ਮੰਦਾ ਕਿਸੈ ਨ ਆਖਿ ਝਗੜਾ
ਪਾਵਣਾ ॥
ਮੈਂਨੂੰ
ਕਿਸੇ ਵਿਅਕਤੀ ਜਾਂ ਰਾਜਸੀ ਸੋਚ ਨਾਲ ਨਾ ਵੇਖਿਆ ਜਾਵੇ।
ਮੈਂ ਕੌਮ ਦੇ ਸਾਹਮਣੇ ਸਵਾਲ ਰੱਖ ਰਿਹਾ ਹਾਂ।
ਮਸਲਾ... ਤਿਰੰਗਾ, ਕੇਸਰੀ ਨਿਸ਼ਾਨ ਅਤੇ ਕਿਸਾਨ ਮੋਰਚੇ ਦਾ ਝੰਡਾ।
ਪਹਿਲਾਂ ਜਦੋਂ ਕਿਸਾਨ ਮੋਰਚੇ
ਵੱਲੋਂ 26 ਜਨਵਰੀ ਤੇ ਤਿਰੰਗੇ ਲਾਕੇ ਟਰੈਕਟਰ ਮਾਰਚ ਕਰਣ ਦਾ ਐਲਾਨ ਹੋਇਆ ਸੀ
ਤਾਂ ਕਈਆਂ ਇਸਦੀ ਆਲੋਚਨਾ ਭੀ ਕੀਤੀ। ਉਸ ਆਲੋਚਨਾ ਤੋਂ ਬਾਅਦ ਕਿਸਾਨ
ਮੋਰਚੇ ਵੱਲੋਂ ਤਿੰਨੋਂ ਝੰਡਿਆਂ ਨੂੰ ਪ੍ਰਵਾਣਗੀ ਦਿੱਤੀ ਗਈ ਕਿ ਜਿਹੜਾ ਮਰਜ਼ੀ
ਝੰਡਾ ਕੋਈ ਲਾ ਸਕਦਾ ਹੈ। ਮਾਰਚ ਦਰਮਿਆਨ ਦੇਖਣ ਵਿੱਚ ਭੀ ਇਹ ਆਇਆ ਕਈਆਂ ਨੇ ਇੱਕ,
ਦੋ ਜਾਂ ਬਹੁਤੇ ਕਿਸਾਨ ਵੀਰਾਂ ਨੇ ਆਪਣੇ ਟਰੈਕਟਰ 'ਤੇ ਤਿਰੰਗੇ ਸਮੇਤ ਤਿੰਨੋਂ
ਨਿਸ਼ਾਨ ਲਾਏ ਹੋਏ ਸਨ, ਕਿਸੇ ਕੋਈ ਇਤਰਾਜ਼ ਨਹੀਂ ਕੀਤਾ ਕਿ ਤਿਰੰਗੇ ਦੇ ਬਰਾਬਰ
ਦੂਜੇ ਕਿਸੇ ਨਿਸ਼ਾਨ ਲਾਉਣ ਨਾਲ ਤਿਰੰਗੇ ਦੀ ਹੱਤਕ ਹੁੰਦੀ ਹੈ।
ਮੈਂ ਹੈਰਾਨ ਹਾਂ ਕਿ ਜੇ
ਟਰੈਕਟਰ ਉੱਤੇ ਤਿਰੰਗੇ ਨਾਲ ਦੂਜੇ ਦੋ ਝੰਡੇ ਲੱਗ ਸਕਦੇ ਹਨ, ਤਿਰੰਗੇ
ਦੀ ਹੱਤਕ ਨਹੀਂ ਹੁੰਦੀ ਤਾਂ ਲਾਲ ਕਿਲੇ ਉੱਤੇ ਭੀ ਨੌਜਵਾਨ ਵੱਲੋਂ ਤਿਰੰਗੇ ਦੇ
ਕੋਲ਼ ਦੂਜੇ ਹੋਰ ਨਿਸ਼ਾਨ ਲਾਉਣ ਨਾਲ ਤਿਰੰਗੇ ਦੀ ਹੱਤਕ ਦਾ ਘਾਤਕ ਵਾ ਵੇਲਾ ਕਿਉਂ,
ਕਿਸ ਸਾਜਸ਼ ਨਾਲ, ਕੀਹਨਾਂ ਵੱਲੋਂ ਖੜਾ ਕੀਤਾ ਜਾ ਰਿਹਾ ਹੈ?