Share on Facebook

Main News Page

💥 ਜੋ ਮੇਰੇ 'ਤੇ #ਇਤਰਾਜ਼ ਕਰਦੇ ਨੇ ਕਿ ਇਸਨੇ #ਅਰਦਾਸ ਬਦਲ ਦਿੱਤੀ 💥
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
14.02.2026
#ProfDarshanSingh #KhalsaNews #Ardas #akalpurakh #NoBhagauti #bhagauti #durga

🫵 ਜੋ ਮੇਰੇ 'ਤੇ ਇਤਰਾਜ਼ ਕਰਦੇ ਨੇ ਕਿ ਇਸਨੇ ਅਰਦਾਸ ਬਦਲ ਦਿੱਤੀ। ਅਰਦਾਸ ਨੂੰ ਸੋਧਣਾ, ਉਹ ਵੀ ਆਪਣੀ ਸੋਚ 'ਤੇ ਨਿਰਭਰ ਨਹੀਂ ਕਰਦਾ। ਮੇਰਾ ਅੰਦਾਜ਼ਾ ਗਲਤ ਹੋ ਸਕਦਾ, ਸੋਧ ਵੀ ਆਪਣੇ ਆਪ 'ਤੇ ਨਿਰਭਰ ਨਹੀਂ ਕਰਦਾ, ਗੁਰੂ ਗ੍ਰੰਥ ਸਾਹਿਬ ਉੱਤੇ ਨਿਰਭਰ ਕਰਦੀ ਹੈ।

▪️ ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ ॥1॥ ਰਹਾਉ ॥...

▪️ ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥1॥ ਰਹਾਉ ॥

⚠️ ਜੀ ਇਨ੍ਹਾਂ ਭਗੌਤੀ ਛੱਡ ਦਿੱਤੀ, ਕਿਸ ਬਾਣੀ ਕਿਸ ਅੰਕ 'ਤੇ, ਕਿਸ ਪਤਰੇ ਉੱਤੇ, ਕਿਸ ਰਾਗ ਵਿਚ ਕਿਹਾ ਕਿ ਭਗੌਤੀ ਅੱਗੇ ਅਰਦਾਸ ਕਰਨੀ ਹੈ? ਤੂੰ ਤਾਂ ਮਨਾ ਕੀਤਾ ਹੈ...

▪️ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥

ਤੂੰ ਆਸ ਰਖਦਾ ਹੈ ਕਿ ਇਹ ਮੇਰੀਆਂ ਮੰਗਾਂ ਪੂਰੀਆਂ ਕਰਣਗੇ!

▪️ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥...
ਹੈਂ ਮੂੰਹ ਛੁਪਾ ਕੇ ਦੌੜ ਗਈ। ਇਸ ਲਈ ਜਦੋਂ ਮੈਂਨੂੰ ਸਮਝ ਆਈ ਮੈਂ ਦੇਵੀ ਦੇਵਿਤਿਆਂ ਕੋਲੋਂ ਮੰਗਣਾ ਛੱਡ ਦਿੱਤਾ, ਭਗੌਤੀ ਨੂੰ ਛੱਡ ਦਿੱਤਾ।

🙏 #ਸਤਿਗੁਰੂ ਕਹਿੰਦੇ ਹਨ...
▪️ ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ ....
▪️ ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥

👉 ਇਸ ਲਈ ਮੈਂ #ਭਗੌਤੀ ਨੂੰ ਛੱਡ ਦਿੱਤਾ, ਤੇ ਅਕਾਲਪੁਰਖ ਅੱਗੇ ਅਰਦਾਸ ਸ਼ੁਰੂ ਕਰ ਦਿੱਤੀ।
▪️ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥

🎯 ਜੋ ਗੁਰੂ ਨੂੰ ਚੰਗਾ ਲੱਗਦਾ ਹੈ ਮੈਂ ਉਹੀ ਕੀਤਾ। ਇਸੇ ਲਈ ਅਰਦਾਸ ਸਿਰਫ ਪ੍ਰਭੂ ਅੱਗੇ, ਗੁਰੂ ਅੱਗੇ ਕਰਨੀ, ਕਿਸੇ ਦੇਵੀ ਭਗੌਤੀ ਅੱਗੇ ਨਹੀਂ। ਪ੍ਰਥਮ ਗੁਰੂ ਹੈ, ਅਕਾਲਪੁਰਖ ਹੈ, ਨਾ ਕਿ ਕੋਈ ਦੇਵੀ।
=======x=======x=======
✍️ ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼
💯 ਸੱਚ ਤਾਂ ਇਹ ਹੈ ਕਿ ਵਾਰ ਦਾ ਸਿਰਲੇਖ ਸਿੱਖਾਂ ਦੇ ਅੱਖੀਂ ਘੱਟਾ ਪਾ ਕੇ ਬਣਾਇਆ ਗਿਆ ਹੈ। ਭਗੌਤੀ ਨਾ ਤਾਂ ਕਿਰਪਾਨ ਹੈ, ਨਾ ਅਕਲਾਪੁਰਖ, ਉਹ ਦੇਵੀ #ਦੁਰਗਾ ਹੈ।

ਅਜੋਕੀ #ਅਰਦਾਸ ਦੀ ਪਹਿਲੀ ਪਉੜੀ "ਚੰਡੀ ਕੀ ਵਾਰ" ਦੀ ਹੈ, ਜਿਸਦੀ ਸ਼ੁਰੂਆਤ
"ਅਥ ਵਾਰ ਦੁਰਗਾ ਕੀ ਲਿਖ੍ਹਯਤੇ" ਜਿਸਨੂੰ ਬਦਲ ਕੇ "ਵਾਰ ਸ੍ਰੀ ਭਗਉਤੀ ਜੀ ਕੀ" ਕਰ ਦਿੱਤਾ ਗਿਆ, ਤੇ ਗੁਰੂ ਜਾਮਿਆਂ ਤੋਂ ਪਹਿਲਾਂ 3 ਵਾਰੀ ਦੇਵੀ ਦੁਰਗਾ ਨੂੰ ਸਿਮਰਿਆ ਗਿਆ।

☀️ ਇਸ #ਸਿਰਲੇਖ ਵਿੱਚ ‘ਪਾ:10’ ਬਿਲਕੁਲ ਧੋਖੇ ਨਾਲ਼, ਸਿੱਖਾਂ ਨੂੰ ਦੁਰਗਾ ਦੇਵੀ ਜਾਂ ਸ਼ਿਵਾ ਪੂਜਕ ਸਾਬਤ ਕਰਨ ਲਈ, ਜੋੜਿਆ ਗਿਆ ਹੈ। ਜਿੱਸ ਵਾਰ ਦੀ ਪਉੜੀ ਅਰਦਾਸਿ ਵਿੱਚ ਪੜ੍ਹੀ ਜਾ ਰਹੀ ਹੈ, ਉਹ ਵਾਰ ਤਾਂ ਦੁਰਗਾ ਦੇਵੀ ਦਾ ਪਾਠ ਹੈ ਤੇ ਇਹ ਸੱਚਾਈ ਵਾਰ ਦੀ ਆਖ਼ਰੀ ਪਉੜੀ ਨੰਬਰ 55 ਵਿੱਚ ਹੀ ਦਰਜ ਹੈ ਜੋ ਕਹਿੰਦੀ ਹੈ (ਸੰਪਾਦਕ ਖ਼ਾਲਸਾ ਨਿਊਜ਼)...

👇 #ਅੰਤਲੀ ਪਉੜੀ 55 ਵਿਚ ਕਵੀ ਲਿਖਦਾ ਹੈ !
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੌ। ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੌ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ। ਚਉਦੀ ਲੋਕੀ ਛਾਇਆ ਜਸੁ #ਜਗਮਾਤ ਦਾ।
😈 #ਦੁਰਗਾ ਪਾਠ ਬਣਾਇਆ ਸਭੇ ਪਉੜੀਆ। ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ।55।

❗ ਇਤਿ ਸ੍ਰੀ #ਦੁਰਗਾ ਕੀ #ਵਾਰ #ਸਮਾਪਤੰ ਸਤੁ ਸੁਭਮ ਸਤੁ।❗

⚠️ #ਸਾਫ ਸਾਫ ਲਿਖਿਆ ਹੈ ਕਿ ਇਹ "ਦੁਰਗਾ ਕੀ ਵਾਰ" ਹੈ, ਫਿਰ ਵੀ ਸਿੱਖ ਅਖਵਾਉਣ ਵਾਲੇ ਧਕੇ ਨਾਲ "ਭਗੌਤੀ ਭੂਆ" ਨੂੰ #ਅਕਾਲਪੁਰਖ ਜਾਂ #ਕਿਰਪਾਨ ਕਰੀ ਜਾ ਰਹੇ ਹਨ। ਹੁਣ ਵੀ ਜੇ ਤੁਸੀਂ ਦੁਰਗਾ ਨੂੰ ਸਿਮਰਨਾ ਹੈ ਤਾਂ ਜੀ ਸਦਕੇ ਸਿਮਰੋ, ਅਸੀਂ ਤਾਂ ਜਾਣਦੇ ਬੁੱਝਦੇ ਮੱਖੀ ਨਹੀਂ ਨਿਗਲ ਸਕਦੇ, ਤੁਸੀਂ ਨਿਗਲੋ।🐝 -: ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top