ਅਬ
ਮਨ ਜਾਗਤ ਰਹੁ ਰੇ ਭਾਈ॥ ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ॥1॥
ਰਹਾਉ ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ੍ ਕਾ ਨਹੀ ਪਤੀਆਰਾ॥ ਚੇਤਿ
ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ॥2॥
ਹਾਲ ਪਾਹਰਾ ਪਾਉਂਦਿਆਂ ਅਸੀਂ ਤੁਸੀਂ ਅਖੌਤੀ ਅਕਾਲੀਆਂ, ਤਖ਼ਤਾਂ ਦੇ
ਜਥੇਦਾਰਾਂ ਦੇ ਭਰੋਸੇ ਗਾਫਲ ਹੋਕੇ ਸੁੱਤੇ ਰਹੇ ਅਤੇ ਗੁਰੂ ਪਿਤਾ ਵੱਲੋਂ ਮਿਲਿਆ ਅਮੀਰ
ਵਿਰਸਾ, ਘਰ ਦੀ ਦੌਲਤ ਚੋਰ ਲੁੱਟਦੇ ਰਹੇ।
ਇੱਕ ਖਿਆਲ ਕਰਿਉ ਚੋਰ ਬੜੇ ਕਮਜ਼ੋਰ ਦਿਲ
ਹੁੰਦੇ ਨੇ ਸਾਹਮਣੇ ਆਕੇ ਲੁੱਟਦੇ, ਤੁਹਾਡੇ ਸੁੱਤਿਆਂ ਅੰਧੇਰੇ ਵਿੱਚ ਮੂੰਹ ਛੁਪਾਕੇ ਲੁੱਟਦੇ
ਹਨ।
ਕਈ ਵਾਰ ਤੁਹਾਡੀ ਜਾਗਰਤੀ ਨਾਲ ਹੀ ਛੱਡਕੇ ਭੱਜ ਜਾਂਦੇ ਹਨ ਜਿਵੇਂ
ਜਰਮਨੀ ਵਿੱਚ ਇਨ੍ਹਾਂ ਹੀ ਸ. ਗੁਰਤੇਜ ਸਿੰਘ ਸ. ਗੁਰਦਰਸ਼ਨ ਸਿੰਘ ਆਦਿ ਜਾਗਦਿਆਂ ਵੀਰਾਂ ਦੇ
ਸਾਹਮਣਿਉਂ ਚੋਰ ਭੱਜਦੇ ਮੈਂ ਅਖੀਂ ਵੇਖੇ ਹਨ। ਪਰ ਚੋਰਾਂ ਨੂੰ ਜੇ ਸ਼ਕਤੀ ਮਿਲ ਜਾਵੇ ਚੋਰ
ਬਲਵਾਨ ਹੋ ਜਾਣ ਤਾਂ ਫਿਰ ਡਾਕੂ ਬਣ ਜਾਂਦੇ ਹਨ। ਡਾਕੂ ਦਿਨ ਦੇ ਚਾਨਣ ਵਿੱਚ, ਜਾਗਦਿਆਂ ਦੀ
ਹਿੱਕ 'ਤੇ ਬੰਦੂਕ ਦੀ ਨਾਲ਼ੀ ਰੱਖ ਕੇ ਲੁੱਟਦੇ ਹਨ। ਅੱਜ ਇਉਂ
ਹੀ ਰਾਜਨੀਤਕ ਸ਼ਕਤੀ ਮਿਲਣ 'ਤੇ ਬੁਜ਼ਦਿਲ ਚੋਰ ਡਾਕੂ ਬਚ ਕੇ ਪੰਨੂੰ ਅਤੇ ਹਰਭਜਨ ਸਿੰਘ ਨਾਮ
ਦੀ ਦੁਨਾਲੀ ਬੰਦੂਕ, ਜਾਗਦੇ ਅਤੇ ਜਗਾਉਂਦੇ ਗੁਰਤੇਜ ਸਿੰਘ ਗੁਰਦਰਸ਼ਨ ਸਿੰਘ ਦੀ ਹਿੱਕ 'ਤੇ
ਰੱਖ ਕੇ ਘਰ ਲੁੱਟਣ ਦੀ ਸਕੀਮ ਬਣਾਈ ਬੈਠੇ ਹਨ।
ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀਦੇ ਸਿੱਖੋ,
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ 'ਤੇ
ਵਿਸ਼ਵਾਸ ਰੱਖਣ ਵਾਲੇ ਵੀਰੋ ਇੱਕ ਹੋ ਕੇ ਉੱਠੋ,
ਜਿਨ੍ਹਾਂ ਸਵਾਲਾਂ 'ਤੇ ਆਧਾਰਤ ਇਨ੍ਹਾਂ
ਡਾਕੂਆਂ ਨੇ ਪਰਚਾ ਕਰਵਾਇਆ ਹੈ, ਸਾਡੇ ਕੋਲ ਉਨ੍ਹਾਂ ਦੇ ਮਜ਼ਬੂਤ ਜਵਾਬ ਹਨ, ਇਹ ਤਾਂ ਜਰਮਨੀ
ਦੀ ਤਰ੍ਹਾਂ ਅਦਾਲਤ ਵਿੱਚੋਂ ਭੀ ਭੱਜਣਗੇ।
ਯਕੀਨ ਕਰਿਉ ਤੁਹਾਡੇ ਇਕੱਠ ਅਤੇ ਜਾਗਰਤੀ
ਦੇ ਸਾਹਮਣੇ ਨਹੀਂ ਖਲੋ ਸਕਣਗੇ। ਇਹ ਤਾਂ ਮੁੰਹ ਛੁਪਾ ਕੇ ਲੁੱਟਣ ਵਾਲੇ ਚੋਰ ਹਨ,
ਇਨ੍ਹਾਂ ਨੂੰ ਪਿੱਠ 'ਤੇ ਖਲੋਤੀ ਰਾਜ ਸ਼ਕਤੀ ਨੇ ਡਾਕੂ ਬਣਾਇਆ ਹੈ।