Share on Facebook

Main News Page

ਸਿੱਖ ਇਤਿਹਾਸ ਖ਼ਤਮ ਕਰਨ ਵਿੱਚ ਕਾਰ-ਸੇਵੀਏ ਤਾਂ ਮੋਹਰੇ ਹਨ !
-: ਪ੍ਰੋ. ਕਸ਼ਮੀਰਾ ਸਿੰਘ USA

ਸ. ਗੁਰਦੇਵ ਸਿੰਘ ਸੱਧੇਵਾਲ਼ੀਆ ਵਲੋਂ ਸਿੱਖ ਇਤਿਹਾਸ ਨੂੰ ਮਲ਼ੀਆਮੇਟ ਕਰਣ ਦੀ ਤਸਵੀਰ ਬਾਖ਼ੂਬੀ ਚਿਤਰ ਕੇ ਸਿੱਖ ਸੰਗਤਾਂ ਨੂੰ ਇਸ ਦੁਖਾਂਤ ਦਾ ਚੇਤਾ ਕਰਾਇਆ ਹੈ। ਬੜੀ ਹੀ ਅਫ਼ਸੋਸ ਵਾਲ਼ੀ ਸਥਿੱਤੀ ਬਣੀ ਪਈ ਹੈ। ਅੱਜ ‘ਚਮਕੌਰ ਦੀ ਗੜ੍ਹੀ’ ਦੇਖਣ ਲਈ ਬੱਚੇ ਤਰਸਦੇ ਹਨ। ਬੱਚੇ ਪੁੱਛਦੇ ਹਨ ਕਿ ‘ਠੰਢਾ ਬੁਰਜ’ ਕਿਹੜਾ ਹੈ? ਮਾਪਿਆਂ ਕੋਲ਼ ਰੋਣ ਤੋਂ ਬਿਨਾਂ, ਬੱਚਿਆਂ ਨੂੰ ਦੇਣ ਲਈ, ਕੋਈ ਉੱਤਰ ਨਹੀਂ ਰਹਿ ਗਿਆ।

ਕਾਰ-ਸੇਵਾ ਵਾਲ਼ੇ ਬਾਬਿਆਂ ਨੂੰ ਮੋਹਰੇ ਬਣਾ ਕੇ ਸਿੱਖ ਇਤਿਹਾਸ ਦੀ ਪੁਰਾਤਨਤਾ ਨੂੰ ਖ਼ਤਮ ਕੀਤਾ ਗਿਆ ਹੈ। ਇੱਸ ਸਾਜਿਸ਼ ਦੇ ਪਿੱਛੇ ਕੌਣ ਹਨ, ਉਨ੍ਹਾਂ ਨੂੰ ਪਛਾਨਣਾ ਵੀ ਬਹੁਤ ਜ਼ਰੂਰੀ ਹੈ। ਬ੍ਰਾਹਮਣਵਾਦ/ਬਿੱਪਰਵਾਦ ਕੋਲ਼ ਰਾਜ ਸ਼ਕਤੀ ਤੋਂ ਬਿਨਾਂ ਹੋਰ ਬਹੁਤ ਸਾਰੇ ਸਾਧਨ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਉਹ ਸਿੱਖਾਂ ਦੇ ਪੁਰਾਤਨ ਇਤਿਹਾਸ ਦੀ ਹੋਂਦ ਨੂੰ ਖ਼ਤਮ ਕਰਵਾ ਰਹੇ ਹਨ। ਹਿੰਦੁਸਤਾਨ ਦੀ ਧਰਤੀ ਉੱਤੋਂ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦਾ ਨਾਮੋ-ਨਿਸ਼ਾਨ ਮਿਟਾ ਕੇ ਇਸ ਧਰਤੀ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਬਿੱਪਰਵਾਦੀ ਸ਼ਕਤੀਆਂ ਪੂਰੀ ਤਰ੍ਹਾਂ ਤੱਤਪਰ ਹਨ। ਇਹ ਸ਼ਕਤੀਆਂ ਸਿੱਖਾਂ ਦੀ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਿੱਖਾਂ ਦੇ ਇਤਿਹਾਸ ਦੀ ਪੁਰਾਤਨਤਾ ਨੂੰ ਖ਼ਤਮ ਕਰਵਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਨੇ ਬਿੱਪਰਵਾਦੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਾਰ-ਸੇਵਾ ਵਾਲ਼ੇ ਬਾਬਿਆਂ ਨੂੰ ਮੋਹਰੇ ਕੀਤਾ ਹੋਇਆ ਹੈ। ਸ਼੍ਰੋ. ਕਮੇਟੀ ਤੋਂ ਸਿੱਖ ਇਤਿਹਾਸਿਕ ਸਥਾਨਾਂ ਦੀ ਪੁਰਾਤਨਤਾ ਮਿਟਵਾਉਣ ਲਈ ਉਹ ਰਾਜ-ਸ਼ਕਤੀ ਕੰਮ ਕਰ ਰਹੀ ਹੈ ਜੋ ਸ਼੍ਰੋ. ਕਮੇਟੀ ਉੱਤੇ ਕਾਬਜ਼ ਹੋ ਕੇ, ਬਿੱਪਰਵਾਦੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ, ਇਸ ਨੂੰ ਆਪਣੇ ਇਸ਼ਾਰਿਆਂ ਉੱਤੇ ਨਚਾ ਰਹੀ ਹੈ।

ਸ਼੍ਰੋ. ਕਮੇਟੀ ਦੇ ਥਾਪੇ ਤਖ਼ਤਾਂ ਦੇ ਮੁੱਖ ਸੇਵਾਦਾਰ ਵੀ ਆਪਣਾ ਮੂੰਹ, ਸਿੱਖ ਇਤਿਹਾਸ ਦੀ ਪੁਰਾਤਨਤਾ ਨੂੰ ਖ਼ਤਮ ਕੀਤੇ ਜਾਣ ਵਿਰੁੱਧ, ਨਹੀਂ ਖੋਲ੍ਹ ਸਕੇ ਕਿਉਂਕਿ ਉਨ੍ਹਾਂ ਉੱਤੇ ਵੀ ਬਿੱਪਰਵਾਦੀ ਹੁਕਮਾਂ ਨੂੰ ਪਾਲਣ ਦੀ ਤਲਵਾਰ ਲਟਕ ਰਹੀ ਹੈ। ਵਾੜ ਹੀ ਖੇਤ ਨੂੰ ਖਾਣ ਲਾ ਦਿੱਤੀ ਗਈ ਹੈ। ਕੌਣ ਹੈ ਜਿਸ ਤੋਂ ਕੋਈ ਸਿੱਖੀ ਦੀ ਸਾਰ ਲੈਣ ਦੀ ਕੋਈ ਆਸ ਕਰ ਸਕੇ? ਅੱਜ ਹਰ ਇੱਕ ਸਿੱਖ ਨੂੰ ਖ਼ੁਦ ਜਾਗਰੂਕ ਹੋਣ ਦੀ ਲੋੜ ਹੈ। ਇਨ੍ਹਾਂ ਜਾਗਰੂਕ ਸਿੱਖ ਸੰਗਤਾਂ ਦੀ ਸਾਂਝੀ ਸੋਚ ਅਤੇ ਹਿੰਮਤ ਹੀ ਮੁੜ ਪੁਰਾਤਨ ਸਿੱਖ ਇਤਿਹਾਸਿਕ ਅਸਥਾਨਾਂ ਨੂੰ ਨਮੂਨੇ ਵਜੋਂ ਉਸਾਰ ਸਕਦੀ ਹੈ। ਅਜਿਹੇ ਸਾਧਨ ਅਪਨਾਉਣ ਦੀ ਲੋੜ ਹੈ ਜਿਸ ਨਾਲ਼ ਜਾਗਰੂਕ ਸਿੱਖ ਸੰਗਤਾਂ ਆਪ ਸਿੱਖ ਇਤਿਹਾਸਕ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਸੰਭਾਲ਼ ਸਕਣ ਜਾਂ ਵੱਡੇ ਪੱਧਰ ਉੱਤੇ ਇੱਕ ਅੰਤਰਰਾਸ਼ਟਰੀ ਸੰਸਥਾ ਬਣਾ ਕੇ ਮਾਇਕ ਸਹਾਇਤਾ ਨਾਲ਼ ਸਿੱਖ ਇਤਿਹਾਸਕ ਸਥਾਨਾਂ ਨੇੜੇ ਜ਼ਮੀਨ ਲੈ ਕੇ ਉੱਥੇ ਪੁਰਾਤਨ ਆਕਾਰ ਦੀਆਂ ਇਤਿਹਾਸਕ ਯਾਦਗਾਰਾਂ ਬਣਾ ਸਕਣ। ਪੁਰਾਤਨ ਸਿੱਖ ਇਤਿਹਾਸਕ ਸਥਾਨਾਂ ਦੀ ਮੌਲਿਕਤਾ ਮੁੜ ਬਣਾਈ ਰੱਖਣ ਲਈ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top