ਇੱਕ
ਤਾਂ ਸਿੰਗਲਾ ਡੇਢ-ਹਫਤੇ ਪਹਿਲਾਂ ਹੀ ਐਲਾਨ ਕਰ ਰਿਹਾ ਸੀ ਕਿ ਮੈਂ "ਖਾਲਿਸਤਾਨ ਮੁਰਦਾਬਾਦ"
ਸੰਬੰਧੀ ਮਾਰਚ ਕੱਢਾਗਾ ਜੋ ਕਿ ਸਿੱਖਾਂ ਵੱਲੋਂ ਕੋਈ ਭੀ ਐਸਾ ਐਲਾਨਨਾਮਾ ਜਾਰੀ ਨਹੀਂ ਕੀਤਾ
ਗਿਆ ਸੀ ਕਿ ਆਉਣ ਵਾਲੇ ਦੋ ਹਫਤਿਆਂ ਤੱਕ ਹਰਿਆਣਾ ਤੇ ਪੰਜਾਬ ਨੂੰ ਖਾਲਿਸਤਾਨ ਘੋਸ਼ਿਤ ਕਰ
ਦਿੱਤਾ ਜਾਵੇਗਾ, ਜਿਸਦੇ ਵਿਰੋਧ ਵਿੱਚ ਸਿੰਗਲੇ ਨੂੰ ਕੋਈ ਐਸਾ ਪ੍ਰੋਗਰਾਮ ਦੇਣ ਦੀ ਲੋੜ
ਸੀ।
ਦੂਜੇ ਪਾਸੇ ਪਟਿਆਲੇ ਦੇ ਐਸ.ਐਸ.ਪੀ ਨੂੰ ਪਹਿਲਾਂ ਹੀ ਸਿੱਖ ਜਥੇਬੰਦੀਆਂ
ਵੱਲੋਂ Memorandum ਦਿੱਤਾ ਜਾ ਚੁੱਕਾ ਸੀ ਕਿ ਇਸਨੂੰ ਰੋਕਿਆ ਜਾਵੇ ਜਿਸ ਸੰਬੰਧੀ SSP
ਨਾਨਕ ਸਿੰਘ ਨੇ ਭਰੋਸਾ ਭੀ ਦਿਵਾਇਆ ਕਿ ਐਸਾ ਕੁਝ ਨਹੀਂ ਹੋਵੇਗਾ ਤਾਂ ਫਿਰ ਸਮਾਂ ਰਹਿੰਦੇ
ਹੀ Situation 'ਤੇ ਕਾਬੂ ਕਿਉਂ ਨਹੀਂ ਪਾਇਆ ਗਿਆ ?
ਦੂਜਾ ਪੱਖ ਇਹ ਭੀ ਹੈ ਜੋ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਬਲੀ
ਦੇ ਬੱਕਰੇ ਨਹੀਂ ਬਣਨਾ। ਇੱਕ ਬੰਦਾ ਅਮਰੀਕਾ ਬੈਠਾ ਆਪਣੇ ਆਕਿਆਂ ਨੂੰ ਮਨ ਭਾਉਂਦੀ
ਸਟੇਟਮੈਂਟ ਦੇ ਛੱਡਦਾ ਉੱਧਰ ਭਾਰਤ ਵਾਲੀ ਦੂਜੀ ਧਿਰ (ਸ਼ਿਵ ਸੈਨਾ) ਵਿਰੋਧ ਚ ਨਿੱਤਰ ਆਉਂਦੀ
ਹੈ ਤਾਂ ਇਥੋਂ ਮਸਲਾ ਸ਼ੁਰੂ ਹੋ ਜਾਂਦਾ ਜਿਸ ਆਧਾਰ ਤੇ ਗੋਦੀ ਮੀਡੀਆ ਨੂੰ ਮੌਕਾ ਮਿਲ ਜਾਂਦਾ
ਕਿ ਜਿਵੇਂ ਸਿੱਖਾਂ ਨੇ China Wall ਦੀ ਨਿਆਈ ਖਾਲਿਸਤਾਨ ਦੀ ਸਰਹੱਦੀ ਕੰਧ ਕਰ ਦਿੱਤੀ
ਹੋਵੇ ਤੇ ਬੱਸ! ਹੁਣ ਅਰਨਬ ਗੋਸਵਾਮੀ ਤੋਂ ਸਿਵਾਏ ਹੋਰ ਕੋਈ ਮਸਲਾ ਹੱਲ ਨਹੀਂ ਕਰ ਸਕਦਾ।
ਹਰ Nation (ਕੌਮ) ਆਪਣੀ ਸਟੇਟ ਦੀ ਗੱਲ ਕਰ ਸਕਦੀ ਹੈ ਅਤੇ ਆਜ਼ਾਦੀ ਹਰ
ਕਿਸੇ ਦਾ Fundamental Right ਹੈ, ਨਾਅਰਾ ਬੁਲੰਦ ਕਰ ਸਕਦੀ ਹੈ ਜੋ ਕਿ "ਰਾਜ ਕਰੇਗਾ
ਖਾਲਸਾ" ਜਿੱਥੇ ਸਿੱਖਾਂ ਦੀ ਇਤਿਹਾਸਿਕ ਰਿਵਾਇਤ ਹੈ ਉਥੇ ਖਾਲਿਸਤਾਨ ਜਿੰਦਾਬਾਦ ਸਾਡਾ
ਸੰਵਧਾਨਿਕ ਹੱਕ ਭੀ ਹੈ। ਇਹ ਲਾਟ ਬਲਦੀ ਰੱਖਣ ਲਈ ਜਾਂ ਜੰਗ ਜ਼ਾਰੀ ਰੱਖਣ ਲਈ ਜੋ ਜਥੇਬੰਦੀਆਂ
ਇਹਨਾਂ ਰਾਜਸੀ ਪਹਿਲੂਆਂ ਤੇ ਕੰਮ ਕਰਦੀਆਂ ਹਨ ਉਹਨਾਂ ਨੂੰ ਆਪਣੇ ਅੰਦਰ ਹੀ ਪੈਦਾ ਹੋਏ ਐਸੇ
ਤੋਤਿਆਂ ਨੂੰ ਨੱਥ ਭੀ ਪਾਉਣੀ ਚਾਹੀਦੀ ਹੈ ਜਿੰਨਾ ਦੀਆਂ ਹਰਕਤਾਂ ਸੁਹਿਰਦ ਸਿੱਖਾਂ ਦੇ
Political ਜਾਂ Ideological ਸੰਘਰਸ਼ ਨੂੰ ਢਾਹ ਲਾਉਣ ਤੋ ਸਿਵਾਏ ਹੋਰ ਕੁਝ ਭੀ ਨਹੀਂ
ਸੰਵਾਰਦੀਆਂ।
ਕਾਸ਼! ਅਸੀਂ ਆਪਣੇ ਨਿਰੰਕਾਰੀ ਗੁਰੂ ਦੇ ਅਕਾਲੀ ਵਾਕ ਨੂੰ ਸਮਝ ਕੇ ਪੜੇ
ਪੜਾਏ ਹਰਣਾਂ ਬਾਜਾਂ ਅਤੇ ਸਿਕਦਾਰਾਂ ਤੋਂ ਸਾਵਧਾਨ ਹੋ ਕੇ ਚੱਲ ਸਕੀਏ।
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥