Share on Facebook

Main News Page

ਹਿੰਦੂ ਅਰਦਾਸਿ ਉੱਤੇ ਕਿੰਤੂ ਕਰਨ ਤੋਂ ਪਹਿਲਾਂ ਅਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਇੱਕ ਅਕਾਲੀ ਨੇਤਾ ਵਲੋਂ ਕਰਵਾਏ ਰਮਾਇਣ ਦੇ ਪਾਠ ਅਤੇ ਹਿੰਦੂ-ਸਿੱਖ ਅਰਦਾਸਿ ਦੇ ਸੰਬੰਧ ਵਿੱਚ ਪੰਜ ਪਿਆਰਿਆਂ ਵਲੋਂ ਨੋਟਿਸ ਲੈਣ ਦੀ ਗੱਲ ਕੀਤੀ ਗਈ ਹੈ। ਹੋਰ ਵੀ ਕਈ ਜਥੇਬੰਦੀਆਂ ਇਸ ਘਟਨਾ ਕ੍ਰਮ ਪਿੱਛੋਂ ਚਿੰਤਤ ਨਜ਼ਰ ਆਉਂਦੀਆਂ ਹਨ।

ਇਹ ਠੀਕ ਹੈ ਕਿ ਇੱਕ ਅਕਾਲੀ ਨੇਤਾ ( ਜੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਰਾ ਨੂੰ ਮੰਨਦਾ ਹੈ) ਵਲੋਂ ਹਿੰਦੂ ਰਹੁ ਰੀਤਾਂ ਨੂੰ ਅਪਨਾਉਂਣਾ ਅਤੇ ਭਰੇ ਇਕੱਠ ਵਿੱਚ ਸਿੱਖਾਂ ਦੇ ਸਾਮ੍ਹਣੇ ਇਸ ਦਾ ਬੇ-ਖ਼ੌਫ਼ ਪ੍ਰਗਟਾਵਾ ਕਰਨਾ ਠੀਕ ਨਹੀਂ ਹੈ।

ਹਿੰਦੂ ਅਰਦਾਸਿ ਵਿੱਚ ਦੁਰਗਾ ਭਗਉਤੀ ਨੂੰ ਸਿਮਰਿਆ ਗਿਆ ਹੈ ਜਿਵੇਂ ਕਿ ਸਿੱਖ ਅਰਦਾਸਿ ਵਿੱਚ ‘ਪ੍ਰਿਥਮ ਭਗਉਤੀ ਸਿਮਰ ਕੈ’ ਪਉੜੀ ਪੜ੍ਹ ਕੇ ਦੁਰਗਾ ਭਗਉਤੀ ਨੂੰ ਸਿਮਰਿਆ ਜਾਂਦਾ ਹੈ।

ਰੋਜ਼ਾਨਾ ਸਿੱਖ ਇਤਿਹਾਸਕ ਧਰਮ ਸਥਾਨਾ ਅਤੇ ਬਹੁਤੇ ਹੋਰ ਗੁਰਦੁਆਰਿਆਂ ਵਿੱਚ ਸਿੱਖ ਅਰਦਾਸਿ ਰਾਹੀਂ ਦੁਰਗਾ ਭਗਉਤੀ ਨੂੰ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦਾ ਨਾਂ ਲੈਣ ਤੋਂ ਪਹਿਲਾਂ ਸਿਮਰਨਾ ਜ਼ਰੂਰੀ ਸਮਝਿਆ ਜਾਂਦਾ ਹੈ ਜੋ ਕਿ ਮਨਮਤਿ ਹੈ।

ਪੰਜ ਪਿਆਰੇ ਵੀ ਹੁਣ ਤਕ ਇਸੇ ਦੁਰਗਾ ਭਗਉਤੀ ਨੂੰ ਹੀ ਅਰਦਾਸਿ ਵਿੱਚ ਚੇਤੇ ਕਰਦੇ ਆ ਰਹੇ ਹਨ। ਕੀ ਇਹ ਸੱਚ ਨਹੀਂ? ਬਹੁ ਗਿਣਤੀ ਸਿੱਖ ਵੀ ਰੋਜ਼ਾਨਾ ਅਰਦਾਸਿ ਵਿੱਚ ਦੁਰਗਾ ਭਗਉਤੀ ਨੂੰ ਹੀ ਪਹਿਲਾਂ ਚੇਤੇ ਕਰਦੇ ਹਨ। ਕੀ ਇਹ ਝੂਠ ਹੈ? ਸਵਾਲ ਇਹ ਹੈ ਕਿ ਜਦੋਂ ਹਿੰਦੂ ਅਰਦਾਸਿ ਉੱਤੇ ਕਿੰਤੂ ਕਰਨ ਵਾਲ਼ੇ ਸਿੱਖ ਆਪ ਹੀ ਅਰਦਾਸਿ ਰਾਹੀਂ ਹਰ ਰੋਜ਼ ਦੁਰਗਾ ਭਗਉਤੀ ਨੂੰ ਸਿਮਰ ਰਹੇ ਹਨ ਤਾਂ ਉਹ ਹਿੰਦੂਆਂ ਨੂੰ ਦੁਰਗਾ ਭਗਉਤੀ ਸਿਮਰ ਕੇ ਕਹਿੰਦਿਆਂ ਕਿਵੇਂ ਰੋਕਣ ਦੀਆਂ ਗੱਲਾਂ ਕਰਦੇ ਹਨ?

ਹਿੰਦੂ ਅਰਦਾਸਿ ਉੱਤੇ ਕਿੰਤੂ ਕਰਨ ਤੋਂ ਪਹਿਲਾਂ ਅਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ। ਪਹਿਲਾਂ ਬ੍ਰਾਹਮਣਵਾਦ ਵਲੋਂ ਪਾਈ ‘ਪ੍ਰਿਥਮ ਭਗਉਤੀ’ ਵਾਲ਼ੀ ਪਉੜੀ ਨੂੰ ਆਪਣੀ ਸਿੱਖ ਅਰਦਾਸਿ ਵਿੱਚੋਂ ਪਰੇ ਵਗਾਹ ਮਾਰੋ ਤੇ ਫੇਰ ਹਿੰਦੂ ਅਰਦਾਸਿ ਤੇ ਕਿੰਤੂ ਕਰੋ। ਬ੍ਰਾਹਮਣਵਾਦ ਨੇ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਪੰਜਵੇਂ ਗੁਰੂ ਜੀ ਦੇ ਬਣਾਏ ਅਤੇ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਨਿੱਤ-ਨੇਮ ਨਾਲੋਂ ਤੋੜ ਕੇ ਪਰੇ ਸੁੱਟਿਆ ਹੋਇਆ ਹੈ। ਕੀ ਹਿੰਦੂ ਅਰਦਾਸਿ ਉੱਤੇ ਕਿੰਤੂ ਕਰਨ ਵਾਲ਼ੇ ਆਪਿ ਇਹ ਬ੍ਰਾਹਮਣਵਾਦੀ ਨਿੱਤ-ਨੇਮ ਨਹੀਂ ਕਰਦੇ? ਬ੍ਰਾਹਮਣਵਾਦ ਨੇ ਸਿੱਖਾਂ ਨੂੰ ਦਿੱਤੀ ਜਾਂਦੀ ਪਾਹੁਲ ਵਿੱਚ ਦੁਰਗਾ ਦੇਵੀ ਭਗਉਤੀ ਅਤੇ ਮਹਾਂਕਾਲ਼ ਦੀ ਪੂਜਾ ਵਾਲ਼ੀਆਂ ਰਚਨਾਵਾਂ ਰਲ਼ਾ ਦਿੱਤੀਆਂ। ਕੀ ਪੰਜ ਪਿਆਰੇ ਅਜੇ ਵੀ ਸੱਚੀਆਂ ਬਾਣੀਆਂ ਨਾਲ਼ ਹਿੰਦੂ ਰਚਨਾਵਾਂ ਪੜ੍ਹ ਕੇ ਪਾਹੁਲ ਨਹੀਂ ਦੇ ਰਹੇ? ਜੇ ਦੇ ਰਹੇ ਹਨ ਤਾਂ ਹਿੰਦੂ ਅਰਦਾਸਿ ਉੱਤੇ ਕਾਹਦਾ ਕਿੰਤੂ? ਬ੍ਰਾਹਮਣਵਾਦ ਤਾਂ ਸਿੱਖਾਂ ਨੂੰ ਪਹਿਲਾਂ ਹੀ ਸਿੱਖ ਰਹਤ ਮਰਯਾਦਾ ਰਾਹੀਂ ਕੇਸ਼ਾਧਾਰੀ ਹਿੰਦੂ ਬਣਾ ਚੁੱਕਾ ਹੈ ਤੇ ਹੁਣ ਰੋਣਾਂ ਕਾਹਦਾ?

ਜੇ ਸੱਚ ਮੁੱਚ ਹੀ ਸਿੱਖੀ ਦੇ ਮਾੜੇ ਵਰਤਮਾਨ ਅਤੇ ਭਵਿੱਖ ਦੀ ਚਿੰਤਾ ਹੈ ਤਾਂ ਪਹਿਲਾਂ ਆਪਣਾ ਘਰ ਸੁਧਾਰੋ, ਭਾਵ, ਹੇਠ ਲਿਖੇ ਕੰਮ ਕਰੋ:

1. ਅਖੌਤੀ ਦਸਮ ਗ੍ਰੰਥ ਨੂੰ ਸਿੱਖੀ ਵਿਹੜੇ ਵਿੱਚੋਂ ਬਾਹਰ ਕੱਢੋ। ਸ਼੍ਰੋ. ਕਮੇਟੀ ਵਲੋਂ ਰਹਤ ਮਰਯਾਦਾ ਵਿੱਚ ਇਸ ਨੂੰ ਦਿੱਤੀ ਗਈ ਮਾਨਤਾ ਰੱਦ ਕਰੋ।
2. ਨਿੱਤ-ਨੇਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਕਰੋ ਅਤੇ ਬਾਕੀਆਂ ਨੂੰ ਕਰਵਾਓ।
3. ਪਾਹੁਲ ਦੀਆਂ ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੋ।
4. ਸਿੱਖ ਅਰਦਾਸਿ ਵਿੱਚੋਂ ‘ਪ੍ਰਿਥਮ ਭਗਉਤੀ’ ਵਾਲ਼ੀ ਪਉੜੀ ਬਾਹਰ ਕੱਢੋ ਅਤੇ ਕੇਵਲ ਗੁਰਬਾਣੀ ਅਤੇ ਦਸ ਗੁਰੂ ਪਾਤਿਸ਼ਾਹਾਂ ਦੇ ਨਾਂ ਲੈ ਕੇ ਅਰਦਾਸਿ ਸ਼ੁਰੂ ਕਰੋ।
5. ਧਰਮ ਸਥਾਨਾਂ ਉੱਪਰ ਅਖੌਤੀ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਨ ਉੱਪਰ ਵਿਰੋਧ ਜਤਾਓ।
6. ਜਿੱਥੇ ਅਖੌਤੀ ਦਸ਼ਮ ਗ੍ਰੰਥ ਦੀ ਸਥਾਪਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਜੀ ਦੇ ਬਰਾਬਰ ਕੀਤੀ ਜਾ ਰਹੀ ਹੈ, ਓਥੇ ਇਹ ਕਾਨੂੰਨ ਰਾਹੀਂ ਬੰਦ ਕਰਾਓ।

ਇਹ ਹਿੰਦੂ ਅਰਦਾਸ 2012 ਵਿੱਚ ਹੋਈ ਸੀ

ਨੋਟ:

ਜੇ ਸਿੱਖ ਹੀ ਦੁਰਗਾ ਭਗਉਤੀ ਨੂੰ ਅਕਾਲ ਪੁਰਖ ਮੰਨ ਰਹੇ ਹਨ (ਜੋ ਗ਼ਲਤ਼ ਹੈ) ਤਾਂ ਹਿੰਦੂ ਵੀ ਦੁਰਗਾ ਭਗਉਤੀ ਸਿਮਰ ਕੇ ਬੋਲ ਕੇ ਅਕਾਲ ਪੁਰਖ ਦੀ ਹੀ ਪੂਜਾ ਕਰ ਰਹੇ ਹਨ, ਤਾਂ ਫਿਰ ਰੋਸ਼ ਕਾਹਦਾ? ਹਿੰਦੂ ਅਰਦਾਸਿ ਕਹਿੰਦੀ ਹੈ ਸ਼੍ਰੀ ਦੁਰਗਾ ਭਗਉਤੀ ਸਿਮਰੀਏ ਘਰ ਨਉ ਨਿਧਿ ਆਵੈ ਧਾਇ। ਇਸ ਉੱਤੇ ਕਿੰਤੂ ਕਰਨ ਵਾਲ਼ਿਆਂ ਅਨੁਸਾਰ ਇਸ ਦੇ ਅਰਥ ਹਨ- ਸ਼੍ਰੀ ਅਕਾਲ ਪੁਰਖ ਜੀ ਸਿਮਰੀਏ ਤਾਂ ਜੁ ਘਰ ਵਿੱਚ ਰਿੱਧੀਆਂ ਸਿੱਧੀਆਂ ਆ ਜਾਣ। ਇੱਸ ਵਿੱਚ ਕਿਹੜੀ ਮਾੜੀ ਗੱਲ ਹੈ, ਕਿਉਂਕਿ ਕਿੰਤੂ ਕਰਨ ਵਾਲ਼ਿਆਂ ਲਈ ਦੁਰਗਾ ਭਗਉਤੀ ਅਕਾਲਪੁਰਖ ਤਾਂ ਹੈ।

ਬ੍ਰਾਹਮਣਵਾਦ ਤੋਂ ਸਿੱਖੀ ਬਚਾਉਣੀ ਹੈ, ਤਾਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਅਤੇ ਸਮਝਣਾ ਹੋਵੇਗਾ ਅਤੇ ਇਹ ਮੰਨ ਕੇ ਤੁਰਨਾ ਹੋਵੇਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਤੋਂ ਬਾਹਰ ਕੋਈ ਗੁਰੂ ਕ੍ਰਿਤ ਗੁਰਬਾਣੀ ਨਹੀਂ ਹੈ, ਕਿਉਂਕਿ ਦਸਵੇਂ ਪਾਤਿਸ਼ਾਹ ਜੀ ਨੇ ਆਪਿ ਇਹ ਬੀੜ ਸੰਪੂਰਨ ਕੀਤੀ ਹੈ ਜੋ ਮੁਕੰਮਲ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top