ਖ਼ਾਲਸਾ ਨਿਊਜ਼ ਵਲੋਂ ਸ. ਇੰਦਰਜੀਤ ਸਿੰਘ
ਕਾਨ੍ਹਪੁਰ ਵਲੋਂ "ਅਰਦਾਸਿ ਵਿੱਚ ਭਗਉਤੀ" ਸ਼ਬਦ ਦੀ ਵਰਤੋਂ ਨਾਲ਼ ਹੋ ਰਹੇ ਸਿੱਖੀ ਦੇ
ਨੁਕਸਾਨ ਸੰਬੰਧੀ ਇੱਕ ਪੋਸਟ ਪਾਈ ਗਈ ਸੀ। ਨਿਰਣਾ ਪਾਠਕਾਂ ਉੱਤੇ ਛੱਡ ਦਿੱਤਾ ਗਿਆ
ਸੀ। ਪਾਠਕਾਂ ਵਲੋਂ ਆਪੋ ਆਪਣੀ ਦਲੀਲ ਨਾਲ਼ ਪੋਸਟ ਪ੍ਰਤੀ ਆਪਣੇ ਵਿਚਾਰ ਦਿੱਤੇ ਗਏ। ਕੁੱਝ
ਇੱਕ ਨੂੰ ਛੱਡ ਕੇ ਬਹੁਤੇ ਪਾਠਕਾਂ ਵਲੋਂ ਸ. ਇੰਦਰਜੀਤ ਸਿੰਘ ਪ੍ਰਤੀ ਠੀਕ ਸ਼ਬਦਾਵਲੀ ਵਿੱਚ
ਆਪਣੇ ਵਿਚਾਰ ਲਿਖੇ ਗਏ ਅਤੇ ਇਹ ਪਾਠਕ ਵਧਾਈ ਦੇ ਪਾਤਰ ਹਨ, ਕਿਉਂਕਿ ਸਿੱਖ ਨਾਲ਼ ਸਿੱਖ ਦੇ
ਕਿਸੇ ਵਿਸ਼ੇ ਉੱਤੇ ਮੱਤਭੇਦ ਹੋ ਸਕਦੇ ਹਨ, ਪਰ ਗਾਲ਼੍ਹੀ ਗਲੌਚ ਕਰਨ ਤੋਂ ਬਚਣਾ ਚਾਹੀਦਾ ਹੈ।
ਸ.
ਇੰਦਰਜੀਤ ਸਿੰਘ ਜੀ ਨੇ ਇੱਕ ਗ੍ਰੰਥੀ ਸਿੰਘ ਤੋਂ ਪੁੱਛੇ ਸਵਾਲ ਨੂੰ, ਜਿਸ ਦਾ ਉਸ ਨੂੰ
ਗ੍ਰੰਥੀ ਸਿੰਘ ਕੋਲ਼ੋਂ ਕੋਈ ਉੱਤਰ ਨਹੀਂ ਮਿਲਿਆ, ਖ਼ਾਲਸਾ ਨਿਊਜ਼ ਰਾਹੀ ਪਾਠਕਾਂ ਅੱਗੇ ਰੱਖ
ਕੇ ਉਨ੍ਹਾਂ ਦੀ ਰਾਇ ਜਾਨਣ ਦੀ ਬੜੀ ਚੰਗੀ ਗੱਲ ਕੀਤੀ ਹੈ।
ਸਵਾਲ ਇਹ ਸੀ:-
“ਦਾਸ ਨੇ ਗਿਆਨੀ ਜੀ ਨੂੰ ਪੁਛਿਆ ਕਿ "ਕੀ ਜੇ ਕਿਸੇ ਖਾਣ ਵਾਲੀ
ਵਸਤੂ 'ਤੇ ਮੁਸਲਮਾਨ ਵੀਰ ਕਲਮਾਂ ਪੜ੍ਹ ਦੇਵੇ ਤੇ ਉਹ ਭਿੱਟ ਜਾਂਦਾ ਹੈ ਅਤੇ ਸਿੱਖ ਦੇ ਖਾਣ
ਲਾਇਕ ਨਹੀਂ ਰਹਿੰਦਾ, ਤਾਂ ਤੇ ਫਿਰ ਤੁਹਾਡੇ ਦੁਰਗਾ ਦੇਵੀ ਅਗੇ ਅਰਦਾਸ ਕਰਣ ਨਾਲ ਇਹ ਕੜਾਹ
ਪ੍ਰਸ਼ਾਦ ਖਾਣ ਯੋਗ ਰਹਿ ਗਿਆ ਹੈ ?" ਸ. ਇੰਦਰਜੀਤ ਸਿੰਘ ਅੱਗੇ ਲਿਖਦੇ ਹਨ- “ਤੁਹਾਡੇ
ਮੁਤਾਬਿਕ ਤਾਂ ਇਹ ਵੀ ਕੁੱਠਾ ਬਣ ਗਿਆ ਹੈ ? ਨਾ ਗਿਆਨੀ ਜੀ ਕੋਲ ਇਸ ਗਲ ਦਾ ਕੋਈ ਜਵਾਬ ਸੀ
ਅਤੇ ਨਾ ਰਾਗੀ ਜੱਥੇ ਕੋਲ। ਸੰਗਤਾਂ ਵੀ ਮੰਦ ਮੰਦ ਮੁਸਕੁਰਾ ਰਹੀਆਂ ਸਨ। ਇਸ ਗਲ ਦੀ ਵਿਚਾਰ
ਕਰਦਾ ਕਰਦਾ ਹੁਣੇ ਘਰ ਆਇਆ ਹਾਂ ਅਤੇ ਆਂਉਦਿਆਂ ਹੀ ਇਸ ਬਾਰੇ ਆਪਜੀ ਨਾਲ ਇਹ ਵੀਚਾਰਾਂ
ਸਾਂਝੀਆਂ ਕਰਣ ਲਈ ਇਹ ਸਟੇਟਸ ਲਿਖ ਰਿਹਾ ਹਾਂ।
ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ ਕਿ,
ਜੇ ਕੋਈ ਖਾਣ ਵਾਲੀ ਵਸਤੂ 'ਤੇ ਕਲਮਾਂ ਪੜ੍ਹਿਆਂ, ਉਹ ਭਿੱਟ ਜਾਂਦੀ ਹੈ ਤੇ ਚੰਡੀ ਦੀ ਵਾਰ
ਪੜ੍ਹਨ ਨਾਲ ਉਹ ਪ੍ਰਸ਼ਾਦ ਕਿਸ ਤਰ੍ਹਾਂ ਬਣ ਜਾਂਦੀ ਹੈ ? ਤੁਹਾਡੇ ਮੁਤਾਬਿਕ ਤਾਂ ਇਹ ਵੀ
ਕੁੱਠਾ ਬਣ ਗਿਆ ਹੈ ?”
ਦਾਸ ਨੇ ਭੀ ਪਾਠਕਾਂ ਵਲੋਂ ਲਿਖੇ ਵਿਚਾਰ ਪੜ੍ਹ ਕੇ ‘ਭਗਉਤੀ’ ਸ਼ਬਦ ਸੰਬੰਧੀ ਕੁੱਝ ਲਿਖਣ ਦਾ
ਵਿਚਾਰ ਬਣਾਇਆ ਹੈ ।
ਪਾਠਕਾਂ ਨੇ ਲਿਖਿਆ ਹੈ ਕਿ ਭਗਉਤੀ -
ਤਲਵਾਰ ਹੈ, ਸ਼ਕਤੀ ਹੈ ਜੋ ਪਰਮਾਤਮਾਂ ਦਾ ਨਾਂ ਹੈ, ਗੁਰੂ ਜੀ ਦੀ ਬਾਣੀ ਹੋ ਜਿਸ ਨੂੰ
ਤ੍ਰੋੜੋ ਤੇ ਮ੍ਰੋੜੋ ਨਾ, ਬਾਰੇ ਚਰਚਾ ਕਰਦਾ ਹਰ ਕੋਈ ਸਿੱਖ ਧਰਮ ਨੂੰ ਸੁਧਾਰਨ ਤੇ ਲੱਗਾ
ਹੋਇਆ ਹੈ, ਵਾਰੇ ਗ਼ਲਤ ਗੱਲ ਨਾ ਕਰੋ, ਵਾਲ਼ੀ ਅਰਦਾਸਿ ਦਾ ਮਜ਼ਾਕ ਨਾ ਬਣਾਓ, ਵਾਲ਼ੀ ਅਰਦਾਸਿ
ਕੀਤੀ ਪਰ ਮੀਂਹ ਤੀਜੇ ਦਿਨ ਪਿਆ, ਭਗਵਤੀ ਨਹੀਂ ਹੈ, ਸੁਖਮਨੀ ਵਿੱਚ ਅਕਾਲ ਪੁਰਖ ਹੀ ਹੈ,
ਇੱਕ ਹਿੰਦੂ ਦੇਵੀ ਦੁਰਗਾ ਹੈ ਆਦਿਕ । ਬਹੁ ਗਿਣਤੀ
ਪਾਠਕਾਂ ਦੇ ਜਵਾਬ ਸੁਣੇ ਸੁਣਾਏ ਸਨ, ਆਪਣੀ ਕੋਈ ਖੋਜ ਨਹੀਂ ਕੀਤੀ ਜਾਪਦੀ।
ਭਗਉਤੀ ਸ਼ਬਦ ਦੇ ਅਰਥਾਂ ਵਾਰੇ ਪਏ ਭੁਲੇਖਿਆਂ ਨੂੰ ਦੂਰ ਕਰਨ ਦਾ ਇੱਥੇ
ਇੱਕ ਯਤਨ ਕੀਤਾ ਗਿਆ ਹੈ। ਹੋ ਸਕਦਾ ਹੈ ਕਿ ਸਾਥੀ ਪਾਠਕਾਂ ਦੇ, ‘ਭਗਉਤੀ’ ਦੇ ਅਰਥਾਂ ਪ੍ਰਤੀ
ਬਣੇ ਸ਼ੰਕੇ, ਦੂਰ ਹੋ ਜਾਣ।
1. ਭਗਉਤੀ ਕਿਰਪਾਨ ਹੋਈ ਤਾਂ ਕੀ ਹੋਇਆ?
ਜੇ ਭਗਉਤੀ ਦੇ ਅਰਥ ਤਲਵਾਰ ਮੰਨਣੇ ਹਨ ਤਾਂ ਮੰਨੋਂ ਪਰ
ਕੀ ਸਿੱਖ ਤਲਵਾਰ ਦੇ ਪੁਜਾਰੀ ਹਨ? ਕੀ ਤਲਵਾਰ ਸਿੱਖਾਂ ਦਾ ਗੁਰੂ ਹੈ? ਜੇ ਸਿੱਖ ਤਲਵਾਰ ਦੇ
ਪੁਜਾਰੀ ਹੁੰਦੇ ਤਾਂ ਸ਼੍ਰੀ ਗੁਰ ਗ੍ਰੰਥ ਸਾਹਿਬ ਦੀ ਸਥਾਪਨਾ ਦੀ ਥਾਵੇਂ ਗੁਰਦੁਆਰੇ ਵਿੱਚ
ਪੀੜ੍ਹੇ ਉੱਤੇ ਤਲਵਾਰ ਰੱਖ ਕੇ ਕੰਮ ਸਾਰ ਲੈਂਦੇ। ਭਗਉਤੀ ਦੇ ਇਸ ਅਰਥ ਦਾ ਸਿੱਖਾਂ ਨੂੰ
ਕੋਈ ਲਾਭ ਨਹੀਂ।
2. ਭਗਉਤੀ ਇੱਕ ਸ਼ਕਤੀ ਹੋਈ ਤਾਂ ਕੀ
ਹੋਇਆ?
ਜੇ ਭਗਉਤੀ ਨੂੰ ਇੱਕ ਸ਼ਕਤੀ ਮੰਨਣਾਂ ਹੈ ਤਾਂ ਮੰਨੋਂ,
ਪਰ ਅਕਾਲ ਪੁਰਖ ਨਾਲੋਂ ਵੀ ਕੋਈ ਵੱਧ ਸ਼ਕਤੀਸ਼ਾਲੀ ਹੈ? ਜੇ ਹੈ ਤਾਂ ਸਮਝ ਲਓ ਕਿ ਰੱਬ ਹੁਣ
ਤੱਕ ਉਸ ਸ਼ਕਤੀ ਦੁਆਰਾ ਮਾਰਿਆ ਜਾਣਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਜੇ ਨਹੀਂ ਤਾਂ ਭਗਉਤੀ
ਨੂੰ ਇੱਕ ਸ਼ਕਤੀ ਮੰਨਣ ਦਾ ਸਿੱਖਾਂ ਨੂੰ ਕੀ ਲਾਭ ਹੈ?
3. ਕੀ ‘ਸੁਖਮਨੀ’ ਵਿੱਚ ‘ਭਗਉਤੀ’ ਅਕਾਲ
ਪੁਰਖ ਨੂੰ ਕਿਹਾ ਹੈ?
ਜਿਸ ਪਾਠਕ ਵੀਰ ਨੇ ਅਜਿਹਾ ਲਿਖਆ ਹੈ ਕਿ ‘ਸੁਖਮਨੀ’ ਵਿੱਚ
ਭਗਉਤੀ ਅਕਾਲ ਪੁਰਖ ਨੂੰ ਕਿਹਾ ਹੈ, ਉਸ ਨੇ ਜਾਪਦਾ ਹੈ ਸੁਖਮਨੀ ਦੇ ਕਦੇ ‘ਗੁਰੂ
ਗ੍ਰੰਥ ਸਾਹਿਬ ਦਰਪਣ’ ਵਿੱਚੋਂ ਅਰਥ ਨਹੀਂ ਪੜ੍ਹੇ। ਭਗਉਤੀ ਸ਼ਬਦ ਕੁੱਲ 9 ਵਾਰੀ ਸ਼੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ, ਪਰ ਕਿਤੇ ਵੀ ਇਸ ਦਾ ਅਰਥ ਅਕਾਲ ਪੁਰਖ ਨਹੀਂ ਹੈ।
ਜੇ ਖੋਜ ਕਰਨੀ ਹੈ ਤਾਂ ਭਗਉਤੀ ਸ਼ਬਦ ਵਾਲ਼ੇ ਇਹ ਪੰਨੇ ਪੰਕਤੀ
ਨੰਬਰਾਂ ਸਮੇਤ ਹਨ - 71-7, 88-13, 88-14, 88-15, 274-10, 274-11,
274-13, 912-17, 1348-2. ‘ਸੁਖਮਨੀ’ ਬਾਣੀ ਵਿੱਚ ‘ਭਗਉਤੀ’ ਸ਼ਬਦ ਵੈਸ਼ਨੋ ਭਗਤ ਲਈ
ਵਰਤਿਆ ਗਿਆ ਹੈ। ‘ਤਿਸੁ ਭਗਉਤੀ ਕੀ ਮਤਿ ਉਤਮ ਹੋਵੈ॥’
ਦਾ ਅਰਥ ਇਹ ਨਹੀਂ ਕਿ ਉਸ ਰੱਬ ਦੀ ਮੱਤਿ ਉੱਤਮ ਹੋ ਜਾਂਦੀ ਹੈ। ਰੱਬ ਦੀ ਮਤਿ ਕਦੇ ਮੈਲ਼ੀ
ਹੀ ਨਹੀਂ ਹੁੰਦੀ।
4. ਕੀ ‘ਭਗਉਤੀ’ ਅਤੇ ‘ਭਗਵਤੀ’ ਦੇ
ਵੱਖ-ਵੱਖ ਅਰਥ ਹਨ?
ਹਿੰਦੂ ਮੱਤ ਦੇ ਇੱਕ ਗ੍ਰੰਥ ‘ਮਾਰਕੰਡੇ ਪੁਰਾਨ’ ਵਿੱਚ ਲਿਖੀ
ਭਗਵਤੀ ਦੇਵੀ (ਦੁਰਗਾ ਦੇਵੀ) ਦੀ ਦੈਂਤਾਂ ਨਾਲ਼ ਲੜਾਈ ਦੀ ਕਹਾਣੀ ਦੀ ਨਕਲ ਕਰ ਕੇ ਲਿਖੀ
‘ਵਾਰ ਦੁਰਗਾ ਕੀ’, ਜਿਸ ਦਾ ਕਿਸੇ ਸਿੱਖੀ ਦੇ ਦੁਸ਼ਮਣ ਦੁਆਰਾ ਸਿਰਲੇਖ ਬਦਲ ਕੇ ਕਦੇ ‘ਚੰਡੀ
ਦੀ ਵਾਰ’ ਨਾਂ ਰੱਖਿਆ ਗਿਆ ਅਤੇ ਕਦੇ ‘ਵਾਰ ਸ੍ਰੀ ਭਗਉਤੀ ਜੀ ਕੀ ਪਾ: 10’ ਲਿਖਿਆ ਜਾ
ਚੁੱਕਾ ਹੈ, ਵਿੱਚ ‘ਭਗਉਤੀ’ ਸ਼ਬਦ ‘ਭਗਵਤੀ’ ਦੇਵੀ ਦੁਰਗਾ ਵਾਸਤੇ ਵਰਤਿਆ ਗਿਆ ਹੈ।
<-- ਨਾਲ
ਦੇਖੋ ਮਾਰਕੰਡੇ ਪੁਰਾਣ ਵਿੱਚੋਂ ਪੰਨਾਂ 202 ਦੀ ਫੋਟੋ ਕਾਪੀ ਜਿੱਸ ਵਿੱਚ ਦੁਰਗਾ
ਦੇਵੀ ਨੂੰ ਭਗਵਤੀ (ਪੰਜਾਬੀ ਵਿੱਚ ਭਗਉਤੀ) ਕਰ ਕੇ ਲਿਖਿਆ ਗਿਆ ਹੈ। ‘ਭਗਉਤੀ’ ਸ਼ਬਦ ਦਾ
ਅਰਥ ਅਕਾਲਪੁਰਖ ਕਰਨ ਵਾਲ਼ਿਆਂ ਦਾ ਪਾਖੰਡ ਅਤੇ ਅਗਿਆਨ ਦੂਰ ਕਰਨ ਲਈ ਇਹ ਸਬੂਤ ਕਾਫੀ ਹੈ।
ਸੰਸਕ੍ਰਿਤ ਵਿੱਚ ਲਿਖੀ ਕਵਿਤਾ ਵਿੱਚ ਕਵੀ ਨੇ ਦੇਵੀ ਨੂੰ ‘ਭਗਵœਯਾ’ ਲਿਖਿਆ ਹੈ ਅਤੇ ਅਰਥਾਂ
ਵਿੱਚ ‘ਭਗਵਤੀ’ ਦੇਵੀ ਲਿਖਿਆ ਹੈ।
ਨਾਲ ਮਾਰਕੰਡੇ ਪੁਰਾਣ ਵਿੱਚੋਂ ਪੰਨੇ ਦੀ ਫੋਟੋ ਕਾਪੀ
ਦਿੱਤੀ ਗਈ ਹੈ। ਭਗਵਤੀ/ਭਗਉਤੀ ਦੇਵੀ ਦੇ ਮੰਦਰ ਬਣ ਚੁੱਕੇ ਹਨ।