👉 ਡਖਣੇ ਮਃ 5॥
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥
ਹੇ ਭਾਈ ! ਅਗਾਂਹ ਵਧਣ ਲਈ ਤ੍ਰਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ
ਹੋਰ ਹੋਰ ਉੱਚਾ ਬਨਾਉਣ ਲਈ ਉੱਦਮ ਕਰ, ਨੀਵਾਂ ਨਾ ਹੋਣ ਦੇ)
...ਨਾਲ ਹੀ ਆਪਣੇ ਵੱਲੋਂ ਅਗਲਾ
ਪੈਂਤੜਾ ਬੜੀ ਸੋਚ ਸਮਝ ਨਾਲ ਆਪਣੇ ਬੇਗਾਨੇ ਦੀ ਪਛਾਣ ਕਰਕੇ ਬਣਾਈ ਤਾਂ ਕਿ ਤੇਰਾ
ਸੰਘਰਸ਼ ਸਫਲ ਹੋਵੇ।
👉 ਨਾਨਕ
ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥1॥
ਹੇ ਨਾਨਕ ! ਇਸੇ ਜਨਮ ਵਿੱਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਂਕਿ ਮੁੱੜ ਜਨਮ
ਨਾਂਹ ਪੈਣਾ ਪਏ।