🎃 ਨੌਜਵਾਨੋ ! ਬਘੇਲ
ਸਿੰਘ ਕੋਲੋਂ ਸਿੱਖਣ ਦੀ ਲੋੜ ਹੈ !!!
-: ਸੰਪਾਦਕ
ਖ਼ਾਲਸਾ ਨਿਊਜ਼ 14.02.2023
#KhalsaNews #Beware #Amritpal #baghela
ਨੌਜਵਾਨੋ ! ਬਘੇਲ ਸਿੰਘ ਕੋਲੋਂ ਸਿੱਖਣ ਦੀ ਲੋੜ ਹੈ...
👉 ਕਿ ਕਿਵੇਂ...
▪️ ਦੂਜਿਆਂ ਨੂੰ ਮਾਂ ਭੈਣ ਦੀਆਂ ਗਾਹਲ਼ਾਂ ਕੱਢਣੀਆਂ
▪️ ਕਿਸੇ ਦੀ ਮਾਂ ਭੈਣਾਂ ਦੀਆਂ ਤਸਵੀਰਾਂ ਐਡਿਟ ਕਰਨੀਆਂ ਤੇ ਬਦਨਾਮ ਕਰਨਾ
▪️ ਫੁਕਰੀ ਮਾਰਨੀ
⚠️ ਖ਼ਾਲਸਾ ਨਿਊਜ਼ ਨੇ ਉਸੇ ਦਿਨ ਲੋਕਾਂ ਨੂੰ ਆਗਾਹ ਕੀਤਾ
ਸੀ ਜਿਸ ਦਿਨ ਤੋਂ ਅੰਮ੍ਰਿਤਪਾਲ ਪੰਜਾਬ ਦੀ ਜੂਹ ’ਚ ਪੈਰਾਸ਼ੂਟ ਜਥੇਦਾਰ ਬਣਕੇ
ਟੱਪਕਿਆ ਸੀ, ਕਿ ਜੋਸ਼ ਨਾਲ ਹੋਸ਼ ਕਾਇਮ ਰੱਖਿਓ। ਪਰ, ਸਾਡੇ ਲੋਕੀਂ ਅਕਲ ਦੀ ਗੱਲ
ਘੱਟ ਹੀ ਪਸੰਦ ਕਰਦੇ ਤੇ ਹਰਲ ਹਰਲ ਕਰਕੇ ਇਹਦੇ ਪਿੱਛੇ ਇਓਂ ਲੱਗੇ ਕਿ ਖੌਰੇ ਇਹ
ਅਗਲਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਹੋਵੇ, ਤੇ ਖ਼ਾਲਿਸਤਾਨ ਤਾਂ ਵੱਟ ‘ਤੇ
ਪਿਆ ਲਓ।
⛔ ਅਗਲੇ ਨੇ ਆਪ ਮੰਨਿਆ ਕਿ ਇਹਦੀ ਤੇ ਬਘੇਲੇ ਦੀ ਸ਼ਾਂਝ
ਪੁਰਾਣੀ ਹੈ, ਤੇ ਬਘੇਲੇ ਬਾਰੇ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਕਿ ਉਹ ਕੀ ਸ਼ੈਅ
ਹੈ। ਜੈਸੀ ਸੰਗਤ ਵੈਸੀ ਰੰਗਤ... ਅੰਮ੍ਰਿਤਪਾਲ ਨੇ ਆਪਣੇ ਪੈਰੀਂ ਆਪ ਕੁਹਾੜਾ
ਮਾਰ ਲਿਆ।