Share on Facebook

Main News Page

🖐️ ਪੰਜ ਸੌ ਵਰ੍ਹਾ ਪਹਿਲਾਂ ਵੀ ਦੁਨੀਆਂ #ਰਵਿਦਾਸ ਜੀ ਨੂੰ, #ਭਗਤ ਹੀ ਆਖਦੀ ਸੀ🙏
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
09.02.2026
#BhagatRavidasji #ProfDarshanSingh #KhalsaNews #SGGS

😳 ਕਿੰਨੀ ਅਜੀਬ ਗੱਲ ਹੈ ਜਿਸਨੂੰ ਤੁਸੀਂ ਆਖਦੇ ਹੋ "ਨਾਨਕ ਨੂੰ ਗੁਰੂ" ਤੇ "ਬਾਬਾ ਰਵਿਦਾਸ" ਨੂੰ "ਗੁਰੂ" ਕਿਉਂ ਨਹੀਂ ਕਹਿੰਦੇ! ਭਲਿਓ! ਜਿਸ ਵਿਚ ਕੋਈ ਫ਼ਰਕ ਹੀ ਨਹੀਂ, ਜਿਹਦਾ ਰਿਸ਼ਤਾ ਹੀ ਇਕੋ ਜਿਹਾ ਹੈ, ਸਤਿਗੁਰ ਆਪਣੀ ਰਸਨਾ ਤੋਂ ਕਹਿੰਦੇ ਨੇ:

👉 ਨਾਨਕ ਸੋਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥

🙏 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਹੜੇ ਵੀ ਭਗਤ ਦੀ ਰਚਨਾ ਰੱਖੀ ਉਹਦੀ ਪਹਿਚਾਣ ਖ਼ਤਮ ਨਾ ਹੋਵੇ, ਜਿਹੜਾ ਨਾਂ ਉਹਨਾਂ ਦਾ ਪ੍ਰਚਲਤ ਸੀ ਉਹੀ ਨਾਮ "ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਵਿਚ ਰਖਿਆ।

🔺 ਭਾਈ ਗੁਰਦਾਸ ਜੀ ਨੇ ਵੀ "ਭਗਤੁ ਭਗਤੁ ਜਗਿ ਵਜਿਆ ਚਹੁੰ ਚਕਾਂ ਦੇ ਵਿਚਿ ਚਮਿਰੇਟਾ" ਇਹਦਾ ਮਤਲਬ ਪੰਜ ਸੌ ਵਰ੍ਹਾ ਪਹਿਲਾਂ ਵੀ "ਬਾਬਾ ਰਵਿਦਾਸ ਜੀ" ਦਾ ਨਾਮ "ਭਗਤ ਰਵਿਦਾਸ" ਸੀ।

✅ ਭਗਤ ਰਵਿਦਾਸ ਜੀ ਵੀ ਆਪਣੀ ਰਸਨਾ ਤੋਂ ਆਖਦੇ ਨੇ, ਹੇ ਰੱਬ! ਤੇਰੇ ਤੇ ਮੇਰੇ, ਮੇਰੇ ਤੇ ਤੇਰੇ ਵਿੱਚ ਕੋਈ ਫ਼ਰਕ ਨਹੀਂ ▪️ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ▪️ ਕਿਉਂਕਿ ਭਗਤ ਜਨਾਂ ਦਾ ਉਹ ਹਰੀ ਹੀ ਮਾਂ ਪਿਓ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ "ਭਗਤ ਜਨਾਂ ਹਰਿ ਮਾਂ ਪਿਉ ਬੇਟਾ"। ਦੋਵਾਂ ਵਿਚ ਕੋਈ ਫ਼ਰਕ ਨਹੀਂ ਤੇ ਬਾਬਾ ਰਵਿਦਾਸ ਜੀ ਵੀ ਇਹ ਹੀ ਗੱਲ ਕਹਿ ਰਹੇ ਨੇ, ਉਹ ਕਹਿੰਦੇ ਨੇ "ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ" ਫ਼ਰਕ ਹੀ ਕੋਈ ਨਹੀਂ।

🙏 ਇਸ ਲਈ ਮੈਂ ਉਹਨਾਂ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕੀ ਅਪਣਾ ਘਰ ਨਹੀਂ ਛੱਡੀਦਾ ਹੁੰਦਾ, ਅਪਣਾ ਬਾਪੂ ਨਹੀਂ ਤਿਆਗੀ ਦਾ, ਇਸ ਪਰਿਵਾਰ ਦੇ ਜੀਆਂ ਦਾ ਤੁਹਾਡੇ ਨਾਲ ਬਹੁਤ ਸਨੇਹ ਹੈ, ਮੈਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦਾ ਹੈ ਤੇ ਹੈਰਾਨ ਹੁੰਦਾ ਹਾਂ, ਕਹਿਣ ਲੱਗੇ...

☝️ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥


🫵 ਤੁਸੀਂ ਆਖਦੇ ਹੋ ਸਾਨੂੰ ਨੀਵਾਂ ਆਖਦੇ ਹੋ, ਗੁਰੂ ਨਾਨਕ ਕੋਲੋਂ ਪੁੱਛੋ ਗੁਰੂ ਨਾਨਕ ਤੇ ਕਹਿੰਦੇ ਨੇ ਮੈਂ ਤੁਹਾਡੇ ਨਾਲ ਬਹਿਣਾ ਚਾਹੁੰਦਾ ਹਾਂ, ਤੁਸੀਂ ਗੁਰੂ ਨਾਨਕ ਤੋਂ ਵੱਖ ਨਾ ਹੋਵੋ, ਗੁਰੂ ਨਾਨਕ ਤੁਹਾਡੇ ਨਾਲ ਬਹਿਣਾ ਚਾਹੇ ਤੇ ਤੁਸੀਂ ਗੁਰੂ ਨਾਨਕ ਦਾ ਪਰਿਵਾਰਿਕ ਰਿਸ਼ਤਾ ਛੱਡ ਕੇ ਵੱਖਰੇ ਹੋ ਜਾਓ ਤਾਂ ਨੁਕਸਾਨ ਕਿਸਦਾ ਹੈ? ਭਲਿਓ ਸੋਚੋ।🤔


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top