Share on Facebook

Main News Page

‘ਜਾਪੁ’ ਰਚਨਾ ਨੇ ਸਿੱਖ ਦੇ ਕਿਹੜੇ ਮਾਤਾ ਪਿਤਾ ਥਾਪੇ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸੰਨ 1945 ਵਿਚ ਸ਼੍ਰੋ. ਕਮੇਟੀ ਵਲੋਂ ਪ੍ਰਵਾਨ ਕੀਤੀ ਰਹਤ ਮਰਯਾਦਾ ਵਿੱਚ ਗੁਰੂ ਹੁਕਮਾਂ ਦੇ ਉਲ਼ਟ ਜੋੜੀ ਇੱਕ ਵਾਧੂ ਰਚਨਾ ‘ਜਾਪੁ’ ਵੀ ਹੈ। ਇਸ ਦਾ ਅਰਥਾਂ ਸਮੇਤ ਅਧਿਐਨ ਕਰਨ ਨਾਲ਼ ਪਤਾ ਲੱਗਦਾ ਹੈ ਕਿ ਇਸ ਰਚਨਾ ਅਨੁਸਾਰ ਲਿਖਾਰੀ ਦਾ ਪਿਤਾ ‘ਸਰਬਕਾਲ਼’ ਹੈ ਅਤੇ ਮਾਤਾ ‘ਲੋਕ ਮਾਤਾ/ਦੇਵੀ ਕਾਲਿਕਾ’ ਹੈ। ਇਸ ਤੱਥ ਦਾ ਪਤਾ ਵੀ ਉਸ ਨੂੰ ਲੱਗ ਸਕਦਾ ਹੈ ਜਿਸ ਨੇ ਸਮੁੱਚੇ ਅਖੌਤੀ ਦਸਮ ਗ੍ਰੰਥ ਨੂੰ ਅਰਥਾਂ ਸਮੇਤ ਵਿਚਾਰਿਆ ਹੋਵੇ ਜਾਂ ਜਾਗਰੂਕ ਸਿੱਖ ਵਿਦਵਾਨਾਂ ਦੀਆਂ ਅਖੌਤੀ ਦਸਮ ਗ੍ਰੰਥ ਸੰਬੰਧੀ ਲਿਖਤਾਂ ਨੂੰ ਵਾਚਿਆ ਹੋਵੇ। ਜੇ ਅਜਿਹਾ ਕਰਨ ਦਾ ਬਹੁਤਾ ਸਮਾਂ ਨਹੀਂ ਮਿਲ਼ਿਆ ਤਾਂ ਅਖੌਤੀ ਦਸਮ ਗ੍ਰੰਥ ਦਾ ਪੰਨਾਂ ਨੰਬਰ 73 ਜ਼ਰੂਰ ਪੜ੍ਹ ਲਿਆ ਜਾਵੇ।

ਹੇਠ ਲਿਖੀਆਂ ਸਤਰਾਂ ਧਿਆਨ ਨਾਲ਼ ਪੜ੍ਹੋ। ਅਖੌਤੀ ਦਸਮ ਗ੍ਰੰਥ ਦਾ ਲਿਖਾਰੀ (ਗੁਰੂ ਗੋਬਿੰਦ ਸਿੰਘ ਜੀ ਨਹੀਂ) ਖੁਲ੍ਹੇ ਆਮ ਇਹ ਕਹਿ ਰਿਹਾ ਹੈ ਕਿ ਉਸ ਦਾ ਪਿਤਾ ‘ਸਰਬਕਾਲ਼’ ਅਤੇ ਮਾਤਾ ‘ਦੇਬਿ ਕਾਲਿਕਾ’ ਹੈ।

ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ (ਅਖੌਤੀ ਦਸਮ ਗ੍ਰੰਥ ਪੰਨਾ 73)

ਜਾਪੁ ਨਾਂ ਦੀ ਰਚਨਾ ਦਸਵੇਂ ਗੁਰੂ ਜੀ ਨਾਲ਼ ਜੋੜ ਕੇ ਪੜ੍ਹਾਈ ਜਾ ਰਹੀ ਹੈ ਜਿਸ ਦਾ ਅਰਥ ਹੋਇਆ ਕਿ ਗੁਰੂ ਜੀ ਨੇ ਸਰਬਕਾਲ਼ ਨੂੰ ਪਿਤਾ ਅਤੇ ਦੇਬਿ ਕਾਲਿਕਾ ਨੂੰ ਖ਼ੁਦ ਮਾਤਾ ਕਿਹਾ ਹੈ ਪਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਅਨੁਕੂਲ ਨਾ ਹੋਣ ਕਰ ਕੇ ਕਹਿ ਸਕਦੇ ਹਾਂ ਕਿ ਇਹ ਰਚਨਾ ‘ਜਾਪੁ’ ਗੁਰੂ ਕ੍ਰਿਤ ਨਹੀਂ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਵੀ ਦੇਵਤਿਆਂ ਨੂੰ ਸਿੱਖ ਦੇ ਮਾਤਾ ਪਿਤਾ ਦਾ ਦਰਜਾ ਨਹੀਂ ਦਿੱਤਾ ਗਿਆ। ਅਕਾਲਪੁਰਖ ਹੀ ਮਾਤਾ, ਪਿਤਾ, ਬੰਧਪ, ਭਰਾ, ਪੁੱਤਰ ਦੀ ਥਾਂ ਸਹਾਈ ਹੈ।

ਕੀ ‘ਜਾਪੁ’ ਵਿੱਚ ਸਰਬਕਾਲ਼ ਨੂੰ ਵੀ ਨਮੋ ਕੀਤੀ ਹੈ? ਹਾਂ, ਬੰਦ ਨੰਬਰ 19 ਵਿੱਚ ਕਵੀ ‘ਸਰਬਕਾਲ਼’ ਪਿਤਾ ਨੂੰ ਹੀ ਨਮਸਕਾਰ ਕਰਦਾ ਹੈ, ਜਿਵੇਂ:-

ਨਮੋ ਸਰਬਕਾਲੇ॥

ਅਰਥ:-ਹੇ! ਸਰਬਕਾਲ਼ ਪਿਤਾ ਜੀ ਆਪ ਨੂੰ ਨਮਸਕਾਰ ਹੈ।

ਸਿੱਟਾ: ਜਾਪੁ ਵਿੱਚ ਲਿਖੇ -‘ਨਮੋ ਸਰਬਕਾਲੇ’, ‘ਨਮੋ ਲੋਕ ਮਾਤਾ’ ਅਤੇ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ 73 ਉੱਪਰ ਲਿਖੇ- ‘ਸਰਬਕਾਲ ਹੈ ਪਿਤਾ ਹਮਾਰਾ। ਦੇਬਿ ਕਾਲਿਕਾ ਮਾਤ ਹਮਾਰਾ।’ ਤੋਂ ਇਹੀ ਸਿੱਟਾ ਨਿੱਕਲ਼ਦਾ ਹੈ ਕਿ ‘ਜਾਪੁ’ ਅਤੇ ‘ਅਖੌਤੀ ਦਸਮ ਗ੍ਰੰਥ’ ਦਾ ਲਿਖਾਰੀ ਅਕਾਲਪੁਰਖ ਦੀ ਥਾਂ ਸਰਬਕਾਲ਼ ਨੂੰ ਆਪਣਾ ਪਿਤਾ ਦੱਸਦਾ ਹੈ ਅਤੇ ਕਾਲਿਕਾ ਦੇਵੀ ਦੁਰਗਾ ਮਾਈ ਪਾਰਬਤੀ ਨੂੰ ਆਪਣੀ ਮਾਤਾ ਦੱਸਦਾ ਹੈ। ਸਪੱਸ਼ਟ ਹੈ ਕਿ ਜਾਪੁ ਰਚਨਾ ਸਿੱਖ ਨੂੰ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਨਾਲ਼ ਜੋੜ ਕੇ ਕੇਸ਼ਾਧਾਰੀ ਹਿੰਦੂ ਬਣਾਉਣ ਦੀ ਇੱਕ ਬ੍ਰਾਹਮਣਵਾਦੀ ਸਾਜਿਸ਼ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top