ਸਤਿਗੁਰੁ
ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥
ਸਤਿਗੁਰੁ ਅਬਿਨਾਸੀ ਪੁਰਖੁ ਹੈ ਜਮਦਾ ਮਰਦਾ ਨਹੀਂ, ਉਹ "ਗੁਰੁ
ਪੂਰਾ ਪੂਰੀ ਤਾ ਕੀ ਕਲਾ ॥ ਗੁਰ ਕਾ ਸਬਦੁ ਸਦਾ ਸਦ ਅਟਲਾ ॥" ਪੂਰੇ ਗੁਰੂ ਕੀ ਕਲਾ
(ਸ਼ਕਤੀ) ਪੂਰੀ ਹੈ, ਗੁਰੂ ਕਿਸੇ ਸ਼ਕਤੀ ਪ੍ਰਾਪਤੀ ਲਈ ਮਹਾਕਾਲ ਭਗਉਤੀ ਦਾ ਮੰਗਤਾ ਨਹੀਂ ਹੈ,
ਗੁਰੂ ਦਾ ਸ਼ਬਦ ਸਿਧਾਂਤ ਹਮੇਸ਼ਾਂ ਅਟੱਲ ਹੈ, ਬਦਲਦਾ ਨਹੀਂ।
ਫਿਰ ਗੁਰੂ ਦੇ ਨਾਮ 'ਤੇ ਲਿਖੀਆਂ ਪਿਛਲੇ ਜਨਮ ਹੇਮਕੁੰਟ ਦੀਆਂ ਕਹਾਣੀਆਂ, ਮਹਾਕਾਲ ਕਾਲਕਾ
ਦੁਰਗਾ ਚੰਡੀ ਦੀ ਉਪਾਸਨਾ... ਇਸ ਜਾਮੇ ਵਿੱਚ ਸ਼ਕਤੀ ਪ੍ਰਾਪਤੀ ਲਈ ਭਗਉਤੀ ਮੰਤਰ ਲੈਣ ਵਾਸਤੇ
ਅੱਧੀ ਰਾਤ ਵੇਸਵਾ ਦੇ ਘਰ ਜਾਣਾ ਆਦਿ ਬਹੁਤ ਕੁੱਝ ਹੈ। ਮੈਂ ਇਸ ਕੂੜ ਗ੍ਰੰਥ ਨੂੰ ਦਸਮ
ਗ੍ਰੰਥ ਸਮਝਕੇ ਪੂਜਣ ਵਾਲੇ ਵੀਰਾਂ ਨੂੰ ਸੋਚਣ ਲਈ ਬੇਨਤੀ ਕਰਦਾ ਹਾਂ :
- ਕੀ ਇਹ ਗੁਰੂ ਗ੍ਰੰਥ ਸਾਹਿਬ ਦੇ ਗੁਰੂ
ਸ਼ਬਦ ਦਾ ਅਟੱਲ ਸਿਧਾਂਤ ਹੈ ?
- ਕੀ ਇਹ "ਦੇਵੀ ਦੇਵਾ
ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥" ਗੁਰੂ ਸ਼ਬਦ ਨਾਲ
ਮੇਲ ਖਾਂਦਾ ਹੈ ?
...ਨਹੀਂ ਨਾ, ਫਿਰ ਕਿੰਨੀ ਦੇਰ
ਹਨੇਰਾ ਢੋਵਾਂਗੇ ?
ਆਓ ਵੀਰੋ "ਗੁਰ ਕਾ ਸਬਦੁ ਸਦਾ ਸਦ ਅਟਲਾ ॥" ਦੀ ਗੋਦੀ
ਵਿੱਚ ਮਿਲ ਬੈਠੀਏ।
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਦਾ ਸਿੱਖ...
ਦਰਸ਼ਨ ਸਿੰਘ ਖ਼ਾਲਸਾ