ਥਾਂ ਤੋਂ ਤੈਨੂੰ ਗੁਰੂ ਦਾ ਸਬਦ ਨਹੀਂ ਮਿਲ ਸਕਦਾ, ਜਿਸ ਦਿਨ ਤੂੰ
"ਦੇਹਿ ਸਿਵਾ ਬਰ ਮੋਹਿ" ਗੁਰੂ ਕੋਲ ਬਹਿ ਕੇ ਪੜ੍ਹਦਾ
ਤੇ ਗੁਰੂ ਕੋਲ ਪੁੱਛਦਾ ਹੈ ਇਹ ਸਬਦ ਤੇਰੇ ਕੋਲ ਹੈ? ਜਿਸ ਦਿਨ ਤੂੰ "ਪ੍ਰਿਥਮ ਭਗੌਤੀ ਸਿਮਰ
ਕੈ" ਗੁਰੂ ਦੇ ਦਰ ਤੇ ਪੜ੍ਹਦਾ ਹੈ ਗੁਰੂ ਕੋਲੋਂ ਪੁੱਛਦਾ ਹੈ ਇਹ ਸਬਦ ਤੇਰੇ ਕੋਲ ਹੈ? ..
ਮੇਰਾ ਕੋਈ ਇਤਰਾਜ ਨਹੀਂ ਗੁਰੂ ਕੋਲ ਪੁੱਛ ਲਓ, ਫੈਸਲਾ ਵੀ ਗੁਰੂ ਦਾ ਹੈ, ਮੇਰਾ ਗੁਰੂ
ਫੈਸਲਾ ਦੇ ਰਿਹਾ ਹੈ "ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ" .. ਕਿਸੇ
ਹੋਰ ਥਾਂ ਤਾਂ ਪਰਗਟ ਨਹੀਂ ਹੁੰਦਾ ਹੈ .. ਗੁਰੂ ਰਾਖਾ।
{ਨੋਟ: ਪ੍ਰੋ. ਦਰਸ਼ਨ ਸਿੰਘ
ਖਾਲਸਾ ਜੀ ਨੇ ਇਹ ਵਿਚਾਰ ਮਿਤੀ ੨ ਫਰਵਰੀ ੨੦੨੦ ਐਤਵਾਰ ਨੂੰ ਪੂਣੇ ਸਮਾਗਮ ਦੇ ਦੌਰਾਨ ਦਿਤੇ
ਹਨ}
ਆਤਮਜੀਤ ਸਿੰਘ, ਕਾਨਪੁਰ