💥ਅਨੰਦ ਕੀ ਹੈ, ਕਿੱਥੋਂ ਮਿਲਦਾ ਹੈ,
ਕਿੱਥੋਂ ਪੈਦਾ ਹੁੰਦਾ ਹੈ?
:- ਪ੍ਰੋ. ਦਰਸ਼ਨ ਸਿੰਘ ਖ਼ਾਲਸਾ
05.01.2025
#KhalsaNews #ProfDarshanSingh #GuruGobindSingh #birthday
ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੱਖ ਰੱਖਦਿਆਂ ੨੩ ਪੋਹ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਦਿਹਾੜੇ 'ਤੇ ਪ੍ਰੋ. ਦਰਸ਼ਨ ਸਿੰਘ
ਖਾਲਸਾ ਜੀ ਨੇ ਗੁਰਦੁਆਰਾ ਸੈਨਿਕ ਵਿਹਾਰ ਦਿੱਲੀ ਵਿੱਖੇ ਗੁਰਮਤਿ ਸਮਾਗਮ ਵਿਚ
ਹਾਜ਼ਰੀ ਭਰੀ। ਉਨ੍ਹਾਂ ਨੇ...
ਮਃ ੫ ॥ ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ
ਸਾਰੁ ॥ ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥
ਮਨ ਕੀਆ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ ॥ ਹਉਮੈ ਤੁਟਾ ਮੋਹੜਾ ਇਕੁ ਸਚੁ
ਨਾਮੁ ਆਧਾਰੁ ॥
ਜਨੁ ਨਾਨਕੁ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥੨॥ {ਪੰਨਾ 958}
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਸ਼ਬਦ ਦੀ ਵਿਚਾਰ ਦੀ ਸਾਂਝ ਪਾਉਂਦਿਆਂ ਹੋਇਆ
ਆਖਿਆ ਅਨੰਦ ਖੁਸ਼ੀ ਨੂੰ ਆਖਦੇ ਨੇ, ਅੰਦਰ ਦੀ ਖੁਸ਼ੀ ਦਾ ਨਾਂ ਅਨੰਦ ਹੈ, ਗੁਰੂ
ਕਹਿੰਦਾ ਹੈ ਜੇ ਅਨੰਦ ਨੂੰ ਚਾਹੁੰਦਾ ਹੈ ਤੇ ਆਨੰਦ ਨੂੰ ਜਾਣ ਤੇ ਲੈ, ਅਸਲ ਵਿੱਚ
ਤੇਰਾ ਇਹ ਜਾਣਨਾ ਜ਼ਰੂਰੀ ਹੈ ਕਿ ਅਨੰਦ ਹੈ ਕੀ ?
"ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ" ਗੁਰੂ ਨੇ ਇਕ ਤੁੱਕ ਵਿਚ
ਇਕ ਲਫ਼ਜ਼ ਵਿਚ ਇਹ ਗੱਲ ਸਮਝਾ ਦਿੱਤੀ ਤੇ ਕਹਿਣ ਲਗੇ "ਆਨਦ ਮੂਲੁ ਰਾਮੁ ਸਭੁ
ਦੇਖਿਆ" ਤੇ ਮੂਲ ਕਹਿੰਦੇ ਨੇ ਜੜ੍ਹ ਨੂੰ ਤੇ ਗੁਰੂ ਕਹਿੰਦਾ ਹੈ ਮੈਂ ਤੈਨੂੰ
ਅਨੰਦ ਦਾ ਮੂਲ ਦੱਸਣਾ ਚਾਹੁੰਦਾ ਹਾਂ, ਕਿੱਥੋਂ ਪੈਦਾ ਹੋਇਆ ਹੈ ਅਨੰਦ ਇਸਦਾ ਮੂਲ
ਕੀ ਹੈ, ਇਕੋ ਲਫਜ਼ ਵਿਚ ਸਾਰੀ ਗੱਲ ਸਮਝਾ ਦਿੱਤੀ "ਆਨਦ ਮੂਲੁ ਰਾਮੁ ਸਭੁ ਦੇਖਿਆ"।
ਮੈਂ ਦੇਖਿਆ ਹੈ ਅਨੰਦ ਦਾ ਮੂਲ ਅਨੰਦ ਦੀ ਜੜ੍ਹ ਹੈ ਉਹ "ਰਾਮ" ਇਸੇ ਲਈ ਅਨੰਦ
ਉਸਨੂੰ ਆਖਦੇ ਨੇ, ਜੇ ਤੂੰ ਅਨੰਦ ਨੂੰ ਆਪਣਾ ਬਣਾਉਣਾ ਚਾਹੁੰਦਾ ਤੇ ਰਾਮ ਨੂੰ
ਤੈਨੂੰ ਆਪਣਾ ਬਣਾਉਣਾ ਪਵੇਗਾ, ਕਿਉਂਕਿ ਅਨੰਦ ਦਾ ਮੂਲ ਤਾਂ ਉਹ ਹੈ ਪਰ ਗੱਲ ਤੋਂ
ਉਸ ਤੋਂ ਉਲਟ ਹੋ ਰਹੀ ਹੈ, ਸਤਿਗੁਰ ਕਹਿੰਦੇ ਨੇ "ਸਭੁ ਕਿਛੁ ਅਪਨਾ ਇਕ ਰਾਮੁ
ਪਰਾਇਆ" ਲਓ ਇਸੇ ਲਈ ਅਨੰਦ ਵੀ ਆਪਣਾ ਨਹੀਂ।
ਅਤੇ ਜਿਸਦਾ ਪੁਰਬ ਮਨਾ ਰਹੋ ਹੋ, ਉਹ ਅਨੰਦਪੁਰ ਦਾ ਵਾਸੀ ਸੀ ਉਹਦੀ ਰਿਹਾਇਸ਼
ਅਨੰਦਗੜ ਸੀ, ਪਰ ਕਿੰਨੀ ਅਜੀਬ ਗੱਲ ਮੈਂ ਦੇਖੀ ਤੇ ਸੁਣੀ ਉਹਨੇ ਆਨੰਦਗੜ ਵੀ
ਛੱਡਤਾ। ਖੌਰੇ ਲੋਕ ਇਹ ਗੱਲ ਨਾ ਆਖਣ ਅਨੰਦਗੜ 'ਚ ਰਹਿੰਦਾ ਇਸ ਲਈ ਅਨੰਦ ਹੈ,
ਲੋਕ ਕਿਤੇ ਇਹ ਨਾ ਸਮਝ ਲੈਣ ਅਨੰਦਪੁਰ ਸ਼ਹਿਰ ਵਿਚ ਰਹਿੰਦਾ ਸੀ ਇਸ ਲਈ ਅਨੰਦ
ਹੈ। ਉਹਨੇ ਅਨੰਦਗੜ੍ਹ ਛੱਡ ਦਿੱਤਾ ਅਨੰਦਪੁਰ ਛੱਡ ਦਿੱਤਾ ਕਿਉਂਕਿ ਅਨੰਦ ਦੀ
ਪਹਿਚਾਣ ਹੀ ਇਸ ਗੱਲ ਵਿਚ ਸੀ, ਸਤਿਗੁਰ ਨੇ ਇਕੋ ਤੁਕ ਇਕੋ ਲਫਜ਼ ਵਿਚ ਇਹ ਗੱਲ
ਸਮਝਾ ਦਿੱਤੀ ਅਨੰਦ ਹੈ ਕਿ ਤੇ ਕਿੱਥੋਂ ਪ੍ਰਾਪਤ ਹੁੰਦਾ ਹੈ "ਆਨੰਦੁ ਆਨੰਦੁ ਸਭੁ
ਕੋ ਕਹੈ ਆਨੰਦੁ ਗੁਰੂ ਤੇ ਜਾਣਿਆ" ਤੇ ਅਨੰਦ ਪ੍ਰਾਪਤ ਹੁੰਦਾ ਹੈ ਗੁਰੂ ਤੋਂ।
ਗੁਰੂ ਰਾਖਾ ।
ਆਤਮਜੀਤ ਸਿੰਘ, ਕਾਨਪੁਰ
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|