Share on Facebook

Main News Page

ਆਪ ਵੱਲੋਂ ਨਾਮਜ਼ਦ ਰਾਜ ਸਭਾ ਦੇ ਮੈਂਬਰਾਂ ਦਾ ਡੱਟਵਾਂ ਵਿਰੋਧ
-: ਰਤਨਦੀਪ ਸਿੰਘ ਧਾਲੀਵਾਲ 21.03.2022
#KhalsaNews #RatandeepSingh #BhagwantMann #AAP #RaghavChadha #AshokMittal #SanjeevArora #SandeepPathak #HarbhajanSingh #RajSabha

⚠️ ਲਗਦਾ ਪੰਜਾਬ 'ਚ ਪੰਜਾਬੀ ਮੁੱਕ ਗਏ ਨਾਲੇ ਨਾਲ ਦੀ ਨਾਲ ਸਿਆਣੇ ਲੋਕ ਵੀ ਮੁੱਕ ਗਏ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਰਾਜ ਸਭਾ ਲਈ ਸੀਟਾਂ ਤੋਂ ਰਾਘਵ ਚੱਡਾ, ਅਸ਼ੋਕ ਮਿੱਤਲ, ਸੰਜੀਵ ਅਰੋਡ਼ਾ, ਸੰਦੀਪ ਪਾਠਕ ਤੇ ਹਰਭਜਨ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ।

☢️ ਜਿੰਨਾ ਕੁ ਮੈਂ ਇਨ੍ਹਾਂ ਬਾਰੇ ਜਾਣਦਾ ਤੁਹਾਨੂੰ ਦੱਸ ਰਹੇ ਹਾਂ ਉਮੀਦ ਹੈ ਤੁਸੀਂ ਵੀ ਪੜ੍ਹੋ ਤਾਂ ਜੋ ਪਤਾ ਲੱਗ ਸਕੇ ਵੀ ਕੌਣ ਕੀ ਰਿਹਾ ਕਿੱਥੋਂ ਹੈ ਤੇ ਕੀ ਕਰਦਾ ਹੈ।

🔹1. ਰਾਘਵ ਚੱਢਾ (ਵਸਨੀਕ ਦਿੱਲੀ): ਜੋ ਕਿ ਰਾਜਿੰਦਰ ਨਗਰ ਹਲਕੇ ਦਿੱਲੀ ਤੋਂ ਮੌਜੂਦਾ ਐਮ.ਐਲ.ਏ. ਨੇ, ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਤੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਨੇ।

🔸2. ਅਸ਼ੋਕ ਮਿੱਤਲ (ਵਸਨੀਕ ਜਲੰਧਰ): ਲਵਲੀ ਯੂਨੀਵਰਸਿਟੀ ਦੇ ਸੰਥਾਪਕ ਨੇ ਲਵਲੀ ਯੂਨੀਵਰਸਿਟੀ ਚਹੇੜੂ ਫਗਵਾੜਾ ਪੰਜਾਬ ਚ ਸਥਿਤ ਹੈ ਜੋ ਕਿ 2005 ਤੋਂ ਹੋਂਦ ਵਿੱਚ ਆਈ ਯੂਨੀਵਰਸਿਟੀ ਦਾ ਕੈਂਪਸ 600 ਏਕੜ ਤੋਂ ਜ਼ਿਆਦਾ ਹੈ ਜਿੱਥੇ 30,000 ਤੋਂ ਜ਼ਿਆਦਾ ਵਿਦਿਆਰਥੀ ਪੜ੍ਹਦੇ ਨੇ ਇਸ ਤੋਂ ਇਲਾਵਾ ਲਵਲੀ ਗਰੁੱਪ ਦਾ ਲਵਲੀ ਆਟੋਜ਼ ਤੇ ਲਵਲੀ ਸਵੀਟਸ ਦਾ ਬਿਜ਼ਨੈੱਸ ਵੀ ਹੈ।

🔹3. ਸੰਜੀਵ ਅਰੋੜਾ: ਲੁਧਿਆਣਾ ਦੇ ਇਕ ਵੱਡੇ ਉਦਯੋਗਪਤੀ ਜਿਨ੍ਹਾਂ ਨੂੰ ਸੰਨੀ ਅਰੋੜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਐਕਸਪੋਰਟ ਇੰਡਸਟਰੀ ਦੇ ਸੰਚਾਲਕ ਨੇ ਇਨ੍ਹਾਂ ਦੀ ਇਕ ਬਨਸਪਤੀ ਘਿਓ ਦੀ ਫੈਕਟਰੀ ਵੀ ਹੈ ਪਰ ਜੋ ਅਜੇ ਬੰਦ ਪਈ ਏ, ਨੈਸ਼ਨਲ ਹਾਈਵੇ ਨੰਬਰ 5 ਤੇ ਇਕ ਇੰਡਸਟਰੀ ਪਾਰਕ ਬਣਾਇਆ ਜਿਸ ਚ 70 ਇੰਡਸਟਰੀਆਂ ਚੱਲ ਰਹੀਆਂ ਨੇ ।

🔸4. ਸੰਦੀਪ ਪਾਠਕ (ਵਸਨੀਕ ਮੰਗੋਲੀ ਜ਼ਿਲ੍ਹਾ, ਛੱਤੀਸਗੜ੍ਹ): IIT ਦੇ ਪ੍ਰੋਫ਼ੈਸਰ ਆਮ ਆਦਮੀ ਪਾਰਟੀ ਪੰਜਾਬ ਲਈ ਇਨ੍ਹਾਂ ਨੇ ਪਰਦੇ ਦੇ ਪਿੱਛਿਓਂ ਕੰਮ ਕਰਿਆ, ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਕੰਮ ਕਰ ਚੁੱਕੇ ਨੇ ਸੰਦੀਪ ਲੰਡਨ ਦੀ ਕੈਂਬਰਿਜ ਯੂਨੀਵਰਸਿਟੀ ਤੋਂ PhD. ਪੂਰੀ ਕੀਤੀ।

🔹5. ਹਰਭਜਨ ਸਿੰਘ (ਵਸਨੀਕ ਜਲੰਧਰ): ਸਾਬਕਾ ਕ੍ਰਿਕਟ ਖਿਡਾਰੀ ਜੋ ਕਿ ਭਾਰਤ ਲਈ 1998 ਤੋਂ 2016 ਤੱਕ ਖੇਡੇ ਆਪਣੇ ਖੇਡ ਕੈਰੀਅਰ ਦੇ ਦੌਰਾਨ ਬਹੁਤ ਸਾਰੀਆਂ ਕੰਟਰੋਵਰਸੀ ਇਨ੍ਹਾਂ ਦੇ ਨਾਲ ਜੁੜੀਆਂ ਤੇ ਕਈ ਮਾਣ ਸਨਮਾਨ ਵੀ ਇਨ੍ਹਾਂ ਨੇ ਹਾਸਲ ਕੀਤੇ।

🉑 ਪਰ ਗੱਲ ਇੱਥੇ ਇਹ ਆਉਂਦੀ ਗ਼ੈਰ ਪੰਜਾਬੀਆਂ ਦਾ ਤਾਂ ਵਿਰੋਧ ਕਰਨਾ ਤਾਂ ਬਣਦਾ ਹੀ ਹੈ ਪਰ ਜਿਹੜੇ ਦੂਸਰੇ ਵੀ ਸਾਡੇ ਪੰਜਾਬੀ ਭਰਾ ਨੇ ਕੀ ਆਮ ਆਦਮੀ ਪਾਰਟੀ ਇਸ ਗੱਲ ਦਾ ਸਪੱਸ਼ਟੀਕਰਨ ਦਊਂਗੀ ਵੀ ਇਨ੍ਹਾਂ ਲੋਕਾਂ ਦੀ ਬਜਾਏ ਜਿਵੇਂ ਆਮ ਪਾਰਟੀ ਆਮ ਲੋਕਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਜਾਂ ਜਿਵੇਂ ਬਹੁਤੇ ਵਿਧਾਇਕ ਆਮ ਘਰਾਂ ਚੋਂ ਨੇ, ਫੇਰ ਕੀ ਰਾਜ ਸਭਾ ਮੈਂਬਰ ਆਮ ਘਰਾਂ ਚੋਂ ਨਹੀਂ ਹੋ ਸਕਦੇ ਜਾਂ ਪਾਰਟੀ ਦੇ ਆਮ ਵਰਕਰਾਂ ਜਾਂ ਵਲੰਟੀਅਰਾਂ ਚੋਂ ਨਹੀਂ ਹੋ ਸਕਦੇ ? ਇਹ ਪਾਰਟੀ ਦੇ ਵਰਕਰਾਂ ਨੂੰ ਵੀ ਸੋਚਣਾ ਚਾਹੀਦਾ। ਜੋ ਚੰਗਾ ਕਰ ਰਹੀ ਹੈ ਪੰਜਾਬ ਸਰਕਾਰ ਉਹਦਾ ਡੱਟ ਕੇ ਪੱਖ ਵੀ ਪੂਰਾਂਗੇ ਤੇ ਜੋ ਗਲਤ ਹੋ ਰਿਹਾ ਉਹਦਾ ਡੱਟਵਾਂ ਵਿਰੋਧ ਵੀ ਕਰਾਂਗੇ।

📛 ਉਮੀਦ ਹੈ ਆਮ ਆਦਮੀ ਪਾਰਟੀ 'ਚ ਜੋ ਸੁਹਿਰਦ ਲੋਕ ਨੇ ਜੋ ਸੁਹਿਰਦ ਵਿਧਾਇਕ ਨੇ ਉਹ ਆਵਾਜ਼ ਚੁੱਕਣਗੇ ਕਿਉਂਕਿ ਇਹ ਹੱਕ ਪੰਜਾਬ ਤੇ ਪੰਜਾਬੀਆਂ ਦਾ ਹੈ ਨਾ ਕਿ ਕਿਸੇ ਗ਼ੈਰ ਪੰਜਾਬੀ ਦਾ ਜਾਂ ਫਿਰ ਉੱਚੇ ਮਹਿਲਾਂ ਵਾਲੇ ਬਿਜ਼ਨੈੱਸਮੈਨ ਲੋਕਾਂ ਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top