Share on Facebook

Main News Page

⚠️ ਕਿਤੇ #ਗ਼ਲਤੀ ਨਾ ਕਰਿਓ ਕਾਹਲੀ ਵਿਚ "#ਅੰਮ੍ਰਿਤ #ਬਾਣੀ" ਨਾਂ ਦਾ #ਗ੍ਰੰਥ ਵੱਖਰਾ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖ ਨਾ ਹੋ ਜਾਇਓ !!‼️
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
07.02.2026
#ProfDarshanSingh #KhalsaNews #bhagatravidasji #AmritBani

⭕ ਜਿਹਦੇ ਬੋਲਾਂ ਵਿਚ #ਸ਼ਕਤੀ ਹੋਵੇ ਉਹ ਹੀ #ਮਹਾਨ ਹੈ, ਰੱਬ ਦੇ ਬੋਲ ਵਿਚ ਇੰਨੀ ਸ਼ਕਤੀ ਹੈ ਸਤਿਗੁਰ ਨੇ ਬਾਣੀ ਵਿਚ ਆਖਿਆ ਹੈ "ਕੀਤਾ ਪਸਾਉ ਏਕੋ ਕਵਾਉ" ਏਕੋ ਕਵਾਉ ਤੋਂ ਭਾਵ ਹੈ ਇਕੋ ਵਾਰ ਕਹਿਆ ਹੋਇਆ ਲਫਜ਼, ਰੱਬ ਨੂੰ ਬਹੁਤਾ ਬੋਲਣਾ ਨਹੀਂ ਪਿਆ, ਉਹਨੇ ਇੰਨਾ ਸੰਸਾਰ ਬਣਾ ਦਿੱਤਾ, ਇੰਨੀ ਕੁਦਰਤ ਦਾ ਪਸਾਰਾ ਕਰ ਦਿੱਤਾ, ਧਰਤੀ ਤੇ ਅਸਮਾਨ ਬਣਾ ਦਿੱਤੇ, ਚੰਦ ਤੇ ਸੂਰਜ ਬਣਾ ਦਿੱਤੇ, ਇੰਨਾ ਕੁਝ ਬਣਾਉਣ ਲਗਿਆ ਰੱਬ ਨੇ ਬਹੁਤੀ ਦੇਰ ਨਹੀਂ ਲਾਈ, ਕੇਵਲ ਇਕ ਵਾਰੀ ਬੋਲਿਆ, ਕਿੰਨੀ ਸ਼ਕਤੀ ਹੈ ਮਾਲਕ ਦੇ ਬੋਲਾਂ ਵਿਚ "ਕੀਤਾ ਪਸਾਉ ਏਕੋ ਕਵਾਉ"।

🧿 ਕਿਸੇ ਦੇ ਬੋਲ ਕਿੰਨੇ ਕੀਮਤੀ ਹਨ, ਇਸਦੀ ਪਰਖ਼ ਕੌਣ ਕਰੇ, ਕਿਵੇਂ ਜਾਣੀਏ ਇਸਦੇ ਬੋਲ ਕਿੰਨੇ ਕੀਮਤੀ ਹਨ, ਓਇ ਭਲਿਓ ਜਿਹੜੇ ਅੱਜ ਆਪਣੇ ਬੋਲਾਂ ਨੂੰ ਵੱਖ ਵੱਖ ਕਰਕੇ, ਸ਼ੂਦਰ ਅਖਵਾਣ ਵਾਲੇ ਵੀਰੋਂ ਤੁਸੀਂ ਇਕ ਬੋਲਾਂ ਨੂੰ ਵੱਖ ਕਰਕੇ ਉਸਦਾ ਨਾਂ ਰੱਖ ਲਿਆ ਹੈ "ਅੰਮ੍ਰਿਤ ਬਾਣੀ" , ਉਹਦਾ ਇਕ ਵੱਖਰਾ ਗ੍ਰੰਥ ਬਣਾ ਲਿਆ ਹੈ ਤੇ ਇਹ ਸਾਬਿਤ ਕਰ ਦਿੱਤਾ ਹੈ ਇਹ ਬੋਲ ਮਹਾਨ ਨੇ, ਗਲ਼ ਠੀਕ ਹੈ ਮੈਂ ਵੀ ਇਸ ਗਲ਼ ਤੇ ਮੁਤਫੀ ਕਰਦਾ ਹਾਂ ਪਰ ਉਹ ਬੋਲ ਮਹਾਨ ਨੇ ਇਸਦਾ ਪਤਾ ਕਿਵੇਂ ਲਗੇ ?

♦️ ਇਹ ਬੋਲ ਕਿੰਨੇ ਕੀਮਤੀ ਹਨ ਇਸਨੂੰ ਜਾਣਨ ਵਾਸਤੇ ਵੀ ਕੁਝ ਜਾਣਨਾ ਪਵੇਗਾ, ਕਿਤੇ ਗ਼ਲਤੀ ਨਾ ਕਰਿਓ ਕਾਹਲੀ ਵਿਚ "ਅੰਮ੍ਰਿਤ ਬਾਣੀ" ਨਾਂ ਦਾ ਗ੍ਰੰਥ ਵੱਖਰਾ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖ ਨਾ ਹੋ ਜਾਇਓ!

🙏 ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਕਰਾਈ ਉਦੋਂ ਕੀ ਹੋਇਆ, ਛੱਜੂ ਤੇ ਕਾਨ੍ਹਾ ਵੀ ਆਪਣੀ ਆਪਣੀ ਰਚਨਾਵਾਂ ਲੈਕੇ ਆਏ, ਇਤਿਹਾਸ ਪੜ੍ਹ ਲਓ, ਉਹਨਾਂ ਆਖਿਆ ਸਾਡੀ ਇਹ ਰਚਨਾਵਾਂ ਵੀ ਧਾਰਮਿਕ ਨੇ ਤੁਸੀਂ ਧਾਰਮਿਕ ਗ੍ਰੰਥ ਬਣਾ ਰਹੇ ਹੋ ਇਸ ਵਾਸਤੇ ਸਾਡੀ ਇਹਨਾਂ ਰਚਨਾਵਾਂ ਨੂੰ ਉਸ ਗ੍ਰੰਥ ਵਿਚ ਸ਼ਾਮਿਲ ਕਰ ਲਓ, ਗੁਰੂ ਅਰਜਨ ਪਾਤਸ਼ਾਹ ਜੀ ਨੇ ਆਖਿਆ ਨਹੀਂ, ਤੁਹਾਡੀ ਇਹਨਾਂ ਰਚਨਾਵਾਂ ਵਿਚ ਹਉਮੈ ਖੜ੍ਹੀ ਹੈ... ਮੈਂ ਕਾਨ੍ਹਾ ਤੇ ਮੈਂ ਛੱਜੂ ਹਾਂ, ਜਿੱਥੇ ਮੈਂ ਖੜ੍ਹੀ ਹੈ ਉੱਥੇ ਤੂੰ ਨਹੀਂ ਖੜ੍ਹਾ "ਜਬ ਹਮ ਹੋਤੇ ਤਬ ਤੂ ਨਾਹੀ" ਤੇ ਮੈਂ ਗਲ਼ ਹੀ ਤੂੰ ਦੀ ਕਰਨੀ ਹੈ, ਮੈਂ ਦੀ ਕਰਨੀ ਨਹੀਂ "ਹਉ ਹਉ ਮੈ ਮੈ ਵਿਚਹੁ ਖੋਵੈ" ਤਾਂ ਹੀ "ਦੂਜਾ ਮੇਟੈ ਏਕੋ ਹੋਵੈ" ਹਉ ਹਉ ਤੇ ਮੈ ਮੈ ਹੀ ਤੇ ਦਰਮਿਆਨ ਵਿਚੋਂ ਖ਼ਤਮ ਕਰਨੀ ਹੈ ਤੇ ਤੁਸੀਂ ਕਹਿੰਦੇ ਹੋ ਮੈਂ ਛੱਜੂ ਹਾਂ ਮੈਂ ਕਾਨ੍ਹਾ ਹਾਂ, ਇਸ ਲਈ ਉਸ ਗ੍ਰੰਥ ਵਿਚ ਜਿੰਨੇ ਤੂੰ ਦੀ ਗਲ ਕਰਨੀ ਹੈ ਉਸ ਵਿਚ ਤੁਹਾਡੇ ਬੋਲ ਤੁਹਾਡੀ ਰਚਨਾਵਾਂ ਸ਼ਾਮਿਲ ਨਹੀਂ ਹੋ ਸਕਦੀਆਂ, ਮੋੜ੍ਹ ਦਿੱਤਾ ਇਹ ਇਤਿਹਾਸ ਹੈ।

👉 ਜਿੱਥੇ ਹਉ ਦਾ ਮਾਮਲਾ ਹੋਵੇ ਗੁਰੂ ਨੂੰ ਪਰਵਾਨ ਨਹੀਂ ਹੁੰਦਾ, ਇਕ ਖ਼ਿਆਲ ਕਰਿਓ ਬੋਲਾਂ ਦੀ ਪਛਾਣ ਕਿਵੇਂ ਹੁੰਦੀ ਹੈ ? ਬੋਲਾਂ ਦੀ ਪਛਾਣ ਕਰਕੇ ਹੀ ਛੱਜੂ ਤੇ ਕਾਨ੍ਹਾ ਦੇ ਬੋਲਾਂ ਨੂੰ ਸ਼ਾਮਿਲ ਨਹੀਂ ਕੀਤਾ, ਇਥੇ ਹੀ ਬਸ ਨਹੀਂ ਭਾਈ ਗੁਰਦਾਸ ਜੀ ਜਿੰਨਾ ਕੋਲੋਂ ਸਾਰੀ ਬਾਣੀ ਲਿਖਵਾਈ ਹੈ ਉਹਨਾਂ ਦੀ ਆਪਣੀ ਰਚਨਾ ਵੀ ਬਹੁਤ ਹੈ ਉਹ ਕਿਉਂ ਨਹੀਂ ਪਾ ਦਿੱਤੀ, ਬੋਲਾਂ ਦੀ ਕੀਮਤ ਨੂੰ ਪਛਾਣਿਆ ਹੈ ਕਿਉਂਕਿ ਭਾਈ ਗੁਰਦਾਸ ਪਹਿਲਾਂ ਬਨਾਰਸ ਵਿਚ ਕਾਸ਼ੀ ਵਿਚ ਬ੍ਰਾਹਮਣ ਕੋਲ ਪੜ੍ਹਦੇ ਸੀ ਉਥੋਂ ਵਿਦਿਆ ਲਈ ਸੀ ਉਥੋਂ ਦਾ ਪ੍ਰਭਾਵ ਸੀ, ਮੁੜ੍ਹ ਗੁਰੂ ਦਰਬਾਰ ਵਿਚ ਆਏ ਇਸ ਲਈ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿਚ ਦੋਵੇਂ ਪ੍ਰਭਾਵ ਦਿੱਸਦੇ ਨੇ।

✅ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਰਖ਼ ਕੀਤੀ ਹੈ ਜਿੱਥੇ ਛੱਜੂ ਤੇ ਕਾਨ੍ਹਾ ਦੀ ਬਾਣੀ ਨਹੀਂ ਪਾਈ, ਜਿੱਥੇ ਪ੍ਰਿਥੀ ਚੰਦ ਦੀ ਰਚਨਾ ਨਹੀਂ ਪਾਈ ਉਥੇ ਭਾਈ ਗੁਰਦਾਸ ਜੀ ਦੀ ਵੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਪਾਈ।

☢️ ਜਿਹੜੇ ਅੱਜ ਗੁਰੂ ਨਾਨਕ ਦਾ ਦਰ ਛੱਡ ਕੇ ਗੁਰੂ ਨਾਨਕ ਦੀ ਸੋਚ ਨੂੰ ਤਿਆਗ ਕੇ ਆਪਣੇ ਆਪ ਨੂੰ ਵੱਖ ਕਰ ਰਹੇ ਨੇ ਉਹਨਾਂ ਵੀਰਾਂ ਦੇ ਧਿਆਨ ਵਿੱਚ ਗੁਰੂ ਨਾਨਕ ਦੀ ਪਰਖ਼ ਲਿਆਉਣਾ ਚਾਹੁੰਦਾ ਹਾਂ ਉਹ ਪ੍ਰਿਥੀ ਚੰਦ ਨੂੰ ਛੱਡ ਸਕਦਾ ਹੈ, ਉਹ ਭਾਈ ਗੁਰਦਾਸ ਨੂੰ ਛੱਡ ਸਕਦਾ ਹੈ, ਉਹ ਛੱਜੂ ਤੇ ਕਾਨ੍ਹਾ ਨੂੰ ਛੱਡ ਸਕਦਾ ਹੈ, ਪਰ ਇਕ ਖ਼ਿਆਲ ਕਰਿਓ ਉਹ ਤੁਹਾਡੇ "ਬਾਬਾ ਰਵਿਦਾਸ" ਨੂੰ ਨਹੀਂ ਛੱਡ ਸਕਿਆ ਇਹ ਉਹਦੀ ਪਰਖ਼ ਸੀ।

🔷 ਬਾਬਾ ਰਵਿਦਾਸ ਜੀ ਨੂੰ ਉਹਨਾਂ ਨੇ ਨਹੀਂ ਛੱਡਿਆ, ਬਾਬਾ ਰਵਿਦਾਸ ਜੀ ਨੂੰ ਵਿਚ ਰਖਿਆ ਹੈ ਬਾਬਾ ਕਬੀਰ ਜੀ ਨੂੰ ਵਿਚ ਰਖਿਆ ਹੈ ਬਲਕਿ ਇਥੋਂ ਤੱਕ ਆਖ ਕੇ ਰੱਖਿਆ ਹੈ:

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
#ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥

▶️ ਉਹ ਮੰਨਦਾ ਹੈ, ਜਿਹੜਾ ਸਕੇ ਭਰਾ ਨੂੰ ਛੱਡ ਕੇ, ਜਿਹੜੇ ਇਹਨੇ ਨਜਦੀਕੀ ਰਿਸ਼ਤੇ ਭਾਈ ਗੁਰਦਾਸ ਜੀ ਨੂੰ ਛੱਡ ਕੇ, ਛੱਜੂ ਤੇ ਕਾਨ੍ਹਾ ਨੂੰ ਛੱਡ ਕੇ, ਬਾਬਾ ਰਵਿਦਾਸ ਜੀ ਨੂੰ ਆਪਣੀ ਬੁੱਕਲ ਵਿਚ, ਆਪਣੇ ਬਰਾਬਰ ਬਿਠਾ ਕੇ ਸਤਿਕਾਰ ਦਿੰਦਾ ਹੈ, ਉਹਨੂੰ ਨਾ ਤਿਆਗਿਓ, ਇਹ ਗੁਨਾਹ ਨਾ ਕਰਿਓ, ਮੈਂ ਤਾਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਇਹਨਾਂ ਸਭ ਨੂੰ ਤਿਆਗ ਕੇ ਬਾਬਾ ਰਵਿਦਾਸ ਜੀ ਨੂੰ ਵਿਚ ਰਖਿਆ ਹੈ, ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਨਾਨਕ ਸਾਹਿਬ ਜੀ ਨਾਲ ਬਾਬਾ ਰਵਿਦਾਸ ਬੈਠਾ ਹੈ।

✅ #ਮਕਸਦ ਤਾਂ ਬੋਲਾਂ ਦਾ ਹੈ... ਬਾਬਾ ਰਵਿਦਾਸ ਹੋਵੇ ਭਾਵੇਂ ਕਬੀਰ ਜੁਲਾਹਾ ਹੋਵੇ, ਸਤਿਗੁਰ ਨੇ ਤਾਂ ਬਾਣੀ ਵਿਚ ਆਖ ਦਿੱਤਾ, ਕਹਿਣ ਲਗੇ "ਸੁਰਿ ਨਰ ਤਿਨ ਕੀ ਬਾਣੀ ਗਾਵਹਿ" ਗਲ ਤਾਂ ਬਾਣੀ ਦੀ ਹੈ "ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ" ਅਸੀਂ ਤਾਂ ਉਸ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕਰ ਰਹੇ ਹਾਂ, ਉਸ ਵਿਚ ਤਾਂ ਸਾਰੇ ਹੀ ਨੇ ਉਸ ਵਿਚ ਬਾਬਾ ਰਵਿਦਾਸ ਜੀ ਨੂੰ ਵੀ ਬਿਠਾਇਆ ਹੋਇਆ ਹੈ, ਤੁਸੀਂ ਕਿਉਂ ਇਸ ਮੁੱਖ ਘਰ ਨੂੰ ਛੱਡ ਕੇ ਵੱਖਰੇ ਹੋ ਰਹੇ ਹੋ? ਗੁਰੂ ਨਾਨਕ ਆਪਣੀ ਰਸਨਾ ਤੋਂ ਆਖ ਰਿਹਾ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥

🙏 ਗੁਰੂ ਨਾਨਕ ਤਾਂ ਤੁਹਾਡੇ ਨਾਲ ਬਹਿਣਾ ਚਾਹੁੰਦਾ ਹੈ ਤੇ ਤੁਸੀਂ ਗੁਰੂ ਨਾਨਕ ਤੋਂ ਵੱਖ ਹੋ ਰਹੇ ਹੋ "ਨਾਨਕੁ ਤਿਨ ਕੈ ਸੰਗਿ ਸਾਥਿ" ਪਰ ਇਹ ਗਲ ਪਰਖ਼ ਨਾਲ ਬਣਦੀ ਹੈ, ਤੇ ਪਰਖ਼ ਗੁਰੂ ਨਾਨਕ ਨੇ ਕੀਤੀ ਹੈ। ਸੋ ਭਲਿਓ ਵੱਖ ਨਾ ਹੋਵੇ ਗੁਰੂ ਨਾਨਕ ਦੀ ਪਰਖ਼ ਨਾ ਤਿਆਗੋ।

ਗੁਰੂ ਰਾਖਾ
ਆਤਮਜੀਤ ਸਿੰਘ, ਕਾਨਪੁਰ

✍️ #ਨੋਟ: ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਇਹ ਵਿਚਾਰ ਗਾਂਧੀ ਧਾਮ, ਗੁਜਰਾਤ ਦੇ ਗੁਰਮਤਿ ਸਮਾਗਮਾਂ ਵਿਚ ਮਿਤੀ ੭ ਫਰਵਰੀ ੨੦੨੬ ਨੂੰ ਸਾਂਝੇ ਕੀਤੇ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top