|
💥 ਜੇ ਗੁਰੂ ਸਾਹਿਬ #ਹਿੰਦੂ
#ਬ੍ਰਾਹਮਣ ਦੇ ਧਰਮ ਲਈ #ਸ਼ਹੀਦ ਹੁੰਦੇ, ਤਾਂ ੨੨ ਧਾਰ ਦੇ ਹਿੰਦੂ ਰਾਜੇ ਉਹਨਾਂ ਦੇ
ਦੋਖੀ ਨਾ ਹੁੰਦੇ !❗
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
29.11.2025
#ProfDarshanSingh #KhalsaNews #GuruTeghBahadur #Shaheedi #Dharam
#Hindu
▪️
#ਬਚਿਤ੍ਰ #ਨਾਟਕ #ਗ੍ਰੰਥ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ
ਜ਼ਿਕਰ ਹੈ, ਪਰ ਕਿੰਨੀ ਅਜੀਬ ਗਲ਼ ਹੈ ਇਸ ਵਿਚ ਗੁਰੂ ਅਰਜਨ ਸਾਹਿਬ ਜੀ ਦੀ
ਸ਼ਹੀਦੀ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਜ਼ਿਕਰ
ਨਹੀਂ।
▪️ ਚਿੰਨ੍ਹ ਜਿਹੜਾ ਹੈ ਉਹ ਧਰਮ ਨਹੀਂ, ਅਸੀਂ ਵੀ ਚਿਨ੍ਹਾਂ ਨੂੰ ਧਰਮ ਸਮਝੀ ਜਾ
ਰਹੇ ਹਾਂ
▪️ ਗੁਰੂ ਆਖਦੇ ਹਨ ਕਿ ਮੇਰਾ ਧਰਮ ਕਸਾਈ ਨਹੀਂ, ਮੇਰਾ ਧਰਮ ਦਇਆ ਹੈ
🙏▪️ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਇਹ ਵਿਚਾਰ ਬੀਤੇ ਦਿਨੀਂ
੨੯/੧੧/੨੦੨੫ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਕੈਨੇਡਾ ਵਿਖੇ ਗੁਰੂ ਤੇਗ
ਬਹਾਦਰ ਸਾਹਿਬ ਦੇ ੩੫੦ ਸਾਲਾਂ ਸ਼ਹਾਦਤ ਨੂੰ ਸਮਰਪਿਤ ਸਮਾਗਮ ਵਿਚ ਦਿੱਤੇ ਹਨ।
ਇਹਨਾਂ ਵਿਚਾਰਾਂ ਨੂੰ ਸਮਝੋ ਤੇ ਵਿਚਾਰੋ ਬਚਿਤ੍ਰ ਨਾਟਕ ਗ੍ਰੰਥ ਦਾ ਲਿਖਾਰੀ ਕਿਸ
ਸਾਜਸ਼ ਹੇਠ "ਧਰਮ ਹੇਤ ਸਾਕਾ ਜਿਨਿ ਕੀਆ" ਲਿਖਿ ਰਿਹਾ ਹੈ, ਇਸਨੂੰ ਸਮਝੋ। -:
ਆਤਮਜੀਤ ਸਿੰਘ, ਕਾਨਪੁਰ
🙈 #ਬਚਿਤ੍ਰ #ਨਾਟਕ ਗ੍ਰੰਥ ਜਿਹੜਾ #ਬ੍ਰਾਹਮਣਵਾਦ ਦੀ ਉਪਜ ਹੈ, ਜਿਸਨੂੰ ਬਾਅਦ
ਵਿਚ "ਦਸਮ ਗ੍ਰੰਥ" ਕਿਹਾ ਜਾਣ ਲਗਾ, ਉਸ ਗ੍ਰੰਥ ਵਿਚ ਗੁਰੂ ਤੇਗ ਬਹਾਦਰ ਸਾਹਿਬ
ਜੀ ਦੀ ਸ਼ਹੀਦੀ ਦਾ ਜ਼ਿਕਰ ਹੈ, ਪਰ ਬੜੀ ਅਜੀਬ ਗਲ਼ ਹੈ ਇਸ ਵਿਚ...
▪️ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਨਹੀਂ, ਜੇ ਗੁਰੂ ਗੋਬਿੰਦ
ਸਿੰਘ ਸਾਹਿਬ ਜੀ ਦਾ ਲਿਖਿਆ ਹੋਵੇ ਤਾਂ ਗੁਰੂ ਅਰਜਨ ਸਾਹਿਬ ਪਹਿਲੇ ਸ਼ਹੀਦ ਨੇ
ਉਹਨਾਂ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ, ਜੇ ਬਾਅਦ ਵਿਚ ਵੀ ਸੋਚੀਏ ਤੇ ਇਸ
ਵਿਚ
▪️ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਵੀ ਜ਼ਿਕਰ ਨਹੀਂ,
▪️ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਵੀ ਕੋਈ ਜ਼ਿਕਰ ਨਹੀਂ,
▪️ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਹੈ, ਉਹ ਕਿਵੇਂ ਇਸ
ਵਿਚ ਲਿਖਿਆ ਗਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
💢 ਤਿੰਨ ਤੁਕਾਂ ਹਨ ਉਸ ਬਚਿਤ੍ਰ ਨਾਟਕ ਦੀਆਂ...
👉 ਤਿਲਕ ਜੰਝੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਇਹ ਤੁਕਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 'ਤੇ ਹਰ ਕੋਈ
ਪੜ੍ਹੀ ਜਾ ਰਿਹਾ ਹੈ ਬਿਨਾ ਵਿਚਾਰੇ, ਇਹਨਾਂ ਤੁਕਾਂ ਵਿਚ ਤਿੰਨ ਚੀਜਾਂ ਨੇ,
ਤਿਲਕ ਜੰਝੂ ਦੀ ਰਖਵਾਲੀ ਲਈ ਗੁਰੂ ਦੀ ਸ਼ਹੀਦੀ ਨੂੰ ਜੋੜਿਆ ਤੇ ਦੂਜੀ ਤੁਕ ਵਿਚ
ਹੀ ਨਾਲ ਇਹ ਆਖ ਦਿੱਤਾ।
👉 ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਉੱਥੇ ਸਾਧਾਂ ਦੀ ਭਾਵ ਭਲੇ ਪੁਰਸ਼ਾਂ ਦੀ, ਸਾਧੂਆਂ ਦੀ ਹੇਤ ਵਿਚ ਪਿਆਰ ਵਿਚ ਉਹਨਾਂ
ਦੀ ਰਖਵਾਲੀ ਲਈ ਸੀਸ ਦੇ ਦਿੱਤਾ, ਪਰ ਸੀ ਨਾ ਉਚਰੀ, ਤੀਜੀ ਗਲ਼ ਦਾ ਹੋਰ ਜ਼ਿਕਰ
ਕਰ ਦਿੱਤਾ ਉਹ ਹੈ...
👉 ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥
ਜਨੇਊ, ਸਾਧਨ ਤੇ ਧਰਮ ਇਹ ਤਿੰਨੋ ਗਲਾਂ ਸਾਹਮਣੇ ਰੱਖਣੀਆਂ ਨੇ ਤੇ ਗੁਰੂ ਕੋਲੋਂ
ਪੁੱਛਣੀਆਂ ਨੇ, ਹੁਣ ਅਸੀਂ ਪਹਿਲਾਂ ਦੇਖਣਾ ਹੈ ਤਿਲਕ ਜੰਝੂ ਦਾ ਮਤਲਬ, ਗੁਰੂ
ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰਬਾਣੀ ਵਿਚ ਆਖ ਰਹੇ ਹਨ...
🔹 ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥
ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥
ਸਾਰੇ ਪਾ ਲਓ, ਪਰ ਹਿੰਦੂ ਨਹੀਂ ਬਣ ਸਕੋਗੇ ਧਰਮੀ ਨਹੀਂ ਬਣ ਸਕੋਗੇ, ਜੇ ਇਸ
ਕਿਸਮ ਦਾ ਜਨੇਊ ਨਹੀਂ ਪਾਓਗੇ, ਗੁਰੂ ਕੀ ਆਖਦਾ ਹੈ...
🔹 ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ {ਪੰਨਾ 471}
ਉਹ ਜਨੇਊ ਪੁਰਾਣਾ ਹੋ ਗਿਆ ਸੁੱਟ ਦਿਓ, ਨਵਾਂ ਪਾ ਲਓ, ਇਹਦਾ ਮਤਲਬ ਇਹ "ਤਗ"
ਗੁਰੂ ਨੂੰ ਪਸੰਦ ਨਹੀਂ, ਜੇ ਪਸੰਦ ਨਹੀਂ ਤੇ ਫ਼ਿਰ ਇਸ ਲਈ ਸ਼ਹੀਦੀ ਕਿਉਂ ਦੇ
ਰਿਹਾ ਹੈ?
🧿 ਜ਼ਰਾ ਸੋਚਣਾ ਹੈ, ਗੁਰੂ ਦਾ ਵਿਚਾਰ ਤੇ ਇਹ ਹੈ "ਹੋਇ ਪੁਰਾਣਾ ਸੁਟੀਐ ਭੀ
ਫਿਰਿ ਪਾਈਐ ਹੋਰੁ", ਇਕ ਪਾਸੇ ਗੁਰਬਾਣੀ ਹੈ ਇਕ ਪਾਸੇ ਬਚਿਤ੍ਰ ਨਾਟਕ ਹੈ, ਉਹਦੇ
ਲਈ ਸ਼ਹੀਦੀ ਦੇ ਰਿਹਾ ਹੈ "ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ" ਤੇ ਦੂਜੈ
ਪਾਸੇ ਆ ਗਿਆ ਸਾਧਨ, ਸਾਧ ਹੈ ਬ੍ਰਾਹਮਣ, ਮੈਂ ਤਿੰਨਾਂ ਚੀਜਾਂ ਦੇ ਜਵਾਬ ਗੁਰਬਾਣੀ
ਵਿਚੋਂ ਦੇਣਾ ਚਾਹੁੰਦਾ ਹਾਂ...
☝️ ਪਹਿਲਾਂ ਮਸਲਾ ਹੈ "ਤਿਲਕ ਜੰਝੂ ਦੀ ਰਾਖੀ" ਲਈ ਸ਼ਹੀਦੀ ਦੇ ਰਿਹਾ ਹੈ, ਉਸ
ਜਨੇਊ ਵਾਰੇ ਗੁਰੂ ਗੁਰਬਾਣੀ ਵਿਚ ਆਖ ਰਿਹਾ ਹੈ "ਹੋਇ ਪੁਰਾਣਾ ਸੁਟੀਐ ਭੀ ਫਿਰਿ
ਪਾਈਐ ਹੋਰੁ" ਇਕ ਪਾਸੇ ਇਹ ਆਖ ਰਿਹਾ ਹੈ।
🔹 #ਤਗੁ ਨ ਇੰਦ੍ਰੀ ਤਗੁ ਨ ਨਾਰੀ ॥ ਭਲਕੇ ਥੁਕ ਪਵੈ ਨਿਤ ਦਾੜੀ ॥
ਤਗੁ ਨ ਪੈਰੀ ਤਗੁ ਨ ਹਥੀ ॥ ਤਗੁ ਨ ਜਿਹਵਾ ਤਗੁ ਨ ਅਖੀ ॥
ਵੇਤਗਾ ਆਪੇ ਵਤੈ ॥ ਵਟਿ ਧਾਗੇ ਅਵਰਾ ਘਤੈ ॥
ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥ ਮਨਿ ਅੰਧਾ ਨਾਉ ਸੁਜਾਣੁ ॥੪॥ {ਪੰਨਾ 471}
✌️ ਤੇ #ਦੂਜੇ ਪਾਸੇ ਜੀਵਨ ਦੀ ਇੰਨੀ ਕੀਮਤੀ ਸ਼ਹੀਦੀ ਦੇ ਰਿਹਾ ਹੈ, ਉਸੇ ਦੀ
ਰਾਖੀ ਲਈ, ਇਹਦਾ ਮੇਲ ਹੀ ਕੀ ਹੈ ?
✌️ ਦੂਜਾ ਫ਼ਿਰ "ਸਾਧਨ ਹੇਤ", ਜੇ ਬ੍ਰਾਹਮਣ ਸਾਧ ਹੈ ਤੇ ਗੁਰੂ ਮੁਖ਼ਾਤਿਬ ਹੋ
ਕੇ ਇਹ ਗਲ਼ ਆਖ ਰਿਹਾ ਹੈ...
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥
🤨 "ਪਡੀਆ ਕਵਨ ਕੁਮਤਿ ਤੁਮ ਲਾਗੇ" ਤੂੰ ਤਾਂ ਕੁਮਤ ਵਾਲੇ ਪਾਸੇ ਲਗ ਗਿਆ ਹੈ
ਤੈਨੂੰ ਮਤਿ ਹੀ ਨਹੀਂ ਆਈ... ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ
॥ ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ ਰਾਮ ਨਾਮ ਕੀ ਗਤਿ ਨਹੀ
ਜਾਨੀ ਕੈਸੇ ਉਤਰਸਿ ਪਾਰਾ ॥ .... ਤੂੰ ਤਾਂ ਵਿਚਾਰਦਾ ਨਹੀਂ, ਰੱਬ ਦੀ ਜੋ
ਵਿਚਾਰ ਹੈ ਤੂੰ ਉਥੇ ਪਹੁੰਚਦਾ ਹੀ ਨਹੀਂ, ਪਾਠ ਕਰੀ ਜਾਵੈ ਪਰ ਉਹਦੀ ਸਮਝ ਹੀ ਨਹੀਂ
ਲੈਂਦਾ ਤੇ ਫ਼ਿਰ ਉਵੇਂ ਹੀ ਹੈ "ਖਰ ਚੰਦਨ ਜਸ ਭਾਰਾ" ਜਿਵੇਂ ਖੋਤੇ ਤੇ ਚੰਦਨ ਦੀ
ਮੋਟੀ ਪੰਡ ਲਦ ਦਿਓ ਉਹ ਵਿਚਾਰਾ ਉਸ ਭਾਰ ਨੂੰ ਢੋਂਦਿਆ ਹੋਇਆਂ ਦੁਖੀ ਹੋ ਕੇ
ਤੁਰਿਆ ਜਾਂਦਾ ਹੈਂ, ਉਹਨੂੰ ਕੀ ਪਤਾ ਉਹਦੇ ਉਤੇ ਚੰਦਨ ਦੀ ਪੰਡ ਲੱਦੀ ਹੋਈ ਹੈ
ਉਸਨੂੰ ਉਸਦੀ ਖੁਸ਼ਬੂ ਹੀ ਨਹੀਂ ਆਉਂਦੀ।
♦️ ਉਹ ਭਲਿਓ ਮੈਨੂੰ ਉਲ੍ਹਾਮਾ ਨਾ ਦਿਓ, ਮੈਂ ਤਾਂ ਸਭ ਤੁਹਾਡੇ ਸਾਹਮਣੇ ਗੁਰਬਾਣੀ
ਰਾਹੀਂ ਰੱਖ ਰਿਹਾ ਹਾਂ... "ਬੇਦ ਪੁਰਾਨ ਪੜੇ ਕਾ ਕਿਆ ਗੁਨ ਖਰ ਚੰਦਨ ਜਸ ਭਾਰਾ"...
ਅਗਲੇ ਪਾਸੇ ਆਖਦੇ ਨੇ ਮੈਂ ਤੈਨੂੰ ਸਾਧ ਕਿਵੇਂ ਆਖਾ "ਜੀਅ ਬਧਹੁ ਸੁ ਧਰਮੁ ਕਰਿ
ਥਾਪਹੁ" ਤੇਰਾ ਧਰਮ ਕੀ ਹੈ, ਜਦੋਂ ਵੀ ਤੂੰ ਧਰਮ ਕਰਮ ਕੋਈ ਯੱਗ ਕਰਨਾ ਹੁੰਦਾ ਹੈ
ਪਹਿਲਾਂ ਕਿਸੇ ਜੀਅ ਦੀ ਬਧਨਾ ਕੁਰਬਾਨੀ ਲੈਂਦਾ ਹੈ, ਅਸ਼ਵ ਮੇਗ ਯੱਗ ਵੇਲੇ ਤੈਨੂੰ
ਘੋੜਾ ਮਾਰਨਾ ਪੈਂਦਾ ਹੈ, ਗੁਮੇਘ ਯੱਗ ਵੇਲੇ ਤੈਨੂੰ ਗਊ ਮਾਰਨੀ ਪੈਂਦੀ ਹੈ।
ਤੇਰਾ ਧਰਮ ਜਿਹੜਾ ਹੈ ਉਹ ਜੀਅ ਬਧਨ ਤੋਂ ਪੈਦਾ ਹੁੰਦਾ ਹੈ, ਤੇ ਗੁਰੂ ਨਾਨਕ ਦਾ
ਧਰਮ ਗੁਰਬਾਣੀ ਆਖ ਰਹੀ ਹੈ...
ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥ ਪੂਰੈ ਗੁਰਿ ਸਭ ਸੋਝੀ ਪਾਈ ॥ ਐਥੈ ਅਗੈ
ਹਰਿ ਨਾਮੁ ਸਖਾਈ ॥
🌏 ਇਸ ਜੁਗ ਅੰਦਰ ਜਿਹੜਾ ਧਰਮ ਹੈ ਉਸ #ਅਸਲ #ਧਰਮ ਨੂੰ ਪਛਾਣਨਾ ਹੈ, ਜਿਹੜਾ
ਕੋਈ ਸੱਚ ਨੂੰ ਜਾਣ ਲਏ ਤਾਂ ਅਸਲ ਧਰਮ ਹੀ ਉਹ ਹੈ, ਇਕੋ ਹੀ ਧਰਮ ਹੈ ਹੋਰ ਕੋਈ
ਨਹੀਂ, ਬਾਕੀ ਮੱਥੇ 'ਤੇ ਤਿਲਕ ਲਾਉਣੇ ਭਾਵੇਂ ਕੋਈ ਵੀ ਚਿੰਨ੍ਹ, ਚਿੰਨ੍ਹ ਜਿਹੜਾ
ਹੈ ਉਹ ਧਰਮ ਨਹੀਂ, ਅਸੀਂ ਵੀ ਚਿਨ੍ਹਾਂ ਨੂੰ ਧਰਮ ਸਮਝਦੇ ਹਾਂ, ਸਤਿਗੁਰ ਨੇ ਬਾਣੀ
ਵਿਚ ਆਖਿਆ ਹੈ... "ਮਾਥੇ ਤਿਲਕੁ ਹਥਿ ਮਾਲਾ ਬਾਨਾਂ। ਲੋਗਨ ਰਾਮੁ ਖਿਲਉਨਾ ਜਾਨਾਂ।
.... ਚਿੰਨ੍ਹ ਧਰਮ ਨਹੀਂ ਹੁੰਦਾ, "ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ
ਕਹਹੁ ਕਤ ਭਾਈ" ਫ਼ਿਰ ਧਰਮ ਕਿਸਨੂੰ ਆਖੋਗੇ ਤੇ ਫ਼ਿਰ ਕਹਿਣ ਲਗੇ "ਆਪਸ ਕਉ
ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ" ਇਹੋ ਜਿਹਾ ਧਰਮ ਪੈਦਾ ਕਰਨ ਵਾਲਾ ਸਾਧ
ਹੋ ਗਿਆ ਮੁਨਿਵਰ ਹੋ ਗਿਆ ਫ਼ਿਰ ਕਸਾਈ ਕਿਸਨੂੰ ਆਖੋਗੇ?
🕉️ ਅੱਜ ਵੀ #ਬ੍ਰਾਹਮਣਵਾਦ ਦਾ ਕਬਜ਼ਾ ਹੈ ਹਜ਼ੂਰ ਸਾਹਿਬ 'ਤੇ ਉਥੇ ਕੁਰਬਾਨੀ
ਦਿੱਤੀ ਜਾਂਦੀ ਬੱਕਰੇ ਦੀ, ਇਹ "ਧਰਮ" ਹੋ ਰਿਹਾ ਹੈ, ਇਹ ਧਰਮ ਅਸਥਾਨ ਹੈ,
ਸਤਿਗੁਰ ਕਹਿੰਦੇ ਨੇ ਜੇ ਇਸੇ ਦਾ ਨਾਂ ਧਰਮ ਹੈ ਫ਼ਿਰ ਕਸਾਈ ਕਿਸਨੂੰ ਆਖੋਗੇ,
ਬਾਣੀ ਆਖ ਰਹੀ ਹੈ ਮੈਂ ਨਹੀਂ ਆਖ ਰਿਹਾ, ਇਹ ਸਭ ਕਰਕੇ ਆਪਣੇ ਆਪ ਨੂੰ ਸਾਧ
ਕਹਿੰਦੇ ਹੋ, ਮੁਨਿਵਰ ਕਹਿੰਦੇ ਹੋ, ਫ਼ਿਰ ਕਸਾਈ ਕਿਸ ਨੂੰ ਆਖੋਗੇ ?
‼️ ਤੇ ਜਿਹੜੇ ਧਰਮ ਦੀ ਰਾਖੀ ਦਾ ਦਾਅਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ
ਨਾਲ ਕਰ ਰਿਹਾ ਹੈ "ਧਰਮ ਹੇਤ ਸਾਕਾ ਜਿਨਿ ਕੀਆ" ਇਸ ਧਰਮ ਲਈ, ਧਰਮ ਜ਼ਰਾ ਗੁਰੂ
ਕੋਲ ਪੁੱਛ, ਗੁਰੂ ਆਖੇਗਾ ਮੇਰਾ ਧਰਮ ਕਸਾਈ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਕੋਲੋਂ ਪੁੱਛੋ ਸਮਝ ਆ ਜਾਏਗਾ ਗੁਰੂ ਆਖੇਗਾ ਮੇਰਾ ਧਰਮ ਕਸਾਈ ਨਹੀਂ, ਮੇਰਾ
ਧਰਮ ਕਿਸੇ ਕੁਰਬਾਨੀ ਵਿਚੋਂ ਪੈਦਾ ਨਹੀਂ ਹੁੰਦਾ, ਸਗੋਂ "ਧੌਲੁ ਧਰਮੁ ਦਇਆ ਕਾ
ਪੂਤੁ" ਦਇਆ ਵਿਚੋਂ ਪੈਦਾ ਹੁੰਦਾ ਹੈ, ਜ਼ੁਲਮ ਵਿਚੋਂ ਪੈਦਾ ਹੀ ਨਹੀਂ ਹੁੰਦਾ,
ਜਿਥੇ ਧਰਮ ਦੀ ਮਾਂ ਹੀ ਦਇਆ ਹੈ, ਜੇ ਮਾਂ ਹੀ ਨਹੀਂ ਹੋਵੇਗੀ ਤੇ ਧਰਮ ਕਿੱਥੋਂ
ਪੈਦਾ ਹੋਵੇਗਾ, ਦਇਆ ਨਹੀਂ ਹੋਵੇਗੀ ਤੇ ਧਰਮ ਬਣ ਹੀ ਨਹੀਂ ਸਕਦਾ।
📍 ਇਸੇ ਲਈ ਗੁਰੂ ਜਨੇਊ ਪਾਉਣ ਵਾਲੇ ਨੂੰ ਇਹ ਗਲ਼ ਆਖ ਰਿਹਾ ਹੈ, ਕਹਿੰਦਾ ਹੈ
ਜੇ ਜਨੇਊ ਬਣਾਉਣਾ ਹੀ ਤਾਂ ਦਇਆ ਤੋਂ ਸ਼ੁਰੂ ਕਰ...
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ। ਏਹੁ ਜਨੇਊ ਜੀਅ ਕਾ ਹਈ ਤ ਪਾਡੇ
ਘਤੁ।
☪️ ਮੈਂ ਹੈਰਾਨ ਹੋਇਆ ਹਾਂ ਇਸਲਾਮ ਦੇ ਮੁੱਖ ਪ੍ਰਚਾਰਕ ਬਾਬਾ ਫਰੀਦ ਜੀ ਵੀ ਆਪਣੀ
ਰਸਨਾ ਤੋਂ ਕਹਿੰਦੇ ਨੇ...
"ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ" ਕਦੇ ਕ੍ਰੋਧੀ ਹੋ ਕੇ ਨਿਰਦਈ
ਨਾ ਬਣ ਜਾਈ ਜ਼ੁਲਮੀ ਨਾ ਬਣ ਜਾਈ ਧਰਮੀ ਨਹੀਂ ਰਹੇਂਗਾ।
📛 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਚਿਤ੍ਰ ਨਾਟਕ ਦਾ ਮੇਲ ਹੀ ਕਿੱਥੇ
ਹੈ, ਦੋਵਾਂ ਦਾ ਕੋਈ ਮੇਲ ਹੀ ਨਹੀਂ, ਜਿਹੜੇ ਧਰਮ ਦੀ ਗਲ਼ ਗੁਰੂ ਨਾਨਕ ਕਰ ਰਿਹਾ
ਹੈ ਉਹਨਾਂ ਕੋਲ ਉਹ ਧਰਮ ਹੈ ਹੀ ਨਹੀਂ "ਧੌਲੁ ਧਰਮੁ ਦਇਆ ਕਾ ਪੂਤੁ" ਤੇ ਖਿਆਲ
ਕਰਿਓ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੇ ਧਰਮ ਦੀ ਰਾਖੀ ਲਈ ਨਹੀਂ ਆਏ, ਇਹ
ਧਰਮੀ ਹਨ ਕੀ ਕਸਾਈ ਹਨ। ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ
॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥... ਕਿ ਮੈਂ ਕਸਾਈ ਦੀ
ਰਖਿਆ ਕਰਾਂਗਾ ਜਾਂ ਧਰਮ ਦੀ ਰਖਿਆ ਕਰਾਂਗਾ? ਫ਼ੈਸਲਾ ਗੁਰਬਾਣੀ ਦਾ ਹੈ ਮੇਰਾ ਨਹੀਂ,
ਤੇ ਵਿਸ਼ਵਾਸ ਕਰਿਓ ਗੁਰੂ ਨਾਨਕ ਦਇਆ ਵਾਲੇ ਧਰਮ ਨੂੰ ਚਾਹੁੰਦਾ ਹੈ।
⭕ਜੇ ਉਹ ਹਿੰਦੂ ਬ੍ਰਾਹਮਣ ਦੇ ਧਰਮ ਲਈ ਸ਼ਹੀਦ ਹੁੰਦੇ ਤਾਂ ਵਿਸ਼ਵਾਸ ਕਰਿਓ ਉਸ
ਤੋਂ ਬਾਅਦ ੨੨ ਧਾਰ ਦੇ ਹਿੰਦੂ ਰਾਜੇ ਉਹਨਾਂ ਦੇ ਦੋਖੀ ਨਾ ਹੁੰਦੇ, ਉਹਨਾਂ ਤਾਂ
ਖੁਸ਼ੀ ਹੋਣੀ ਚਾਹੀਦੀ ਸੀ ਸਾਡੇ ਲਈ ਸ਼ਹੀਦ ਹੋਇਆ ਹੈ ਇਹਨਾਂ ਦਾ ਪਿਤਾ, ਅਸੀਂ
ਤਾਂ ਇਹਨਾਂ ਦੇ ਅਹਿਸਾਨ ਮੰਦ ਹੋਈਏ ਤੇ ਫਿਰ ਇਹਨਾਂ ਦਾ ਕਹਿਆ ਇਹ ਲਫਜ਼ ਕੀ
ਮਾਇਨੇ ਰੱਖਦਾ ਹੈ "ਧਰਮ ਹੇਤ ਸਾਕਾ ਜਿਨਿ ਕੀਆ"?
⚠️ ਜ਼ਰਾ ਸੋਚਿਓ, ਮੇਰਾ ਸੁਭਾਅ ਹੈ ਹਰ ਗਲ਼ ਨੂੰ ਵਿਚਾਰਨ ਦਾ, ਜਿਸ ਧਰਮ ਨੂੰ
ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਆਖ ਰਹੇ ਨੇ ਇਹ ਧਰਮ ਨਹੀਂ, ਫ਼ਿਰ
ਉਸ ਲਈ ਸ਼ਹਾਦਤ ਕਿਵੇਂ ਦੇ ਸਕਦੇ ਨੇ? ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ
ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥ .... ਮੈਂ
ਇਸ ਨੂੰ ਧਰਮ ਨਹੀਂ ਮੰਨਦਾ।
☢️ ਦੂਜਿਆਂ ਨੂੰ ਗ਼ੁਲਾਮ ਬਣਾਉਣਾ, ਦਇਆ ਹੀਣ ਹੋਣਾ, ਉਹਨਾਂ ਦੇ ਖ਼ਿਲਾਫ਼ ਗੁਰੂ
ਖੜਾ ਹੁੰਦਾ ਹੈ, ਕੋਈ ਕਿਸੇ ਤੇ ਵੀ ਜੋਰਾ ਜ਼ਰਬੀ ਕਰੇ ਭਾਵੇਂ ਔਰੰਗਜੇਬ ਵਰਗੇ
ਤਾਨਾਸ਼ਾਹ ਬਾਦਸ਼ਾਹ ਆਪਣੀ ਰਾਜ ਮਦ ਵਿੱਚ ਸੰਸਾਰ ਅੰਦਰ ਕਰੇ, ਭਾਵੇਂ ਹੋਰ ਕੋਈ
ਆਪਣੀ ਰਾਜ ਮਦ ਅੰਦਰ ਕਰੇ, ਗੁਰੂ ਉਹਦੇ ਲਈ ਖੜਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦਾ ਸੰਦੇਸ਼ ਉਸਦੇ ਸਾਹਮਣੇ ਖੜਾ ਹੈ।
ਗੁਰੂ ਰਾਖਾ
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|