Share on Facebook

Main News Page

ਹੇਮ ਕੁੰਟੀ ਦੁਸ਼ਟ ਦਮਨ ਕੌਣ ਸੀ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
111118

ਸਤਿਯੁਗ ਵਿੱਚ ਦੁਰਗਾ ਭਵਾਨੀ (ਆਦਿ ਸ਼ਕਤੀ) ਦੇਵਤਿਆਂ ਦੀ ਸਹਾਇਤਾ ਲਈ ਨੱਵੇ ਪਦਮ ਦੈਂਤਾਂ ਨੂੰ ਮਾਰ ਕੇ ਪਹਾੜਾਂ ਵਿੱਚ ਜਾ ਲੁਕੀ।

ਨੱਬੇ ਪਦਮ= 90000,000000,000000 (ਨੱਬੇ ਹਜ਼ਾਰ ਟ੍ਰਿਲੀਅਨ)

ਬੇਲ ਅਤੇ ਸੁਬੇਲ ਨਾਮ ਦੇ ਦੋ ਦੈਂਤ ਫ਼ੌਜ ਲੈ ਕੇ ਦੁਰਗਾ ਨੂੰ ਲੱਭਦੇ ਹੇਮਕੁੰਟ ਪਹਾੜ ਉੱਤੇ ਗਏ । ਓਥੇ ਇੱਕ ਤਪੱਸਵੀ ਕੋਲ਼ੋਂ ਦੁਰਗਾ ਦੀ ਰਹਾਇਸ਼ ਸੰਬੰਧੀ ਪੁੱਛਣ ਉੱਤੇ ਤਪੱਸਵੀ ਨੇ ਦੈਂਤਾਂ ਨੂੰ ਝਾੜ ਪਾ ਦਿੱਤੀ। ਦੈਂਤ ਉਸ ਨੂੰ ਮਾਰਨ ਲਈ ਦੌੜੇ। ਤਪੱਸਵੀ ਨੇ ਸ਼ੇਰ ਦੀ ਖੱਲ ਵਾਲ਼ਾ ਆਪਣਾ ਆਸਣ ਝਾੜਿਆ ਜਿੱਸ ਵਿੱਚੋਂ ਇੱਕ ਯੋਧਾ ਜੰਮ ਪਿਆ ਜੋ ਦੈਂਤਾਂ ਨਾਲ਼ ਅਨੇਕਾਂ ਵਰ੍ਹੇ ਲੜਦਾ ਰਿਹਾ ਅਤੇ ਦੈਂਤਾਂ ਨੂੰ ਮਾਰ ਦਿੱਤਾ ।

ਦੁਰਗਾ ਦੇਵੀ ਵੀ ਉਥੇ ਪ੍ਰਗਟ ਹੋ ਗਈ। ਦੇਵੀ ਨੇ ਸ਼ੇਰ ਦੀ ਖੱਲ ਵਿੱਚੋਂ ਜੰਮੇ ਹੋਏ ਬੰਦੇ ਨੂੰ ਆਖਿਆ ਕਿ ਹੁਣ ਤੂੰ ਮੇਰੀ ਮੱਦਦ ਕੀਤੀ ਹੈ ਤੇ ਮਾਤ ਲੋਕ ਵਿੱਚ ਤੂੰ ਮੇਰਾ ਅਵਾਹਨ ਬਣੀ ਅਤੇ ਫਿਰ ਮੈਂ ਤੇਰੀ ਸਹਾਇਤਾ ਕਰਾਂਗੀ। ਦੇਵੀ ਨੇ ਕਿਹਾ ਕਿ ਅੱਜ ਤੋਂ ਤੇਰਾ ਨਾਂ ਦੁਸ਼ਟ ਦਮਨ ਹੋਇਆ । ਤੂੰ ਸ਼ੇਰ ਦੀ ਖੱਲ ਵਿੱਚੋਂ ਪੈਦਾ ਹੋਇਆ ਹੈਂ, ਜਿਸ ਕਰਕੇ ਤੇਰੇ ਪੰਥ ਦਾ ਨਾਂ ਵੀ ਖਾਲਸਾ ਹੋਵੇਗਾ । ਤਪੱਸਿਆ ਕਰਨ ਅਤੇ ਚਿਰੰਜੀਵਤਾ ਦਾ ਵਰ ਦੇ ਕੇ ਦੁਰਗਾ ਦੇਵੀ ਅਲੋਪ ਹੋ ਗਈ। (ਸ੍ਰੋਤ-ਸੌ ਸਾਖੀ) ਸੌ ਸਾਖੀ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ : http://www.sikhmarg.com/2016/1211-soo-sakhi.html

ਇਹ ਹੈ ਦੁਸ਼ਟ ਦਮਨ ਦੇ ਪ੍ਰਗਟ ਹੋਣ ਦੀ ਮਿਥਿਹਾਸਕ ਕਹਾਣੀ ਜਿਸ ਨੂੰ ਅਗਿਆਨਤਾ ਕਾਰਣ ਬਹੁਤੇ ਸਿੱਖ ਦਸਵੇਂ ਪਾਤਿਸ਼ਾਹ ਮੰਨ ਰਹੇ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top