Share on Facebook

Main News Page

ਅਖੌਤੀ ਦਸਮ ਗ੍ਰੰਥ ਨੇ ਕਿਸ ਕਿਸ ਨੂੰ ਦੁਰਗਾ ਦਾ ਪੁਜਾਰੀ ਬਣਾਇਆ ?
-:
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. 02 May 2018

ਅਖੌਤੀ ਦਸਮ ਗ੍ਰੰਥ ਅਕਾਲ ਪੁਰਖ ਦੀ ਨਹੀਂ, ਸਗੋਂ ਮਹਾਂਕਾਲ਼ ਅਤੇ ਦੁਰਗਾ ਦੀ ਗੱਲ ਕਰਦਾ ਹੋਇਆ ਅਵਤਾਰਾਂ, ਰਿਸ਼ੀਆਂ, ਗੁਰੂ ਪਾਤਿਸ਼ਾਹਾਂ, ਗੋਪੀਆਂ ਆਦਿਕ ਸੱਭ ਨੂੰ ਦੁਰਗਾ ਦੇ ਪੁਜਾਰੀ ਹੀ ਸਾਬਤ ਕਰਦਾ ਹੈ। ਲਿਖਾਰੀਆਂ ਲਈ ਇਸਤ੍ਰੀ ਰੂਪ ਵਿੱਚ ਦੁਰਗਾ ਦੇਵੀ ਸੱਭ ਤੋਂ ਵੱਡੀ ਹੈ ਅਤੇ ਪੁਰਸ਼ ਦੇ ਰੂਪ ਵਿਚ ਮਹਾਂਕਾਲ਼ ਸੱਭ ਤੋਂ ਵੱਡਾ ਹੈ। ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਦੁਰਗਾ/ਮਹਾਂਕਾਲ਼ ਤੋਂ ਵੱਧ ਨਾ ਕਿਸੇ ਗ੍ਰੰਥ- ਵੇਦ, ਕਤੇਬ, ਸਿਮ੍ਰਿਤੀ, ਸ਼ਾਸਤ੍ਰ ਆਦਿਕ ਨੂੰ ਅਤੇ ਨਾ ਹੀ ਕਿਸੇ ਰੱਬ ਨੂੰ ਅਤੇ ਨਾ ਹੀ ਕਿਸੇ ਹੋਰ ਅਵਚਾਰ ਨੂੰ ਕੋਈ ਮਾਨਤਾ ਦਿੰਦੇ ਹਨ।

ਲਿਖਾਰੀ ਸ਼੍ਰੀ ਰਾਮ ਚੰਦਰ ਅਤੇ ਸ਼੍ਰੀ ਕ੍ਰਿਸ਼ਣ ਆਦਿਕ ਅਵਤਾਰਾਂ ਦੀਆਂ ਕਹਾਣੀਆਂ ਤਾਂ ਲਿਖਦੇ ਹਨ, ਪਰ ਇਨ੍ਹਾਂ ਲਿਖਾਰੀਆਂ ਦਾ ਇਨ੍ਹਾਂ ਅਵਤਾਰਾਂ ਦੀ ਪੂਜਾ ਉੱਤੇ ਕੋਈ ਭਰੋਸਾ ਨਹੀਂ ਹੈ। ਦੁਰਗਾ ਅਤੇ ਮਹਾਂਕਾਲ਼ ਤੋਂ, ਲਿਖਾਰੀਆਂ ਲਾਈ ਸੱਭ ਥੱਲੇ ਹਨ। ਕੁਝ ਪ੍ਰਮਾਣ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਤੋਂ ਸਾਬਤ ਹੋਵੇਗਾ ਕਿ ਦੁਰਗਾ/ਮਹਾਂਕਾਲ਼ ਤੋਂ ਸੱਭ ਥੱਲੇ ਹਨ:-

1. ਰਿਸ਼ੀ ਬਾਲਮੀਕ ਬਣਾਏੇ ਦੁਰਗਾ ਦੇ ਪੁਜਾਰੀ:

ਅਖੌਤੀ ਦਸਮ ਗ੍ਰੰਥ ਪੰਨਾਂ 245-
ਬਨੰ ਨਿਰਜਨੰ ਦੇਖ ਕੈ ਕੈ ਅਪਾਰੰ ॥ ਬਨੰਬਾਸ ਜਾਨਯੋ ਦਯੋ ਰਾਵਣਾਰੰ ॥
Finding herself in a desolate forest, Sita understood that Ram had exiled her;

ਰੁਰੋਦੰ ਸੁਰ ਉੱਚੰ ਪਪਾਤੰਤ ਪ੍ਰਾਨੰ ॥ ਰਣੰ ਜੇਮ ਵੀਰੰ ਲਗੇ ਮਰਮ ਬਾਮੰ ॥੭੨੩॥
There she began to weep in a fatal sound in a loud voice like a warrior being shot by an arrow on the secret parts.723.

ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਨੀ ॥ ਚਲਯੋ ਕਉਕ ਚਿੱਤੰ ਤਜੀ ਮੋਨ ਧਾਨੀ ॥
The sage Valmiki heard this voice and forsaking his silence and shouting in wonder went towards Sita;

ਸੀਆ ਸੰਗਿ ਲੀਨੇ ਗਯੋ ਧਾਮ ਆਪੰ ॥ ਮਨੋ ਬੱਚ ਕਰਮੰ ਦੁਰਗਾ ਜਾਪ ਜਾਪੰ ॥੭੨੪॥
He returned to his hut along with Sita repeating the name of Durga  with mind, speech and action.724.

ਵਿਚਾਰ: ਰੋਂਦੀ ਕੁਰਲਾਂਦੀ ਗਰਭਵਤੀ ਸੀਤਾ ਨੂੰ ਨਾਲ਼ ਲੈ ਕੇ ਰਿਸ਼ੀ 24000 ਸ਼ਲੋਕਾਂ ਵਾਲ਼ੀ ਰਾਮਾਇਣ ਦਾ ਕਰਤਾ ਬਾਲਮੀਕ ਦੁਰਗਾ ਮਾਈ ਦੇ ਗੁਣਾਂ ਦਾ ਜਾਪ ਕਰਦਿਆਂ ਆਪਣੀ ਝੋਂਪੜੀ ਵਿੱਚ ਚਲਾ ਗਿਆ। ਰਿਸ਼ੀ ਬਾਲਮੀਕ ਨੇ ਤਾਂ ਸਿਖਸ਼ਾ ਦੀਕਸ਼ਾ ਨਾਰਦ ਮੁਨੀ ਤੋਂ ਲਈ ਸੀ ਪਰ ਧੱਕੇ ਨਾਲ਼ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੇ ਉਸ ਨੂੰ ਦੁਰਗਾ ਦਾ ਪੁਜਾਰੀ ਬਣਾ ਦਿੱਤਾ ਕਿਉਂਕਿ ਲਿਖਾਰੀ ਆਪਿ ਦੁਰਗਾ ਦਾ ਪੁਜਾਰੀ ਸੀ।

2. ਰੁਕਮਣੀ ਨੂੰ ਵੀ ਦੁਰਗਾ ਦੇਵੀ ਦੇ ਮੰਦਰ ਵਿੱਚ ਭੇਜਿਆ :

ਵਿਆਹ ਦੀ ਰਸਮ ਤੋਂ ਪਹਿਲਾਂ ਰੁਕਮਣੀ ਨੂੰ ਦੁਰਗਾ ਦੇਵੀ ਦੇ ਮੰਦਰ ਪੂਜਾ ਲਈ ਲੈ ਜਾਇਆ ਜਾਂਦਾ ਹੈ। ਸਹੇਲੀਆਂ ਨੂੰ ਪਾਸੇ ਕਰ ਕੇ ਰੁਕਮਣੀ ਆਪਣੇ ਢਿੱਡ ਵਿੱਚ ਕਟਾਰ ਮਾਰਨ ਲਈ ਦੇਵੀ ਦੇ ਅੱਗੇ ਗਿਲਾ ਕਰਦੀ ਹੈ ਕਿ ਉਸ ਨੂੰ ਸ਼ਸ਼ਪਾਲ ਵਰਗਾ ਵਰ ਕਿਉਂ ਦਿੱਤਾ ਹੈ? ਦੇਵੀ ਦੁਰਗਾ ਰੁਕਮਣੀ ਨੂੰ ਕਹਿੰਦੀ ਹੈ :

ਸਵੱਯਾ ਨੰਬਰ 1990 ਦੇਵੀ ਜੂ ਬਾਚ
ਦੇਖ ਦਸ਼ਾ ਤਿਹ ਕੀ ਜਗਮਾਤ ਪ੍ਰਤਛਿ ਹ੍ਵੈ ਤਾਹਿ ਕਹਿਓ ਹਸਿ ਐਸੇ।
ਸਯਾਮ ਕੀ ਬਾਮ (ਇਸਤ੍ਰੀ) ਤੈ ਅਪਨੇ ਚਿਤ ਕਰੋ ਦੁਚਿਤਾ ਫੁਨ ਰੰਚ ਨ ਕੈਸੇ।
ਜੋ ਸ਼ਿਸ਼ਪਾਲ ਕੇ ਹੈ ਚਿਤ ਮੈ ਨਹਿ ਹ੍ਵੈਹੈ ਸੋਊ ਤਿਹ ਕੀ ਸੁ ਰੁਚੈ ਸੇ।
ਹੁਇ ਹੈ ਅਵੱਸ਼ ਸੋਊ ਸੁਨਿ ਰੀ ਕਬਿ ਸਯਾਮ ਕਹੈ ਤੁਮਰੇ ਜੀਅ ਐਸੇ।

ਨੋਟ: ਲਿਖਾਰੀ ਦਾ ਨਾਂ ਸਯਾਮ ਕਵੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ। ‘ਜਗਮਾਤ’ ਸ਼ਬਦ ਪ੍ਰਤੱਖ ਤੌਰ 'ਤੇ ਦੁਰਗਾ ਦੇਵੀ ਲਈ ਵਰਤਿਆ ਹੈ। ਚੌਪਈ ਵਿੱਚ ‘ਕਿਰਪਾ ਕਰੀ ਹਮ ਪਰ ਜਗਪਾਤਾ ।ਪੂਰਨ ਕਰਾ ਗੰਥ ਸੁਭਰਾਤਾ’ ਵਾਲ਼ੀ ਲਿਖਤ ਵਿੱਚ ‘ਜਗਮਾਤਾ’ ਸ਼ਬਦ ਇਸੇ ਦੁਰਗਾ ਦੇਵੀ ਵਾਸਤੇ ਵਰਤਿਆ ਗਿਆ ਸ਼ਬਦ ਹੈ ਜਿਸ ਦੀ ਕਿਰਪਾ ਨਾਲ਼ ਚੌਪਈ ਲਿਖੀ ਹੈ। ਸ਼੍ਰੋ. ਕਮੇਟੀ ਨੇ, ਧੋਖੇ ਨਾਲ਼ ਬ੍ਰਾਹਮਣਵਾਦੀ ਡੰਡੇ ਦੇ ਭੈ ਨਾਲ਼ ਨਿੱਤਨੇਮ ਵਿੱਚ ਚੌਪਈ ਪਾਈ ਸੀ ਇਸ ਵਿੱਚੋਂ, ਮਗਰਲੇ ਚਾਰ ਬੰਦ ਛੱਡ ਦਿੱਤੇ ਸਨ ਜਿਨ੍ਹਾਂ ਵਿੱਚ ‘ਕਿਰਪਾ ਕਰੀ ਹਮ ਪਰ ਜਗਮਾਤਾ’ ਵਾਲ਼ਾ ਬੰਦ ਵੀ ਹੈ।

ਸ਼ਿਵਾ (ਦੁਰਗਾ ਦੇਵੀ) ਤੋਂ ਰੁਕਮਣੀ ਨੂੰ ਬਰ ਮਿਲ਼ਿਆ:

ਪੰਨਾਂ ਅਖੌਤੀ ਦਸਮ ਗ੍ਰੰਥ 506, ਦੋਹਰਾ ਨੰਬਰ 1991
ਯੌ ਬਰ ਲੈ ਕੈ ਸ਼ਿਵਾ ਤੇ ਪ੍ਰਸੰਨ ਚਲੀ ਹੁਇ ਚਿੱਤ ।
ਸ੍ਯੰਦਨ (ਰੱਥ) ਪੈ ਚੜ ਮਨ ਬਿਖੈ ਚਹਿ ਸ਼੍ਰੀ ਜਦੁਪਤਿ (ਕ੍ਰਿਸ਼ਨ) ਮਿੱਤ।

3. ਸ਼੍ਰੀ ਕ੍ਰਿਸ਼ਨ ਦੀਆ ਗੋਪੀਆਂ ਵੀ ਦੁਰਗਾ ਦੀਆਂ ਪੁਜਾਰਨਾ ਬਣਾਈਆਂ:

ਗੋਪੀਆਂ ਵੀ ਦੁਰਗਾ ਤੋਂ ਬਰ ਮੰਗਦੀਆਂ ਹਨ

ਦੁਰਗਾ ਨੂੰ ਪਾਰਬਤੀ ਕਹਿੰਦੀਆਂ ਹਨ ਪੰਨਾਂ ਦਗ੍ਰੰ 289-90, ਕ੍ਰਿਸ਼ਨਾਵਤਾਰ
ਗੋਪੀਆਂ ਦੀ ਦੁਰਗਾ ਮਾਈ ਨੂੰ ਬੇਨਤੀ:

ਗੋਪੀ ਬਾਚ ॥ ਅੜਿਲ ॥ ਧੰਨਿ ਚੰਡਿਕਾ ਮਾਤ ਹਮੈ ਬਰ ਦਯੋ ॥ ਧੰਨਿ ਦਯੋਸ ਹੈ ਆਜ ਕਾਨ੍ਹ ਹਮ ਮਿਤ ਭਯੋ ॥
Bravo to mother Durga, who bestowed this boon on us and bravo to this day today, in which Krishna has become our friend.

ਦੁਰਗਾ ਅਬ ਇਹ ਕਿਰਪਾ ਹਮ ਪਰ ਕੀਜੀਐ ॥ ਹੋ ਕਾਨ੍ਹਰ ਕੋ ਬਹੁ ਦਿਵਸ ਸੁ ਦੇਖਨ ਦੀਜੀਐ ॥੨੮੩॥
“Mother Durga ! now be graceful to us so that on other days also we may get opportunity of meeting Krishna.”283.

ਗੋਪੀਆਂ ਦੁਰਗਾ ਨੂੰ ਚੰਡ ਕਹਿ ਕੇ ਉਸ ਅੱਗੇ ਬੇਨਤੀ ਕਰਦੀਆਂ ਹਨ:

ਗੋਪੀ ਬਾਚ ਦੇਵੀ ਜੂ ਸੋ ॥ ਸ੍ਵੈਯਾ ॥ ਚੰਡ ਕ੍ਰਿਪਾ ਹਮ ਪੈ ਕਰੀਐ ਹਮਰੋ ਅਤਿ ਪ੍ਰੀਤਮ ਹੋਇ ਕਨ੍ਹਈਯਾ ॥ ਪਾਇ ਪਰੈ ਹਮਹੂੰ ਤੁਮਰੇ ਹਮ ਕਾਨ੍ਹ ਮਿਲੈ ਮੁਸਲੀਧਰ ਭਈਯਾ ॥
“O Chandi ! be graceful to us so that Krishna may remain our beloved; we fall at thy feet that Krishna may meet us as our beloved and Balram as our Brother;

ਯਾਹੀ ਤੇ ਦੈਤ ਸੰਘਾਰਨ ਨਾਮ ਕਿਧੋ ਤੁਮਰੋ ਸਭ ਹੀ ਜੁਗ ਗਈਆ ॥ ਤਉ ਹਮ ਪਾਇ ਪਰੀ ਤੁਮਰੋ ਜਬਹੀ ਤੁਮ ਤੈ ਇਹ ਪੈ ਬਰ ਪਈਯਾ ॥੨੮੪॥
Therefore, O mother ! Thy name is sung all over the world as the destroyer of demons; we shall fall at thy feet again, when this boon will be bestowed upon us.”284.

ਕਬਿਤੁ ॥ ਦੈਤਨ ਕੀ ਮ੍ਰਿਤ ਸਾਧ ਸੇਵਕ ਕੀ ਬਰਤਾ ਤੂੰ ਕਹੈ ਕਬਿ ਸਯਾਮ ਆਦਿ ਅੰਤਹੂੰ ਕੀ ਕਰਤਾ ॥ ਦੀਜੈ ਬਰਦਾਨ ਮੋਹਿ ਕਰਤ ਬਿਨੰਤੀ ਤੋਹਿ ਕਾਨ੍ਹ ਕਰ ਦੀਜੈ ਦੋਖ ਦਾਰਦ ਕੀ ਹਰਤਾ ॥
The poet Shyam says, “O goddess ! Thou art the death of the demons and lover of the saints and the creator of the beginning and the end;

ਵਿਚਾਰ: ਸ਼੍ਰੀ ਕ੍ਰਿਸ਼ਨ ਨੂੰ ਪਿਆਰ ਕਰਨ ਵਾਲ਼ੀਆਂ ਗੋਪੀਆਂ ਨੂੰ ਵੀ ਲਿਖਾਰੀ ਨੇ ਦੁਰਗਾ ਮਾਈ ਤੋਂ ਵਰ ਮੰਗਦੀਆਂ ਦਿਖਾ ਦਿੱਤਾ ਹੈ, ਭਾਵ, ਸ਼੍ਰੀ ਕ੍ਰਿਸ਼ਨ ਨੂੰ ਦੁਰਗਾ ਤੋਂ ਥੱਲੇ ਸਮਝਿਆ ਗਿਆ ਹੈ।

4. ਗੁਰੂ ਪਾਤਿਸ਼ਾਹਾਂ ਨੂੰ ਦੁਰਗਾ ਦੇ ਪੁਜਾਰੀ ਬਣਾਇਆ:

ਧੰਨੁ ਗੁਰੂ ਨਾਨਕ ਪਾਤਿਸ਼ਾਹ ਨੂੰ ਦੂਜੇ ਨੰਬਰ ਉੱਤੇ ਅਤੇ ਦੁਰਗਾ ਮਾਈ ਪਾਰਬਤੀ ਨੂੰ ਪਹਿਲੇ ਨੰਬਰ ਉੱਤੇ ਰੱਖ ਕੇ ਇਹ ਸੰਦੇਸ਼ ਦਿਤਾ ਗਿਆ ਹੈ ਕਿ ਦੁਰਗਾ ਨੂੰ ਸੱਭ ਤੋਂ ਪਹਿਲਾਂ ਯਾਦ ਕਰਨਾ ਜ਼ਰੂਰੀ ਹੈ, ਗੁਰੂ ਬਾਅਦ ਵਿੱਚ ਹਨ।

“ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥” ਦੇ ਗੁਰਮਤਿ ਸਿਧਾਂਤ ਦੀ ਘੋਰ ਉਲੰਘਣਾ ਕੀਤੀ ਗਈ ਹੈ। ਪੰਜਵੇਂ ਗੁਰੂ ਜੀ ਆਪਣੀ ਬਾਣੀ ਵਿੱਚ ਗੁਰੂ ਨਾਨਕ ਪਾਤਿਸ਼ਾਹ ਪਹਿਲੇ ਗੁਰੂ ਜੀ ਨੂੰ ਸੱਭ ਤੋਂ ਵੱਡਾ ਕਹਿੰਦੇ ਹਨ ਅਤੇ ਅਖੌਤੀ ਦਸਮ ਗ੍ਰੰਥ ਵਿੱਚ ‘ਵਾਰ ਦੁਰਗਾ ਕੀ’ ਦੁਰਗਾ ਨੂੰ ਗੁਰੂ ਨਾਨਕ ਪਾਤਿਸ਼ਾਹ ਤੋਂ ਵੱਡੀ ਆਖਦੀ ਹੈ। ਇਮਾਨਦਾਰੀ ਨਾਲ਼ ਫ਼ੈਸਲਾ ਅਰਦਾਸਿ ਕਰਨ ਵਾਲ਼ੇ ਆਪ ਕਰਨ।

‘ਵਾਰ ਦੁਰਗਾ ਕੀ’ ਦੀ ਪਹਿਲੀ ਪਉੜੀ ਵਿੱਚ ਪਹਿਲੇ 9 ਗੁਰੂ ਪਾਤਿਸ਼ਾਹਾਂ ਨੂੰ ਦੁਰਗਾ ਦੇ ਪੁਜਾਰੀ ਵਜੋਂ ਪੇਸ਼ ਕੀਤਾ ਗਿਆ ਹੈ। ਜੇ ਕੇਵਲ ਇੱਕ ਵਾਕ-ਅੰਸ਼ ‘ਰਾਮਦਾਸੈ ਹੋਈ ਸਹਾਇ’ ਹੀ ਵਿਚਾਰ ਲਿਆ ਜਾਵੇ ਤਾਂ ਬਾਕੀ ਵਾਕ ਆਪੇ ਸਮਝ ਵਿੱਚ ਆ ਜਾਣਗੇ।

ਵਿਚਾਰ ਵਾਕ-ਅੰਸ਼ ਦੀ:

ਸ਼ਬਦ ‘ਰਾਮਦਾਸੈ’:
‘ਰਾਮਦਾਸੈ’ ਸ਼ਬਦ ਦੇ ਅਰਥ ਸੰਬੋਧਨ ਕਾਰਕ ਵਿੱਚ ‘ਹੇ ਗੁਰੂ ਰਾਮਦਾਸ ਜੀ’ ਕਤੱਈ ਨਹੀਂ ਬਣਦੇ। ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ‘ਰਾਮਦਾਸੈ’ ਅਤੇ ਅਜਿਹੇ ਵਰਤੇ ਗਏ ਹੋਰ ਸ਼ਬਦਾਂ ਜਿਵੇਂ - ਕਬੀਰੈ, ਪ੍ਰੀਤਮੈ, ਫ਼ਰੀਦੈ, ਧੰਨੈ, ਗੋਬਿੰਦੈ. ਗੋਪਾਲੈ, ਸਤਿਗੁਰੈ, ਬ੍ਰਹਮੈ, ਨਾਰਦੈ, ਬਿਆਸੈ , ਬਾਲਮੀਕੈ, ਆਦਿਕ ਦੇ ਅਰਥਾਂ ਨੂੰ ਵਿਚਾਰਿਆ ਜਾਵੇ ਤਾਂ ਕਿਤੇ ਵੀ ਇਹ ਸ਼ਬਦ ਸੰਬੋਧਨ ਕਾਰਕ ਵਿੱਚ ਨਹੀਂ ਬਣਦੇ। ਅਜਿਹੇ ਸ਼ਬਦ ਨਾਸਕੀ ਧੁਨੀ ਅੰਤਿਕ ਨਹੀਂ ਬੋਲੇ ਜਾ ਸਕਦੇ, ਭਾਵ, ‘ਰਾਮਦਾਸੈ’ ਨੂੰ ‘ਰਾਮਦਾਸੈਂ’ ਨਹੀਂ ਬੋਲਿਆ ਜਾ ਸਕਦਾ, ਉਗਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।

ਸ਼ਬਦ ‘ਹੋਈ’:
ਹੋਈ ਸ਼ਬਦ ਭੁਤਕਾਲ਼ ਦੀ ਇੱਕ-ਵਚਨ ਕਿਰਿਆ ਹੈ।

ਹੋਈ ਸਹਾਇ:
ਹੋਈ ਸਹਾਇ ਦਾ ਅਰਥ ਹੈ- ਸਹਾਈ ਹੋਈ। ਕੌਣ ਸਹਾਈ ਹੋਈ? ਉਹ ਹਸਤੀ ਜਿਸ ਦੇ ਗੁਣ ‘ਦੁਰਗਾ ਕੀ ਵਾਰ’ ਵਿੱਚ ਗਾਏ ਗਏ ਹਨ। ਉਹ ਹਸਤੀ ਹੈ -ਦੁਰਗਾ ਜਿਵੇਂ ਕਿ ਵਾਰ ਦੇ ਸਿਰਲੇਖ ਤੋਂ ਸਪੱਸ਼ਟ ਹੁੰਦਾ ਹੈ। ਦੁਰਗਾ ਹੀ ਦੈਂਤਾਂ ਨਾਲ਼ ਯੁੱਧ ਕਰਕੇ ਜਿੱਤ ਪ੍ਰਾਪਤ ਕਰਦੀ ਹੈ। ਸਾਰੀ ਵਾਰ ਵਿੱਚ ਇਸੇ ਵਿੱਚ ਇਸੇ ਜਿੱਤ ਦੀ ਕਹਾਣੀ ਦਾ ਵਰਣਨ ਹੈ। ਇਹ ਕਹਾਣੀ ‘ਮਾਰਕੰਡੇ ਪੁਰਾਣ’ ਵਿੱਚੋਂ ਲਈ ਗਈ ਹੈ।

ਰਾਮਦਾਸੈ ਹੋਈ ਸਹਾਇ:
ਵਾਕ-ਅੰਸ਼ ਦਾ ਅਰਥ ਬਣਿਆਂ ‘ਦੁਰਗਾ ਮਾਈ ਧੰਨੁ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਹਾਈ ਹੋਈ’।

‘ਹੋਈ’ ਸ਼ਬਦ ਨੂੰ ‘ਹੋਈਂ’ ਕਹਿਣ ਨਾਲ਼ ਅੰਤਰ:

ਅਰਦਾਸੀਏ ਸਿੱਖ ‘ਹੋਈ’ ਸ਼ਬਦ ਨੂੰ ‘ਹੋਈਂ’ ਕਰਕੇ ਬੋਲਦੇ ਹਨ। ‘ਹੋਈਂ’ ਬੋਲਣ ਨਾਲ਼ ਅਰਥ ਚੌਥੇ ਪਾਤਿਸ਼ਾਹ ਨੂੰ ਸੰਬੋਧਨ ਕਰਨ ਦੇ ਅਰਥ ਬਣਦੇ ਹਨ ਪਰ ‘ਰਾਮਦਾਸੈ’ ਸ਼ਬਦ ਦੇ ਅਰਥ ਸੰਬੋਧਨ ਕਾਰਕ ਵਿੱਚ ਕਦੇ ਨਹੀਂ ਬਣ ਸਕਦੇ ਭਾਵੇਂ, ਗੁਰਬਾਣੀ ਵਿਆਕਰਣ ਦੇ ਧੁਰੰਧਰ ਵਿਦਵਾਨਾਂ ਨੂੰ ਪੁੱਛ ਕੇ ਦੇਖ ਲੲੋ। ਪ੍ਰ੍ਰੋ. ਸਾਹਿਬ ਸਿੰਘ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਦੀਆਂ ਲਿਖੀਆਂ ਗੁਰਬਾਣੀ ਵਿਆਕਰਣ ਦੀਆਂ ਪੁਸਤਕਾਂ ਪੜਚੋਲ਼ ਕੇ ਦੇਖ ਲਓ ‘ਰਾਮਦਾਸੈ’ ਸ਼ਬਦ ਦੇ ਅਰਥ ‘ਹੇ ਗੁਰੂ ਰਾਮਦਾਸ ਜੀ’ ਨਹੀਂ ਬਣਨਗੇ। ‘ਹੋਈ’ ਸ਼ਬਦ ਨਾਲ਼ ਨਾਸਕੀ ਧੁਨੀ ਦੀ ਵਰਤੋਂ ਧੱਕੇ ਨਾਲ਼ ਕਰਨ ਤੇ ਵੀ ਵਾਕ-ਅੰਸ਼ ‘ਰਾਮਦਾਸੈ’ ਹੋਈ ਸਹਾਇ’ ਦੇ ਅਰਥ ‘ਹੇ ਗੁਰੂ ਰਾਮਦਾਸ ਜੀ ਸਹਾਈ ਹੋਣਾ ਜੀ’ ਸੌ ਪ੍ਰਤੀਸ਼ਤ ਗ਼ਲਤ ਹਨ। ‘ਵਾਰ ਦੁਰਗਾ ਕੀ’ ਨਾਲ਼ 9 ਗੁਰੂ ਪਾਤਿਸ਼ਾਹਾਂ ਨੂੰ ਦੁਰਗਾ ਤੋਂ ਨੀਵੇਂ ਕੀਤਾ ਗਿਆ ਹੈ ਅਤੇ ਦਸਵੇਂ ਗੁਰੂ ਜੀ ਨੂੰ ਗੁਰ ਬਿਲਾਸ ਪ:10 ਕ੍ਰਿਤ ਕੌਇਰ ਸਿੰਘ ਅਤੇ ਸੁੱਖਾ ਸਿੰਘ, ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਅਤੇ ਸੂਰਜ ਪ੍ਰਕਾਸ਼ ਕ੍ਰਿਤ ਸੰਤੋਖ ਸਿੰਘ ਵਿੱਚ ਦੁਰਗਾ ਦੇ ਪੁਜਾਰੀ ਹੋਣ ਦੀਆਂ ਲਿਖੀਆਂ ਕਹਾਣੀਆਂ ਨੇ ਦੁਰਗਾ ਪੂਜ ਬਣਾ ਦਿੱਤਾ ਹੈ। ਸਿੱਖਾਂ ਕੋਲ਼ ਕੀ ਬਚਿਆ?

ਸਿੱਟਾ: ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਖ਼ੁਦ ਦੁਰਗਾ ਦੇ ਉਪਾਸ਼ਕ ਹਨ ਜਿਨ੍ਹਾਂ ਨੂੰ ਹੋਰ ਸੱਭ ਦੁਰਗਾ ਦੇ ਪੁਜਾਰੀ ਹੀ ਲੱਗਦੇ ਹਨ। ਦੁਰਗਾ ਦੇ ਹੋਰ ਕਈ ਨਾਂ ਹਨ ਜਿਵੇਂ- ਭਗਉਤੀ, ਸ਼ਿਵਾ, ਪਾਰਬਤੀ, ਭਵਾਨੀ, ਕਾਲ਼ੀ, ਕਾਲਿਕਾ, ਚੰਡੀ, ਚੰਡਿਕਾ, ਗਿਰਿਜਾ ਆਦਿਕ। ‘ਵਾਰ ਦੁਰਗਾ ਕੀ’ ਦਾ ਨਾਂ, ਕੁੱਝ ਬੰਦਿਆਂ ਵਲੋਂ, ਬਦਲ ਕੇ ‘ਭਗਉਤੀ ਕੀ ਵਾਰ’ ਲਿਖਣ ਤੋਂ ਹੀ ਸਪੱਸ਼ਟ ਹੈ ‘ਦੁਰਗਾ’ ਨੂੰ ਹੀ ‘ਭਗਉਤੀ’ ਲਿਖਿਆ ਗਿਆ ਹੈ। ਵਾਰ ਵਿੱਚ ਜਸ਼ ਕੇਵਲ ਦੁਰਗਾ ਦਾ ਹੈ ਪਰ ਜੇ ਨਾਂ ‘ਭਗਉਤੀ ਕੀ ਵਾਰ’ ਹੋਵੇ ਤਾਂ ਜਸ਼ ਵੀ ਭਗਉਤੀ ਦਾ ਹੀ ਹੋ ਸਕਦਾ ਹੈ। ਲੜਨ ਵਾਲ਼ੀ ਦੁਰਗਾ/ਭਗਉਤੀ ਹੀ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top