Share on Facebook

Main News Page

⚠️ ਸਿੰਘੂ ਬਾਰਡਰ ਤੋਂ ਨਿਹੰਗਾਂ ਵੱਲੋਂ ਐਲਾਨ ਅਤੇ ਮੇਰੇ ਕੁੱਝ ਸਵਾਲ ਅਤੇ ਪ੍ਰਤੀਕਰਮ
-: ਸਿਰਦਾਰ ਪ੍ਰਭਦੀਪ ਸਿੰਘ
28 Oct 2021
#PrabhdeepSingh #SinghNaad #KhalsaNews #Nihang #Annouoncement #Questions

📛 ਦੀਵਾਲੀ ਤੋਂ 15 ਦਿਨਾਂ ਦੇ ਅੰਦਰ-ਅੰਦਰ 8 -10 ਨਿਹੰਗ ਸਿੰਘਾਂ ਦੇ ਜੱਥੇ ਭੇਜੇ ਜਾਣਗੇ ਪੰਜਾਬ
💠 ਸਵਾਲ :
੧) ਉਹਨਾਂ ਦਾ ਜਾਇਜ਼ਾ ਲੈਣ ਦਾ ਤਰੀਕਾ ਕੀ ਤੈਅ ਕੀਤਾ ਗਿਆ ਹੈ?
੨) ਕਈ ਲੋਕ ਮਰਿਯਾਦਾ ਤੋਂ ਅਣਜਾਣ ਭੀ ਹਨ ਕੀ ਉਹਨਾਂ ਨੂੰ ਮਰਿਯਾਦਾ ਦ੍ਰਿੜ ਕਰਵਾਈ ਜਾਵੇਗੀ ਜਾਂ ਸਰੂਪ ਚੁੱਕ ਲਏ ਜਾਣਗੇ ?
੩) ਜੇ ਮਰਿਯਾਦਾ ਦ੍ਰਿੜ ਕਰਵਾਈ ਜਾਵੇਗੀ ਤਾਂ ਕਿਹੜੀ ?
੪) ਕੀ ਪਿੰਡ ਦੇ ਮੋਹਤਬਰਾਂ ਨਾਲ ਰਾਬਤਾ ਬਣਾਇਆ ਜਾਵੇਗਾ ਕਿ ਸਿੱਧਾ ਗੁਰਦਵਾਰੇ 'ਤੇ ਚੜਾਈ ਕੀਤੀ ਜਾਵੇਗੀ ?

📛 ਨਿਹੰਗ ਸਿੰਘ ਗੁਰੂ ਘਰਾਂ ਦੇ ਪ੍ਰਬੰਧਾਂ ਦਾ ਲੈਣਗੇ ਜਾਇਜ਼ਾ
💠 ਸਵਾਲ:
੧) ਮੰਨ ਲਉ ਕਿ ਕਿਸੇ ਗੁਰਦਵਾਰੇ ਵਿੱਚ ਲਗਾਤਾਰ ਭੰਗ ਦਾ ਸੇਵਨ ਹੁੰਦਾ ਹੈ ਉਹਨਾਂ ਸੰਬੰਧੀ ਨਿਹੰਗ ਸਿੰਘਾਂ ਦੀ ਕੀ ਕਾਰਵਾਈ ਹੋਵੇਗੀ?
੨) ਮੰਨ ਲਉ ਕਿ ਕਿਸੇ ਗੁਰਦਵਾਰੇ ਵਿੱਚ ਰਹਿਤ ਮਰਿਯਾਦਾ ਦੇ ਉੱਲਟ ਗੁਰੂ ਗਰੰਥ ਸਾਹਿਬ ਦੇ ਬਰਾਬਰ ਕਿਸੇ ਅਨਮਤੀ ਗਰੰਥ ਦਾ ਪ੍ਰਕਾਸ਼ ਹੈ, ਕੀ ਉਥੇ ਮਰਿਯਾਦਾ ਦੀ ਬਹਾਲੀ ਕਰਨ ਦੇ ਨਾਲ ਨਿਹੰਗ ਸਿੰਘ ਆਪਣੇ ਦਲਾਂ ਵਿੱਚੋਂ ਭੀ ਗੁਰੂ ਗਰੰਥ ਦੇ ਬਰਾਬਰ ਬਚਿੱਤਰ ਨਾਟਕ ਗਰੰਥ ਅਤੇ ਸਰਬਲੋਹ ਦੇ ਗਰੰਥ ਦਾ ਪ੍ਰਕਾਸ਼ ਹਟਾਉਣਗੇ ?
੩) ਸਿੱਖ ਕੌਮ ਅੰਦਰ ਖਾਨਾ-ਜੰਗੀ ਦਾ ਮਹੌਲ ਨਾ ਪੈਦਾ ਹੋਵੇ ਕਿ ਇਸ ਸੰਬੰਧੀ ਨਿਹੰਗਾਂ ਨੇ ਪੰਜਾਬ ਦੀਆਂ ਕੁੱਝ ਜਿੰਮੇਵਾਰ ਸਿੱਖ ਸੰਸਥਾਵਾਂ, ਸਿੱਖ ਵਿਦਵਾਨਾਂ ਨਾਲ ਰਾਇ ਕੀਤੀ ਹੈ ਕਿ ਕੰਮ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ ?

📛 ਪਹਿਰੇਦਾਰ ਨਾ ਹੋਣ ਦੀ ਸੂਰਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣਗੇ
💠 ਸਵਾਲ:
੧) ਕੀ ਇਹ ਕਾਰਵਾਈ ਗਲਤ ਨਹੀਂ ਹੋਵੇਗੀ ?
੨) ਕੀ ਅਸੀਂ ਕੈਮਰਿਆਂ ਅਤੇ ਪਹਿਰੇਦਾਰਾਂ ਦਾ ਪ੍ਰਬੰਧ ਕਰਕੇ ਮੁਸ਼ਕਲ ਦਾ ਹੱਲ ਕਰਨਾ ਹੈ ਜਾਂ ਗੁਰਦਵਾਰਿਆਂ ਵਿੱਚੋਂ ਗੁਰੂ ਗਰੰਥ ਚੁੱਕ ਕੇ ਉਥੇ ਈਸਾਈਅਤ ਦੇ ਪ੍ਰਚਾਰ ਦਾ ਰਾਹ ਪੱਧਰਾ ਕਰਨਾ ਹੈ ?

📛 ਲਿਖ਼ਤੀ ਰੂਪ 'ਚ ਭਰੋਸਾ ਮਿਲਣ ਮਗਰੋਂ ਹੀ ਹੋਵੇਗਾ ਪ੍ਰਕਾਸ਼
💠 ਸਵਾਲ:
੧) ਸਵਾਲ ਉਥੇ ਹੀ ਖੜਾ ਹੈ ਕਿ ਗੁਰੂ ਗਰੰਥ ਦਾ ਸਰੂਪ ਚੁੱਕਣ 'ਤੇ ਤੁਹਾਡੇ ਸੰਭਾਵੀ ਵਿਰੋਧ ਦੇ ਰੂਪ ਵਿੱਚ ਕੌਮ ਅੰਦਰ ਖਾਨਾ-ਜੰਗੀ ਦਾ ਮਾਹੌਲ ਪੈਦਾ ਨਹੀਂ ਹੋਵੇਗਾ ?

📛 ਆਉਣ ਵਾਲੇ ਸਮੇਂ 'ਚ ਬੇਅਦਬੀ ਦੀ ਘਟਨਾ 'ਤੇ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਸਿੰਘ ਦੇ ਸਿੱਖ ਮਰਿਆਦਾ ਅਨੁਸਾਰ ਮਾਰੇ ਜਾਣਗੇ ਕੋਰੜੇ
💠 ਸਵਾਲ:
੧) ਮਰਿਯਾਦਾ ਅੰਦਰ ਤਨਖਾਹ ਦਾ ਵਿਧਾਨ ਤਾਂ ਹੈ, ਪਰ ਇਹ ਕਿਥੇ ਲਿਖਿਆ ਹੈ ਕਿ ਕੋਰੜੇ ਮਾਰਨੇ ਹਨ ?
੨) ਗਲਤੀ ਜਾਂ ਭੁੱਲ ਨੂੰ ਸੋਧਣ ਲਈ ਟ੍ਰੇਨਿੰਗ ਦੀ ਬਜਾਏ ਕੋਰੜੇ ਮਾਰਣੇ ਕੀ ਸੱਭਿਅਕ ਕੌਮਾਂ ਨੂੰ ਸੋਭਦਾ ਹੈ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top