Khalsa News homepage

 

 Share on Facebook

Main News Page

ਪਰੰਪਰਾ... ਪੜਚੋਲ ਅਧੀਨ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
12.03.2020

ਗੁਰੂ ਨੇ ਸਿੱਖ ਧਰਮ ਆਰੰਭ ਕੀਤਾ ਸੀ ਵਿਚਾਰ ਤੇ, ਸਤਿਗੁਰ ਨੇ ਆਖਿਆ "ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ" .. ਸੁਣੀਏ ਤੇ ਕਹੀਏ ਵਿਚਾਰ ਦਾ ਪ੍ਰਤੀਕ ਹੈ ਪਰ ਦੁਖਾਂਤ ਇਹ ਹੈ ਕੀ ਅੱਜ ਜੋ ਕੌਮ ਵਿੱਚ ਡਿਸਟਰਬੈਂਸ ਬਣਿਆ ਹੈ ਉਹਦਾ ਕਾਰਣ ਇਹ ਹੀ ਹੈ ਅੱਜ ਅਸੀਂ ਵਿਚਾਰ ਦਾ ਕੇਂਦਰ ਛੱਡ ਦਿਤਾ ਹੈ ....

ਅਫ਼ੀਮ ਦਾ ਰੋਲ ਪਰੰਪਰਾ ਹੈ ਮੈਂ ਇਹ ਗੱਲ ਆਖੀ ਮੈਂ ਇਸ ਤੋਂ ਮੁਕਰ ਨਹੀਂ ਰਿਹਾ ਹੈ, ਅੱਜ ਜਿਹੜੀ ਆਖੀ ਹੈ ਪਰੰਪਰਾ ਤੋੜੀ ਨਹੀਂ ਜਾ ਸਕਦੀ ਇਸ ਨਾਲ ਇਹ ਲਫ਼ਜ਼ ਜੁੜਿਆ ਹੋਇਆ ਹੈ 'ਪੜਚੋਲ, ਭਲਾ ਇਹ ਕਿਉਂ ਆਖਿਆ ਹੈ ਇਸਦਾ ਆਪਸੀ ਸਬੰਧ ਹੈ ਪੜਚੋਲ ਦਾ ਅਖਰੀ ਅਰਥ ਹੀ ਵਿਚਾਰ ਹੈ, ਕਿਸੇ ਚੀਜ ਨੂੰ ਵਿਚਾਰਨਾ, ਉਹਦੀ ਪੜਚੋਲ ਕਰਨਾ ਹੈ, ਬੇਸਮਝੀ ਨਹੀਂ ਅੱਖਾਂ ਬੰਦ ਕਰਕੇ ਨਹੀਂ ....

ਜਿਹੜੇ ਲੋਕ ਇਹ ਆਖਦੇ ਨੇ ਪੰਜ ਬਾਣੀਆਂ ਦਾ ਨਿਤਨੇਮ ਸਾਡੀ ਪਰੰਪਰਾ ਹੈ, ਜਿਹੜੀ ਅਰਦਾਸ ਹੈ ਸਾਡੀ ਪਰੰਪਰਾ ਹੈ ਅਸੀਂ ਛੱਡ ਨਹੀਂ ਸਕਦੇ ਇਸ ਸਬੰਧੀ ਅਸੀਂ ਕੋਈ ਵਿਚਾਰ ਵੀ ਨਹੀਂ ਕਰ ਸਕਦੇ ਇਹਨਾਂ ਲਫ਼ਜ਼ਾਂ ਦਾ ਨਾਮ ਹੈ ਅਫ਼ੀਮ, ਜਿਵੇਂ ਕਿਸੇ ਨੂੰ ਨਸ਼ਈ ਕਰਕੇ ਪਾ ਦਿਓ ਉਹ ਕੁਝ ਵੀ ਵਿਚਾਰ ਨਹੀਂ ਸਕਦਾ ਉਹ ਕੁਝ ਵੀ ਕਰ ਨਹੀਂ ਸਕਦਾ, ਇਹਦਾ ਮਲਤਬ ਪਰੰਪਰਾ ਇਕ ਅਫ਼ੀਮ ਦੀ ਗੋਲੀ ਵਾਂਗ ਸਾਬਤ ਹੋਏਗੀ, ਅਸੀਂ ਨਾ ਨਿਤਨੇਮ ਸੋਚ ਸਕਦੇ ਹਾਂ ਇਸ ਵਿੱਚ ਕੀ ਹੈ, ਨਾ ਪੰਜਾਂ ਬਾਣੀਆਂ ਬਾਰੇ ਸੋਚ ਸਕਦੇ ਅੰਮ੍ਰਿਤ ਛਕਾਉਣ ਲਗਿਆ ਇਹ ਰਚਨਾਵਾਂ ਇਸ ਵਿੱਚ ਨੇ ਕਿਉਂ ਨੇ ਕਿਥੋਂ ਆਈਆਂ ਨੇ ਇਹ ਵਿਚਾਰਨ ਦਾ ਵਿਸ਼ਾ ਸੀ, ਜਿਹੜੇ ਲੋਕ ਕਹਿੰਦੇ ਸਨ ਸਾਡੀ ਪਰੰਪਰਾ ਹੈ ਅਸੀਂ ਨਹੀਂ ਛੱਡ ਸਕਦੇ, ਉਹਨਾਂ ਲਈ ਮੈਂ ਅੱਜ ਵੀ ਇਹ ਹੀ ਗੱਲ ਆਖਦਾ ਹਾਂ ਜਿਹੜੇ ਪਰੰਪਰਾ ਇਹ ਆਖ ਕੇ ਫੜੀ ਬੈਠੇ ਨੇ ਗੱਲਵਕੜੀ ਵਿੱਚ ਲਈ ਬੈਠੇ ਨੇ ਅਸੀਂ ਨਹੀਂ ਛੱਡ ਸਕਦੇ ਨਹੀਂ ਵਿਚਾਰ ਸਕਦੇ ਉਹਨਾਂ ਲਈ ਅਫ਼ੀਮ ਦੀ ਗੋਲੀ ਹੈ, ਮਨੁੱਖ ਨਸ਼ਾ ਕਰਕੇ ਕੁਝ ਵੀ ਨਹੀਂ ਕਰਨ ਜੋਗਾ ਨਹੀਂ ਰਹਿੰਦਾ, ਨਸ਼ਈ ਦੇ ਸਾਈਨ ਕੀਤੇ ਹੋਏ ਸਰਕਾਰ ਵੀ ਨਹੀਂ ਮੰਨਦੀ ..

ਅੱਜ ਸਾਡੇ ਸਾਹਮਣੇ ਜਿਹੜਾ ਮਸਲਾ ਹੈ ਉਹ ਇਹ ਹੈ ਕੀ ਅਸੀਂ ਸਮਝੀਏ ਪਰੰਪਰਾ ਦਾ ਆਰੰਭ ਕੀ ਹੈ ਇਸ ਨੂੰ ਅਫ਼ੀਮ ਦੀ ਗੋਲੀ ਨਹੀਂ ਬਣਨ ਦੇਣਾ, ਇਸਦਾ ਅਫ਼ੀਮ ਦੀ ਗੋਲੀ ਬਣਨ ਤੋਂ ਬਾਦ ਕੀ ਨੁਕਸਾਨ ਹੈ?

ਅਸੀਂ ਦੋਵੇ ਪੱਖ ਦੇਖਣੇ ਨੇ ਵਿਚਾਰ ਦਾ ਕੇਂਦਰ ਸਿੱਖੀ ਵਿਚਾਰ ਦਾ ਕੇਂਦਰ ਹੈ, ਮਸਲਨ ਜਿਵੇਂ ਰਸਮ ਤੋਂ ਹਮੇਸ਼ਾ ਸਮੇਂ ਨਾਲ ਪਰੰਪਰਾ ਬਣਦੀ ਹੈ, ਪਹਿਲਾਂ ਰਸਮ ਬਣਦੀ ਹੈ ਜਦੋਂ ਉਹ ਰਸਮ ਮਨੁੱਖ ਲਗਤਾਰ ਕਰਦਾ ਰਹਿੰਦਾ ਹੈ ੨-੪-੬ ਮਹੀਨੇ ੨-੩-੪ ਸਾਲ ਬਾਦ ਕਹਿੰਦਾ ਹੈ ਇਹ ਮੇਰੀ ਪਰੰਪਰਾ ਹੈ, ਉਹ ਪਰੰਪਰਾ ਬਣ ਜਾਂਦੀ ਹੈ ਉਹਦੇ ਵਿੱਚੋਂ ਪਰੰਪਰਾ ਜਨਮ ਲੈਂਦੀ ਹੈ, ਹੁਣ ਇਹ ਹੈ ਜਦੋਂ ਰਸਮ ਬਣਦੀ ਹੈ ਉਦੋਂ ਵੀ ਕੋਈ ਨੁਕਸਾਨ ਹੁੰਦਾ ਹੈ, ਕਿਉਂ ਬਣਦੀ ਹੈ?

ਉਦਾਹਰਣ ਵਿਆਹ ਸਾਡੀ ਇਕ ਰਸਮ ਹੈ, ਜੇ ਇਹ ਮਾੜੀ ਹੁੰਦੀ ਤਾਂ ਸਮਾਜ ਦਾ ਕੋਈ ਹਿੱਸਾ ਉਸ ਨੂੰ ਨਕਾਰ ਦੇਂਦਾ ਵਿਆਹ ਸਾਡੇ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ, ਅੱਜ ਹਿੰਦੂ ਵਿਆਹ ਕਰਦਾ ਹੈ ਭਾਵੈਂ ਸਯਵੰਬਰ ਰਚਦਾ ਜਾ ਹੋਰ ਕਿਸੇ ਤਰੀਕੇ ਨਾਲ, ਮੁਸਲਮਾਨ ਵੀ ਵਿਆਹ ਕਰਦਾ ਹੈ ਭਾਵੈਂ ਉਹਦਾ ਨਾਂ ਨਿਕਾਹ ਰਖ ਲਏ, ਸਿੱਖਾ ਵਿੱਚ ਅਨੰਦ ਕਾਰਜ ਹੈ ਸਾਡੇ ਵਿੱਚ ਝਗੜਾ ਹੈ ਸਾਡੇ ਤੇ ਹਿੰਦੂ ਮੈਰਿਜ ਐਕਟ ਕਿਉਂ ਲਾਗੂ ਕੀਤਾ ਜਾਂਦਾ ਹੈ, ਸਾਡੀ ਅਪਣੀ ਰਸਮ ਹੈ ਦੂਜੇ ਦੀ ਬਣਾਈ ਹੋਈ ਰਸਮ ਸਾਡੇ ਤੇ ਕਿਉਂ ਆਉਂਦੀ ਹੈ, ਇਹਦਾ ਮਤਲਬ ਸਾਡੀ ਰਸਮ ਹੈ ਅਸੀਂ ਉਸਦਾ ਨਾਂ ਅਨੰਦ ਕਾਰਜ ਰਖਿਆ ਹੋਇਆ ਹੈ, ਭਲਾ ਜੇ ਅੱਜ ਇਹ ਅਨੰਦ ਕਾਰਜ ਨਾ ਹੋਵੇ ਜਾਂ ਵਿਆਹ ਨਾ ਹੋਵੇ ਤੇ ਕੀ ਔਰਤ ਤੇ ਮਰਦ ਇਕੱਠੇ ਨਹੀਂ ਰਹਿ ਸਕਦੇ, ਕਿਉਂ ਰਸਮ ਬਣੀ ਮਸਲਾ ਸਵਾਲ ਆਇਆ, ਜੇ ਭਲਾ ਵਿਆਹ ਨਾ ਕਰੲਉਣ ਉਹਨਾ ਘਰ ਸੰਤਾਨ ਨਹੀਂ ਹੋ ਸਕਦੀ ਕੋਈ ਰੁਕਾਵਟ ਹੈ ਨਹੀਂ, ਫਿਰ ਰਸਮ ਦੀ ਲੋੜ ਕਿਉਂ ਪਈ? ਉਹੋ ਕੁਝ ਵਿਆਹ ਬਾਦ ਜੋ ਹੋਣਾ ਹੈ ਇਕੱਠੇ ਰਹਿਣਾ ਹੈ ਉਹਨਾਂ ਨੇ ਸੰਤਾਨ ਉਹਨਾਂ ਦੇ ਘਰ ਹੋਣੀ ਹੈ ਜਿੰਮੇਵਾਰੀ ਬਣਨੀ ਹੈ ਉਹ ਕੁਝ ਬਿਨਾ ਵਿਆਹ ਦੇ ਵੀ ਹੋ ਸਕਦਾ ਹੈ, ਫਿਹ ਇਹ ਹਿੰਦੂਆਂ, ਮੁਸਲਮਾਨ, ਇਸਾਈ, ਸਿੱਖਾਂ ਵਿੱਚ ਵਿਆਹ ਦੀ ਰਸਮ ਕਿਉਂ? ਵਿਆਹ ਦਾ ਮਤਲਬ ਸਿਰਫ਼ ਇੰਨਾ ਤੇ ਇੰਨਾ ਸੀ ਅਪਣੇ ਇਸ਼ਟ ਸਮਾਜ ਉਹਨਾਂ ਦੀ ਮੌਜ਼ੂਦਗੀ ਵਿੱਚ ਉਹਨਾਂ ਦੀ ਗਵਾਹੀ ਵਿੱਚ ਅਸੀਂ ਇਕ ਦੂਜੇ ਨਾਲ ਬਚਨ ਕਰਦੇ ਇਉਂ ਨਿਭਾਵਾਗੇਂ, ਗੱਲ ਇੰਨੀ ਸੀ ਇਸ ਵਿੱਚ ਕੋਈ ਮਾੜਾ ਪੰਨ ਨਹੀਂ ਸੀ ਤਾਂ ਹੀ ਸਾਰਿਆ ਨੇ ਅਪਣਾਈ, ਅੱਜ ਜਦੋਂ ਉਹ ਰਸਮ ਅਹਿਸਤਾ ਅਹਿਸਤਾ ਪਰੰਪਰਾ ਬਣ ਗਈ ਤੇ ਜਦੋਂ ਪਰੰਪਰਾ ਲੰਬੀ ਹੋ ਜਾਂਦੀ ਹੈ ਉਸ ਵਿੱਚ ਸਮੇਂ ਦੀਆਂ ਹਨੇਰੀਆਂ ਦੇ ਕੂੜਾ ਕਰਕਟ ਤੇ ਧੂੜ ਵੀ ਪੈਣ ਲਗਦੀ ਹੈ, ਉਹਦੇ ਵਿੱਚ ਪਹਿਲੀ ਵਰਗੀ ਖੂਬਸੂਰਤੀ ਵੀ ਨਹੀਂ ਰਹਿੰਦੀ, ਇਸੇ ਤਰਾਂ ਰਸਮ ਜਦੋਂ ਲੰਬਾ ਸਮਾਂ ਬੀਤ ਦੀ ਹੈ ਤੇ ਫਿਰ ਉਹ ਉਹਨਾਂ ਦੇ ਕੇਵਲ ਕੰਮ ਦੀ ਰਹਿ ਜਾਂਦੀ ਹੈ ਜਿਹੜੇ ਕਹਿੰਦੇ ਨੇ ਅਸੀਂ ਰਸਮ ਨਹੀਂ ਛੱਡ ਸਕਦੇ, ਅਸੀਂ ਇਸ ਨੂੰ ਵਿਚਾਰ ਵੀ ਨਹੀਂ ਸਕਦੇ, ਅਸੀਂ ਇਸ ਨੂੰ ਸਾਫ ਵੀ ਨਹੀਂ ਕਰ ਸਕਦੇ ਉਹਨਾਂ ਵਸਤੇ ਉਹ 'ਅਫ਼ੀਮ ਦੀ ਗੋਲੀ ਬਣ ਜਾਂਦੀ ਹੈ ਪਰ ਮੇਰਾ ਅੱਜ ਕਹਿਣ ਦਾ ਮਕਸਦ ਸੀ ਪਰੰਪਰਾ ਛੱਡਣ ਦਾ ਮਕਸਦ ਨਹੀਂ ਪਰੰਪਰਾ ਪੜਚੋਲਨ ਦਾ ਮਕਸਦ ਹੈ ....

ਅੱਜ ਉਹੋ ਵਿਆਹ ਜੇ ਨਹੀਂ ਪੜਚੋਲਦੇ ਤੇ ਇਹ ਨਤੀਜਾ ਉਹਨਾਂ ਵਿਆਹਾਂ ਦਾ ਹੈ ਨਾ ਜਿਹਦੇ ਵਿੱਚ ਇਕ ਵਾਰੀ ਪੁਤਰ ਧੀ ਦਾ ਵਿਆਹ ਕਰਕੇ ਸਾਰੀ ਉਮਰ ਕਰਜਾ ਹੀ ਉਤਾਰੀ ਜਾਂਦਾ ਹੈ, ਪਰੰਪਰਾ ਵਿੱਚ ਫਾਲਤੂ ਚੀਜਾਂ ਆ ਗਈਆ ਦਹੇਜ ਦਾ ਕੰਮ ਆ ਗਿਆ, ਗੁਰੂ ਨੇ ਵਿਆਹ ਨੂੰ ਨਹੀਂ ਨਕਾਰਿਆ, ਵੇਖੋ ਕਿੰਨੀ ਅਜ਼ੀਬ ਗੱਲ ਹੈ ਹਰ ਗੱਲ ਨੂੰ ਪਿਛੋਕੜ ਵਿੱਚ ਜਾ ਕੇ ਵਿਚਾਰਨ ਦੀ ਲੋੜ ਹੈ, ਹੁਣ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਿਆਹ ਦਾ ਜਿ਼ਕਰ ਕਰਦੇ ਨੇ .. "ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ" .. "ਵੀਆਹੁ ਹੋਆ ਮੇਰੇ ਬਾਬੁਲਾ" .. ਗੁਰੂ ਵਾਰ ਵਾਰ ਵੀਆਹ ਦੀ ਗੱਲ ਕਰਦੇ ਨੇ ਪਰ ਅਜੀਬ ਗੱਲ ਹੈ ਦੂਜੇ ਪਾਸੇ ਦਾਜ ਵਾਰੇ ਇਹ ਗੱਲ ਕਹਿੰਦੇ ਨੇ .. "ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ".. "ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ" .. ਗੁਰੂ ਦਾਜ ਦੇ ਖਿਲਾਫ ਬੋਲ ਰਿਹਾ ਹੈ, ਹੁਣ ਜੇ ਇਸ ਪਵਿਤਰ ਰਸਮ ਜਿਹਦੀ ਲੋੜ ਹਰ ਇਕ ਕਿਸੇ ਨੂੰ ਮਹਿਸੂਸ ਹੋਈ ਹੈ, ਉਹਦੇ ਵਿੱਚ ਜੇ ਪਰੇਸ਼ਾਨੀ ਹੋਈ ਹੈ ਤੇ ਦਾਜ ਦੀ ਹੋਈ ਹੈ ਅੱਜ ਬੱਚੇ ਆਪ ਫੈਸਲਾ ਲੈ ਰਹੇ ਨੇ ਅਸੀਂ ਦਾਜ ਨਹੀਂ ਲਵਾਗੇਂ, ਹੁਣ ਜੇ ਭਲਾ ਦਾਜ ਹੀ ਸਾਡੀ ਪਰੰਪਰਾ ਹੋ ਜਾਏ, ਦਾਜ ਹੀ ਵਿਵਾਹ ਹੋ ਜਾਏ ਜਿਹੜਾ ਆਖੇਗਾ ਮੈਂ ਪਰੰਪਰਾ ਨਹੀਂ ਛੱਡ ਸਕਦਾ, ਮੇਰੇ ਪਿਓ ਨੇ ਦਾਜ ਲਿਤਾ ਸੀ ਮੇਰੇ ਦਾਦੇ ਨੇ ਵੀ ਦਾਜ ਲਿਤਾ ਸੀ, ਇਸ ਲਈ ਇਸ ਨੂੰ ਮੈਂ ਵਿਚਾਰਨਾ ਨਹੀਂ, ਇਹ ਅਫ਼ੀਮ ਦੀ ਗੋਲੀ ਹੋ ਗਈ .. ਮੇਰੇ ਕਹਿਣ ਦਾ ਮਤਲਬ ਸੀ ਪਰੰਪਰਾ ਨੂੰ ਪੜਚੋਲਣਾ ਹੈ ਉਹਦੇ ਵਿੱਚ ਬੁਰਾਈਆਂ ਕਿਹੜੀਆਂ ਨੇ ਉਸਨੂੰ ਰਸਮ ਤਕ ਰਹਿਣ ਦੇਣਾ ਹੈ, ਪਰੰਪਰਾ ਉਹ ਪੈੜ ਹੈ ਜਿਹਦੇ ਤੋਂ ਰਾਹ ਬਣਨਾ ਹੈ .. ਮੇਰਾ ਮਕਸਦ ਸਿਰਫ਼ ਇੰਨਾ ਸੀ ਪਰੰਪਰਾ ਲਫ਼ਜ਼ ਤੇ ਪੜਚੋਲ ਲਫ਼ਜ਼ ਦੋਵੇ ਸਮਝਣ ਵਾਲੇ ਨੇ .. ਕੁਝ ਲੋਕ ਉਹ ਨੇ ਜਿਹੜੇ ਪਰੰਪਰਾ ਲਫ਼ਜ਼ ਦੀ ਨਜਾਇਜ ਵਰਤੋਂ ਕਰ ਰਹੇ ਨੇ, ਕੁਝ ਲੋਕ ਉਹ ਨੇ ਜਿਹੜੇ ਪੜਚੋਲ ਲਫ਼ਜ਼ ਦੀ ਨਜਾਇਜ ਵਰਤੋਂ ਕਰ ਰਹੇ ਨੇ, ਉਹ ਪੜਚੋਲ ਨੂੰ ਦੂਜੇ ਪਾਸੇ ਇਹ ਕਹਿ ਰਹੇ ਨੇ ਮੈਂ ਸਭ ਕੁਝ ਬਦਲਣਾ ਹੈ, ਸਭ ਕੁਝ ਨਹੀਂ ਬਦਲਣਾ ਪੜਚੋਲ ਨੇ ਤੇ ਸਭ ਕੁਝ ਤੁਹਾਡੇ ਸਾਹਮਣੇ ਰਖਣਾ ਹੈ ਇਹ ਚੰਗਾ ਹੈ ਇਹ ਮਾੜਾ ਹੈ, ਪੜਚੋਲ ਤੇ ਹੈ ਕਿਸੇ ਚੀਜ ਨੂੰ ਵਿਚਾਰਾਨਾ ਉਹਦੇ ਗੁਣ ਅਵਗੁਣ ਨੂੰ ਸਾਹਮਣੇ ਰਖਣਾ, ਗੁਰੂ ਵੀ ਆਖ ਰਹੇ ਨੇ .. "ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ" .. ਜਿਹੜਾ ਵਾਰ ਵਾਰ ਜਾਂਣ ਕੇ ਚਿੱਕੜ ਵਿੱਚ ਪੈਰ ਰਖਦਾ ਹੈ ਦਲਦਲ ਵਿੱਚ ਰਖਦਾ ਹੈ ਉਹ ਪਾਣੀ ਨੂੰ ਪਛਾਣਦਾ ਨਹੀਂ ਇਹ ਦਲਦਲ ਹੈ, ਦਲਦਲ ਪਾਣੀ ਵਿੱਚੋਂ ਪੈਦਾ ਹੁੰਦਾ ਹੈ ....

ਸੋ ਇਸ ਲਈ ਮੇਰਾ ਉਸ ਦਿਨ ਕਹਿਣ ਦਾ ਮਤਲਬ ਸੀ, ਇਹ ਹੀ ਤਾ ਘਾਟ ਹੈ ਅੱਜ ਦੇ ਸਮੇਂ ਵਿੱਚ ਸਾਡੇ ਵਿੱਚ ਪਰੇਸ਼ਾਨੀ ਕਿਉਂ ਪੈਦਾ ਹੋ ਰਹੀ ਹੈ ਕਿਉਂਕੀ ਸਾਡੇ ਵਿੱਚੋਂ ਵਿਚਾਰ ਖਤਮ ਹੋ ਰਹੀ ਹੈ, ਵਿਚਾਰ ਧਰਮ ਸੀ, ਵਿਚਾਰ ਵਿੱਚੋਂ ਗਿਆਨ ਨੇ ਜਨਮ ਲੈਣਾ ਸੀ, ਜਿਹੜੇ ਗਿਆਨ ਗਿਆਨ ਕਹਿ ਕੇ ਗੱਲਾ ਕਰਦੇ ਨੇ ਉਹਨਾਂ ਨੂੰ ਪੁਛੇ ਜੇ ਵਿਚਾਰ ਨੂੰ ਛੱਡੋਗੇ ਤੇ ਗਿਆਨ ਵੀ ਖਤਮ ਹੋ ਜਾਏਗਾ, ਗਿਆਨ ਨੇ ਵਿਚਾਰ ਵਿੱਚੋਂ ਜਨਮ ਲੈਣਾ ਹੈ ਜਿਥੇ ਵਿਚਾਰ ਖਤਮ ਹੋ ਗਈ ਉਥੇ ਕਦੇ ਗਿਆਨ ਨਹੀਂ ਪੈਦਾ ਹੋ ਸਕਦਾ, ਵਿਚਾਰ ਵਿੱਚੋਂ ਗਿਆਨ ਨੇ ਜਨਮ ਲੈਣਾ ਹੈ ਇਸ ਲਈ ਇਕ ਖਿਆਲ ਕਰਿਓ ਸਾਡਾ ਅੱਜ ਦਾ ਦੁਖਾਂਤ ਕੀ ਹੈ ਅਸੀਂ ਵਿਚਾਰ ਨੂੰ ਸਮਝ ਨਹੀਂ ਰਹੇ ਵਿਚਾਰ ਦੀ ਲੋੜ ਵੀ ਪ੍ਰਤੀਤ ਨਹੀਂ ਕਰ ਰਹੇ, ਸਾਡੇ ਅੰਦਰ ਵਿਚਾਰ ਜੋ ਗਿਆਨ ਸੀ, ਸਾਡੇ ਅੰਦਰ ਵਿਚਾਰ ਜੋ ਧਰਮ ਸੀ ਉਹਦੀ ਬਜਾਇ ਸਾਡੇ ਅੰਦਰ ਧੜੇ ਕੰਮ ਰਹੇ ਨੇ ਸਾਡੇ ਪੁਰਾਣੇ ਆਗੂ ਨੇ ਇਹ ਆਖਿਆ ਅਸੀਂ ਉਸ ਨੂੰ ਚੰਗਾ ਆਖਣਾ ਹੈ ਜਾਂ ਦੂਜੇ ਨੂੰ ਮਾੜਾ ਆਖਣ ਲਈ ਉਹਦੀ ਚੰਗੀ ਗੱਲ ਨੂੰ ਵਿਚਾਰਨਾ ਨਹੀਂ ਉਹਦੇ ਖਿਲਾਫ ਹੀ ਬੋਲਣਾ ਹੈ ਬਸ ਸਾਡੇ ਅੰਦਰ ਇਹ ਹੀ ਕੰਮ ਰਿਹਾ ਹੈ ਦੁਨੀਆ ਅੰਦਰ ਕੋਈ ਚੀਜ ਵੀ ਸਮੇਤ ਪਰੰਪਰਾ ਦੇ ਪੜਚੋਲ ਦੀ ਮੋਹਤਾਜ ਹੈ, ਤੁਸੀਂ ਪੰਜਾਂ ਬਾਣੀਆਂ ਨੂੰ ਪਰੰਪਰਾ ਬਣਾ ਕੇ ਬੈਠੇ ਹੋ ਅਸੀਂ ਤਾਂ ਇਹ ਹੀ ਕਹਿੰਦੇ ਹਾਂ ਇਸ ਨੂੰ ਵਿਚਾਰੋ ਇਹ ਥੋੜੀ ਕਹਿੰਦੇ ਹਾਂ ਇਸ ਪਰੰਪਰਾ ਨੂੰ ਤੋੜੋ, ਪੰਜਾਂ ਬਾਣੀਆਂ ਦਾ ਮਸਲਾ ਆਉਂਦਾ ਹੈ ਸੂਰਜ ਪ੍ਰਕਾਸ਼ ਦਾ ਮਸਲਾ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਵਾਂ ਗੁਰੂ ਖੜਾ ਕੀਤਾ ਜਾ ਰਿਹਾ ਅਖੌਤੀ ਦਸਮ ਗ੍ਰੰਥ ਉਹਦਾ ਮਸਲਾ ਵੀ ਆਉਂਦਾ ਹੈ ਤੇ ਅਸੀਂ ਇਹ ਨਹੀਂ ਕਹਿੰਦੇ ਇਸ ਨੂੰ ਛੱਡੋ ਅਸੀਂ ਇਸ ਨੂੰ ਕਹਿੰਦੇ ਹਾਂ ਵਿਚਾਰੋ, ਜੇ ਤੁਹਾਡੇ ਕੋਲ ਵਿਚਾਰਨ ਦਾ ਸਮਾਂ ਨਹੀਂ ਸਾਡੇ ਕੋਲ ਆ ਜਾਓ ਅਸੀਂ ਤੁਹਾਡੇ ਨਾਲ ਵਿਚਾਰਗੇਂ ਇਸ ਸਬੰਧੀ ਤੁਸੀ ਜਿਥੇ ਕਹੋ ਅਸੀਂ ਵਿਚਾਰ ਕਰਨ ਲਈ ਤਿਆਰ ਹਾਂ। ਅਸੀਂ ਪੜਚੋਲ ਦੇ ਅਧੀਨ ਹਰ ਰਸਮ ਨੂੰ ਹਰ ਪਰੰਪਰਾ ਨੂੰ ਲੈ ਕੇ ਤੁਰਨਾ ਚਾਹੁੰਦੇ ਹਾਂ, ਜਿਹੜੇ ਸਿਰਫ਼ ਪਰੰਪਰਾ ਨੂੰ ਪਰੰਪਰਾ ਆਖ ਕੇ ਅਪਣੀ ਛਾਤੀ ਨਾਲ ਲਾ ਕੇ ਘੁੱਟ ਕੇ ਬਹਿ ਜਾਂਦੇ ਨੇ ਅਸੀਂ ਛੱਡ ਨਹੀਂ ਸਕਦੇ ਉਹਨਾਂ ਵਸਤੇ ਇਹ ਅਫ਼ੀਮ ਦੀ ਗੋਲੀ ਹੈ, ਜਿਹੜੇ ਪਰੰਪਰਾ ਨੂੰ ਨਕਾਰੀ ਜਾਂਦੇ ਨੇ ਉਹ ਵਿਚਾਰ ਨਹੀਂ ਕਰਨਾ ਚਾਹੁੰਦੇ ਹਾਂ, ਜਿਹੜੇ ਵਿਚਾਰਹੀਨ ਹੋ ਜਾਣਗੇ ਉਹ ਇਥੇ ਪਹੁੰਚਣਗੇਂ, ਅੱਜ ਦਾ ਦੁਖਾਂਤ ਇਹ ਹੀ ਹੈ ਅਸੀਂ ਵਿਚਾਰਹੀਨ ਹੋ ਰਹੇ ਹਾਂ, ਅੱਜ ਸਾਡੇ ਵਿੱਚ ਧੜੇ ਕੰਮ ਰਹੇ ਨੇ ਵਿਚਾਰ ਨਹੀਂ ਕੰਮ ਕਰ ਰਹੀ .. ਗੁਰੂ ਰਾਖਾ ।

ਨੋਟ: ਇਹ ਵਿਚਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਦੀ ਨੇ, ਇਹ ਵਿਚਾਰ ਉਹਨਾਂ ਨੇ ਸਿੱਖ ਨਿਊਜ਼ ਐਕਪ੍ਰੇਸ ਰਾਹੀਂ ਆਪ ਸੰਗਤਾਂ ਨਾਲ ਸਾਂਝੇ ਕੀਤੇ ਹਨ, ਇਸ ਵਿੱਚ ਉਹਨਾਂ ਸਪਸ਼ਟ ਤੌਰ ਤੇ ਆਖਿਆ ਜਦੋਂ ਪਰੰਪਰਾ ਲੰਬੇ ਸਮੇਂ ਤਕ ਚਲਦੀ ਹੈ ਤੇ ਉਸ ਵਿੱਚ ਸਮੇਂ ਦੀਆਂ ਹਨੇਰੀਆਂ ਕੂੜਾ ਕਰਕਟ ਧੂੜ ਇਕੱਠੀ ਹੋ ਜੇ ਇਸਦੀ ਪੜਚੋਲ ਨਾ ਕੀਤੀ ਜਾਏ ਤੇ ਇਹ ਅਫ਼ੀਮ ਦੀ ਗੋਲੀ ਬਣ ਜਾਂਦੀ, ਪਰੰਪਰਾ ਨੂੰ ਤੋੜਨਾ ਨਹੀਂ ਸਗੋਂ ਉਸਦੀ ਗੁਰਮਤਿ ਦੀ ਕਸਵਟੀ ਪੜਚੋਲ ਜ਼ਰੂਰੀ ਹੈ ਤਾਂ ਕੀ ਸੱਚ ਤੇ ਕੱਚ ਵੱਖ ਵੱਖ ਹੋ ਸਕੇ, ਇਸ ਲਈ ਪਰੰਪਰਾ ਦੀ ਪੜਚੋਲ ਵੀ ਜ਼ਰੂਰੀ ਹੈ ਅਤੇ ਉਹਨਾਂ ਨੇ ਇਹ ਵੀ ਆਖਿਆ ਅੱਜ ਦਾ ਦੁਖਾਂਤ ਇਹ ਹੀ ਹੈ ਕੀ ਅਸੀਂ ਵਿਚਾਰਹੀਨ ਹੋ ਰਹੇ ਹਾਂ, ਅੱਜ ਸਾਡੇ ਵਿੱਚ ਧੜੇ ਕੰਮ ਰਹੇ ਨੇ ਵਿਚਾਰ ਨਹੀਂ ਕੰਮ ਕਰ ਰਹੀ ..

ਆਤਮਜੀਤ ਸਿੰਘ, ਕਾਨਪੁਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top